ਖ਼ਾਲਸਾ ਦੀਵਾਨ ਸਿੱਖ ਟੈਂਪਲ
ਖ਼ਾਲਸਾ ਦੀਵਾਨ ਸਿੱਖ ਟੈਂਪਲ ਹਾਂਗਕਾਂਗ ਦੇ ਵਾਨ ਚਾਈ ਜ਼ਿਲ੍ਹੇ ਵਿੱਚ ਕਵੀਨਜ਼ ਰੋਡ ਈਸਟ ਅਤੇ ਸਟੱਬਸ ਰੋਡ, ਹਾਂਗਕਾਂਗ ਟਾਪੂ ਦੇ ਜੰਕਸ਼ਨ 'ਤੇ ਸਥਿਤ ਗੁਰਦੁਆਰਾ ਹੈ। ਇਸਨੂੰ 8 ਸਤੰਬਰ 2022 ਨੂੰ ਹਾਂਗਕਾਂਗ SAR ਦੇ ਮੁੱਖ ਕਾਰਜਕਾਰੀ, ਜੌਨ ਲੀ ਕਾ-ਚਿਊ ਦੁਆਰਾ 5 ਸਾਲਾਂ ਦੇ ਨਵੀਨੀਕਰਨ ਪ੍ਰੋਜੈਕਟ ਤੋਂ ਬਾਅਦ ਸੰਗਤਾਂ ਲਈ ਦੁਬਾਰਾ ਖੋਲ੍ਹਿਆ ਗਿਆ ਸੀ। [1] ਇਸ ਦਾ ਉਦੇਸ਼ ਹਾਂਗਕਾਂਗ ਦੇ ਸਿੱਖਾਂ ਨੂੰ ਸਿੱਖੀ ਜੀਵਨ ਜਾਚ ਸਿਖਾਉਣਾ ਅਤੇ ਇਸ ਦੇ ਧਾਰਨੀ ਬਣਨ ਲਈ ਪ੍ਰੇਰਿਤ ਕਰਨਾ ਹੈ।
ਇਤਿਹਾਸ
ਸੋਧੋਗੁਰਦੁਆਰੇ ਦਾ ਨਿਰਮਾਣ 1901 ਵਿੱਚ ਸਥਾਨਕ ਸਿੱਖਾਂ ਨੇ ਕੀਤਾ ਗਿਆ ਸੀ, ਜਿਸ ਵਿੱਚ ਬ੍ਰਿਟਿਸ਼ ਆਰਮੀ ਦੇ ਸਿਪਾਹੀ ਵੀ ਸ਼ਾਮਲ ਸਨ। ਬਹੁਤ ਸਾਰੇ ਸਿੱਖ ਕੈਨੇਡਾ ਆਵਾਸ ਦੇ ਆਪਣੇ ਰਸਤੇ ਤੇ, ਜਿਸ ਵਿੱਚ ਬਾਅਦ ਵਿੱਚ ਕਾਮਾਗਾਟਾਮਾਰੂ ਘਟਨਾ ਵਾਪਰੀ, ਗੁਰਦੁਆਰੇ ਵਿੱਚ ਸੌਂ ਗਏ ਅਤੇ 1914 ਵਿੱਚ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਉੱਥੇ ਅਰਦਾਸ ਕੀਤੀ [2] 1930 ਦੇ ਦਹਾਕੇ ਵਿੱਚ, ਸਥਾਨਕ ਸਿੱਖ ਭਾਈਚਾਰੇ ਦਾ ਆਕਾਰ ਵਧਣ ਦੇ ਨਾਲ, ਗੁਰਦੁਆਰੇ ਨੂੰ ਵੱਡਾ ਕਰਨ ਲਈ ਦੁਬਾਰਾ ਬਣਾਇਆ ਗਿਆ। ਦੂਜੇ ਵਿਸ਼ਵ ਯੁੱਧ ਦੌਰਾਨ ਇਸ 'ਤੇ ਦੋ ਵਾਰ ਬੰਬਾਰੀ ਕੀਤੀ ਗਈ ਸੀ, ਜਿਸ ਨਾਲ ਗੁਰਦੁਆਰੇ ਦੇ ਗ੍ਰੰਥੀ ਭਾਈ ਨੰਦ ਸਿੰਘ ਦੀ ਮੌਤ ਹੋ ਗਈ ਸੀ। ਵੰਡ ਦੇ ਕਾਰਨ ਵੱਡੀ ਗਿਣਤੀ ਵਿੱਚ ਹਾਂਗਕਾਂਗ ਵਿੱਚ ਪਰਵਾਸ ਕਰਨ ਵਾਲੇ ਸਿੰਧੀ ਹਿੰਦੂਆਂ ਦੀ ਸਹਾਇਤਾ ਨਾਲ, ਭਾਈਚਾਰੇ ਨੇ ਯੁੱਧ ਮੁੱਕਣ ਤੋਂ ਬਾਅਦ ਗੁਰਦੁਆਰੇ ਦੇ ਨੁਕਸਾਨੇ ਗਏ ਹਿੱਸੇ ਦੁਬਾਰਾ ਬਣਾਏ ਗਏ ਸੀ। ਗੁਰਦੁਆਰੇ ਨੂੰ 1980 ਦੇ ਦਹਾਕੇ ਵਿੱਚ ਫਿਰ ਵਧਾਇਆ ਗਿਆ ਸੀ, ਅਤੇ ਇੱਕ ਢੱਕੇ ਹੋਏ ਪੁਲ ਰਾਹੀਂ ਕਵੀਨਜ਼ ਰੋਡ ਈਸਟ ਨਾਲ ਜੋੜਿਆ ਗਿਆ ਸੀ। [3]
ਇਹ ਵੀ ਵੇਖੋ
ਸੋਧੋ- ਹਾਂਗਕਾਂਗ ਵਿੱਚ ਭਾਰਤੀ
- ਹਾਂਗਕਾਂਗ ਵਿੱਚ ਦੱਖਣੀ ਏਸ਼ੀਆਈ
- ਹਾਂਗ ਕਾਂਗ ਦੀ ਲੜਾਈ
ਹਵਾਲੇ
ਸੋਧੋ- ↑ "Reopen Sikh temple". The Standard. The Standard. Retrieved 8 November 2022.
- ↑ "Pioneer Sikh East Indian Immigration to the Pacific Coast from the Punjab". Sikh Pioneers. Archived from the original on 21 August 2013. Retrieved 6 July 2013.
- ↑ "KHALSA DIWAN (HONG KONG)". Khalsa Diwan Sikh Temple. Archived from the original on 17 August 2013. Retrieved 6 July 2013.