ਪੰਜਾਬੀ ਲੋਕਧਾਰਾ ਅਧਿਐਨ: ਪੁਸਤਕ ਸੂਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਹੁਣ ਕਾਫ਼ੀ ਖੋਜ ਕਾਰਜ ਹੋ ਚੁੱਕਾ ਹੈ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਹੁਣ ਕਾਫ਼ੀ ਖੋਜ ਕਾਰਜ ਹੋ ਚੁੱਕਾ ਹੈ। ਸਬਸਭ ਤੋਂ ਪਹਿਲਾਂ ਬਸਤੀਵਾਦੀ ਦੌਰ ਵਿਚ ਅੰਗਰੇਜ਼ ਵਿਦਵਾਨਾਂ ਨੇ ਪੰਜਾਬੀ ਲੋਕਧਾਰਾ ਨੂੰ ਖੋਜਣ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਦਾ ਅਧਿਐਨ ਕਰਨ ਦੀ ਪਿਰਤ ਪਾਈ। ਫ਼ਿਰ ਸੁਤੰਤਰਤਾ ਸੰਗਰਾਮ ਦੌਰਾਨ ਬਹੁਤ ਸਾਰੇ ਲੋਕਾਂ ਦਾ ਧਿਆਨ ਇਸ ਅਮੀਰ ਵਿਰਾਸਤ ਨੂੰ ਸੰਭਾਲਣ ਵੱਲ ਗਿਆ। ਸੁਤੰਤਰਤਾ ਤੋਂ ਬਾਅਦ ਉਚੇਰੀ ਸਿੱਖਿਆ ਦੇ ਫ਼ੈਲਣ ਨਾਲ ਆਪਣੇ ਸਭਿਆਚਾਰ ਅਤੇ ਲੋਕਧਾਰਾ ਨੂੰ ਵੀ ਅਧਿਐਨ ਵਿਸ਼ਲੇਸ਼ਣ ਦਾ ਵਿਸ਼ਾ ਬਣਾਉਣਾ ਸ਼ੁਰੂ ਕੀਤਾ ਗਿਆ। ਡਾ. ਕਰਨੈਲ ਸਿੰਘ ਥਿੰਦ ਨੇ ਪੰਜਾਬੀ ਲੋਕਧਾਰਾ ਬਾਰੇ ਸਭ ਤੋਂ ਪਹਿਲੀ ਪੀਐਚ.ਡੀ. 'ਮੱਧਕਾਲੀ ਪੰਜਾਬੀ ਸਾਹਿਤ ਵਿਚ ਲੋਕਯਾਨ ਦੀ ਪੇਸ਼ਕਾਰੀ' ਵਿਸ਼ੇ ਉੱਤੇ ਕੀਤੀ ਗਈ। ਜਦੋਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਅਧਿਆਪਕ ਬਣ ਗਏ ਤਾਂ ਉਨ੍ਹਾਂ ਉੱਥੇ ਐਮ.ਏ. ਦੇ ਸਿਲੇਬਸ ਵਿਚ ਲੋਕਧਾਰਾ ਦਾ ਵਿਸ਼ਾ ਸ਼ੁਰੂ ਕਰਵਾਇਆ। ਇਸ ਉਪਰੰਤ ਡਾ. ਨਾਹਰ ਸਿੰਘ, ਡਾ. ਜੋਗਿੰਦਰ ਸਿੰਘ ਕੈਰੋਂ, ਡਾ. ਗੁਰਮੀਤ ਸਿੰਘ, ਡਾ. ਭੁਪਿੰਦਰ ਸਿੰਘ ਖਹਿਰਾ ਨੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਲੋਕਧਾਰਾ ਦੇ ਅਧਿਆਪਨ ਅਤੇ ਖੋਜ ਨੂੰ ਉਤਸਾਹਿਤ ਕਰਨ ਵਿਚ ਯੋਗਦਾਨ ਪਾਇਆ।
 
==ਪੁਸਤਕ ਸੂਚੀ==
1) ਰਜਿੰਦਰ ਸਿੰਘ ਸ਼ਾਸਤਰੀ, ਕਰਨ ਸਿੰਘ ਸਿੱਧੂ (ਸੰਪਾ•), ਪੰਜਾਬ ਦੀਆਂ ਲੋਕ ਗਾਥਾਵਾਂ, ਭਾਾਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1970•
2) ਪ੍ਰੋ: ਗੁਰਮੀਤ ਸਿੰਘ (ਸੰਪਾ•), ਪੰਜਾਬੀ ਲੋਕਧਾਰਾ ਦੇ ਕੁਝ ਪੱਖ, ਦੀ ਪੰਜਾਬੀ ਰਾਇਟਰ÷ਰਾਇਟਰ ਸੁਸਾਇਟੀ ਲਿਮਟਿਡ, 1985•
3) ਡਾ• ਸੁਰਿੰਦਰ ਸਿੰਘ ਸ਼ੇਰਗਿੱਲ, (ਸੰਪਾ•), ਲੋਕਧਾਰਾ ਤੇ ਪੰਜਾਬ ਦਾ ਸੱਭਿਆਚਾਰਕ ਵਿਰਸਾ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਅਗਸਤ 1986•
4) ਬਿਕਰਮ ਸਿੰਘ ਘੁੰਮਣ (ਸੰਪਾ•), ਪੰਜਾਬੀ ਲੋਕ ਗੀਤ ਪਰੰਪਰਾ, ਦੀ ਪੰਜਾਬੀ ਰਾਇਟਰ÷ ਸੁਸਾਇਟੀ ਲਿਮਟਿਡ ਲੁਧਿਆਣਾ, 1986•