ਲੱਸੀ (ਉਰਦੂ: لسی, ਹਿੰਦੀ: लस्सी, ਮਰਾਠੀ: ताक, ਗੁਜਰਾਤੀ: છાસ, ਬੰਗਾਲੀ: Lua error in package.lua at line 80: module 'Module:Lang/data/iana scripts' not found.) ਇੱਕ ਪ੍ਰਸਿੱਧ ਅਤੇ ਰਿਵਾਇਤੀ ਦਹੀਂ-ਅਧਾਰਤ ਪੀਣ ਵਾਲ ਪਦਾਰਥ ਹੈ ਜਿਸਦਾ ਜਨਮ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਵਿੱਚ ਹੋਇਆ। ਇਸਨੂੰ ਦਹੀਂ ਵਿੱਚ ਪਾਣੀ ਅਤੇ ਖੰਡ ਜਾਂ ਮਸਾਲੇ ਮਿਲਾ ਕੇ ਬਣਾਇਆ ਜਾਂਦਾ ਹੈ।[1] ਰਿਵਾਇਤੀ ਲੱਸੀ (ਨਮਕੀਨ ਲੱਸੀ) ਇੱਕ ਸੁਆਦੀ ਖੁਰਾਕ ਹੈ ਜਿਸ ਨੂੰ ਕਈ ਵਾਰ ਭੁੰਨੇ ਹੋਏ ਜੀਰੇ ਨਾਲ਼ ਬਣਾਇਆ ਜਾਂਦਾ ਹੈ ਜਦਕਿ ਮਿੱਠੀ ਲੱਸੀ ਵਿੱਚ ਮਸਾਲਿਆਂ ਦੀ ਥਾਂ ਚੀਨੀ ਜਾਂ ਫਲ ਪਾਏ ਜਾਂਦੇ ਹਨ।

ਲੱਸੀ
ਮੁੰਬਈ, ਭਾਰਤ ਤੋਂ ਚਰਬੀ-ਰਹਿਤ ਲੱਸੀ
Origin
ਸਰੋਤ ਥਾਂਪੰਜਾਬ
Details
ਮੁੱਖ ਸਮੱਗਰੀਦਹੀਂ, ਮਲਾਈ, ਪਾਣੀ, ਮਸਾਲੇ

ਚਾਟੀ ਵਿਚ ਉਬਾਲ ਕੇ ਪਾਏ ਦੁੱਧ ਨੂੰ ਜਾਗ ਲਾ ਕੇ ਬਣਾਏ ਦਹੀ ਨੂੰ ਮਧਾਣੀ ਨਾਲ ਰਿੜਕਣ ਨਾਲ ਮੱਖਣ ਬਣ ਜਾਂਦਾ ਹੈ। ਮੱਖਣ ਨੂੰ ਕੱਢਣ ਤੋਂ ਪਿੱਛੋਂ ਚਾਟੀ ਵਿਚ ਜੋ ਪਦਾਰਥ ਰਹਿ ਜਾਂਦਾ ਹੈ, ਉਸ ਨੂੰ ਲੱਸੀ ਕਹਿੰਦੇ ਹਨ। ਪਿੰਡਾਂ ਵਿਚ ਇਸ ਨੂੰ ਖੱਟੀ ਲੱਸੀ ਵੀ ਕਹਿੰਦੇ ਹਨ। ਕਈ ਦਿਨਾਂ ਦੀ ਪਈ ਖੱਟੀ ਲੱਸੀ ਨਾਲ ਪਹਿਲੇ ਸਮਿਆਂ ਵਿਚ ਲੋਕ ਸਿਰ ਵੀ ਨਹਾ ਲੈਂਦੇ ਸਨ। ਸ਼ਹਿਰਾਂ ਵਿਚ ਦਹੀ ਵਿਚ ਸਿੱਧਾ ਪਾਣੀ ਪਾ ਕੇ ਰਿੜਕ ਕੇ ਵੀ ਲੱਸੀ ਬਣਾਈ ਜਾਂਦੀ ਹੈ ਇਸ ਲੱਸੀ ਵਿਚੋਂ ਮੱਖਣ ਨਹੀਂ ਕੱਢਿਆ ਜਾਂਦਾ। ਦੁੱਧ ਵਿਚ ਪਾਣੀ ਪਾ ਕੇ ਵੀ ਲੱਸੀ ਬਣਾਈ ਜਾਂਦੀ ਹੈ। ਇਸ ਲੱਸੀ ਨੂੰ ਕੱਚੀ ਲੱਸੀ ਕਹਿੰਦੇ ਹਨ। ਕੱਚੀ ਲੱਸੀ ਆਮ ਤੌਰ ਤੇ ਗਰਮੀਆਂ ਦੇ ਮੌਸਮ ਵਿਚ ਲੂਣ ਪਾ ਕੇ ਬਣਾਈ ਜਾਂਦੀ ਹੈ। ਪਰ ਸਭ ਤੋਂ ਵੱਧ ਲੱਸੀ ਰਿੜਕੀ ਹੋਈ ਦਹੀ ਵਿਚੋਂ ਮੱਖਣ ਕੱਢ ਕੇ ਬਣਾਈ ਜਾਂਦੀ ਹੈ। ਇਹ ਲੱਸੀ ਹੀ ਸਭ ਤੋਂ ਵੱਧ ਪੀਤੀ ਜਾਂਦੀ ਹੈ। ਮੱਕੀ ਦਾ ਬਣਾਇਆ ਦਲੀਆ ਵੀ ਇਸ ਲੱਸੀ ਨਾਲ ਖਾਧਾ ਜਾਂਦਾ ਸੀ। ਹੁਣ ਪਹਿਲਾਂ ਦੇ ਮੁਕਾਬਲੇ ਦੁੱਧ ਘੱਟ ਰਿੜਕਿਆ ਜਾਂਦਾ ਹੈ। ਇਸ ਲਈ ਲੱਸੀ ਵੀ ਘੱਟ ਬਣਦੀ ਹੈ ਤੇ ਘੱਟ ਹੀ ਪੀਤੀ ਜਾਂਦੀ ਹੈ।[2]

ਹਵਾਲੇ

ਸੋਧੋ
  1. "The Hindustan Times article". Hindustan Times. Archived from the original on 2006-05-30. Retrieved 2005-07-16. {{cite news}}: Unknown parameter |dead-url= ignored (|url-status= suggested) (help)
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.