ਅਰਸਤੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 24:
| ਮੁੱਖ_ਕੰਮ =
}}
'''ਅਰਸਤੂ''' ([[ਪੁਰਾਤਨ ਯੂਨਾਨੀ ਭਾਸ਼ਾ|ਪੁਰਾਤਨ ਯੂਨਾਨੀ]]: Ἀριστοτέλης; 384 ਈਸਾ ਤੋਂ ਪਹਿਲਾਂ – 322 ਈਸਾ ਤੋਂ ਪਹਿਲਾਂ) ਇੱਕ ਯੂਨਾਨੀ ਦਾਰਸ਼ਨਿਕ ਅਤੇ ਪੌਲੀਮੈਥ ਸੀ। ਇਹ [[ਅਫਲਾਤੂਨ]] ਦਾ ਵਿਦਿਆਰਥੀ ਸੀ ਅਤੇ ਸਿਕੰਦਰ ਮਹਾਨ ਦਾ ਅਧਿਆਪਕ ਸੀ। ਇਸ ਦੀਆਂ ਲਿਖਤਾਂ ਕਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ ਜਿਵੇਂ ਭੌਤਿਕ ਵਿਗਿਆਨ, ਕਾਵਿ, ਥਿਏਟਰ[[ਥੀਏਟਰ]], [[ਭਾਸ਼ਾ ਵਿਗਿਆਨ]], ਰਾਜਨੀਤੀ ਵਿਗਿਆਨ, ਜੀਵ ਵਿਗਿਆਨ ਅਤੇ ਪ੍ਰਾਣੀ ਵਿਗਿਆਨ। ਅਫਲਾਤੂਨ ਅਤੇ ਸੁਕਰਾਤ ਨਾਲ ਮਿਲਕੇ, ਅਰਸਤੂ ਪੱਛਮੀ ਦਰਸ਼ਨ ਦੇ ਸਭ ਤੋਂ ਮਹੱਤਵਪੂਰਨ ਸੰਸਥਾਪਕਾਂ ਵਿੱਚੋਂ ਇੱਕ ਹੈ।
ਭੌਤਿਕ ਵਿਗਿਆਨ ਵਿੱਚ ਅਰਸਤੂ ਦੇ ਚਿੰਤਨ ਨੇ ਮਧਯੁੱਗੀ ਸਿੱਖਿਆ ਉੱਤੇ ਵਿਆਪਕ ਪ੍ਰਭਾਵ ਪਾਇਆ ਅਤੇ ਇਸਦਾ ਪ੍ਰਭਾਵ [[ਪੁਨਰਜਾਗਰਣ]] ਉੱਤੇ ਵੀ ਪਿਆ। ਅੰਤਮ ਤੌਰ ਤੇ ਨਿਊਟਨ ਦੇ ਭੌਤਿਕ ਵਿਗਿਆਨ ਨੇ ਇਸਦੀ ਜਗ੍ਹਾ ਲੈ ਲਈ। ਜੀਵ ਵਿਗਿਆਨ ਸੰਬੰਧੀ ਉਨ੍ਹਾਂ ਦੇ ਕੁੱਝ ਸੰਕਲਪਾਂ ਦੀ ਪੁਸ਼ਟੀ ਉਂਨੀਵੀਂ ਸਦੀ ਵਿੱਚ ਹੋਈ। ਉਸਦਾ ਤਰਕ ਸ਼ਾਸਤਰ ਅੱਜ ਵੀ ਪ੍ਰਸੰਗਿਕ ਹੈ। ਉਨ੍ਹਾਂ ਦੀ ਅਧਿਆਤਮਕ ਰਚਨਾਵਾਂ ਨੇ ਮਧਯੁੱਗ ਵਿੱਚ ਇਸਲਾਮਕ ਅਤੇ ਯਹੂਦੀ ਵਿਚਾਰਧਾਰਾ ਨੂੰ ਪ੍ਰਭਾਵਿਤ ਕੀਤਾ ਅਤੇ ਉਹ ਅੱਜ ਵੀ ਈਸਾਈ, ਖਾਸਕਰ ਰੋਮਨ ਕੈਥੋਲਿਕ ਗਿਰਜਾ ਘਰ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਉਸ ਦਾ ਦਰਸ਼ਨ ਅੱਜ ਵੀ ਉੱਚ ਜਮਾਤਾਂ ਵਿੱਚ ਪੜਾਇਆ ਜਾਂਦਾ ਹੈ।
==ਜੀਵਨੀ==
ਅਰਸਤੂ ਦਾ ਜਨਮ 384 ਈ ਪੂ ਵਿੱਚ ਯੂਨਾਨ ਵਿੱਚ ਅੱਜਕੱਲ੍ਹ ਦੇ ਥੇਸਾਲੋਨੀਕੀ ਤੋਂ 55 ਕਿਲੋਮੀਟਰ ਪੂਰਬ ਵੱਲ ਸਟੇਗੀਰਾ ਵਿੱਚ ਹੋਇਆ। ਉਸਦਾ ਪਿਓ ਨਾਈਕੋਮਾਚਿਸ ਮਕਦੂਨੀਆ ਦੇ ਬਾਦਸ਼ਾਹ ਦਾ ਹਕੀਮ ਸੀ। ਉਹ 18 ਵਰਿਆਂ ਦਾ ਸੀ ਜਦੋਂ ਉਹ [[ਐਥਨਜ਼]] ਅਫ਼ਲਾਤੂਨ ਦੀ ਅਕੈਡਮੀ ਚ ਪੜ੍ਹਨ ਲਈ ਗਿਆ। ਓਥੇ ਉਹ 20 ਵਰੇ (348/47 ਈ ਪੂ) ਤੱਕ ਰਿਹਾ। 343 ਈ ਪੂ ਵਿੱਚ ਮਕਦੂਨੀਆ ਦੇ ਬਾਦਸ਼ਾਹ ਫ਼ਿਲਿਪ ਦੂਜੇ ਨੇ ਉਸਨੂੰ ਆਪਣੇ ਪੁੱਤਰ [[ਸਿਕੰਦਰ]] ਦਾ ਗੁਰੂ ਬਣਾ ਦਿੱਤਾ। ਅਰਸਤੂ ਨੂੰ ਮਕਦੂਨੀਆ ਦੀ ਸ਼ਾਹੀ ਅਕੈਡਮੀ ਮੁਖੀ ਨਿਯੁਕਤ ਕਰ ਦਿੱਤਾ ਗਿਆ। ਇਥੇ ਸਿਕੰਦਰ ਦੇ ਇਲਾਵਾ ਦੋ ਹੋਰ ਵੀ ਭਵਿੱਖ ਦੇ ਬਾਦਸ਼ਾਹ ਉਹਦੇ ਸ਼ਗਿਰਦ ਸਨ। ਆਪਣੀ ਕਿਤਾਬ ਪੌਲੇਟਿਕਸ ਚ ਅਰਸਤੂ ਲਿਖ਼ਦਾ ਹੈ ਸਿਰਫ਼ ਇਕ ਸਥਿਤੀ ਵਿੱਚ ਬਾਦਸ਼ਾਹੀ ਜ਼ਾਇਜ਼ ਹੈ ਜਦੋਂ ਬਾਦਸ਼ਾਹ ਤੇ ਸ਼ਾਹੀ ਖ਼ਾਨਦਾਨ ਦੀਆਂ ਨੇਕੀਆਂ ਆਮ ਲੋਕਾਂ ਤੋਂ ਵਧ ਹੋਣ। ਬੜੀ ਜ਼ਹਾਨਤ ਨਾਲ਼ ਉਸਨੇ ਬਾਦਸ਼ਾਹ ਤੇ ਉਹਦੇ ਪੁੱਤਰ ਨੂੰ ਏਸ ਕੈਟਾਗਰੀ ਵਿੱਚ ਰਲਾਇਆ। ਅਰਸਤੂ ਨੇ ਸਿਕੰਦਰ ਨੂੰ ਚੜ੍ਹਦੇ ਪਾਸੇ ਵੱਲ ਹੱਲਾ ਬੋਲਣ ਦੀ ਸਲਾਹ ਦਿੱਤੀ। 335 ਈ ਪੂ ਵਿੱਚ ਉਹ ਦੁਬਾਰਾ ਐਥਨਜ਼ ਆਂਦਾ ਹੈ ਤੇ ਇਥੇ ਇਕ ਸਕੂਲ ਬਣਾਂਦਾ ਹੈ ਜਿਹੜਾ [[ਲਾਈਸੀਮ]] ਦੇ ਨਾਂ ਨਾਲ ਮਸ਼ਹੂਰ ਸੀ। ਅਰਸਤੂ ਨੇ ਅਗਲੇ 12 ਸਾਲਾਂ ਤੱਕ ਓਥੇ ਪੜ੍ਹਾਇਆ।
[[ਤਸਵੀਰ:Arabic aristotle.jpg|thumb|left|upright|ਅਰਸਤੂ ਦਾ ਪੁਰਾਤਨ ਇਸਲਾਮੀ ਚਿਤਰ]]