ਵਿਸ਼ਵੀਕਰਨ ਦੇ ਪ੍ਰਸੰਗ ਵਿੱਚ ਸਭ ਤੋਂ ਵੱਡਾ ਰੌਲਾ ਸੱਭਿਆਚਾਰ ਨੂੰ ਦਰਪੇਸ਼ ਖਤਰੇ ਦਾ ਹੈ। ਪਿਛਲੇ ਸਾਲਾਂ ਦਾ ਤਜ਼ਰਬਾ ਦੱਸਦਾ ਹੈ ਕਿ ਸਾਡੀਆਂ ਰੋਜ਼ਾਨਾ ਜੀਵਨ ਕਿਰਿਆਵਾਂ ਵਿੱਚ ਬਜ਼ਾਰੀਕਰਨ ਦੀ ਦਖਲਅੰਦਾਜ਼ੀ ਇਸ ਕਦਰ ਵੱਧ ਗਈ ਹੈ ਕਿ ਅਸੀਂ ਗਲੋਬਲ ਕਲਚਰ ਵਲ ਨੂੰ ਚਲਦੇ ਜਾ ਰਹੇ ਹਾਂ। ਕਲਚਰ ਕੇਵਲ ਜੀਵਨ-ਜਾਂਚ, ਢੰਗ ਹੀ ਨਹੀਂ ਬਲਕਿ ਆਰਥਿਕਤਾ ਨੂੰ ਵੀ ਪ੍ਰਭਾਵਿਤ ਕਰਨ ਵਾਲਾ ਤੱਤ ਹੈ। ਵਰਤਮਾਨ ਪੂੰਜੀਵਾਦੀ ਜੀਵਨ ਢੰਗ ਨੇ ਪਰੰਪਰਾਗਤ ਤੌਰ-ਤਰੀਕਿਆਂ ਨੂੰ ਤਬਦੀਲ ਕਰ ਦਿੱਤਾ ਹੈ। ਖ਼ਪਤ ਜੀਵਨ ਸ਼ੈਲੀ ਨੇ ਅੱਜ ਹਰ ਚੀਜ਼ ਨੂੰ ਖ਼ਪਤ-ਵਸਤ ਬਣਾ ਦਿੱਤਾ ਹੈ, ਜਿਸ ਨੂੰ ਵੇਚਿਆ, ਵਟਾਇਆ ਜਾ ਸਕਦਾ ਹੈ। ਅੱਜ ਹਰ ਸੱਭਿਆਚਾਰਕ ਇਕਾਈ ਜਿਵੇਂ ਗੀਤ, ਸੰਗੀਤ, ਨਾਚ, ਥੀਏਟਰ, ਸਿਨੇਮਾ, ਕਲਾ ਤੇ ਸਾਹਿੱਤ ਨੂੰ ਅਜਿਹਾ ਰੂਪ ਦਿੱਤਾ ਜਾ ਰਿਹਾ ਹੈ ਕਿ ਉਹ ਵਿਕ ਸਕੇ ਅਤੇ ਵੱਧ ਤੋਂ ਵੱਧ ਮੁਨਾਫਾ ਕਮਾ ਸਕੇ। ਇਸ ਕਰਕੇ ਇਨ੍ਹਾਂ ਦੇ ਪਰੰਪਰਿਕ ਰੂਪ ਵਿੱਚ ਵਿਗਾੜ, ਭੱਦਾਪਣ, ਨਿਘਾਰ ਆਇਆ ਹੈ। ਗਲੋਬਲ ਕਲਚਰ ਨੇ ਕਲਾਕਾਰਾਂ, ਲੇਖਕਾਂ ਅਤੇ ਬੁਧੀਜੀਵੀਆਂ ਦੀ ਨਵੀਂ ਜਮਾਤ ਪੈਦਾ ਕਰ ਦਿੱਤੀ ਹੈ ਜਿਸਨੇ ਨਵਸੱਭਿਆਚਾਰੀਕਰਨ ਦੀ ਮਨਸ਼ਾ ਅਧੀਨ ਬਹੁਤ ਸਾਰੀ ਭੰਨ ਤੋੜ ਕੀਤੀ ਹੈ।1

ਖ਼ਪਤ ਸੱਭਿਆਚਾਰ ਦਾ ਸੰਕਲਪ

ਸੋਧੋ

ਖ਼ਪਤ ਸੱਭਿਆਚਾਰ ਦਾ ਸੰਕਲਪ ਅਤਿ ਵਿਸਤ੍ਰਿਤ ਹੈ। ਇਸ ਸੰਕਲਪ ਦਾ ਸੰਬੰਧ ਵੱਖ-ਵੱਖ ਅਨੁਸ਼ਾਸਨਾਂ ਜਿਵੇਂ ਸੱਭਿਆਚਾਰ, ਮਨੋਵਿਗਿਆਨ, ਸਮਾਜ ਸ਼ਾਸਤਰ, ਧਰਮ ਤੇ ਦਰਸ਼ਨ ਸ਼ਾਸਤਰ, ਮਾਨਵਵਿਗਿਆਨ, ਸੰਚਾਰ ਤੇ ਮੰਡੀ ਆਦਿ ਖੇਤਰਾਂ ਨਾਲ ਹੈ। ਹਰੇਕ ਅਨੁਸ਼ਾਸਨ ਨੇ ਇਸਨੂੰ ਆਪਣੇ ਢੰਗ ਨਾਂਲ ਪਰਿਭਾਸ਼ਤ ਅਤੇ ਅਧਿਐਨ ਕਰਨ ਦਾ ਯਤਨ ਕੀਤਾ ਹੈ।

ਖ਼ਪਤ ਸਾਡੇ ਰੋਜ਼ਾਨਾਂ ਜੀਵਨ ਵਿਵਹਾਰ ਦਾ ਹਿੱਸਾ ਹੈ। ਅਸੀਂ ਖ਼ਪਤ ਸੱਭਿਆਚਾਰ ਵਿੱਚ ਜੀਵਨ ਬਤੀਤ ਕਰ ਰਹੇ ਹਾਂ। ਪਿਛਲੇ ਕੁੱਝ ਸਮੇਂ ਤੋਂ ਸੱਭਿਆਚਾਰ ਅਧਿਐਨ ਦੇ ਖੇਤਰ ਵਿੱਚ ਖ਼ਪਤ ਸੱਭਿਆਚਾਰ ਇੱਕ ਨਵੀਨ ਤੇ ਮਹੱਤਵਪੂਰਨ ਵਿਸ਼ੇ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਖ਼ਪਤ ਸੱਭਿਆਚਾਰ ਮਦ ਦੀ ਵਰਤੋਂ ਸਭ ਤੋਂ ਪਹਿਲੀ ਵਾਰ 1976ਈ. ਵਿੱਚ ਸਟਾਰਟ ਯੂਨ ਨੇ ਆਪਣੀ ਪੁਸਤਕ "Captains of Consciousness: Social Roots of the consumer culture”” ਵਿੱਚ ਕੀਤੀ। ਇਸੇ ਸਾਲ ਡੇਨੀਅਲ ਬੈੱਲ ਦੁਆਰਾ ਪ੍ਰਕਾਸ਼ਤ ਪੁਸਤਕ “Cultural Contradictions of Capitalism” ਵਿਚ ਵੀ ਖ਼ਪਤ ਸੱਭਿਆਚਾਰ ਦੀ ਮਦ ਦੇ ਹਵਾਲੇ ਮਿਲਦੇ ਹਨ। 1980ਈ. ਤੋਂ ਬਾਅਦ ਇਸਦਾ ਪ੍ਰਭਾਵ ਤੇ ਵਰਤਾਰਾ ਏਨਾ ਜਿਆਦਾ ਤਿੱਖਾ ਹੋ ਗਿਆ ਕਿ ਵੱਖ-ਵੱਖ ਰਸਾਲਿਆਂ, ਪੁਸਤਕਾਂ, ਸੈਮੀਨਾਰਾਂ ਤੇ ਕਾਨਫਰੰਸਾਂ ਵਿੱਚ ਖ਼ਪਤ ਸੱਭਿਆਚਾਰ ਉੱਪਰ ਵਿਚਾਰ ਚਰਚਾ ਹੋਣੀ ਸ਼ੁਰੂ ਹੋਈ।2

ਖ਼ਪਤ ਸੱਭਿਆਚਾਰ ਦੀਆਂ ਅਨੇਕਾਂ ਪਰਿਭਾਸ਼ਾਵਾਂ ਮਿਲਦੀਆਂ ਹਨ। ਇਹ ਦੋ ਸ਼ਬਦਾਂ ਖ਼ਪਤ+ਸੱਭਿਆਚਾਰ ਦੇ ਸੁਮੇਲ ਤੋਂ ਬਣਿਆ ਹੈ ਜਿਸਨੂੰ ਅੰਗਰੇਜ਼ੀ ਵਿੱਚ ‘Consumer Culture` ਕਿਹਾ ਜਾਂਦਾ ਹੈ। ਖ਼ਪਤ ਸੱਭਿਆਚਾਰ ਨੂੰ ‘ਉਪਭੋਗੀ ਸੱਭਿਆਚਾਰ` ਦਾ ਨਾਂ ਵੀ ਦਿੱਤਾ ਜਾਂਦਾ ਹੈ। ਖ਼ਪਤ ਸੱਭਿਆਚਾਰ ਇੱਕ ਅਜਿਹਾ ਵਿਸ਼ਾਲ ਘੇਰੇ ਵਾਲਾ ਸੰਕਲਪ ਹੈ ਜਿਸਦਾ ਸੰਬੰਧ ‘ਖ਼ਪਤ`, ‘ਉਪਭੋਗਤਾਵਾਦ`, ‘ਪ੍ਰਦਰਸ਼ਨੀ` ਅਤੇ ‘ਪਦਾਰਥਵਾਦ` ਆਦਿ ਨਾਲ ਹੈ। ਇਨ੍ਹਾਂ ਵਿਭਿੰਨ ਸੰਕਲਪਾਂ ਦੀ ਮੱਦਦ ਨਾਲ ਹੀ ਖ਼ਪਤ ਸੱਭਿਆਚਾਰ ਨੂੰ ਠੀਕ ਢੰਗ ਨਾਲ ਪਰਿਭਾਸ਼ਤ ਕੀਤਾ ਜਾ ਸਕਦਾ ਹੈ।

ਖ਼ਪਤ ਉਪਭੋਗ ਉਪਭੋਗਤਾਵਾਦ ਪ੍ਰਦਰਸ਼ਨੀ ਖ਼ਪਤ ਪਦਾਰਥਵਾਦ

ਸੋਧੋ

ਖ਼ਪਤ ਸੱਭਿਆਚਾਰ ਦੀ ਕੇਂਦਰੀ ਵਿਸ਼ੇਸ਼ਤਾ ‘ਖ਼ਪਤ` ਹੈ। ਅਰਥ ਸ਼ਾਸ਼ਤਰ ਵਿੱਚ ਇਸ ਮਦ ਦੀ ਵਿਸ਼ੇਸ਼ ਮਹੱਤਤਾ ਹੈ। ਕਿਸੇ ਵੀ ਮਨੁੱਖ ਦੀ ਆਮਦਨੀ ਨੂੰ ਦੋ ਹਿੱਸਿਆ ਵਿੱਚ ਵੰਡਿਆ ਜਾਂਦਾ ਹੈ: ਇੱਕ ਖਰਚ ਤੇ ਦੂਜਾ ਬੱਚਤ। ਖ਼ਪਤ ਦਾ ਸੰਬੰਧ ਖਰਚ ਨਾਲ ਹੈ। ਜੌਨ ਸੇਨਰਡ ਕੀਨਸ ਦੇ ਅਨੁਸਾਰ ਖ਼ਪਤ ਕਮਾਈ ਦਾ ਅਜਿਹਾ ਹਿੱਸਾ ਹੈ ਜਿਸ ਵਿੱਚ ਬੱਚਤ ਦੀ ਕੋਈ ਥਾਂ ਨਹੀਂ ਹੁੰਦੀ।

ਉਪਭੋਗਤਾਵਾਦ ਦਾ ਸੰਬੰਧ ਕਿਸੇ ਵੀ ਅਜਿਹੇ ਅਕਾਦਮਕ ਅਨੁਸ਼ਾਸਨ ਨਾਲ ਹੋ ਸਕਦਾ ਹੈ ਜਿਸ ਵਿਚ ਕਿਸੇ ਮਸਲੇ ਦੇ ਹੱਲ ਜਾਂ ਉਤਪੱਤੀ ਦੀ ਗੱਲ ਕੀਤੀ ਗਈ ਹੋਵੇ। ਇਹ ਅਜਿਹਾ ਅੰਦੋਲਨ ਹੈ ਜੋ ਉਪਭੋਗਤਾ ਦੇ ਮੌਲਿਕ ਅਧਿਕਾਰਾਂ ਅਤੇ ਹਿੱਤਾਂ ਦੀ ਸੁਰੱਖਿਆ ਲਈ ਅਤੇ ਉਹਨਾਂ ਨੂੰ ਸ਼ੋਸ਼ਣ ਤੋਂ ਬਚਾਉਣ ਦੀ ਗੱਲ ਕਰਦਾ ਹੈ। ਪੂੰਜੀਵਾਦੀ ਦੌਰ ਵਿੱਚ ਝੂਠ, ਘਟੀਆ ਉਤਪਾਦਨ, ਜ਼ਹਿਰੀਲੇ ਜਾਂ ਖਤਰਨਾਕ ਪਦਾਰਥ ਜਿਵੇਂ ਭੋਜਨ, ਦਵਾਈਆਂ ਆਦਿ ਤੋਂ ਸਾਨੂੰ ਸੁਚੇਤ ਕਰਨ ਦਾ ਕਾਰਜ ਕਰਦਾ ਹੈ।

ਖ਼ਪਤ ਜਾਂ ਉਪਭੋਗ ਕਈ ਪ੍ਰਕਾਰ ਦਾ ਹੁੰਦਾ ਹੈ ਜਿਵੇਂ ਪ੍ਰਤੱਖ, ਅਪ੍ਰਤੱਖ, ਸਮੂਹਕ, ਉਪਜਾਊ, ਅਨ-ਉਤਪਾਦਕ, ਉਤਸ਼ਾਹਤ ਅਤੇ ਪ੍ਰਦਰਸ਼ਨੀ ਜਾਂ ਦਿਖਾਵੇ ਦੀ ਖ਼ਪਤ ਆਦਿ। ਪ੍ਰਦਰਸ਼ਨੀ ਜਾਂ ਦਿਖਾਵੇ ਦੀ ਖ਼ਪਤ ਦਾ ਅਧਿਐਨ ਅਤਿ ਜ਼ਰੂਰੀ ਹੈ। ਜਦੋਂ ਕਿਸੇ ਵਸਤੂ ਦਾ ਉਪਭੋਗ ਦਿਖਾਵੇ ਲਈ ਕੀਤਾ ਜਾਵੇ ਅਤੇ ਲੋਕਾਂ ਉੱਤੇ ਇਸਦਾ ਪ੍ਰਭਾਵ ਪਵੇ ਤਾਂ ਇਸਨੂੰ ਦਿਖਾਵੇ/ਪ੍ਰਦਰਸ਼ਨੀ ਖ਼ਪਤ ਕਿਹਾ ਜਾਂਦਾ ਹੈ। ਜਿਵੇਂ ਅਜ ਮਾਰੂਤੀ ਕਾਰ ਨੀਵੇਂ ਸਟੈਂਡਰਡ ਦਾ ਪ੍ਰ਼ਤੀਕ ਹੈ। ਹਰ ਵਿਅਕਤੀ ਆਪਣੇ ਸਟੇਟਸ ਨੂੰ ਉੱਚਾ ਦਿਖਾਉਣ ਲਈ ਮਾਰੂਤੀ ਕਾਰ ਨਹੀਂ ਖਰੀਦਦਾ ਸਗੋਂ ਆਈਕੋਨ, ਸਕੋਤਾ, ਇਨਨੋਬ, ਟਾਵੀਰਾ ਨੂੰ ਖਰੀਦਣ ਵਿੱਚ ਦਿਲਚਸਪੀ ਰੱਖਦਾ ਹੈ। ਹੋਮ ਥੀਏਟਰ ਟੀ.ਵੀ. ਹੈ ਤਾਂ ਠੀਕ ਹੈ ਨਹੀਂ ਤਾਂ ਉਹ ਸਾਧਾਰਨ ਵਿਅਕਤੀ ਹੈ। ਹਰ ਵਿਅਕਤੀ ਖਾਸ ਬਣਨਾ ਚਾਹੁੰਦਾ ਹੈ ਭਾਵੇਂ ਤਨ ਦੇ ਸਾਰੇ ਕੱਪੜੇ ਹੀ ਕਿਉਂ ਨਾ ਲਹਿ ਜਾਣ। ਹਰ ਅਭਿਨੇਤਰੀ ਵੱਧ ਤੋਂ ਵੱਧ ਨੰਗਾ ਹੋਣ ਲਈ ਤਰਲੋਮੱਛੀ ਹੋ ਰਹੀ ਹੈ ਅਤੇ ਹਰ ਘਰੇਲੂ ਔਰਤ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਜਿਸਮ ਵਿਖਾਉਣ ਦੀ ਚਾਹਵਾਨ ਹੈ ਕਿਉਂਕਿ ਉਹ ਆਮ ਸਾਧਾਰਨ ਨਹੀਂ ਖਾਸ ਬਣਨਾ ਚਾਹੁੰਦੀਆਂ ਹਨ।3 ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦਾ ਮੁਬੰਈ ਵਿਖੇ ‘ਅੰਟਿਲਾ ਮਹਿਲ` ਨਾਂ ਦਾ ਘਰ ਇਸ ਦੀ ਪ੍ਰਮੁੱਖ ਉਦਹਾਰਨ ਹੈ। ਹੁਣ ਤੱਕ ਦੇ ਸਭ ਤੋਂ ਮਹਿੰਗੇ ਇਸ ਘਰ ਦੀਆਂ 27 ਮੰਜ਼ਿਲਾ, ਤਿੰਨ ਹੈਲੀਪੈਡ, 9 ਲਿਫ਼ਟਾਂ, ਝੂਲੇਦਾਰ ਬਾਗ, ਨਾਚਖਾਨੇ, ਮੌਸਮ ਅਨੁਕੂਲ ਕਮਰੇ, ਕਸਰਤਖਾਨੇ, 6 ਮੰਜ਼ਿਲੀ ਪਾਰਕਿੰਗ ਅਤੇ 600 ਨੌਕਰ-ਚਾਕਰ ਹਨ।

ਖ਼ਪਤ ਸੱਭਿਆਚਾਰ ਨਾਲ ਜੁੜਿਆ ਹੋਇਆ ਅਤਿ ਮਹੱਤਵਪੂਰਨ ਸੰਕਲਪ ‘ਪਦਾਰਥਵਾਦ` ਹੈ। ਪਦਾਰਥਵਾਦ ਅਨੁਸਾਰ ਪਦਾਰਥ ਮੂਲ ਹੈ ਅਤੇ ਸੋਚ ਤੇ ਚੇਤਨਾ ਦਾ ਸਥਾਨ ਦੂਜੈਲਾ ਹੈ। ਇਹ ਇੱਕ ਅਜਿਹਾ ਵਿਚਾਰ ਜਾਂ ਦ੍ਰਿਸ਼ਟੀਕੋਣ ਹੈ ਜਿਸਦੇ ਅੰਤਰਗਤ ਭੌਤਿਕ ਜਾਂ ਆਰਥਿਕ ਲਾਭ ਅਤੇ ਇੰਦਰੀਆਂ ਦੀ ਤ੍ਰਿਪਤੀ ਨੂੰ ਜੀਵਨ ਦਾ ਪ੍ਰਮੁੱਖ ਉਦੇਸ਼ ਮੰਨਿਆ ਜਾਂਦਾ ਹੈ ਅਤੇ ਸਮਾਜਕ ਮੁੱਲਾਂ ਅਤੇ ਅਦਰਸ਼ਾਂ ਨੂੰ ਗੌਣ ਸਥਾਨ ਦਿੱਤਾ ਜਾਂਦਾ ਹੈ। ਸੈਲੀਆ ਲੁਰੀ ਅਨੁਸਾਰ ਖ਼ਪਤ ਸੱਭਿਆਚਾਰ, ਪਦਾਰਥਕ ਸੱਭਿਆਚਾਰ ਦੀ ਹੀ ਇੱਕ ਵਨੰਗੀ ਜਾਂ ਕਿਸਮ ਹੈ।4

ਰੋਜ਼ਾਨਾ ਜ਼ਿੰਦਗੀ ਵਿੱਚ ਉਪਭੋਗੀ ਪਦਾਰਥਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਮਨੁੱਖ ਦੁਆਰਾ ਖ਼ਪਤ ਕੀਤੇ ਜਾਂਦੇ ਪਦਾਰਥਾਂ/ਵਸਤੂਆਂ ਦੀ ਸੂਚੀ ਏਨੀ ਜ਼ਿਆਦਾ ਲੰਮੀ ਹੈ ਕਿ ਉਸਨੂੰ ਬਣਾਉਣਾ ਜੇ ਅਸੰਭਵ ਨਹੀਂ ਤਾਂ ਕਠਿਨ ਕਾਰਜ ਜ਼ਰੂਰ ਹੈ। ਫਿਰ ਵੀ ਨਿਮਨਲਿਖਤ ਚਾਰਟ ਦੀ ਮੱਦਦ ਨਾਲ ਵਰਤਮਾਨ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਖ਼ਪਤ ਕੀਤੀਆਂ ਕੁੱਝ ਪ੍ਰਮੁੱਖ ਪਦਾਰਥਕ ਵਸਤੂਆਂ ਅਤੇ ਉਹਨਾਂ ਨਾਲ ਸੰਬੰਧਤ ਕੁਝ ਆਧੁਨਿਕ ਪ੍ਰਮੁੱਖ ਕੇਂਦਰਾਂ ਨੂੰ ਦੇਖਿਆ ਜਾ ਸਕਦਾ ਹੈ:

ਆਧੁਨਿਕ ਸਮੇਂ ਵਿੱਚ ਖ਼ਪਤ ਕੀਤੀਆਂ ਜਾਣ ਵਾਲੀਆਂ ਕੁੱਝ ਵਸਤੂਆਂ

ਸੋਧੋ

ਖਾਣ ਪੀਣ

ਸੋਧੋ

ਬਰਗਰ

ਪੀਜ਼ਾ

ਮੈਗੀ

ਨੂਡਲਜ਼

ਚਾਕਲੇਟ

ਚਿਪਸ

ਨਮਕੀਨ

ਬਿਸਕੁਟ

ਆਈਸਕ੍ਰੀਮ

ਜੈਮ

ਟੌਨਿਕ

ਚਾਹ

ਕੌਫ਼ੀ

ਰਸ/ਜੂਸ

ਸੂਪ

ਕੋਲਡ ਡਰਿੰਕਸ

ਘਿਉ/ਤੇਲ

ਦੁੱਧ

ਸ਼ਰਾਬ

ਸਿਗਰਟ

ਪਹਿਰਾਵਾ ਤੇ ਕੱਪੜੇ

ਸੋਧੋ

ਜੀਨ

ਟੀ-ਸ਼ਰਟ

ਟਾੱਪ

ਸਾੜੀ

ਸਲਵਾਰ ਕਮੀਜ਼

ਗਹਿਣੇ

ਜੁੱਤੀ

ਬੈਗ/ਪਰਸ

ਘੜੀ

ਸ਼ਿੰਗਾਰ ਸਮੱਗਰੀ/ ਸਰੀਰਕ ਸੁੰਦਰਤਾ

ਸੋਧੋ

ਕ੍ਰੀਮ

ਲੋਸ਼ਨ

ਪਾਊਡਰ

ਪਰਫਿਊਮ

ਸ਼ੈਂਪੂ

ਤੇਲ

ਜੈੱਲ

ਹੇਅਰਕ੍ਰੀਮ

ਲਿਪਸਟਿਕ

ਟੁੱਥਪੇਸਟ

ਮੰਜਨ

ਘਰੇਲੂ ਸਾਜ਼ੋ-ਸਮਾਨ ਤੇ ਹੋਰ ਵਸਤਾਂ

ਸੋਧੋ

ਬਿਜਲਈ ਸਮਾਨ (ਟੀ.ਵੀ.ਫਰਿਜ਼,ਕੰਪਿਊਟਰ

ਮਿਊਜਿਕ ਸਿਸਟਮ

ਏ.ਸੀ.,ਕੂਲਰ,ਪੱਖਾ,ਪ੍ਰੈਸ

ਫਰਨੀਚਰ,ਬੈੱਡ,ਸੋਫਾ

ਸੈੱਟ, ਕੁਰਸੀਆਂ ਆਦਿ)

ਡਿਨਰ/ਟੀ.ਸੈੱਟ,(ਪਲੇਟਾਂ,

ਕੱਪ, ਗਲਾਸੀਆਂ ਆਦਿ)

ਫੁਟਕਲ

ਸੋਧੋ

ਵਾਹਨ

(ਕਾਰ,

ਮੋਟਰ-ਸਾਈਕਲ,

ਸਕੂਟਰ ਆਦਿ

ਮੋਬਾਇਲ

ਪੈਟਰੋਲ, ਡੀਜ਼ਲ, ਗੈਸ)

ਖ਼ਪਤੀ ਉਪਭੋਗ ਕੀਤੀਆਂ ਜਾਂਦੀਆਂ ਵਸਤਾਂ ਦੇ ਕੁੱਝ ਆਧੁਨਿਕ ਪ੍ਰਮੁੱਖ ਕੇਂਦਰ ਪ੍ਰਾਪਤੀ ਸਥਾਨ

ਸੋਧੋ

ਖਾਣ ਪੀਣ

ਸੋਧੋ

ਰੈਸਟੋਰੈਂਟ

ਮੈਕਡੋਨਲਡੀਕਰਨ

ਫਾਈਵ/ਸੈਵਨ ਸਟਾਰ ਹੋਟਲ

ਬਰਗਰ ਕਿੰਗ

ਪੀਜਾ ਹੱਟ

ਕੌਫੀ ਹਾਊਸ

ਪਹਿਰਾਵਾ

ਸੋਧੋ

ਸ਼ਾਪਿੰਗਮਾਲ

ਦੇਹ-ਸ਼ਿੰਗਾਰ

ਸੋਧੋ

ਬਿਊਟੀ ਪਾਰਲਰ

ਘਰੇਲੂ ਸਾਜੋ ਸਮਾਨ ਤੇ ਹੋਰ ਵਸਤਾਂ

ਸੋਧੋ

ਬਿੱਗਮਾਲ,ਬਿੱਗ ਬਜ਼ਾਰ,

ਡਿਪਾਰਟਮੈਂਟਲ ਸਟੋਰ

ਹਵਾਲੇ

ਸੋਧੋ

1) ਡਾ. ਗੁਰਦੇਵ ਸਿੰਘ ਚੰਦੀ, ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ ਸੰਕਲਪ ਸਰੂਪ ਸਰੋਕਾਰ, ਪੰਨਾ 43.

2) 2) Mike Feathers tone, 'Preface to second edition', Consumer culture & Post modernism Sage Publications Ltd. London, 2007, P-14. ਉਦੱਰਿਤ ਹੁਣ, ਸੰਪਾ. ਸੁਸ਼ੀਲ ਦੁਸਾਂਝ, ਜਨਵਰੀ-ਅਪ੍ਰੈਲ, 2014.

3) ਡਾ. ਗੁਰਦੇਵ ਸਿੰਘ ਚੰਦੀ, ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ ਸੰਕਲਪ ਸਰੂਪ ਸਰੋਕਾਰ ਪੰਨਾ 49.

4) 4) Celia Lury, Consumer Culture, Polity Press, V.K., 2011, P-9 ਉਦੱਰਿਤ ਹੁਣ, ਸੰਪਾ. ਸੁਸ਼ੀਲ ਦੁਸਾਂਝ, ਜਨਵਰੀ-ਅਪ੍ਰੈਲ, 2014.