ਖਪਤਕਾਰ ਸੁਰੱਖਿਆ ਐਕਟ 1986

ਖਪਤਕਾਰ ਸੁਰੱਖਿਆ ਐਕਟ 1986 ਖਪਤਕਾਰਾਂ ਦੇ ਹੱਕਾਂ ਦੀ ਰਾਖੀ ਕਰਦਾ ਐਕਟ ਹੈ। ਇਸ ਕਾਨੂੰਨ ਦਾ ਉਦੇਸ਼ ਖਪਤਕਾਰਾਂ ਲਈ ਸੁਰੱਖਿਆ, ਸ਼ਿਕਾਇਤਾਂ ਦਾ ਸੌਖਾ, ਤੁਰੰਤ ਅਤੇ ਸਸਤਾ ਹੱਲ ਪ੍ਰਦਾਨ ਕਰਨਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਇਹ ਐਕਟ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰ ’ਤੇ ਅਰਧ-ਨਿਆਂਇਕ ਮਸ਼ੀਨਰੀ ਦੀ ਵਿਵਸਥਾ ਕਰਦਾ ਹੈ। ਐਕਟ ਵਿੱਚ ਖਪਤਕਾਰਾਂ ਦੇ ਅਧਿਕਾਰਾਂ ਅਨੁਸਾਰ ਕੇਂਦਰ, ਰਾਜਾਂ ਅਤੇ ਜ਼ਿਲ੍ਹਾ ਪੱਧਰ ’ਤੇ ਖਪਤਕਾਰਾਂ ਦੀਆਂ ਸੁਰੱਖਿਆ ਕੌਸਲਾਂ ਦੀ ਸਥਾਪਨਾ ਸ਼ਾਮਲ ਹੈ। ਇਹ ਐਕਟ ਸਾਰੀਆਂ ਵਸਤਾਂ ਅਤੇ ਸੇਵਾਵਾਂ ’ਤੇ ਲਾਗੂ ਹੁੰਦਾ ਹੈ। ਇਸ ਐਕਟ ਅਧੀਨ ਨਿੱਜੀ, ਸਰਕਾਰੀ ਅਤੇ ਸਹਿਕਾਰੀ ਖੇਤਰ ਆਉਂਦੇ ਹਨ। ਇਹ ਐਕਟ ਉਦੋਂ ਲਾਗੂ ਨਹੀਂ ਹੁੰਦਾ ਜਦੋਂ ਕੇਂਦਰ ਸਰਕਾਰ ਜਾਂ ਕਿਸੇ ਉੱਚ ਅਦਾਲਤ ਦੁਆਰਾ ਕੋਈ ਵਿਸ਼ੇਸ਼ ਛੋਟ ਨਾ ਦਿੱਤੀ ਗਈ ਹੋਵੇ ਜਾਂ ਰੋਕ ਨਾ ਲਗਾਈ ਹੋਵੇ।

ਖਪਤਕਾਰ ਸੁਰੱਖਿਆ ਐਕਟ 1986
ਲੋਕ ਸਭਾ
ਹਵਾਲਾAct No. 68 of 1986
ਦੁਆਰਾ ਲਾਗੂਲੋਕ ਸਭਾ
ਸ਼ੁਰੂ24 ਦਸੰਬਰ 1986
ਸਥਿਤੀ: ਲਾਗੂ

ਹਵਾਲੇ

ਸੋਧੋ

ਹੋਰ ਦੇਖੋ

ਸੋਧੋ

ਖਪਤਕਾਰ ਅਧਿਕਾਰ ਦਿਵਸ