ਜੀ ਆਇਆਂ ਨੂੰ ਸੁਰਜੀਤ ਸਿੰਘ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

--Babanwalia (ਗੱਲ-ਬਾਤ) ੦੮:੨੯, ੨੩ ਨਵੰਬਰ ੨੦੧੨ (UTC)

ਧੰਨਵਾਦ ਸੋਧੋ

ਸਤਿ ਸ੍ਰੀ ਅਕਾਲ ਸੁਰਜੀਤ ਸਿੰਘ ਜੀ! ਤੁਹਾਡੇ ਯੋਗਦਾਨ ਅਤੇ ਖ਼ਾਸ ਕਰ ਅਲਾਹੁਣੀਆਂ ਅਤੇ ਸਿੱਠਣੀਆਂ ਲਈ ਬਹੁਤ-ਬਹੁਤ ਧੰਨਵਾਦ। ਸੋਹਣਾ ਕੰਮ ਜਾਰੀ ਰੱਖੋ। --itar buttar [ਗੱਲ-ਬਾਤ] ੧੨:੩੪, ੨੬ ਨਵੰਬਰ ੨੦੧੨ (UTC)

ਬਹੁਤ ਖੁਸ਼ੀ ਹੋਈ ਸੁਰਜੀਤ ਸਿੰਘ ਜੀ। ਲੱਗਦਾ ਹੈ ਹੁਣ ਵਿਦਵਾਨਾਂ ਦਾ ਲਾਭ ਪੰਜਾਬੀ ਵਿੱਕੀ ਨੂੰ ਪ੍ਰਾਪਤ ਹੁੰਦਾ ਰਹੇਗਾ।--Charan Gill (ਗੱਲ-ਬਾਤ) ੧੨:੫੧, ੨੬ ਨਵੰਬਰ ੨੦੧੨ (UTC)

ਵਿਕੀ ਬਾਰੇ ਸੋਧੋ

ਇਸ ਤਰ੍ਹਾਂ ਦੇ ਆਰਟੀਕਲ ਵਿਕੀ ਦੇ ਉੱਤੇ ਪਾਉਣ ਲਈ ਵਾਜਿਬ ਨਹੀਂ ਹਨ ਕਿਉਂਕਿ ਇਹ ਵਿਸ਼ਵਕੋਸ਼ ਸਮੱਗਰੀ ਨਹੀਂ ਹੈ, ਇਸ ਤਰ੍ਹਾਂ ਦੇ ਆਰਟੀਕਲ ਕਿਸੇ ਪੁਸਤਕ ਵਿੱਚ ਜਰੂਰ ਛਾਪੇ ਜਾ ਸਕਦੇ ਹਨ ਵਿਕੀ ਉੱਤੇ ਨਹੀਂ ਪਾਏ ਜਾ ਸਕਦੇ। ਕਿਰਪਾ ਕਰਕੇ ਅੰਗਰੇਜ਼ੀ ਵਿਕੀ ਜਾਂ ਕਿਸੇ ਹੋਰ ਉੱਤੇ ਪਏ ਹੋਏ ਆਰਟੀਕਲਾਂ ਨੂੰ ਦੇਖਿਆ ਜਾਵੇ। ਇਹ ਆਰਟੀਕਲ ਜਲਦ ਹੀ ਮਿਟਾ ਦਿੱਤੇ ਜਾਣਗੇ। ਆਹ ਸਭ ਪੜ੍ਹਕੇ ਦੇਖੋ। Wikipedia:Introduction, Wikipedia:What Wikipedia is not, Your first article। --Satdeep gill (ਗੱਲ-ਬਾਤ) ੧੬:੫੩, ੧੬ ਨਵੰਬਰ ੨੦੧੩ (UTC)

ਪਿਆਰੇ ਸਤਦੀਪ! ਇਹ ਕਿਸ ਆਰਟੀਕਲ ਬਾਰੇ ਲਿਖਿਆ ਹੈ ਮੈਨੂੰ ਪਤਾ ਨਹੀਂ ਲੱਗਾ। ਜੇ ਇਹ ਘਰਾਚੋਂ ਕੁਟੀ ਸਾਹਿਬ ਦੇ ਮੇਲੇ ਬਾਰੇ ਹੈ ਤਾਂ ਤੇਰਾ ਇਤਰਾਜ਼ ਸਮਝ ਆਉਂਦਾ ਹੈ। ਪਰ ਇਹ ਕਹਿਣਾ ਠੀਕ ਨਹੀਂ ਕਿ ਇਹ ਬਵਿਸ਼ਵਕੋਸ਼ੀ ਸਮੱਗਰੀ ਨਹੀਂ ਹੈ। ਇਹ ਪੰਜਾਬ ਦੇ ਮੇਲਆਂ ਬਾਰੇ ਮੌਲਿਕ ਜਾਣਕਾਰੀ ਹੈ ਅਤੇ ਪੰਜਾਬ ਦੇ ਮੇਲਿਆ ਬਾਰੇ ਜਾਣਕਾਰੀ ਵਿਸ਼ਵਕੋਸ਼ੀ ਸਮੱਗਰੀ ਹੋ ਸਕਦੀ ਹੈ। ਦੁਨੀਆਂ ਭਰ ਦੇ ਲੋਕਧਾਰਾਈ ਵਰਤਾਰਿਆਂ ਬਾਰੇ ਵਿਸ਼ਵਕੋਸ਼ਾਂ ਵਿਚ ਜਾਣਕਾਰੀ ਮਿਲਦੀ ਹੈ ਅਤੇ ਲੋਕਧਾਰਾ ਬਾਰੇ ਆਪਣੇ ਵਿਸ਼ਵਕੋਸ਼ ਵੀ ਹਨ। ਜੇ ਇਹ ਇਤਰਾਜ਼ ਇਸ ਸਮੱਗਰੀ ਦੇ ਹਵਾਲੇ ਨਾ ਹੋਣ ਬਾਰੇ ਹੈ ਤਾਂ ੲੁਹ ਸਪਸ਼ਟ ਕਰਨਾ ਬਣਦਾ ਹੈ ਹੈ ਕਿ ਖੇਤਰੀ ਖੋਜ ਨਾਲ ਇਕੱਠੀ ਕੀਤੀ ਗਈ ਸਮੱਗਰੀ ਦੇ ਹਵਾਲੇ ਜ਼ਰੂਰੀ ਨਹੀਂ ਹੁੰਦੇ। ਇਸ ਜਾਣਕਾਰੀ ਲਈ ਖੋਜਕਰਤਾ ਇੰਟਰਵਿਊ ਜਾਂ ਹੋਰ ਸਾਧਨਾ ਦੀ ਵਰਤੋਂ ਕਰਦਾ ਹੈ। ਜੇ ਕੋਈ ਹੋਰ ਇਤਰਾਜ਼ ਹੈ ਤਾਂ ਦੱਸਣ ਦੀ ਖੇਚਲ ਕਰੋ। ਪੰਜਾਬੀ ਗਿਆਨ ਕੋਸ਼ ਵਿਚ ਵਾਧੇ ਲਈ ਮੈਂ ਸਹਿਯੋਗੀ ਹੋਣ ਵਿਚ ਖੁਸ਼ੀ ਮਹਿਸੂਸ ਕਰਾਂਗਾ। ਸੁਰਜੀਤ ਸਿੰਘ ਸੁਰਜੀਤ ਸਿੰਘ (ਗੱਲ-ਬਾਤ) ੦੭:੩੭, ੧੭ ਨਵੰਬਰ ੨੦੧੩ (UTC)