ਕੱਥਾ ਜਾਂ ਖੈਰ ਜਿਸ ਨੂੰ ਸੰਸਕ੍ਰਿਤ 'ਚ ਖਦਿਰ, ਹਿੰਦੀ 'ਚ ਕੱਥਾ ਜਾਂ ਖੈਰ, ਗੁਜਰਾਤੀ 'ਚ ਖੈਰ, ਅੰਗਰੇਜ਼ੀ 'ਚ ਕਚ ਟ੍ਰੀ ਕਹਿੰਦੇ ਹਨ। ਇਹ ਦਰੱਖਤ ਭਾਰਤ, ਚੀਨ, ਹਿੰਦ ਮਹਾਸਾਗਰ ਦੇ ਦੀਪਾ ਦੇ ਜੰਗਲਾਂ 'ਚ ਆਮ ਪਾਇਆ ਜਾਂਦਾ ਹੈ। ਇਸ ਦੀ ਪਤਲੀਆਂ ਕੰਡੇ ਦਾਰ ਟਾਹਣੀਆਂ 11-12 ਦੇ ਜੋੜਿਆਂ 'ਚ 30 ਤੋਂ 40 ਪੱਤਿਆਂ ਨਾਲ ਜੁੜੀਆਂ ਹੁੰਦੀਆਂ ਹਨ। ਇਸ ਦੇ ਫੁੱਲਾਂ ਦਾ ਰੰਗ ਚਿੱਟਾ ਜਾਂ ਪੀਲੇ ਰੰਗ ਦਾ ਹੁੰਦਾ ਹੈ। ਇਸ ਦੀ ਫਲੀ 2 ਤੋਂ 3 ਇੰਚ ਲੰਬੀ ਅੱਧਾ ਇੰਚ ਚੌੜੀ ਚਮਕੀਲੀ ਅਤੇ ਪੰਜ ਤੋਂ ਅੱਠ ਬੀਜਾਂ ਵਾਲੀ ਹੁੰਦੀ ਹੈ।[2]

ਕੱਥਾ
Scientific classification
Kingdom:
ਪੌਦਾ
(unranked):
ਐਂਜੀਓਸਪਰਮ
(unranked):
ਇਓਡੀਕੋਟਸ
(unranked):
ਰੋਸਿਡਜ਼
Order:
ਫਬਾਲਸ
Family:
ਫਬਾਸੀਆ
Genus:
ਸੇਨੇਗਲੀਆ
Species:
ਐਸ. ਕੈਟੇਚੂ
Binomial name
ਸੇਨੇਗਲੀਆ ਕੈਟੇਚੂ
ਪੀ. ਜੇ. ਐਚ. ਹੁਰਟਰ & ਮੱਬ
ਕਿਸਮਾਂ
  • ਸੇਨੇਗਲੀਆ ਕੈਟੇਚੂ
ਸੇਨੇਗਲੀਆ ਕੈਟੇਚੂ ਦੀ ਰੇਂਜ਼
Synonyms[1]
  • ਅਕਾਸੀਆ ਕੈਟੇਚੂ
  • ਅਕਾਸੀਆ ਕੈਟੇਚੂ

ਇਸ ਦਾ ਤਣਾਂ ਇੱਕ ਫੁੱਟ ਮੋਟਾ ਹੋ ਜਾਂਦਾ ਹੈ ਤਾਂ ਇਸ ਨੂੰ ਕੱਟ ਕੇ ਛੋਟੇ ਛੋਟੇ ਟੁਕੜਿਆਂ 'ਚ ਭੱਠੀਆਂ 'ਚ ਪਕਾ ਕੇ ਗਾੜ੍ਹਾ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ 'ਕੱਥਾ ਕਿਹਾ ਜਾਂਦਾ ਹੈ ਜਿਸ ਦੀ ਵਰਤੋਂ ਪਾਨ 'ਚ ਕੀਤੀ ਜਾਂਦੀ ਹੈ। ਆਯੁਰਵੇਦ ਦੇ ਮੱਤ ਅਨੁਸਾਰ ਇਹ ਠੰਡਾ, ਮੂਂਹ ਦੀ ਬਿਮਾਰੀਆਂ, ਮੋਟਾਪਾ, ਖੰਘ, ਖੂਨ ਦੀ ਪਿੱਤ, ਰਕਤਮੇਹ, ਅਤਿਸਾਰ ਆਦਿ ਬਿਮਾਰੀਆਂ ਲਈ ਲਾਭਦਾਇਕ ਹੈ।

ਗੈਲਰੀ

ਸੋਧੋ

ਹਵਾਲੇ

ਸੋਧੋ