ਤਮਾਕੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding tt:Тәмәке
No edit summary
ਲਾਈਨ 3:
[[File:basma-tobacco-drying.jpg| thumb |ਖਾਂਥੀ, [[ਯੂਨਾਨ]] ਦੇ ਪੋਮਾਕ ਪਿੰਡ ਵਿਖੇ ਸੁੱਕਦੇ ਹੋਏ ਬਸਮਾ ਤਮਾਕੂ ਦੇ ਪੱਤੇ।]]
 
'''ਤਮਾਕੂ''' ਇੱਕ ਕਿਰਸਾਣੀ ਉਤਪਾਦ ਹੈ ਜੋ "ਨਿਕੋਟੀਆਨਾ" ਕੁਲ ਦੇ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸਨੂੰ ਖਾਇਆ, ਕੀਟਨਾਸ਼ਕ ਵਜੋਂ ਵਰਤਿਆ ਅਤੇ ਨਿਕੋਟੀਨ ਟਾਰਟਾਰੇਟ ਵਜੋਂ ਦਵਾਈਆਂ ਵਿੱਚ ਵਰਤਿਆ ਜਾ ਸਕਦਾ ਹੈ।<ref>[http://student.britannica.com/comptons/article-208929/tobacco http://student.britannica.com]</ref> ਇਸਦੀ ਸਭ ਤੋਂ ਵੱਧ ਵਰਤੋਂ ਨਸ਼ੇ ਦੇ ਤੌਰ 'ਤੇ ਹੁੰਦੀ ਹੈ ਅਤੇ [[ਕਿਊਬਾ]], [[ਚੀਨ]], [[ਭਾਰਤ]] ਅਤੇ [[ਸੰਯੁਕਤ ਰਾਜ]] ਵਰਗੇ ਦੇਸ਼ਾਂ ਦੀ ਇੱਕ ਨਫ਼ਾਦਾਇਕ ਫਸਲ ਹੈ। ਤਮਾਕੂ ਨਾਂ ਨਿਕੋਟੀਆਨਾ ਕੁਲ ਦੇ ਸੋਲਨਸੀਏ ਪਰਿਵਾਰ ਦੇ ਕਿਸੇ ਵੀ ਪੌਦੇ ਨੂੰ ਜਾਂ ਇਸਦੇ ਪੱਤਿਆਂ ਤੋਂ ਬਣੇ ਉਤਪਾਦਾਂ, ਜੋ ਸਿਗਰਟਾਂ ਆਦਿ ਵਿੱਚ ਵਰਤੇ ਜਾਂਦੇ ਹਨ, ਕਿਹਾ ਜਾਂਦਾ ਹੈ। ਤਮਾਕੂ ਦੇ ਬੂਟੇ ਪੌਦਾ ਜੀਵ-ਇੰਜਨੀਅਰੀ ਵਿੱਚ ਵੀ ਵਰਤੇ ਜਾਂਦੇ ਹਨ ਅਤੇ ੭੦ ਤੋਂ ਵੱਧ ਪ੍ਰਜਾਤੀਆਂ ਵਿੱਚੋਂ ਕੁਝ ਸਜਾਵਟੀ ਤੌਰ 'ਤੇ ਵਰਤੇ ਜਾਂਦੇ ਹਨ। ਮੁੱਖ ਵਪਾਰਕ ਪ੍ਰਜਾਤੀ, ਐੱਨ. ਤਾਬਾਕੁਮ, ਨੂੰ ਜ਼ਿਆਦਾਤਰ ਨਿਕੋਟੀਆਨਾ ਪੌਦਿਆਂ ਵਾਂਗ ਤਪਤ-ਖੰਡੀ ਅਮਰੀਕਾ ਦਾ ਮੂਲ-ਵਾਸੀ ਮੰਨਿਆ ਜਾਂਦਾ ਹੈ ਪਰ ਇਹ ਇੰਨੇ ਚਿਰ ਤੋਂ ਵਾਹੇਵਾਹਿਆ ਜਾ ਰਹੇ ਹਨ ਕਿ ਹੁਣ ਇਸਦੀ ਕੋਈ ਜੰਗਲੀ ਪ੍ਰਜਾਤੀ ਪਤਾ ਨਹੀਂ ਪਤਾ।ਹੈ। ਐੱਨ. ਰਸਟਿਕਾ, ਇੱਕ ਹਲਕੇ ਸੁਆਦ ਅਤੇ ਤੇਜੀ ਨਾਲ਼ ਸੜਨ ਵਾਲੀ ਪ੍ਰਜਾਤੀ, ਉਹ ਤਮਾਕੂ ਸੀ ਜੋ ਮੂਲ ਤੌਰ 'ਤੇ ਵਰਜਿਨੀਆ ਵਿੱਚ ਉਗਾਇਆ ਜਾਂਦਾ ਸੀ ਪਰ ਹੁਣ ਇਸਦੀ ਖੇਤੀ ਮੁੱਖ ਤੌਰ 'ਤੇ ਤੁਰਕੀ, ਭਾਰਤ ਅਤੇ ਰੂਸ ਵਿੱਚ ਹੁੰਦੀ ਹੈ। ਖ਼ਾਰਾ ਨਿਕੋਟੀਨ ਤਮਾਕੂ ਦਾ ਸਭ ਤੋਂ ਵੱਧ ਪਛਾਣ ਦੇਣ ਵਾਲਾ ਸੰਘਟਕ ਮੰਨਿਆ ਜਾਂਦਾ ਹੈ ਪਰ ਨਿਕੋਟੀਨ ਆਪਣੇ-ਆਪ ਵਿੱਚ ਹੀ ਬਹੁਤ ਝੱਸ (ਅਮਲ) ਵਾਲਾ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਬੀਟਾ-ਕਾਰਬੋਲੀਨ ਅਤੇ ਨਿਕੋਟੀਨ ਵਿਚਲੇ ਪਰਸਪਰ ਪ੍ਰਭਾਵਾਂ ਕਰਕੇ ਹੀ ਤਮਾਕੂ ਫੂਕਣ ਦਾ ਅਮਲ ਲੱਗਦਾ ਹੈ।<ref name="pmid14592678">{{cite journal |author=Villégier AS, Blanc G, Glowinski J, Tassin JP |title=Transient behavioral sensitization to nicotine becomes long-lasting with monoamine oxidases inhibitors |journal=Pharmacol. Biochem. Behav. |volume=76 |issue=2 |pages=267–74 |year=2003 |month=September |pmid=14592678 |doi= 10.1016/S0091-3057(03)00223-5}}</ref> ਤਮਾਕੂ ਦੇ ਹਾਨੀਕਾਰਕ ਪ੍ਰਭਾਵ ਇਸਦੇ ਧੂੰਏ ਵਿਚਲੇ ਹਜ਼ਾਰਾਂ ਤਰ੍ਹਾਂ ਦੇ ਵੱਖ-ਵੱਖ ਸੰਯੋਗਾਂ (ਜਿਵੇਂ ਕਿ ਬੈਂਜ਼ਪਾਇਰੀਨ, ਫ਼ਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆ, ਫ਼ੀਨੋਲ ਅਤੇ ਹੋਰ ਬਹੁਤ ਸਾਰੇ) ਕਰਕੇ ਉਪਜਦੇ ਹਨ।<ref name="tobaccocontrol.bmj.com">Robert N. Proctor [http://tobaccocontrol.bmj.com/content/21/2/87.full.pdf The history of the discovery of the cigarette-lung cancer link: evidentiary traditions, corporate denial, global toll], ''Tobacco Control'', Tobacco Control 2012;21:87e91. doi:10.1136/tobaccocontrol-2011-050338</ref>
 
{{ਅੰਤਕਾ}}