ਪੀਚੋ ਬੱਕਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਜਾਣਕਾਰੀ ਵਿੱਚ ਵਾਧਾ ਕੀਤਾ
ਟੈਗ: Reverted ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 10:
 
ਇਸ ਖੇਡ ਅਤੇ ਇਸ ਨੂੰ ਖੇਡਣ ਦੀ ਪ੍ਰਕਿਰਿਆ ਨੂੰ ਡੁੰਘਾਈ ਵਿੱਚ ਵਾਚਣ ਤੇ ਘੋਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਸ ਨੂੰ ਖੇਡਦੇ ਰਹਿਣ ਨਾਲ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਨਿਪੁੰਨਤਾ ਦੇ ਨਾਲ ਹੋਰ ਬਹੁਤ ਸਾਰੇ ਗੁਣਾਂ ਵਿੱਚ ਵਾਧਾ ਹੁੰਦਾ ਹੈ। ਇਹ ਕੇਵਲ ਮਨੋਰੰਜਕ ਹੀ ਨਹੀਂ ਬਲਕਿ ਸਿੱਖਿਆਦਾਇਕ ਵੀ ਹੈ। ਇਸਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਇਹ ਮਨੋਰੰਜਨ ਦਾ ਚੰਗਾ ਸਾਧਨ ਹੈ ਅਤੇ ਵਿਹਲੇ ਸਮੇਂ ਦੀ ਚੰਗੀ ਸਰੀਰਕ ਕਸਰਤ ਹੈ। ਇਹ ਸਰੀਰ ਉੱਪਰ ਕਾਬੂ ਤੇ ਸੰਤੁਲਨ ਬਣਾਉਣ ਦੀ ਕਲਾ ਹੈ। ਇਸ ਨਾਲ ਅੱਖਾਂ, ਹੱਥਾਂ, ਲੱਤਾਂ ਅਤੇ ਪੈਰਾਂ ਦਾ ਤਾਲਮੇਲ ਬਿਠਾ ਕੇ ਰੱਖਣ ਦੀ ਜਾਂਚ ਆਉਂਦੀ ਹੈ। ਬੱਚਿਆਂ ਵਿੱਚ ਮਿਲਵਰਤਨ, ਕੋਸ਼ਿਸ਼ ਵਿੱਚ ਲਗਾਤਾਰਤਾ, ਸੰਜਮ ਅਤੇ ਮੁਕਾਬਲੇ ਦੀ ਭਾਵਨਾ ਉਪਜਦੀ ਹੈ। ਛੋਟੇ ਬੱਚਿਆਂ ਦੀ ਅੰਕਾਂ ਅਤੇ ਗਿਣਤੀ ਤੇ ਪਕੜ ਬਣਦੀ ਹੈ। ਰੋਜ਼ਾਨਾ ਖੇਡਦੇ ਰਹਿਣ ਨਾਲ ਬੱਚਿਆਂ ਨੂੰ ਨਿਯਮਾਂ, ਸੀਮਾਵਾਂ ਅਤੇ ਖੁਦ ਦੇ ਬਣਾਏ ਬੰਧਨਾਂ ਦੇ ਪਾਲਣ ਦੀ ਆਦਤ ਪੈਂਦੀ ਹੈ। ਮਸਤੀ ਦੀ ਧੁਨ ਵਿੱਚ ਲੰਬੇ ਸਮੇਂ ਤੱਕ ਨਿੱਠ ਕੇ ਖੇਡਦਿਆਂ ਜਿੱਥੇ ਬੱਚੇ ਦਾ ਦਮ ਪੱਕਦਾ ਹੈ ਉੱਥੇ ਅਣਜਾਣੇ ਵਿੱਚ ਹੀ ਇਕਾਗਰਤਾ ਦਾ ਅਭਿਆਸ ਵੀ ਹੋ ਜਾਂਦਾ ਹੈ। ਹਰ ਵਾਰ ਨਵੀਂ ਤੈਅ ਥਾਂ ਉੱਪਰ ਡੀਟ੍ਹੀ ਸੁੱਟਣ ਅਤੇ ਨਿਰਧਾਰਤ ਅੰਤਰਾਲ ਅੰਦਰ ਰਹਿ ਕੇ ਛੜੱਪੇ ਮਾਰਨ ਦੇ ਅਭਿਆਸ ਨਾਲ ਬੱਚਿਆਂ ਨੂੰ ਵਜ਼ਨ ਤੇ ਦੂਰੀ ਦਾ ਨਿਸ਼ਾਨੇ ਤੇ ਅੰਦਾਜੇ ਨਾਲ ਅਨੁਪਾਤਕ ਸਬੰਧ ਪਤਾ ਲੱਗਦਾ ਹੈ। ਬਣਾਏ ਗਏ ਨਿਯਮਾਂ ਨੂੰ ਯਾਦ ਰੱਖਣਾ, ਹਰ ਮੀਤੀ ਤੋਂ ਬਾਅਦ ਆਪਣੇ ਅਤੇ ਸਾਥੀ ਖਿਡਾਰੀ ਦੇ ਚਲਦੇ ਖਾਨੇ ਦਾ ਨੰਬਰ ਯਾਦ ਰੱਖਣਾ, ਖਾਕੇ ਦਾ ਆਕਾਰ ਜਾਂ ਘੇਰਾ ਧਿਆਨ ਵਿੱਚ ਰੱਖਣਾ ਆਦਿ ਯਾਦਦਾਸ਼ਤ ਨੂੰ ਤੇਜ ਕਰਦਾ ਹੈ। ਇਸ ਨਾਲ ਬੱਚਿਆਂ ਵਿੱਚ ਸਰੀਰ ਅਤੇ ਵਸਤੂ ਦੇ ਗਤੀ ਬੋਧ ਦੀ ਮੁਹਾਰਤ ਵੀ ਹਾਸਲ ਹੁੰਦੀ ਹੈ। ਇਹ ਖੇਡ ਭਾਵੇਂ ਬੱਚਿਆਂ ਦੀ ਹੈ ਪਰ ਚੀਨੀ ਲੋਕਾਂ ਨੇ ਇਸਨੂੰ ਜੀਵਨ ਅਨੁਸਾਸ਼ਨ ਅਤੇ ਧਾਰਮਿਕ ਅਕੀਦਿਆਂ ਨਾਲ ਵੀ ਜੋੜ ਕੇ ਦੇਖਿਆ ਹੈ, ਉਹ ਮੰਨਦੇ ਹਨ ਕਿ ਡੀਟ੍ਹੀ ਮਨੁੱਖੀ ਰੂਹ ਹੈ, ਲਾਈਨਾਂ ਧਰਮ ਤੇ ਅਕੀਦੇ ਦੀਆਂ ਸੀਮਾਵਾਂ ਦੇ ਬੰਧਨ ਹਨ ਅਤੇ ਮਕਸਦ ਕਮੀਆਂ ਦੂਰ ਕਰ ਨਰਕ ਤੋਂ ਬਚ ਕੇ ਗੁਣਾਂ ਨਾਲ ਸਵਰਗ ਦੀ ਪ੍ਰਾਪਤੀ ਕਰਨਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੁਰਾਣੇ ਸਮਿਆਂ ਤੋਂ ਹੀ ਬਚਪਨ ਨੂੰ ਤੰਦਰੁਸਤ ਜਵਾਨੀ ਵੱਲ ਲਿਜਾਣ ਵਿੱਚ ਪੇਂਡੂ ਖੇਡਾਂ ਦਾ ਬਹੁਤ ਯੋਗਦਾਨ ਰਿਹਾ ਹੈ ਇਸ ਲਈ ਸਾਨੂੰ ਵਿਰਾਸਤੀ ਅਤੇ ਰਵਾਇਤੀ ਖੇਡਾਂ ਨੂੰ ਉਸੇ ਰੂਪ ਵਿੱਚ ਸਾਂਭਣ ਅਤੇ ਜਾਰੀ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।
( 14 ਅਗਸਤ 2021 ਦੇ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਸੁਖਵੀਰ ਸਿੰਘ ਕੰਗ ਦਾ ਲਿਖਿਆ ਲੇਖ ਸਾਂਝਾ ਕਰਨ ਦੀ ਖੁਸ਼ੀ ਲੈ ਰਿਹਾ ਹਾਂ )