ਵਿਕੀਪੀਡੀਆ:ਪ੍ਰਸ਼ਾਸਕ

ਪ੍ਰਸ਼ਾਸਕ ਵਿਕੀਪੀਡੀਆ ਦੇ ਉਸ ਸਮੂਹ ਦੇ ਮੈਂਬਰ ਹੁੰਦੇ ਹਨ ਜਿਨ੍ਹਾਂ ਕੋਲ ਕੁੱਝ ਤਕਨੀਕੀ ਅਧਿਕਾਰ ਹੁੰਦੇ ਹਨ ਜੋ ਕਿ ਆਮ ਵਰਤੋਂਕਾਰਾਂ ਕੋਲ ਨਹੀਂ ਹੁੰਦੇ। ਜਿਵੇਂ ਕੁੱਝ ਕੁ ਮਹੱਤਵਪੂਰਨ ਅਧਿਕਾਰ ਹਨ:

  • ਪੰਨਿਆਂ ਨੂੰ ਸੁਰੱਖਿਅਤ ਅਤੇ ਅਸੁਰੱਖਿਅਤ ਕਰਨਾ
  • ਸੁਰੱਖਿਅਤ ਪੰਨੇ ਸੋਧਣਾ
  • ਮਿਸਲਾਂ/ਫਾਈਲਾਂ ਦੇ ਨਾਮ ਬਦਲਣੇ
  • ਵਰਤੋਂਕਾਰਾਂ 'ਤੇ ਰੋਕ ਲਗਾਉਣੀ ਜਾਂ ਹਟਾਉਣੀ
  • ਪੰਨਿਆਂ ਨੂੰ ਮਿਟਾਉਣਾ, ਆਦਿ

ਅਧਿਕਾਰਾਂ ਦੀ ਪੂਰੀ ਸੂਚੀ ਖਾਸ:ਸਮੂਹ ਅਧਿਕਾਰ ਸੂਚੀ ਸਫ਼ੇ 'ਤੇ ਦੇਖੋ।

ਪੰਜਾਬੀ ਵਿਕੀਪੀਡੀਆ 'ਤੇ ਸਾਰੇ ਪ੍ਰਸ਼ਾਸਕਾਂ ਦੀ ਸੂਚੀ ਇਸ ਸਫ਼ੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਪ੍ਰਸ਼ਾਸਕ ਨਿਯੁਕਤ ਕਰਨਾ ਅਤੇ ਹਟਾਉਣਾ ਸੋਧੋ

ਉਂਙ ਪ੍ਰਸ਼ਾਸਕਾਂ ਦੀ ਨਿਯੁਕਤੀ ਅਤੇ ਉਨ੍ਹਾਂ ਨੂੰ ਹਟਾਉਣ ਦੀ ਕਾਰਵਾਈ ਕਰਮਚਾਰੀਆਂ ਦੁਆਰਾ ਕੀਤੀ ਜਾਂਦੀ ਹੈ ਪਰ ਪੰਜਾਬੀ ਵਿਕੀਪੀਡੀਆ ਵਿੱਚ ਕਰਮਚਾਰੀ ਨਾ ਹੋਣ ਕਾਰਨ ਇਹ ਕੰਮ ਅਫ਼ਸਰਸ਼ਾਹੀ ਨੂੰ ਕਰਨਾ ਪੈਂਦਾ ਹੈ।

ਕਿਸੇ ਵੀ ਵਰਤੋਂਕਾਰ ਨੂੰ ਪ੍ਰਸ਼ਾਸਕ ਬਣਾਉਣ ਲਈ (ਇਸ ਸਫੇ) 'ਤੇ ਚਰਚਾ ਕਰਨੀ ਪੈਂਦੀ ਹੈ। ਤੁਸੀਂ ਆਪਨੇ ਆਪ ਜਾ ਫਿਰ ਕਿਸੇ ਹੋਰ ਵਿਅਕਤੀ ਨੂੰ ਪ੍ਰਸ਼ਾਸਕ ਬਣਨ ਲਈ ਨਾਮਜਦ ਕਰ ਸਕਦੇ ਹੋ ਪਰ ਧਿਆਨ ਰਹੇ ਕਿ ਓਹ ਵਰਤੋਂਕਾਰ ਪ੍ਰਸ਼ਾਸਕ ਬਣਨਾ ਪਸੰਦ ਕਰਦਾ ਹੈ ਜਾ ਨਹੀ। ਸੱਤ ਦਿਨਾਂ ਵਿੱਚ ਇਸੇ ਸਫੇ ਉੱਤੇ ਚਰਚਾ ਕੀਤੀ ਜਾਵੇਗੀ, ਜੇ ਸਾਰੇ ਵਰਤੋਕਾਰ ਉਸਨੂੰ ਪ੍ਰਸ਼ਾਸਕ ਬਣਨ ਦੇ ਲਾਇਕ ਸਮਝਦੇ ਹਨ ਤਾਂ ਫਿਰ ਅੱਗੇ ਇਸ ਸਫੇ 'ਤੇ ਬੇਨਤੀ ਕਰਨੀ ਪੈਂਦੀ ਹੈ।

ਕਿਸੇ ਵੀ ਪ੍ਰਸ਼ਾਸਕ ਨੂੰ ਹਟਾਉਣ ਦੇ ਲਈ (ਇਸ ਸਫੇ) 'ਤੇ ਚਰਚਾ ਕੀਤੀ ਜਾਵੇਗੀ।