ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ

ਖ਼ਾਲਸਾ ਕਾਲਜ ਫ਼ਾਰ ਵਿਮੈਨ, ਪਿੰਡ ਸਿੱਧਵਾਂ ਖੁਰਦ (ਲੁਧਿਆਣਾ) ਵਿਖੇ ਸਥਿੱਤ ਹੈ।[1][2] ਇਹ ਕਾਲਜ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਯੋਗ ਅਗਵਾਈ ਅਧੀਨ ਚੱਲ ਰਿਹਾ ਹੈ।

ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ
ਕਿਸਮਕਾਲਜ
ਸਥਾਪਨਾ1950
ਟਿਕਾਣਾ
ਸਿੱਧਵਾਂ ਖੁਰਦ, (ਲੁਧਿਆਣਾ)
, ,
ਕੈਂਪਸਪੇਂਡੂ
ਵੈੱਬਸਾਈਟwww.kcwsidhwan.org

ਕਾਲਜ ਦਾ ਇਤਿਹਾਸ

ਸੋਧੋ

ਪਿੰਡ ਸਿੱਧਵਾਂ ਖੁਰਦ ਵਿੱਚ ਭਾਈ ਨਰਾਇਣ ਸਿੰਘ ਇੱਕ ਕਿਸਾਨ ਘਰਾਣੇ ਨਾਲ ਸਬੰਧਿਤ ਸਨ। 9 ਮਈ 1908 ਨੂੰ ਭਾਈ ਨਰਾਇਣ ਸਿੰਘ ਦਾ ਦਸਾਂ ਵਰ੍ਹਿਆਂ ਦਾ ਲਾਡਲਾ ਪੁੱਤਰ ਕਾਕਾ ਉਜਾਗਰ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਗਿਆ। ਇਸ ਸਮੇਂ ਸੰਤ ਗੁਰਬਖਸ਼ ਸਿੰਘ ਨੇ ਭਾਈ ਨਰਾਇਣ ਸਿੰਘ ਨੂੰ ਆਪਣੀ ਬੇਟੀ ਹਰਪ੍ਰਕਾਸ਼ ਨੂੰ ਪੜ੍ਹਾਉਣ ਦੀ ਸਲਾਹ ਦਿੱਤੀ। ਉਸ ਸਮੇਂ ਅਣਵੰਡੇ ਪੰਜਾਬ ਵਿੱਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ। ਭਾਈ ਸਾਹਿਬ ਨੇ ਮਿਤੀ 29 ਮਈ 1909 ਨੂੰ ਆਪਣੇ ਘਰ ਦੇ ਵਿਹੜੇ ਵਿੱਚ ਸ਼ਹਿਤੂਤ ਦੇ ਰੁੱਖ ਦੀ ਸੰਘਣੀ ਛਾਂ ਹੇਠ 4 ਬੱਚੀਆਂ ਨਾਲ ਇੱਕ ਸਕੂਲ ਦੀ ਸਥਾਪਨਾ ਕੀਤੀ। ਇਸ ਸਕੂਲ ਦੀਆਂ ਪਹਿਲੀਆਂ ਚਾਰ ਵਿਦਆਰਥਣਾਂ ਬੀਬੀ ਹਹਿਪ੍ਰਕਾਸ਼ ਕੌਰ, ਬੀਬੀ ਭਾਨ ਕੌਰ, ਬੀਬੀ ਸੋਧ ਕੌਰ ਅਤੇ ਬੀਬੀ ਭਾਗ ਕੌਰ ਸਨ। ਭਾਈ ਨਰਾਇਣ ਸਿੰਘ ਨੇ ਆਪਣੀ 20 ਵਿੱਘੇ ਜ਼ਮੀਨ ਇਸ ਸਕੂਲ ਦੇ ਨਾਮ ਲਗਵਾ ਦਿੱਤੀ। ਸੰਨ 1934 ਵਿੱਚ ਮਿਡਲ ਸਕੂਲ ਤੋਂ ਸਿੱਖ ਗਰਲਜ਼ ਹਾਈ ਸਕੂਲ ਬਣ ਗਿਆ ਅਤੇ ਭਾਈ ਸਾਹਿਬ ਜੀ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਬਣਾ ਕੇ ਆਪਣੀ ਸਾਰੀ ਜ਼ਮੀਨ ਜਾਇਦਾਦ ਇਸ ਟਰੱਸਟ ਦੇ ਨਾਮ ਲਗਵਾ ਦਿੱਤੀ ਗਈ।

ਸੰਨ 1950 ਵਿੱਚ ਖ਼ਾਲਸਾ ਕਾਲਜ ਫ਼ਾਰ ਵਿਮੈਨ ਹੋਂਦ ਵਿਚ ਆਇਆ।[3] ਸੰਨ 1953 ਵਿੱਚ ਬੀਬੀ ਜੀ ਦੇ ਯਤਨਾਂ ਅਤੇ ਮਿਹਨਤ ਸਦਕਾ ਜੇ.ਬੀ.ਟੀ ਦਾ ਕੋਰਸ ਅਤੇ 1955 ਵਿੱਚ ਬੀ.ਐੱਡ ਦਾ ਕੋਰਸ ਸ਼ੁਰੂ ਹੋਇਆ। ਸੰਨ 1968 ਵਿੱਚ ਬੀਬੀ ਹਰਿਪ੍ਰਕਾਸ਼ ਕੌਰ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ ਵਿਚ ਐੱਮ.ਐੱਡ ਦਾ ਕੋਰਸ ਸ਼ੁਰੂ ਹੋਇਆ ਅਤੇ 1976 ਵਿੱਚ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਹੋਂਦ ਵਿੱਚ ਆਇਆ। ਸੰਨ 2004 ਵਿੱਚ ਸਿੱਖ ਗਰਲਜ਼ ਹਾਈ ਸਕੂਲ ਤੋਂ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਅਤੇ ਸੰਨ 2006 ਵਿੱਚ ਜੀ.ਐਚ.ਜੀ.ਇੰਸੀਚਿਊਟ ਆਫ਼ ਲਾਅ ਕਾਲਜ ਹੋਂਦ ਵਿੱਚ ਆਇਆ। ਸੰਨ 1909 ਵਿੱਚ ਚਾਰ ਵਿਦਆਰਥਣਾਂ ਨਾਲ ਸ਼ੁਰੂ ਕੀਤਾ ਇੱਕ ਪ੍ਰਾਇਮਰੀ ਸਕੂਲ ਅੱਜ ਪੰਜ ਵਿੱਦਿਅਕ ਸੰਸਥਾਵਾਂ ਦੇ ਰੂਪ ਵਿੱਚ ਪ੍ਰਫੁੱਲਿਤ ਹੋ ਚੁੱਕਿਆ ਹੈ।

ਕਾਲਜ ਵਿੱਚ ਚਲਦੇ ਕੋਰਸ

ਸੋਧੋ

ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਵਿੱਚ ਹੇਠ ਲਿਖੇ ਕੋਰਸ ਚੱਲ ਰਹੇ ਹਨ-

ਕੋਰਸ ਵਿਸ਼ੇਸ਼ਗਤਾ ਸੀਟਾਂ ਦੀ ਗਿਣਤੀ ਵਿਸ਼ੇਸ਼ ਨੋਟ
ਐਮ.ਏ. ਪੰਜਾਬੀ 40 ਸੈਲਫ਼ ਫਾਈਨਾਂਸ ਕੋਰਸ
ਐਮ.ਏ. ਇਤਿਹਾਸ 40
ਐਮ.ਏ. ਅੰਗਰੇਜ਼ੀ 40 ਸੈਲਫ਼ ਫਾਈਨਾਂਸ ਕੋਰਸ
ਐਮ.ਏ. ਰਾਜਨੀਤੀ ਸ਼ਾਸ਼ਤਰ 40 ਸੈਲਫ਼ ਫਾਈਨਾਂਸ ਕੋਰਸ
ਐਮ.ਐਸ.ਸੀ ਆਈ.ਟੀ. 40 ਸੈਲਫ਼ ਫਾਈਨਾਂਸ ਕੋਰਸ
ਬੀ.ਐਸ.ਸੀ. ਨਾਨ ਮੈਡੀਕਲ 60
ਬੀ. ਐਸ.ਸੀ. ਮੈਡੀਕਲ 60
ਬੀ.ਸੀ.ਏ 40 ਸੈਲਫ਼ ਫਾਈਨਾਂਸ ਕੋਰਸ
ਬੀ.ਕਾਮ. 70 ਸੈਲਫ਼ ਫਾਈਨਾਂਸ ਕੋਰਸ
ਬੀ.ਏ. ਬੀ.ਐਡ 50 ਸੈਲਫ਼ ਫਾਈਨਾਂਸ ਕੋਰਸ
ਬੀ.ਐਸ.ਸੀ. ਬੀ.ਐਡ 50 ਸੈਲਫ਼ ਫਾਈਨਾਂਸ ਕੋਰਸ
ਪੀ.ਜੀ.ਡੀ.ਸੀ.ਏ 50 ਸੈਲਫ਼ ਫਾਈਨਾਂਸ ਕੋਰਸ
ਬੀ.ਏ. 400

ਹਵਾਲੇ

ਸੋਧੋ
  1. "Khalsa College for Women". www.mappls.com (in ਅੰਗਰੇਜ਼ੀ). Retrieved 2024-11-02.
  2. "Khalsa College for Women, Sidhwan Khurd: A Legacy of Excellence | Khalsa College for Women". www.kcwsidhwan.org. Retrieved 2024-11-02.
  3. "College History | Khalsa College for Women". www.kcwsidhwan.org. Retrieved 2024-11-02.