ਦੂਜੀ ਸੰਸਾਰ ਜੰਗ

1939-1945 ਵਿਸ਼ਵ ਯੁੱਧ

ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ।ਧੁਰੀ ਰਾਸਟਰਾਂ ਵਿੱਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਸੋਵੀਅਤ ਯੂਨੀਅਨ ਸ਼ਾਮਲ ਸੀ।ਇਹ 01/09/1939 ਤੋਂ 02/09/1945 ਤੱਕ ਚੱਲਿਆ ਸੀ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ, ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।[1]

ਕੁਝ ਝਲਕੀਆਂ

ਹਾਲਾਂਕਿ ਜਾਪਾਨ ਚੀਨ ਨਾਲ 1937 ਤੋਂ ਯੁੱਧ ਦੀ ਸਥਿਤੀ ਵਿੱਚ ਸੀ ਪਰ ਦੂਜੀ ਸੰਸਾਰ ਜੰਗ ਦੀ ਸ਼ੁਰੂਆਤ 01 ਸਤੰਬਰ 1939 ਵਿੱਚ ਜਾਣੀ ਜਾਂਦੀ ਹੈ ਜਦੋਂ ਜਰਮਨੀ ਨੇ ਪੋਲੈਂਡ ਉੱਤੇ ਹਮਲਾ ਕੀਤਾ ਅਤੇ ਉਸਦੇ ਬਾਅਦ ਫ਼ਰਾਂਸ ਨੇ ਜਰਮਨੀ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ ਅਤੇ ਇੰਗਲੈਂਡ ਤੇ ਹੋਰ ਰਾਸ਼ਟਰਮੰਡਲ ਦੇਸ਼ਾਂ ਨੇ ਵੀ ਇਸਦਾ ਸਾਥ ਦਿੱਤਾ। ਜਰਮਨੀ ਨੇ 1939 ਵਿੱਚ ਯੂਰਪ ਵਿੱਚ ਇੱਕ ਵੱਡਾ ਸਾਮਰਾਜ ਬਣਾਉਣ ਦੇ ਉਦੇਸ਼ ਨਾਲ ਪੋਲੈਂਡ ਉੱਤੇ ਹਮਲਾ ਕੀਤਾ। 1939 ਦੇ ਅੰਤ ਤੋਂ 1941 ਦੀ ਸ਼ੁਰੂਆਤ ਤੱਕ, ਅਭਿਆਨ ਅਤੇ ਸੰਧੀ ਦੀ ਇੱਕ ਲੜੀ ਵਿੱਚ ਜਰਮਨੀ ਨੇ ਮਹਾਦੀਪੀ ਯੂਰਪ ਦਾ ਵੱਡਾ ਭਾਗ ਜਾਂ ਤਾਂ ਆਪਣੇ ਅਧੀਨ ਕਰ ਲਿਆ ਸੀ ਜਾਂ ਉਸਨੂੰ ਜਿੱਤ ਲਿਆ ਸੀ। ਨਾਜ਼ੀ-ਸੋਵੀਅਤ ਸਮਝੌਤੇ ਦੇ ਤਹਿਤ ਸੋਵੀਅਤ ਰੂਸ ਆਪਣੇ ਛੇ ਗੁਆਂਢੀ ਮੁਲਕਾਂ, ਜਿਸ ਵਿੱਚ ਪੋਲੈਂਡ ਵੀ ਸ਼ਾਮਿਲ ਸੀ, ਉੱਤੇ ਕਾਬਜ ਹੋ ਗਿਆ। ਫ਼ਰਾਂਸ ਦੀ ਹਾਰ ਦੇ ਬਾਅਦ ਯੂ.ਕੇ ਅਤੇ ਹੋਰ ਰਾਸ਼ਟਰਮੰਡਲ ਦੇਸ਼ ਹੀ ਧੁਰੀ ਰਾਸ਼ਟਰਾਂ ਨਾਲ ਸੰਘਰਸ਼ ਕਰ ਰਹੇ ਸਨ, ਜਿਸ ਵਿੱਚ ਉੱਤਰੀ ਅਫਰੀਕਾ ਦੀਆਂ ਲੜਾਈਆਂ ਅਤੇ ਲੰਬੀ ਚੱਲੀ ਅਟਲਾਂਟਿਕ ਦੀ ਜੰਗ ਸ਼ਾਮਿਲ ਸੀ। ਜੂਨ 1941 ਵਿੱਚ ਯੂਰਪੀ ਧੁਰੀ ਰਾਸ਼ਟਰਾਂ ਨੇ ਸੋਵੀਅਤ ਸੰਘ ਉੱਤੇ ਹਮਲਾ ਬੋਲ ਦਿੱਤਾ ਅਤੇ ਇਸਨੇ ਮਨੁੱਖੀ ਇਤਿਹਾਸ ਵਿੱਚ ਜ਼ਮੀਨੀ ਯੁੱਧ ਦੇ ਸਭ ਤੋਂ ਵੱਡੇ ਯੁੱਧਖੇਤਰ ਨੂੰ ਜਨਮ ਦਿੱਤਾ। ਦਸੰਬਰ 1941 ਨੂੰ ਜਾਪਾਨੀ ਸਾਮਰਾਜ ਵੀ ਧੁਰੀ ਰਾਸ਼ਟਰਾਂ ਨਾਲ ਇਸ ਯੁੱਧ ਵਿੱਚ ਕੁੱਦ ਗਿਆ। ਦਰਅਸਲ ਜਾਪਾਨ ਦਾ ਉਦੇਸ਼ ਪੂਰਬੀ ਏਸ਼ੀਆ ਅਤੇ ਇੰਡੋ-ਚਾਇਨਾ ਵਿੱਚ ਆਪਣਾ ਪ੍ਰਭਾਵ ਸਥਾਪਤ ਕਰਨ ਦਾ ਸੀ। ਉਸਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਯੂਰਪੀ ਦੇਸ਼ਾਂ ਦੇ ਗਲਬੇ ਵਾਲੇ ਖੇਤਰਾਂ ਅਤੇ ਸੰਯੁਕਤ ਰਾਜ ਅਮਰੀਕਾ ਦੇ ਪਰਲ ਹਾਰਬਰ ਉੱਤੇ ਹਮਲਾ ਕਰ ਦਿੱਤਾ ਅਤੇ ਛੇਤੀ ਹੀ ਪੱਛਮੀ ਪ੍ਰਸ਼ਾਂਤ ਉੱਤੇ ਕਬਜ਼ਾ ਕਰ ਲਿਆ। 1942 ਵਿੱਚ ਅੱਗੇ ਵੱਧਦੀ ਧੁਰੀ ਫੌਜ ਉੱਤੇ ਲਗਾਮ ਉਦੋਂ ਲੱਗੀ ਜਦੋਂ ਪਹਿਲਾਂ ਤਾਂ ਜਾਪਾਨ ਸਿਲਸਿਲੇਵਾਰ ਕਈ ਨੌਸੈਨਿਕ ਝੜਪਾਂ ਹਾਰਿਆ ਯੂਰਪੀ ਧੁਰੀ ਤਾਕਤਾਂ ਉੱਤਰੀ ਅਫਰੀਕਾ ਵਿੱਚ ਹਾਰੀਆਂ ਅਤੇ ਨਿਰਣਾਇਕ ਮੋੜ ਤਦ ਆਇਆ ਜਦੋਂ ਉਨ੍ਹਾਂ ਨੂੰ ਸਟਾਲਿਨਗਰਾਡ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ।

1943 ਵਿੱਚ ਜਰਮਨੀ ਪੂਰਬੀ ਯੂਰਪ ਵਿੱਚ ਕਈ ਝੜਪਾਂ ਹਾਰਿਆ, ਇਟਲੀ ਵਿੱਚ ਮਿੱਤਰ ਰਾਸ਼ਟਰਾਂ ਨੇ ਹਮਲਾ ਬੋਲ ਦਿੱਤਾ ਅਤੇ ਅਮਰੀਕਾ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਜਿੱਤ ਦਰਜ ਕਰਨੀ ਸ਼ੁਰੂ ਕਰ ਦਿੱਤੀ ਜਿਸਦੇ ਕਾਰਣਵਸ਼ ਧੁਰੀ ਰਾਸ਼ਟਰਾਂ ਨੂੰ ਸਾਰੇ ਮੋਰਚਿਆਂ ਉੱਤੇ ਸਾਮਰਿਕ ਦ੍ਰਿਸ਼ਟੀ ਤੋਂ ਪਿੱਛੇ ਹੱਟਣ ਦੀ ਰਣਨੀਤੀ ਅਪਨਾਉਣ ਨੂੰ ਮਜਬੂਰ ਹੋਣਾ ਪਿਆ। 1944 ਵਿੱਚ ਜਿੱਥੇ ਇੱਕ ਤਰਫ ਪੱਛਮੀ ਮਿੱਤਰ ਦੇਸ਼ਾਂ ਨੇ ਜਰਮਨੀ ਦੁਆਰਾ ਕਬਜ਼ਾ ਕੀਤੇ ਹੋਏ ਫ਼ਰਾਂਸ ਉੱਤੇ ਹਮਲਾ ਕੀਤਾ ਉਥੇ ਹੀ ਦੂਜੇ ਪਾਸੇ ਵਲੋਂ ਸੋਵੀਅਤ ਸੰਘ ਨੇ ਆਪਣੀ ਖੋਈ ਹੋਈ ਜ਼ਮੀਨ ਵਾਪਸ ਖੋਹਣ ਦੇ ਬਾਅਦ ਜਰਮਨੀ ਅਤੇ ਉਸਦੇ ਸਾਥੀ ਰਾਸ਼ਟਰਾਂ ਉੱਤੇ ਹਮਲਾ ਬੋਲ ਦਿੱਤਾ। 1945 ਦੇ ਅਪ੍ਰੈਲ - ਮਈ ਵਿੱਚ ਸੋਵੀਅਤ ਅਤੇ ਪੋਲੈਂਡ ਦੀਆਂ ਸੈਨਾਵਾਂ ਨੇ ਬਰਲਿਨ ਉੱਤੇ ਕਬਜ਼ਾ ਕਰ ਲਿਆ ਅਤੇ ਯੂਰਪ ਵਿੱਚ ਦੂਜਾ ਵਿਸ਼ਵ ਯੁੱਧ ਦਾ ਅੰਤ 8 ਮਈ 1945 ਨੂੰ ਤਦ ਹੋਇਆ ਜਦੋਂ ਜਰਮਨੀ ਨੇ ਬਿਨਾਂ ਸ਼ਰਤ ਆਤਮਸਮਰਪਣ ਕਰ ਦਿੱਤਾ। 1944 ਅਤੇ 1945 ਦੇ ਦੌਰਾਨ ਅਮਰੀਕਾ ਨੇ ਕਈ ਜਗ੍ਹਾਵਾਂ ਉੱਤੇ ਜਾਪਾਨੀ ਨੌਸੈਨਾ ਨੂੰ ਹਾਰ ਦਿੱਤੀ ਅਤੇ ਪੱਛਮੀ ਪ੍ਰਸ਼ਾਂਤ ਦੇ ਕਈ ਟਾਪੂਆਂ ਵਿੱਚ ਆਪਣਾ ਕਬਜ਼ਾ ਬਣਾ ਲਿਆ। ਜਦੋਂ ਜਾਪਾਨੀ ਦੀਪਸਮੂਹ ਉੱਤੇ ਹਮਲਾ ਕਰਨ ਦਾ ਵਕਤ ਕਰੀਬ ਆਇਆ ਤਾਂ ਅਮਰੀਕਾ ਨੇ ਜਾਪਾਨ ਵਿੱਚ ਦੋ ਪਰਮਾਣੁ ਬੰਬ ਡੇਗ ਦਿੱਤੇ। 15 ਅਗਸਤ 1945 ਨੂੰ ਏਸ਼ੀਆ ਵਿੱਚ ਵੀ ਦੂਜਾ ਵਿਸ਼ਵ ਯੁੱਧ ਖ਼ਤਮ ਹੋ ਗਿਆ ਜਦੋਂ ਜਾਪਾਨੀ ਸਾਮਰਾਜ ਨੇ ਆਤਮਸਮਰਪਣ ਕਰਨਾ ਸਵੀਕਾਰ ਕਰ ਲਿਆ।

ਪਿੱਠਭੂਮੀ

ਸੋਧੋ

ਪਹਿਲੇ ਸੰਸਾਰ ਯੁੱਧ ਵਿੱਚ ਹਾਰ ਦੇ ਬਾਅਦ ਜਰਮਨੀ ਨੂੰ ਵਰਸਾਏ ਦੀ ਸੰਧੀ ਉੱਤੇ ਜਬਰਨ ਹਸਤਾਖਰ ਕਰਨੇ ਪਏ। ਇਸ ਸੰਧੀ ਦੇ ਕਾਰਨ ਉਸਨੂੰ ਆਪਣੇ ਕਬਜ਼ੇ ਦੀ ਬਹੁਤ ਸਾਰੀ ਜ਼ਮੀਨ ਛੱਡਣੀ ਪਈ ; ਕਿਸੇ ਦੂਜੇ ਦੇਸ਼ ਉੱਤੇ ਹਮਲਾ ਨਾ ਕਰਨ ਦੀ ਸ਼ਰਤ ਮੰਨਣੀ ਪਈ ; ਆਪਣੀ ਫੌਜ ਨੂੰ ਸੀਮਿਤ ਕਰਨਾ ਪਿਆ ਅਤੇ ਉਹਨੂੰ ਪਹਿਲੇ ਸੰਸਾਰ ਯੁੱਧ ਵਿੱਚ ਹੋਏ ਨੁਕਸਾਨ ਦੀ ਭਰਪਾਈ ਦੇ ਰੂਪ ਵਿੱਚ ਦੂਜੇ ਦੇਸ਼ਾਂ ਨੂੰ ਭੁਗਤਾਨ ਕਰਨਾ ਪਿਆ।

1917 ਵਿੱਚ ਰੂਸ ਵਿੱਚ ਘਰੇਲੂ ਯੁੱਧ ਦੇ ਬਾਅਦ ਸੋਵੀਅਤ ਸੰਘ ਦਾ ਨਿਰਮਾਣ ਹੋਇਆ ਜੋ ਦੀ ਜੋਸਫ ਸਤਾਲਿਨ ਦੇ ਸ਼ਾਸਨ ਵਿੱਚ ਸੀ, 1922 ਵਿੱਚ ਉਸੀ ਸਮੇਂ ਇਟਲੀ ਵਿੱਚ ਬੇਨੇਤੋ ਮੁੱਸੋਲੀਨੀ ਦਾ ਖ਼ੁਦਮੁਖ਼ਤਿਆਰ ਰਾਜ ਕਾਇਮ ਹੋਇਆ।

1933 ਵਿੱਚ ਜਰਮਨੀ ਦਾ ਸ਼ਾਸਕ ਅਡੋਲਫ ਹਿਟਲਰ ਬਣਿਆ ਅਤੇ ਤੁੰਰਤ ਹੀ ਉਸਨੇ ਜਰਮਨੀ ਨੂੰ ਵਾਪਸ ਇੱਕ ਸ਼ਕਤੀਸ਼ਾਲੀ ਫੌਜੀ ਤਾਕਤ ਦੇ ਰੂਪ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ। ਇਸ ਗੱਲ ਤੋਂ ਫ਼ਰਾਂਸ ਅਤੇ ਇੰਗਲੈਂਡ ਚਿੰਤਤ ਹੋ ਗਏ ਜੋ ਦੀ ਪਿੱਛਲੇ ਯੁੱਧ ਵਿੱਚ ਕਾਫ਼ੀ ਨੁਕ਼ਸਾਨ ਉਠਾ ਚੁੱਕੇ ਸਨ। ਇਟਲੀ ਵੀ ਇਸ ਗੱਲ ਤੋਂ ਵਿਆਕੁਲ ਸੀ ਕਿਉਂਕਿ ਉਸਨੂੰ ਵੀ ਲੱਗਦਾ ਸੀ ਦੀ ਜਰਮਨੀ ਉਸਦੇ ਕੰਮ ਵਿੱਚ ਦਖਲ ਦੇਵੇਗਾ ਕਿਉਂਕਿ ਉਸਦਾ ਸੁਫ਼ਨਾ ਵੀ ਸ਼ਕਤੀਸ਼ਾਲੀ ਫੌਜੀ ਤਾਕਤ ਬਨਣ ਦਾ ਸੀ। ਇਨ੍ਹਾਂ ਸਭ ਗੱਲਾਂ ਨੂੰ ਵੇਖਕੇ ਅਤੇ ਆਪਣੇ ਆਪ ਨੂੰ ਬਚਾਉਣ ਲਈ ਫ਼ਰਾਂਸ ਨੇ ਇਟਲੀ ਦੇ ਨਾਲ ਹੱਥ ਮਿਲਾਇਆ ਅਤੇ ਉਸਨੇ ਅਫਰੀਕਾ ਵਿੱਚ ਇਥੋਪੀਆ - ਜੋ ਉਸਦੇ ਕਬਜ਼ੇ ਵਿੱਚ ਸੀ - ਨੂੰ ਇਟਲੀ ਨੂੰ ਦੇਣ ਦਾ ਮਨ ਬਣਾ ਲਿਆ। 1935 ਵਿੱਚ ਗੱਲ ਹੋਰ ਵਿਗੜ ਗਈ ਜਦੋਂ ਹਿਟਲਰ ਨੇ ਵਰਸਾਏ ਦੀ ਸੰਧੀ ਨੂੰ ਤੋੜ ਦਿੱਤਾ ਅਤੇ ਆਪਣੀ ਫੌਜ ਨੂੰ ਵੱਡੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।

ਜਰਮਨੀ ਨੂੰ ਕਾਬੂ ਵਿੱਚ ਕਰਨ ਲਈ ਇੰਗਲੈਂਡ, ਫ਼ਰਾਂਸ ਅਤੇ ਇਟਲੀ ਨੇ ਸਟਰੇਸਾ ਨਾਮਕ ਸ਼ਹਿਰ (ਜੋ ਇਟਲੀ ਵਿੱਚ ਹੈ) ਵਿੱਚ ਇੱਕ ਘੋਸ਼ਣਾ - ਪੱਤਰ ਉੱਤੇ ਹਸਤਾਖਰ ਕੀਤੇ ਜਿਸ ਵਿੱਚ ਇਹ ਲਿਖਿਆ ਸੀ ਕਿ ਆਸਟਰੀਆ ਦੀ ਆਜ਼ਾਦੀ ਨੂੰ ਕਾਇਮ ਰੱਖਿਆ ਜਾਵੇ ਅਤੇ ਜਰਮਨੀ ਨੂੰ ਵਰਸਾਏ ਦੀ ਸੰਧੀ ਤੋੜਨ ਤੋਂ ਰੋਕਿਆ ਜਾਵੇ। ਲੇਕਿਨ ਸਟਰੇਸਾ ਘੋਸ਼ਣਾ - ਪੱਤਰ ਜ਼ਿਆਦਾ ਸਫਲ ਨਹੀਂ ਹੋਇਆ ਕਿਉਂਕਿ ਤਿੰਨਾਂ ਰਾਜਾਂ ਦੇ ਵਿੱਚ ਆਮ ਸਹਮਤੀ ਜਿਆਦਾਤਰ ਗੱਲਾਂ ਉੱਤੇ ਨਹੀਂ ਬਣੀ। ਉਸੇ ਸਮੇਂ ਸੋਵੀਅਤ ਸੰਘ ਜੋ ਜਰਮਨੀ ਦੇ ਪੂਰਬੀ ਯੂਰਪ ਦੇ ਵੱਡੇ ਹਿੱਸੇ ਨੂੰ ਕਬਜ਼ਾ ਕਰ ਲੈਣ ਦੀ ਇੱਛਾ ਤੋਂ ਡਰਿਆ ਹੋਇਆ ਸੀ, ਫ਼ਰਾਂਸ ਨਾਲ ਹੱਥ ਮਿਲਾਉਣ ਨੂੰ ਤਿਆਰ ਹੋ ਗਿਆ।

ਜਰਮਨ ਫੌਜ 1935 ਵਿੱਚ ਨੁਰੇਮਬਰਗ ਵਿੱਚ

ਸੋਧੋ

1935 ਵਿੱਚ ਇੰਗਲੈਂਡ ਨੇ ਵਰਸਾਏ ਦੀ ਸੰਧੀ ਨੂੰ ਦਰਕਿਨਾਰ ਕਰਦੇ ਹੋਏ ਜਰਮਨੀ ਦੇ ਨਾਲ ਇੱਕ ਆਜਾਦ ਕਰਾਰ ਕਰਕੇ ਕੁੱਝ ਪੁਰਾਣੀਆਂ ਸ਼ਰਤਾਂ ਨੂੰ ਘੱਟ ਕਰ ਦਿੱਤਾ। 1935 ਦੀ ਅਕਤੂਬਰ ਵਿੱਚ ਇਟਲੀ ਨੇ ਇਥੋਪੀਆ ਉੱਤੇ ਹਮਲਾ ਕਰ ਦਿੱਤਾ ਅਤੇ ਸਿਰਫ ਜਰਮਨੀ ਨੇ ਇਸ ਹਮਲੇ ਨੂੰ ਨਿਯਮਕ ਮੰਨਿਆ ਜਿਸਦੇ ਕਾਰਨ ਇਟਲੀ ਨੇ ਜਰਮਨੀ ਨੂੰ ਆਸਟਰੀਆ ਉੱਤੇ ਕਬਜ਼ਾ ਕਰਨ ਦੀ ਇੱਛਾ ਨੂੰ ਹਰੀ ਝੰਡੀ ਦੇ ਦਿੱਤੀ। 1936 ਵਿੱਚ ਜਦੋਂ ਹਿਟਲਰ ਨੇ ਰਾਈਨਲੈਂਡ ਨੂੰ ਦੁਬਾਰਾ ਆਪਣੀ ਫੌਜ ਦਾ ਗੜ੍ਹ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਤੇ ਜ਼ਿਆਦਾ ਇਤਰਾਜ ਨਹੀਂ ਉਠਾਏ ਗਏ। ਉਸੇ ਸਾਲ ਸਪੇਨ ਵਿੱਚ ਗ੍ਰਹਿ ਯੁੱਧ ਚਾਲੂ ਹੋਇਆ ਤਾਂ ਜਰਮਨੀ ਅਤੇ ਇਟਲੀ ਨੇ ਉੱਥੇ ਦੀ ਰਾਸ਼ਟਰਵਾਦੀ ਤਾਕਤ ਦਾ ਸਮਰਥਨ ਕੀਤਾ ਜੋ ਸੋਵੀਅਤ ਸੰਘ ਦੀ ਸਹਾਇਤਾ ਵਾਲੀ ਸਪੇਨਿਸ਼ ਲੋਕ-ਰਾਜ ਦੇ ਖਿਲਾਫ ਸੀ। ਨਵੇਂ ਹਥਿਆਰਾਂ ਦੇ ਪਰੀਖਣ ਦੇ ਵਿੱਚ ਵਿੱਚ ਰਾਸ਼ਟਰਵਾਦੀ ਤਾਕਤਾਂ ਨੇ 1939 ਵਿੱਚ ਯੁੱਧ ਜਿੱਤ ਲਿਆ।

ਜਿਵੇਂ-ਜਿਵੇਂ ਸਮਾਂ ਗੁਜ਼ਰਦਾ ਗਿਆ ਤਣਾਉ ਵਧਦਾ ਰਿਹਾ ਅਤੇ ਆਪਣੇ ਆਪ ਨੂੰ ਤਾਕਤਵਰ ਕਰਨ ਦੀਆਂ ਕੋਸ਼ਿਸ਼ਾਂ ਵਧਦੀਆਂ ਗਈਆਂ। ਉਦੋਂ ਜਰਮਨੀ ਅਤੇ ਇਟਲੀ ਨੇ ਰੋਮ-ਬਰਲਿਨ ਧੁਰੀ (ROME - BERLIN AXIS) ਬਣਾਈ ਅਤੇ ਫਿਰ ਜਰਮਨੀ ਨੇ ਜਾਪਾਨ ਦੇ ਨਾਲ ਮਿਲ ਕੇ ਕੌਮਿਨਟਰਨ ਵਿਰੋਧੀ ਸਮਝੌਤਾ (anti comintern pact) ਕੀਤਾ ਜੋ ਚੀਨ ਅਤੇ ਸੋਵੀਅਤ ਸੰਘ ਦੇ ਖਿਲਾਫ ਮਿਲ ਕੇ ਕੰਮ ਕਰਨ ਦਾ ਸੀ ਅਤੇ ਇਟਲੀ ਵੀ ਇਸ ਵਿੱਚ 1940 ਵਿੱਚ ਸ਼ਾਮਿਲ ਹੋ ਗਿਆ।

ਇਤਿਹਾਸ

ਸੋਧੋ

1 ਸਤੰਬਰ, 1939 ਨੂੰ ਜਰਮਨੀ ਨੇ ਪੋਲੈਂਡ ਤੇ ਹਮਲਾ ਕਰ ਦਿੱਤਾ।

ਵਿਸ਼ੇਸ਼ ਤੱਥ

ਸੋਧੋ
  1. ਦੂਜੀ ਸੰਸਾਰ ਜੰਗ ਵਿੱਚ 1939 ਤੋਂ 1945 ਤੱਕ 70 ਤੋਂ ਵੱਧ ਦੇਸ਼ ਅਤੇ ਖੇਤਰ ਵਿੱਚ ਸ਼ਾਮਲ ਸਨ।
  2. ਦੂਜੇ ਵਿਸ਼ਵ ਯੁੱਧ ਵਿੱਚ 7.5 ਤੋਂ 8.5 ਕਰੋੜ ਲੋਕਾਂ ਦੀ ਮੌਤ ਦਾ ਅਨੁਮਾਨ ਹੈ, ਜਿਸ ਵਿੱਚ 2.6 ਕਰੋੜ ਫੌਜੀ ਅਤੇ 5.9 ਕਰੋੜ ਨਾਗਰਿਕ ਸਨ।
  3. ਦੂਜੇ ਵਿਸ਼ਵ ਯੁੱਧ ਦੌਰਾਨ 473 ਲੋਕਾਂ ਨੂੰ ਬਹਾਦਰੀ ਦੇ ਕੰਮਾਂ ਕਾਰਨ ਮੈਡਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ।
  4. ਦੂਜੇ ਵਿਸ਼ਵ ਯੁੱਧ ਦਾ ਪਹਿਲਾ ਸ਼ਿਕਾਰ ਫਰਾਂਸਿਸਜ਼ੇਕ ਹੋਨੀਓਕ ਨਾਂ ਦਾ ਪੋਲਿਸ਼ ਵਿਅਕਤੀ ਸੀ।
  5. ਪਰਲ ਹਾਰਬਰ ਉੱਤੇ ਹਮਲਾ ਤੋਂ ਬਾਅਦ ਜਾਪਾਨ ਵਿਰੁੱਧ ਸੰਯੁਕਤ ਰਾਜ ਅਮਰੀਕਾ ਦੇ ਯੁੱਧ ਦੇ ਐਲਾਨ ਦੇ ਵਿਰੁੱਧ ਵੋਟ ਕਰਨ ਵਾਲੀ ਕਾਂਗਰਸ ਦਾ ਇਕੱਲਾ ਮੈਂਬਰਜੇਨੇਟ ਰੈਂਕਿਨ ਸੀ।
  6. ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਯਹੂਦੀ ਘੱਲੂਘਾਰਾ ਵਿੱਚ 1.76 ਕਰੋੜ ਲੋਕਾਂ ਦੀ ਹੱਤਿਆ ਕੀਤੀ ਗਈ ਸੀ। ਜਿਸ ਵਿੱਚ ਸ਼ਾਮਲ ਹੈ:-
    1. 60 ਲੱਖ ਯਹੂਦੀ ਲੋਕ।
    2. 57 ਲੱਖ ਗੈਰ-ਯਹੂਦੀ ਸੋਵੀਅਤ ਨਾਗਰਿਕ।
    3. 30 ਲੱਖ ਸੋਵੀਅਤ ਜੰਗ ਦੇ ਕੈਦੀ।
    4. 18 ਲੱਖ ਗੈਰ-ਯਹੂਦੀ ਪੋਲਿਸ਼ ਨਾਗਰਿਕ।
    5. 500 ਹਜ਼ਾਰ ਰੋਮਾਨੀ ਲੋਕ।
    6. 300 ਹਜ਼ਾਰ ਸਰਬੀਆਈ ਨਾਗਰਿਕ।
    7. 250 ਹਜ਼ਾਰ ਅਪਾਹਜ ਲੋਕ।
  7. ਜੰਗ ਵਿੱਚ ਮਰਨ ਵਾਲਾ ਬ੍ਰਿਟਿਸ਼ ਆਰਮਡ ਫੋਰਸਿਜ਼ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਰੇਜੀਨਾਲਡ ਅਰਨਸ਼ੌ ਸੀ, ਜਿਸਦੀ ਉਮਰ 14 ਸਾਲ ਅਤੇ 152 ਦਿਨ ਸੀ ਜਦੋਂ ਉਹ 6 ਜੁਲਾਈ, 1941 ਨੂੰ ਮਾਰਿਆ ਗਿਆ ਸੀ।
  8. ਦੂਜੀ ਸੰਸਾਰ ਜੰਗ ਦੀ ਸਭ ਤੋਂ ਵੱਡੀ ਜਲ ਸੈਨਾ ਦੀ ਲੜਾਈ ਲੇਏਟ ਖਾੜੀ ਦੀ ਲੜਾਈ ਸੀ। ਇਸ ਵਿੱਚ 200,000 ਤੋਂ ਵੱਧ ਫੌਜੀ ਕਰਮਚਾਰੀ ਅਤੇ 300 ਤੋਂ ਵੱਧ ਜਹਾਜ਼ ਲੜਾਈ ਵਿੱਚ ਸ਼ਾਮਲ ਸਨ।
  9. ਦੂਜੇ ਵਿਸ਼ਵ ਯੁੱਧ ਖਤਮ ਹੋਣ ਦੇ ਲਗਭਗ 30 ਸਾਲ ਬਾਅਦ ਜਾਪਾਨੀ ਸਿਪਾਹੀ ਹੀਰੋ ਓਨੋਦਾ ਜੋ ਫਿਲੀਪੀਨ ਦੇ ਜੰਗਲ ਵਿੱਚ ਛੁਪਣ ਤੋਂ ਬਾਅਦ ਬਾਹਰ ਆਇਆ ਅਤੇ , 1974 ਵਿੱਚ ਆਤਮ ਸਮਰਪਣ ਕਰ ਦਿੱਤਾ।
  10. ਦੂਜੇ ਵਿਸ਼ਵ ਯੁੱਧ ਦੀ ਸਭ ਤੋਂ ਘਾਤਕ ਲੜਾਈ ਸਤਾਲਿਨਗਰਾਦ ਦੀ ਲੜਾਈ ਸੀ, ਜੋ 23 ਅਗਸਤ, 1942 ਤੋਂ 2 ਫਰਵਰੀ, 1943 ਤੱਕ ਚੱਲੀ ਜਿਸ ਵਿੱਚ 5 ਮਹੀਨਿਆਂ ਵਿੱਚ ਅੰਦਾਜ਼ਨ 20 ਲੱਖ ਲੋਕ ਮਾਰੇ ਗਏ ਸਨ।
  11. ਦੂਜੇ ਵਿਸ਼ਵ ਯੁੱਧ ਦਾ ਸਭ ਤੋਂ ਵੱਡੀ ਉਮਰ ਦਾ ਸਿਪਾਹੀ ਨਿਕੋਲਾਈ ਅਲੈਗਜ਼ੈਂਡਰੋਵਿਚ ਮੋਰੋਜ਼ੋਵ ਸੀ, ਜਿਸ ਨੇ 1942 ਵਿੱਚ 88 ਸਾਲ ਦੀ ਉਮਰ ਵਿੱਚ ਇੱਕ ਸਨਾਈਪਰ ਵਜੋਂ ਰੈੱਡ ਆਰਮੀ ਵਿੱਚ ਸੇਵਾ ਕੀਤੀ ਸੀ।
  12. ਦੂਜੇ ਵਿਸ਼ਵ ਯੁੱਧ ਵਿੱਚ ਦੀ ਕੁੱਲ 1.3 ਟ੍ਰਿਲੀਅਨ ਡਾਲਰ ਖਰਚ ਹੋਇਆ ਜੋ ਇਸਨੂੰ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਯੁੱਧ ਬਣਾਉਂਦਾ ਹੈ।
  13. ਅਡੋਲਫ ਹਿਟਲਰ ਦੇ ਮਤਰੇ ਭਤੀਜੇ,ਵਿਲੀਅਮ ਹਿਟਲਰ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੇ ਚਾਚੇ ਦੇ ਵਿਰੁੱਧ ਸੰਯੁਕਤ ਰਾਜ ਦੀ ਜਲ ਸੈਨਾ ਵਿੱਚ ਸੇਵਾ ਕੀਤੀ। ਵਿਲੀਅਮ ਨੇ ਨੇਵੀ ਛੱਡਣ ਤੋਂ ਬਾਅਦ ਆਪਣਾ ਉਪਨਾਮ ਬਦਲ ਕੇ "ਸਟੂਅਰਟ-ਹਿਊਸਟਨ" ਰੱਖ ਲਿਆ।
  14. ਸੰਯੁਕਤ ਰਾਜ ਅਮਰੀਕਾ ਨੇ ਦੂਜੇ ਵਿਸ਼ਵ ਯੁੱਧ ਵਿੱਚ ਸਭ ਤੋਂ ਵੱਧ ਖਰਚ ਅੰਦਾਜ਼ਨ $285 ਬਿਲੀਅਨ ਕੀਤਾ ਸੀ।
  15. ਸੋਵੀਅਤ ਯੂਨੀਅਨ ਕੋਲ ਦੂਜੇ ਵਿਸ਼ਵ ਯੁੱਧ ਦੀ ਸਭ ਤੋਂ ਵੱਡੀ ਫੌਜ 21 ਮਿਲੀਅਨ ਫੌਜਾਂ ਸੀ।
  16. ਸੋਵੀਅਤ ਯੂਨੀਅਨ ਦੀ ਕੁੱਲ ਆਬਾਦੀ ਦਾ 10% ਤੋਂ ਵੱਧ ਦੰਗ ਦੌਰਾਨ ਖਤਮ ਹੋ ਗਿਆ ਸੀ
  17. ਸੰਯੁਕਤ ਰਾਜ ਅਮਰੀਕਾ ਦੇ 8 ਰਾਸ਼ਟਰਪਤੀ ਹਨ ਜੋ ਦੂਜੇ ਵਿਸ਼ਵ ਯੁੱਧ ਦੇ ਸਾਬਕਾ ਸੈਨਿਕ ਸਨ ਜਿਹਨਾਂ ਦੇ ਨਾਮ:
    1. ਡਵਾਈਟ ਡੀ. ਇਸੇਨਹੋਵਰ
    2. ਜੋਨ ਐਫ. ਕਨੇਡੀ
    3. ਲਿੰਡਨ ਬੀ. ਜੋਨਸਨ
    4. ਰਿਚਰਡ ਨਿਕਸਨ
    5. ਗੈਰਲਡ ਫੋਰਡ
    6. ਜਿਮੀ ਕਾਰਟਰ
    7. ਰੋਨਲਡ ਰੀਗਨ
    8. ਜਾਰਜ ਐਚ. ਡਬਲਿਉ. ਬੁਸ਼
  18. ਮਈ 1943 ਵਿੱਚ ਟਿਊਨੀਸ਼ੀਆ ਵਿੱਚ ਫ਼ੌਜਾਂ ਦੇ ਸਮਰਪਣ ਨਾਲ ਅਫ਼ਰੀਕਾ ਵਿੱਚ ਦੂਜਾ ਵਿਸ਼ਵ ਯੁੱਧ ਖ਼ਤਮ ਹੋਇਆ।
  19. ਜੰਗ ਦੌਰਾਨ "ਦੁਸ਼ਮਣ ਦੀ ਮੌਜੂਦਗੀ ਵਿੱਚ" ਬਹਾਦਰੀ ਲਈ ਬ੍ਰਿਟਿਸ਼ ਅਤੇ ਰਾਸ਼ਟਰਮੰਡਲ ਸੈਨਿਕਾਂ ਨੂੰ 182 ਵਿਕਟੋਰੀਆ ਕਰਾਸ ਮੈਡਲ ਦਿੱਤੇ ਗਏ ਸਨ।
  20. ਵਿਸ਼ਵ ਯੁੱਧ ਦੌਰਾਨ ਯੂਰਪ ਵਿੱਚ ਅਮਰੀਕੀ ਸੈਨਿਕ ਦਾ 34 ਸਾਲਾ ਪੀ.ਐਫ.ਸੀ. ਚਾਰਲੀ ਆਖਰੀ ਸੀ ਜੋ 7 ਮਈ, 1945 ਨੂੰ ਮਾਰਿਆ ਗਿਆ।
  21. ਨਾਜ਼ੀ ਜਰਮਨੀ ਕੁੱਲ ਆਬਾਦੀ ਦਾ ਲਗਭਗ ਇੱਕ ਚੌਥਾਈ ਹਿੱਸੇ ਨੇ ਵਿਸ਼ਵ ਯੁੱਧ ਦੌਰਾਨ ਹਥਿਆਰਬੰਦ ਬਲਾਂ ਵਿੱਚ ਸੇਵਾ ਕੀਤੀ।
  22. ਅਮਰੀਕੀ ਫੌਜੀ ਅਧਿਕਾਰੀਆਂ ਨੇ 19 ਅਗਸਤ, 1945 ਨੂੰ ਟੋਕੀਓ ਨੂੰ ਨਿਸ਼ਾਨਾ ਬਣਾ ਕੇ ਜਾਪਾਨ 'ਤੇ ਤੀਜਾ ਪਰਮਾਣੂ ਬੰਬ ਸੁੱਟਣ ਬਾਰੇ ਵਿਚਾਰ ਵਟਾਂਦਰਾ ਕੀਤਾ, ਪਰ ਰਾਸ਼ਟਰਪਤੀ ਹੈਰੀ ਐਸ. ਟਰੂਮੈਨ ਨੇ ਸਿੱਧੀ ਮਨਜ਼ੂਰੀ ਤੋਂ ਬਿਨਾਂ ਹੋਰ ਸੁੱਟਣ ਦਾ ਹੁਕਮ ਦਿੱਤਾ।

ਹਵਾਲੇ

ਸੋਧੋ
  1. Sommerville, Donald (2008). The Complete Illustrated History of World War Two: An Authoritative Account of the Deadliest Conflict in Human History with Analysis of Decisive Encounters and Landmark Engagements. Lorenz Books. p. 5. ISBN 0-7548-1898-5.