ਕ੍ਰਿਸ਼ਨ ਚੰਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ
ਵਾਧਾ ਤੇ ਹਵਾਲਾ
ਲਾਈਨ 29:
== ਜੀਵਨ==
ਕ੍ਰਿਸ਼ਨ ਚੰਦਰ ਦਾ ਜਨਮ 23 ਨਵੰਬਰ 1914 ਨੂੰ [[ਵਜ਼ੀਰਾਬਾਦ]], ਜਿਲਾ ਗੁਜਰਾਂਵਾਲਾ, [[ਬਰਤਾਨਵੀ ਪੰਜਾਬ]] (ਹੁਣ,[[ਪਾਕਿਸਤਾਨ]]) ਵਿੱਚ ਹੋਇਆ ਸੀ ਪਰ ਉਨ੍ਹਾਂ ਦੇ ਆਪਣੇ ਕਹਿਣ ਅਨੁਸਾਰ ਉਸ ਦਾ ਜਨਮ [[ਲਾਹੌਰ]] ਵਿੱਚ ਹੋਇਆ ਸੀ। ਉਸਦੇ ਪਿਤਾ ਡਾ. ਗੌਰੀ ਸ਼ੰਕਰ ਚੋਪੜਾ ਵਜ਼ੀਰਾਬਾਦ ਦੇ ਸਨ। ਹੋ ਸਕਦਾ ਹੈ ਕ੍ਰਿਸ਼ਨ ਚੰਦਰ ਦੇ ਨਾਨਕੇ ਲਾਹੌਰ ਹੋਣ ਤੇ ਸਚਮੁਚ ਉਸਦਾ ਜਨਮ ਲਾਹੌਰ ਦਾ ਹੀ ਹੋਵੇ।<ref>[http://www.apnaorg.com/articles/news-21/ Krishan Chander and Lahore By Ishtiaq Ahmed ]</ref> ਦਰਅਸਲ ਕ੍ਰਿਸ਼ਨ ਚੰਦਰ ਦੀ ਸਾਹਿਤਕ ਪਰਵਰਿਸ਼ ਲਾਹੌਰ ਵਿੱਚ ਹੋਈ ਅਤੇ ਉਰਦੂ ਜ਼ਬਾਨ ਵਿੱਚ ਹੋਈ।<ref>http://kitaabghar.com/bookbase/idara/KrishanChandKeBehtareenAfsanay.html</ref>ਉਸ ਨੇ 1929 ਵਿੱਚ ਹਾਈ ਸਕੂਲ ਦੀ ਤਾਲੀਮ ਮੁਕੰਮਲ ਕੀਤੀ ਅਤੇ 1935 ਵਿੱਚ ਅੰਗਰੇਜ਼ੀ ਐਮ ਏ ਕੀਤੀ।<ref>[http://www.thesundayindian.com/ur/story/kirshn-chander-a-great-novelist/7/1018/ ਕ੍ਰਿਸ਼ਨ ਚੰਦਰ: ਏਕ ਅਜ਼ੀਮ ਅਫ਼ਸਾਨਾ ਨਿਗਾਰ]</ref> ਤਕਸੀਮ ਦੇ ਬਾਦ ਉਹ ਸਰਹੱਦ ਪਾਰ ਚਲੇ ਗਏ ਤਾਂ ਉਥੇ ਵੀ ਉਰਦੂ ਦਾ ਚੱਲਣ ਸੀ ਅਤੇ ਉਰਦੂ ਪੜ੍ਹਨ ਵਾਲਿਆਂ ਦੀ ਇਕ ਤਕੜੀ ਤਾਦਾਦ ਉਥੇ ਆਬਾਦ ਸੀ। ਆਹਿਸਤਾ ਆਹਿਸਤਾ ਜਦੋਂ ਉਰਦੂ ਦਾ ਰਸੂਖ਼ ਖ਼ਤਮ ਹੋਇਆ ਤਾਂ ਕ੍ਰਿਸ਼ਨ ਚੰਦਰ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਣਾ ਪਿਆ।
 
ਆਧੁਨਿਕ ਸਾਮਾਜਕ ਸਥਿਤੀ ਵਿੱਚ ਵਰਗਾਂ ਦਾ ਭੇਦ, ਜਨਤਾ ਦੀ ਆਰਥਕ ਦੁਰਦਸ਼ਾ, ਮਾਲਕਾਂ ਦੇ ਜ਼ੁਲਮ ਅਤੇ ਪੂੰਜੀਪਤੀਆਂ ਦੀ ਲੁੱਟਮਾਰ ਵੇਖਕੇ ਉਸ ਦੀ ਕਲਮ ਜ਼ਹਿਰ ਵਿੱਚ ਡੁੱਬ ਕੇ ਚੱਲਦੀ ਹੈ। ਜਨਤਾ ਦੇ ਪ੍ਰਤੀ ਸੱਚਾ ਪ੍ਰੇਮ, ਮਨੁੱਖ ਦੇ ਭਵਿੱਖ ਬਾਰੇ ਵਿਸ਼ਵਾਸ ਅਤੇ ਜ਼ੁਲਮ ਦੇ ਵਿਰੁੱਧ ਨਫ਼ਰਤ ਜ਼ਾਹਰ ਕਰਨਾ ਹੀ ਉਸ ਦੀਆਂ ਕਹਾਣੀਆਂ ਦਾ ਵਿਸ਼ਾ ਹੈ।<ref>http://www.deshbandhu.co.in/newsdetail/4362/3/227</ref>
==ਰਚਨਾਵਾਂ==
===ਨਾਵਲ===