ਸ਼ਾਹ ਹੁਸੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰ-ਵਿਕੀ
ਲਾਈਨ 4:
 
{{ਅਧਾਰ}}
'''(ਸ਼ਾਹ ਹੁਸੈਨ)'''
ਸ਼ਾਹ ਹੁਸੈਨ (1538-1599) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਆਪ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੇ ਬਹੁਤੇ ਅਲੰਕਾਰ ਜੁਲਾਹਿਆਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਹਨ। ਉਨ੍ਹਾਂ ਦੀ ਰਚਨਾ ਸੰਗੀਤਕ ਅਤੇ ਸਾਦੀ ਹੋਣ ਕਰਕੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਰਹੀ ਹੈ। ਉਨ੍ਹਾਂ ਦੀ ਕਬਰ ਅਤੇ ਮਜ਼ਾਰ ਬਾਗ਼ਬਾਨਪੁਰੇ ਵਿੱਚ ਸ਼ਾਲੀਮਾਰ ਬਾਗ਼ ਦੇ ਨੇੜੇ ਹੈ। ਇੱਥੇ ਹਰ ਸਾਲ ਉਨ੍ਹਾਂ ਦਾ ਉਰਸ 'ਮੇਲਾ ਚਿਰਾਗ਼ਾਂ' ਦੇ ਨਾਂ ਨਾਲ ਮਨਾਇਆ ਜਾਂਦਾ ਹੈ।
 
'''(ਕਾਫ਼ੀਆਂ)'''
1. ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ
ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ ।ਰਹਾਉ।
 
ਰਾਤਿ ਅੰਨੇਰੀ ਪੰਧਿ ਦੁਰਾਡਾ,
ਸਾਥੀ ਨਹੀਓਂ ਨਾਲਿ ।1।
 
ਨਾਲਿ ਮਲਾਹ ਦੇ ਅਣਬਣਿ ਹੋਈ,
ਉਹ ਸਚੇ ਮੈਂ ਕੂੜਿ ਵਿਗੋਈ,
ਕੈ ਦਰਿ ਕਰੀਂ ਪੁਕਾਰ ।2।
 
ਸਭਨਾ ਸਈਆਂ ਸਹੁ ਰਾਵਿਆ,
ਮੈਂ ਰਹਿ ਗਈ ਬੇ ਤਕਰਾਰਿ ।3।
 
ਕਹੈ ਹੁਸੈਨ ਫ਼ਕੀਰ ਨਿਮਾਣਾ,
ਮੈਂ ਰੋਨੀਆਂ ਵਖਤਿ ਗੁਜਾਰਿ ।4।
2.ਆਖਰ ਦਾ ਦਮ ਬੁਝਿ, ਵੇ ਅੜਿਆ
ਆਖਰ ਦਾ ਦਮ ਬੁਝਿ, ਵੇ ਅੜਿਆ ।ਰਹਾਉ।
 
ਸਾਰੀ ਉਮਰ ਵੰਞਾਇਆ ਏਵੇਂ,
ਬਾਕੀ ਰਹੀਆ ਨਾ ਕੁਝ ਵੇ ਅੜਿਆ ।1।
 
ਦਰਿ ਤੇ ਆਇ ਲਥੇ ਵਾਪਾਰੀ,
ਜੈਥੋਂ ਲੀਤੀਆ ਵਸਤ ਉਧਾਰੀ,
ਜਾਂ ਤਰਿ ਥੀਂਦਾ ਹੀ ਗੁਝਿ ਵੇ ਅੜਿਆ ।2॥
 
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੁਝ ਕੁਲੁਝਿ ਨ ਲੁਝਿ ਵੇ ਅੜਿਆ ।3।
3. ਆਖ਼ਰ ਪਛੋਤਾਵੇਂਗੀ ਕੁੜੀਏ
ਆਖ਼ਰ ਪਛੋਤਾਵੇਂਗੀ ਕੁੜੀਏ,
ਉਠਿ ਹੁਣ ਢੋਲ ਮਨਾਇ ਲੈ ਨੀਂ ।1।ਰਹਾਉ।
 
ਸੂਹੇ ਸਾਵੇ ਲਾਲ ਬਾਣੇ,
ਕਰਿ ਲੈ ਕੁੜੀਏ ਮਨ ਦੇ ਭਾਣੇ,
ਇਕੁ ਘੜੀ ਸ਼ਹੁ ਮੂਲ ਨ ਭਾਣੇ,
ਜਾਸਨਿ ਰੰਗ ਵਟਾਇ ।1।
 
ਕਿਥੇ ਨੀ ਤੇਰੇ ਨਾਲਿ ਦੇ ਹਾਣੀ,
ਕੱਲਰ ਵਿਚਿ ਸਭ ਜਾਇ ਸਮਾਣੀ,
ਕਿਥੇ ਹੀ ਤੇਰੀ ਉਹ ਜਵਾਨੀ,
ਕਿਥੇ ਤੇਰੇ ਹੁਸਨ ਹਵਾਇ ।2।
 
ਕਿਥੇ ਨੀ ਤੇਰੇ ਤੁਰਕੀ ਤਾਜ਼ੀ,
ਸਾਂਈਂ ਬਿਨੁ ਸਭ ਕੂੜੀ ਬਾਜ਼ੀ,
ਕਿਥੇ ਨੀ ਤੇਰਾ ਸੁਇਨਾ ਰੁਪਾ,
ਹੋਏ ਖ਼ਾਕ ਸੁਆਹਿ ।3।
 
ਕਿਥੇ ਨੀ ਤੇਰੇ ਮਾਣਿਕ ਮੋਤੀ,
ਅਹੁ ਜੰਜ ਤੇਰੀ ਆਇ ਖਲੋਤੀ,
ਕਹੈ ਹੁਸੈਨ ਫ਼ਕੀਰ ਨਿਮਾਣਾ,
ਪਉ ਸਾਂਈਂ ਦੇ ਰਾਹਿ ।4।
4. ਆਖ ਨੀਂ ਮਾਏ ਆਖ ਨੀਂ
ਆਖ ਨੀਂ ਮਾਏ ਆਖ ਨੀਂ,
ਮੇਰਾ ਹਾਲ ਸਾਈਂ ਅੱਗੇ ਆਖੁ ਨੀਂ ।1।ਰਹਾਉ।
 
ਪ੍ਰੇਮ ਦੇ ਧਾਗੇ ਅੰਤਰਿ ਲਾਗੇ,
ਸੂਲਾਂ ਸੇਤੀ ਮਾਸ ਨੀਂ ।1।
 
ਨਿਜੁ ਜਣੇਦੀਏ ਭੋਲੀਏ ਮਾਏ,
ਜਣ ਕਰਿ ਲਾਇਓ ਪਾਪੁ ਨੀਂ ।2।
 
ਕਹੈ ਹੁਸੈਨ ਫ਼ਕੀਰ ਨਿਮਾਣਾ,
ਜਾਣਦਾ ਮਉਲਾ ਆਪ ਨੀਂ ।3।
5. ਆਉ ਕੁੜੇ ਰਲਿ ਝੂੰਮਰ ਪਾਉ ਨੀਂ
ਆਉ ਕੁੜੇ ਰਲਿ ਝੂੰਮਰ ਪਾਉ ਨੀਂ,
ਆਉ ਕੁੜੇ ਰਲਿ ਰਾਮੁ ਧਿਆਉ ਨੀਂ ।
ਮਾਣ ਲੈ ਗਲੀਆਂ ਬਾਬਲੁ ਵਾਲੀਆਂ,
ਵਤਿ ਨ ਖੇਡਣਿ ਦੇਸੀਆ ਮਾਉ ਨੀਂ ।ਰਹਾਉ।
 
ਸਾਡਾ ਜੀਉ ਮਿਲਣੁ ਨੂੰ ਕਰਦਾ,
ਸੁੰਞਾ ਲੋਕ ਬਖ਼ੀਲੀ ਕਰਦਾ ।
ਸਾਨੂੰ ਮਿਲਣ ਦਾ ਪਹਿਲੜਾ ਚਾਉ ਨੀਂ ।1।
 
ਸਈਆਂ ਵਸਨਿ ਰੰਗਿ ਮਹਲੀਂ,
ਚਾਉ ਜਿਨਾਂ ਦੇ ਖੇਡਣਿ ਚੱਲੀ ।
ਹਥਿ ਅਟੇਰਨ ਰਹਿ ਗਈ ਛੱਲੀ,
ਦਰਿ ਮੁਕਲਾਊ ਬੈਠੇ ਆਉ ਨੀਂ ।2।
 
ਉੱਚੇ ਪਿੱਪਲ ਪੀਂਘਾਂ ਪਈਆਂ,
ਸਭ ਸਈਆਂ ਮਿਲ ਝੂਟਣਿ ਗਈਆਂ ।
ਆਪੋ ਆਪਣੀ ਗਈ ਲੰਘਾਉ ਨੀਂ ।3।
 
ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖ਼ਰ ਮਰਿ ਜਾਣਾ ।
ਕਦੀ ਤਾਂ ਅੰਦਰਿ ਝਾਤੀ ਪਾਉ ਨੀਂ ।4।
6. ਆਪ ਨੂੰ ਪਛਾਣ ਬੰਦੇ
ਆਪ ਨੂੰ ਪਛਾਣ ਬੰਦੇ ।
ਜੇ ਤੁਧ ਆਪਣਾ ਆਪ ਪਛਾਤਾ,
ਸਾਹਿਬ ਨੂੰ ਮਿਲਣ ਆਸਾਨ ਬੰਦੇ ।ਰਹਾਉ।
 
ਉਚੜੀ ਮਾੜੀ ਸੁਇਨੇ ਦੀ ਸੇਜਾ,
ਹਰ ਬਿਨ ਜਾਣ ਮਸਾਣ ਬੰਦੇ ।1।
 
ਇੱਥੇ ਰਹਿਣ ਕਿਸੇ ਦਾ ਨਾਹੀਂ,
ਕਾਹੇ ਕੂੰ ਤਾਣਹਿ ਤਾਣ ਬੰਦੇ ।2।
 
ਕਹੈ ਹੁਸੈਨ ਫ਼ਕੀਰ ਰੱਬਾਣਾ,
ਫ਼ਾਨੀ ਸਭ ਜਹਾਨ ਬੰਦੇ ।3।
7. ਆਸ਼ਕ ਹੋਵੈਂ ਤਾਂ ਇਸ਼ਕ ਕਮਾਵੈਂ
ਆਸ਼ਕ ਹੋਵੈਂ ਤਾਂ ਇਸ਼ਕ ਕਮਾਵੈਂ ।ਰਹਾਉ।
 
ਰਾਹ ਇਸ਼ਕ ਦਾ ਸੂਈ ਦਾ ਨੱਕਾ,
ਤਾਗਾ ਹੋਵੇ ਤਾਂ ਜਾਵੈਂ ।1।
 
ਬਾਹਿਰ ਪਾਕ ਅੰਦਰ ਆਲੂਦਾ,
ਕਿਆ ਤੂੰ ਸ਼ੇਖ ਕਹਾਵੈਂ ।2।
 
ਕਹੈ ਹੁਸੈਨ ਜੇ ਫਾਰਗ ਥੀਵੈਂ,
ਤਾਂ ਖਾਸ ਮੁਰਾਤਬਾ ਪਾਵੈਂ ।3।
8. ਅਹਿਨਿਸਿ ਵਸਿ ਰਹੀ ਦਿਲ ਮੇਰੇ
ਅਹਿਨਿਸਿ ਵਸਿ ਰਹੀ ਦਿਲ ਮੇਰੇ,
ਸੂਰਤਿ ਯਾਰੁ ਪਿਆਰੇ ਦੀ ।
 
ਬਾਗ਼ ਤੇਰਾ ਬਗੀਚਾ ਤੇਰਾ,
ਮੈਂ ਬੁਲਿਬੁਲਿ ਬਾਗ਼ ਤਿਹਾਰੇ ਦੀ ।ਰਹਾਉ।
 
ਆਪਣੇ ਸ਼ਹੁ ਨੂੰ ਆਪ ਰੀਝਾਵਾਂ,
ਹਾਜਤਿ ਨਹੀਂ ਪਸਾਰੇ ਦੀ ।1।
 
ਕਹੈ ਹੁਸੈਨ ਫ਼ਕੀਰ ਨਿਮਾਣਾ,
ਥੀਵਾਂ ਖਾਕਿ ਦੁਆਰੇ ਦੀ ।2।
9. ਅਮਲਾਂ ਦੇ ਉਪਰਿ ਹੋਗ ਨਬੇੜਾ
ਅਮਲਾਂ ਦੇ ਉਪਰਿ ਹੋਗ ਨਬੇੜਾ,
ਕਿਆ ਸੂਫੀ ਕਿਆ ਭੰਗੀ ।ਰਹਾਉ।
 
ਜੋ ਰੱਬ ਭਾਵੈ ਸੋਈ ਥੀਸੀ,
ਸਾਈ ਬਾਤ ਹੈ ਚੰਗੀ ।1।
 
ਆਪੈ ਏਕ ਅਨੇਕ ਕਹਾਵੈ,
ਸਾਹਿਬ ਹੈ ਬਹੁਰੰਗੀ ।2।
 
ਕਹੈ ਹੁਸੈਨ ਸੁਹਾਗਨਿ ਸੋਈ,
ਜੇ ਸਹੁ ਦੇ ਰੰਗ ਰੰਗੀ ।3।
10. ਅਨੀ ਜਿੰਦੇ ਮੈਂਡੜੀਏ
ਅਨੀ ਜਿੰਦੇ ਮੈਂਡੜੀਏ,
ਤੇਰਾ ਨਲੀਆਂ ਦਾ ਵਖਤੁ ਵਿਹਾਣਾ ।1।ਰਹਾਉ।
 
ਰਾਤੀਂ ਕੱਤੇਂ ਦਿਹੀਂ ਅਟੇਰੇਂ,
ਗੋਡੇ ਲਾਇਓ ਤਾਣਾ ।1।
 
ਕੋਈ ਜੋ ਤੰਦ ਪਈ ਅਵਲੀ,
ਸਾਹਿਬ ਮੂਲ ਨ ਭਾਣਾ ।2।
 
ਚੀਰੀ ਆਈ ਢਿਲ ਨ ਕਾਈ,
ਕਿਆ ਰਾਜਾ ਕਿਆ ਰਾਣਾ ।3।
 
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਡਾਢੇ ਦਾ ਰਾਹੁ ਨਿਮਾਣਾ ।4।
 
 
==ਹਵਾਲੇ==
{{ਹਵਾਲੇ}}