ਧੱਮਪਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
'''ਧੱਮਪਦ''' ([[ਪਾਲੀ]]; ਪ੍ਰਾਕ੍ਰਿਤ: धम्मपद<ref>See, e.g., the Gāndhārī Dharmapada (GDhp), verses 301, 302, in: Brough (1962/2001), p. 166; and, Ānandajoti (2007), ch. 4, "Pupphavagga" " at http://www.ancient-buddhist-texts.net/Buddhist-Texts/C3-Comparative-Dhammapada/CD-04-Puppha.htm).</ref>; ਸੰਸਕ੍ਰਿਤ: धर्मपद ਧਰਮਪਦ) ਬੋਧੀ ਸਾਹਿਤ ਦਾ ਸਿਖਰਲਾ ਹਰਮਨ ਪਿਆਰਾ ਗਰੰਥ ਹੈ। ਇਸ ਵਿੱਚ ਬੁੱਧ ਭਗਵਾਨ ਦੇ ਨੈਤਿਕ ਉਪਦੇਸ਼ਾਂ ਦਾ ਸੰਗ੍ਰਿਹ ਯਮਕ, ਅੱਪਮਾਦ, ਚਿੱਤ ਆਦਿ 26 ਵੱਗਾਂ (ਵਰਗਾਂ) ਵਿੱਚ ਵਰਗੀਕ੍ਰਿਤ 423 ਪਾਲੀ ਬੰਦਾਂ ਵਿੱਚ ਕੀਤਾ ਗਿਆ ਹੈ। ਤਰਿਪਿਟਕ ਵਿੱਚ ਇਸਦਾ ਸਥਾਨ ਸੁੱਤਪਿਟਕ ਦੇ ਪੰਜਵੇ ਵਿਭਾਗ ਖੁੱਦਕਨਿਕਾਏ ਦੇ ਖੁੱਦਕਪਾਠਾਦਿ 15 ਉਪਵਿਭਾਗਾਂ ਵਿੱਚ ਦੂਜਾ ਹੈ। ਗਰੰਥ ਦੀਆਂ ਅੱਧੀਆਂ ਤੋਂ ਜਿਆਦਾ ਕਹਾਵਤਾਂ ਤਰਿਪਿਟਕ ਦੇ ਨਾਨਾ ਸੁੱਤਾਂ ਵਿੱਚ ਪ੍ਰਸੰਗਬੱਧ ਕੀਤੀਆਂ ਜਾ ਚੁੱਕੀਆਂ ਸਨ। ਕੁੱਝ ਅਜਿਹੀਆਂ ਵੀ ਪ੍ਰਤੀਤ ਹੁੰਦੀਆਂ ਹਨ ਜੋ ਮੂਲ ਤੌਰ ਤੇ ਪਰੰਪਰਾ ਦੀਆਂ ਨਹੀਂ ਸਨ, ਪਰ ਭਾਰਤੀ ਗਿਆਨ ਦੇ ਉਸ ਬੇਹੱਦ ਭੰਡਾਰ ਵਿੱਚੋਂ ਲਈਆਂ ਗਈਆਂ ਹਨ ਜਿੱਥੋਂ ਉਹ ਉਪਨਿਸ਼ਦ, ਗੀਤਾ, ਮਨੂੰ ਸਮ੍ਰਤੀ, ਮਹਾਂਭਾਰਤ, ਜੈਨਾਗਮ ਅਤੇ ਪੰਚਤੰਤਰ ਆਦਿ ਕਥਾ ਕਹਾਣੀਆਂ ਵਿੱਚ ਵੀ ਨਾਨਾ ਪ੍ਰਕਾਰ ਨਾਲ ਪ੍ਰਵਿਸ਼ਟ ਹੋਈਆਂ ਹਨ। ਧੰਮਪਦ ਦੀ ਰਚਨਾ ਉਪਲੱਬਧ ਪ੍ਰਮਾਣਾਂ ਅਨੁਸਾਰ ਈ ਪੂ 300 ਅਤੇ 100 ਦੇ ਵਿੱਚ ਹੋ ਚੁੱਕੀ ਸੀ, ਅਜਿਹਾ ਮੰਨਿਆ ਗਿਆ ਹੈ।
==ਟਾਈਟਲ==
ਧੱਮਪਦ, ''[[ਧੱਮ]]'' ਅਤੇ ''ਪਦ'' ਦੇ ਮੇਲ ਤੋਂ ਬਣਿਆ ਸਯੁੰਕਤ ਪਦ ਹੈ। ਆਮ ਤੌਰ ਤੇ, ''ਧੱਮ'' (ਧਰਮ ਲਈ ਪਾਲੀ ਭਾਸ਼ਾ ਦਾ ਸ਼ਬਦ) [[ਗੌਤਮ ਬੁੱਧ|ਬੁੱਧ]] ਦੇ ਸਦੀਵੀ ਸਚ ਜਾਂ ਸਚ ਧਰਮ (righteousness) ਜਾਂ ਸਾਰੇ ਵਰਤਾਰਿਆਂ ਦੇ ਸਿਧਾਂਤ ਦਾ ਸੰਕੇਤ ਹੈ;<ref>See, e.g., Rhys Davids & Stede (1921-25), pp. 335-39, entry "Dhamma," from "U. Chicago" at http://dsal.uchicago.edu/cgi-bin/philologic/getobject.pl?c.1:1:2654.pali.</ref> ਅਤੇ, ਇਸਦੇ ਮੂਲ, ''ਪਦਾ'' ਦਾ ਅਰਥ ਹੈ "ਪੈਰ" ਅਤੇ ਇਸ ਸੰਦਰਭ ਵਿੱਚ ਇਸਦਾ ਮਤਲਬ "ਮਾਰਗ" ਜਾਂ ''ਪੈੜ'' ਜਾਂ "ਪਦ" (ਪਿੰਗਲ ਵਾਲੀ ਕਵਿਤਾ ਦੀ ਇਕਾਈ) ਹੈ। ਜਾਂ ਫਿਰ ਇਹ ਦੋਵੇਂ ਅਰਥ ਹੋ ਸਕਦੇ ਹਨ।<ref>See, e.g., Rhys Davids & Stede (1921-25), p. 408, entry "Pada," from "U. Chicago" at http://dsal.uchicago.edu/cgi-bin/philologic/getobject.pl?c.2:1:1516.pali.</ref>
==ਸੰਗਠਨ==
[[ਪਾਲੀ]] ਧੱਮਪਦ ਵਿੱਚ 26 ਵੱਗਾਂ (ਵਰਗਾਂ) ਵਿੱਚ ਵਰਗੀਕ੍ਰਿਤ 423 ਪਾਲੀ ਬੰਦ ਹਨ (ਹੇਠਾਂ ਪੰਜਾਬੀ ਵਿੱਚ ਅਤੇ ਨਾਲ ਬਰੈਕਟਾਂ ਵਿੱਚ ਪਾਲੀ ਵਿੱਚ ਸੂਚੀ ਦਿੱਤੀ ਹੈ)।