ਕੱਚੀ ਲੱਸੀ ਪੈਰ ਪਾਉਣਾ

ਦੁੱਧ ਵਿਚ ਪਾਣੀ ਪਾ ਕੇ ਬਣਾਈ ਲੱਸੀ ਨੂੰ ਕੱਚੀ ਲੱਸੀ ਕਹਿੰਦੇ ਹਨ। ਕੱਚੀ ਲੱਸੀ ਪੈਰ ਪਾਉਣ ਦੀ ਰਸਮ ਪੁੱਤਰ ਦੀ ਜੰਨ ਚੜ੍ਹਣ ਤੋਂ ਬਾਅਦ ਮਾਂ ਵੱਲੋਂ ਕੀਤੀ ਜਾਂਦੀ ਹੈ। ਇਸ ਰਸਮ ਕਰਨ ਨਾਲ ਪੁੱਤਰ ਦੀਆਂ ਬਲਾਵਾਂ ਮਾਂ ਆਪਣੇ ਸਿਰ ਲੈ ਲੈਂਦੀ ਹੈ ਤਾਂ ਜੋ ਪੁੱਤਰ ਦਾ ਵਿਆਹ ਨਿਰਵਿਘਣ ਹੋ ਜਾਵੇ, ਅਜੇਹਾ ਵਿਸ਼ਵਾਸ ਕੀਤਾ ਜਾਂਦਾ ਹੈ। ਰਸਮ ਸਮੇਂ ਪੁੰਨ-ਦਾਨ ਵੀ ਕੀਤਾ ਜਾਂਦਾ ਹੈ। ਇਕ ਪਰਾਤ ਵਿਚ ਕੱਚੀ ਲੱਸੀ ਪਾਈ ਜਾਂਦੀ ਹੈ। ਮਾਂ ਨ੍ਹਾ ਧੋ ਕੇ ਆਪਣੇ ਪੈਰ ਲੱਸੀ ਵਾਲੀ ਪਰਾਤ ਵਿਚ ਪਾ ਲੈਂਦੀ ਹੈ। ਰਸਮ ਸਮੇਂ ਗੀਤ ਗਾਏ ਜਾਂਦੇ ਹਨ। ਰਿਸ਼ਤੇਦਾਰ ਤੇ ਸ਼ਰੀਕੇ ਵਾਲੇ ਮਾਂ ਨੂੰ ਸ਼ਗਨ ਦਿੰਦੇ ਹਨ। ਮਾਂ ਨੂੰ ਜੋ ਸ਼ਗਨਾਂ ਦੇ ਰੁਪੈ ਇਕੱਠੇ ਹੁੰਦੇ ਹਨ, ਉਹ ਰੁਪੈ ਨੈਣ ਨੂੰ ਦੇ ਦਿੰਦੀ ਹੈ।ਇਸ ਰਸਮ ਵਿਚ ਕੋਈ ਵੀ ਤਰਕ ਨਹੀਂ ਹੈ। ਇਸ ਲਈ ਹੁਣ ਇਸ ਰਸਮ ਨੂੰ ਕੋਈ ਨਹੀਂ ਕਰਦਾ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.