ਧਰਤੀ ਤੇ ਫੈਲਣ ਵਾਲੀ ਵੇਲ ਦੇ ਇਕ ਕਿਸਮ ਦੇ ਫਲ ਨੂੰ, ਜਿਸ ਦੀ ਸਬਜ਼ੀ ਬਣਾਈ ਜਾਂਦੀ ਹੈ, ਕੱਦੂ ਕਹਿੰਦੇ ਹਨ। ਕੱਦੂ ਗੋਲ ਆਕਾਰ ਦਾ ਹੁੰਦਾ ਹੈ। ਕੱਦੂ ਨੂੰ ਘੀਆ ਵੀ ਕਹਿੰਦੇ ਹਨ। ਕੱਦੂ ਨੂੰ ਘੀਆ ਕੱਦੂ ਵੀ ਕਹਿੰਦੇ ਹਨ। ਕੱਦੂ ਦੀ ਸਬਜ਼ੀ ਨੂੰ ਗਰੀਬ ਆਦਮੀ ਦੀ ਸਬਜ਼ੀ ਕਰ ਕੇ ਵੀ ਜਾਣਿਆ ਜਾਂਦਾ ਹੈ। ਆਮ ਆਦਮੀ ਦੀ ਸਬਜ਼ੀ ਕਰਕੇ ਜਾਣਿਆ ਜਾਂਦਾ ਹੈ। ਕੱਦੂ ਦੀ ਇਕ ਕਿਸਮ ਨੂੰ ਲੰਮਾ ਕੱਦੂ ਲੱਗਦਾ ਹੈ ਜਿਸ ਨੂੰ ਲੋਕੀ ਕਹਿੰਦੇ ਹਨ। ਅੱਲ ਵੀ ਕਹਿੰਦੇ ਹਨ। ਕੱਦੂ ਦੀ ਇਕ ਕਿਸਮ ਚੱਪਣ ਕੱਦੂ ਹੈ। ਚੱਪਣ ਕੱਦੂ ਨੂੰ ਵਲ੍ਹੈਤੀ ਕੱਦੂ ਵੀ ਕਹਿੰਦੇ ਹਨ। ਇਹ ਕੱਦੂ ਆਮ ਕੱਦੂ ਨਾਲੋਂ ਆਕਾਰ ਵਿਚ ਕਾਫੀ ਛੋਟਾ ਹੁੰਦਾ ਹੈ। ਇਸ ਦੀ ਵੀ ਸਬਜ਼ੀ ਬਣਦੀ ਹੈ। ਕੱਦੂ ਦੀ ਇਕ ਕਿਸਮ ਹਲਵਾ ਕੱਦੂ ਹੈ। ਹਲਵਾ ਕੱਦੂ ਨੂੰ ਪੇਠਾ ਵੀ ਕਹਿੰਦੇ ਹਨ। ਹਲਵਾ ਕੱਦੂ ਆਮ ਕੱਦੂ ਨਾਲੋਂ ਆਕਾਰ ਵਿਚ ਕਾਫੀ ਵੱਡਾ ਹੁੰਦਾ ਹੈ। ਪੱਕ ਕੇ ਅੰਦਰੋਂ ਪੀਲਾ ਹੋ ਜਾਂਦਾ ਹੈ। ਇਸ ਦੀ ਸਬਜ਼ੀ ਵੀ ਬਣਦੀ ਹੈ। ਵੜੀਆਂ ਵੀ ਬਣਦੀਆਂ ਹਨ। ਕੱਦੂ ਦੇ ਮਗਜ਼ ਤਾਕਤ ਲਈ ਤੇ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਂਦੇ ਹਨ।

ਪਿੰਡਾਂ ਵਿਚ ਅਜੇ ਵੀ ਜ਼ਿਆਦਾ ਸਬਜ਼ੀ ਕੱਦੂ ਦੀ ਹੀ ਬਣਾਈ ਜਾਂਦੀ ਹੈ। ਪਰ ਅੱਜ ਦੀ ਨਵੀਂ ਪੀੜ੍ਹੀ ਕੱਦੂ ਦੀ ਸਬਜ਼ੀ ਨੂੰ ਨੱਕ ਬੁੱਲ੍ਹ ਮਾਰਕੇ ਹੀ ਖਾਂਦੀ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.