ਯੇਵਗੇਨੀ ਓਨੇਗਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 19:
ਬਾਅਦ ਵਿੱਚ, ਲੇਂਸਕੀ ਸ਼ਰਾਰਤ ਨਾਲ ਓਨੇਗਿਨ ਨੂੰ ਤਾਤਿਆਨਾ ਦੇ ਨਾਮਕਰਨ ਦਿਵਸ ਦੇ ਜਸ਼ਨ ਲਈ ਸੱਦਾ ਦਿੰਦਾ ਹੈ ਅਤੇ ਉਸਨੂੰ ਬਸ ਇੰਨਾ ਦੱਸਦਾ ਹੈ ਕਿ ਇਸ ਛੋਟੀ ਜਿਹੀ ਮਹਿਫ਼ਲ ਵਿੱਚ ਤਾਤਿਆਨਾ, ਉਸਦੀ ਭੈਣ, ਅਤੇ ਉਸਦੇ ਮਾਤਾ ਪਿਤਾ ਦੇ ਬਿਨਾ ਹੋਰ ਕੋਈ ਨਹੀਂ ਹੋਵੇਗਾ। ਐਪਰ, ਉੱਥੇ ਇੱਕ ਵਿਸ਼ਾਲ ਨਾਚ ਪਾਰਟੀ ਹੈ ਜੋ ਸੇਂਟ ਪੀਟਰਸਬਰਗ ਦੀਆਂ ਨਾਚ ਪਾਰਟੀਆਂ ਦੀ ਪੈਰੋਡੀ ਹੈ। ਓਨੇਗਿਨ ਆਪਣੇ ਅਤੇ ਤਾਤਿਆਨਾ ਬਾਰੇ ਗੱਲਾਂ ਸੁਣ ਕੇ ਉਸਨੂੰ ਸ਼ਰਾਰਤ ਨਾਲ ਬਲਾਉਣ ਕਾਰਨ ਲੇਂਸਕੀ ਨਾਲ ਚਿੜ ਜਾਂਦਾ ਹੈ ਤੇ ਓਲਗਾ ਦੇ ਨਾਲ ਨਾਚ ਕਰਕੇ ਅਤੇ ਵਰਗਲਾ ਕੇ ਇੰਤਕਾਮ ਲੈਣ ਦਾ ਫੈਸਲਾ ਕਰਦਾ ਹੈ। ਓਲਗਾ ਆਪਣੇ ਮੰਗੇਤਰ ਨਾਲ ਖਫ਼ਾ ਅਤੇ ਓਨੇਗਿਨ ਪ੍ਰਤੀ ਉਲਾਰ ਹੋ ਜਾਂਦੀ ਹੈ। ਆਪਣੀ ਸੁਹਿਰਦਤਾ ਦੇ ਕਾਰਨ ਬੁਰੀ ਤਰ੍ਹਾਂ ਜਖ਼ਮੀ ਲੇਂਸਕੀ ਓਨੇਗਿਨ ਨੂੰ ਇੱਕ ਦਵੰਦ ਯੁਧ ਲਈ ਚੁਣੌਤੀ ਦਿੰਦਾ ਹੈ ਜਿਸਨੂੰ ਓਨੇਗਿਨ ਜਕਦੇ ਜਕਦੇ ਸਵੀਕਾਰ ਕਰਦਾ ਹੈ। ਦਵੰਦ ਯੁਧ ਵਿੱਚ, ਨਾ ਚਾਹੁੰਦੇ ਹੋਏ ਵੀ ਓਨੇਗਿਨ ਲੇਂਸਕੀ ਨੂੰ ਮਾਰ ਦਿੰਦਾ ਹੈ ਅਤੇ ਇਸ ਤੇ ਦੁਖ ਪ੍ਰਗਟ ਕਰਦਾ ਹੈ। ਫਿਰ ਉਹ ਪਛਤਾਵੇ ਨੂੰ ਯਾਤਰਾ ਨਾਲ ਠੰਡਾ ਕਰਨ ਲਈ ਆਪਣੀ ਜਾਗੀਰ ਤੋਂ ਨਿਕਲ ਪੈਂਦਾ ਹੈ।
ਤਾਤਿਆਨਾ ਓਨੇਗਿਨ ਦੀ ਹਵੇਲੀ ਵਿੱਚ ਜਾਂਦੀ ਹੈ ਜਿੱਥੇ ਉਹ ਉਸਦੀਆਂ ਕਿਤਾਬਾਂ ਅਤੇ ਉਨ੍ਹਾਂ ਦੇ ਹਾਸ਼ੀਏ ਵਿੱਚ ਲਿਖੇ ਉਸਦੇ ਨੋਟ ਪੜ੍ਹ ਕੇ ਅਚਾਨਕ ਇਹ ਸਵਾਲ ਉਹਦੇ ਮਨ ਵਿੱਚ ਉਠਦਾ ਹੈ ਕਿ ਕੀ ਓਨੇਗਿਨ ਦਾ ਚਰਿੱਤਰ ਵੱਖ ਵੱਖ ਨਾਵਲੀ ਨਾਇਕਾਂ ਦਾ ਇੱਕ ਕੋਲਾਜ ਮਾਤਰ ਹੈ, ਅਤੇ ਕੋਈ “ਅਸਲੀ ਓਨੇਗਿਨ” ਨਹੀਂ ਹੈ।
ਕਈ ਸਾਲ ਬੀਤ ਗਏ ਹਨ ਅਤੇ ਦ੍ਰਿਸ਼ [[ਮਾਸਕੋ]] ਦਾ ਹੈ, ਜਿੱਥੇ ਓਨੇਗਿਨ ਕੁਝ ਅਹਿਮ ਨਾਚ ਪਾਰਟੀਆਂ ਵਿੱਚ ਸ਼ਾਮਲ ਹੋਣ ਅਤੇ ਪੁਰਾਣੇ ਰੂਸੀ ਸਮਾਜ ਦੇ ਆਗੂਆਂ ਨੂੰ ਮਿਲਣ ਲਈ ਆਇਆ ਹੈ। ਤਦ ਉਹ ਸਭ ਤੋਂ ਹੁਸੀਨ ਔਰਤ ਵੇਖਦਾ ਹੈ, ਜਿਸਨੇ ਹੁਣ ਸਾਰਿਆਂ ਦਾ ਧਿਆਨ ਮੱਲ ਰੱਖਿਆ ਹੈ ਤਾਂ ਤ੍ਰਭਕ ਜਾਂਦਾ ਹੈ ਕਿ ਇਹ ਤਾਂ ਉਹੀ ਤਾਤਿਆਨਾ ਹੈ ਜਿਸਦੇ ਪਿਆਰ ਨੂੰ ਉਸਨੇ ਠੁਕਰਾ ਦਿੱਤਾ ਸੀ। ਹੁਣ ਉਹ ਇੱਕ ਪੱਕੇਰੀ ਉਮਰ ਦੇ ਜਰਨੈਲ ਦੀ ਪਤਨੀ ਹੈ। ਇਹ ਨਵੀਂ ਤਾਤਿਆਨਾ ਦੇਖ ਕੇ, ਇਸ ਦੇ ਬਾਵਜੂਦ ਕਿ ਉਹ ਹੁਣ ਸ਼ਾਦੀਸ਼ੁਦਾ ਔਰਤ ਹੈ ਉਹ ਉਹਨੂੰ ਪਿਆਰ ਜਤਾਉਣ ਲੱਗ ਪੈਂਦਾ ਹੈ ਪਰ ਇਸ ਵਾਰ ਤਾਤਿਆਨਾ ਉਸਨੂੰ ਸਵੀਕਾਰ ਨਹੀਂ ਕਰਦੀ। ਉਹ ਉਸਨੂੰ ਕਈ ਪੱਤਰ ਲਿਖਦਾ ਹੈ ਲੇਕਿਨ ਕੋਈ ਜਵਾਬ ਪ੍ਰਾਪਤ ਨਹੀਂ ਹੁੰਦਾ। ਨਾਵਲ ਖ਼ਤਮ ਹੁੰਦਾ ਹੈ ਜਦੋਂ ਓਨੇਗਿਨ ਤਾਤਿਆਨਾ ਨੂੰ ਮਿਲਣ ਜਾਂਦਾ ਹੈ ਅਤੇ ਉਸਨੂੰ ਆਪਣੇ ਪਿਆਰ ਨੂੰ ਸੁਰਜੀਤ ਕਰਨ ਦਾ ਮੌਕਾ ਪੇਸ਼ ਕਰਦਾ ਹੈ। ਤਾਤਿਆਨਾ ਉਸਨੂੰ ਇੱਕ ਭਾਸ਼ਣ ਨਾਲ ਠੁਕਰਾ ਦਿੰਦੀ ਹੈ, ਜਿਸ ਵਿੱਚ ਓਨੇਗਿਨ ਦੇ ‘ਭਾਸ਼ਣ’ ਵਾਲੀ ਨਸੀਹਤ ਦੀ ਝਲਕ ਹੈ। ਉਹ ਉਸਦੇ ਲਈ ਆਪਣੇ ਪਿਆਰ ਨੂੰ ਕਬੂਲ ਕਰਦੀ ਹੈ ਪਰ ਉਹ ਆਪਣੇ ਪਤੀ ਲਈ ਪੂਰਨ ਨਿਸ਼ਠਾ ਵੀ ਪ੍ਰਗਟ ਕਰਦੀ ਹੈ।