ਨਸਲਕੁਸ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਨਸਲਕੁਸ਼ੀ''' ਜਾਂ '''ਕੁਲ ਨਾਸ''' ਕਿਸੇ ਸਮੁੱਚੇ ਨਸਲੀ, ਜਾਤੀ, ਧਾਰਮਿਕ ਜ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

04:41, 29 ਅਪਰੈਲ 2014 ਦਾ ਦੁਹਰਾਅ

ਨਸਲਕੁਸ਼ੀ ਜਾਂ ਕੁਲ ਨਾਸ ਕਿਸੇ ਸਮੁੱਚੇ ਨਸਲੀ, ਜਾਤੀ, ਧਾਰਮਿਕ ਜਾਂ ਕੌਮੀ ਵਰਗ ਜਾਂ ਉਸਦੇ ਕਿਸੇ ਇੱਕ ਹਿੱਸੇ ਦੀ ਸਿਲਸਲੇਵਾਰ ਅਤੇ ਕ੍ਰਮਬੱਧ ਉਜਾੜੇ ਨੂੰ ਆਖਿਆ ਜਾਂਦਾ ਹੈ।[1] ਨਸਲਕੁਸ਼ੀ ਕਹੇ ਜਾਣ ਵਾਸਤੇ ਕਿੰਨਾ ਕੁ ਹਿੱਸਾ ਚੋਖਾ ਹੁੰਦਾ ਹੈ, ਬਾਰੇ ਬਹਿਸ ਅਜੇ ਵੀ ਕਨੂੰਨੀ ਵਿਦਵਾਨਾਂ ਵਿਚਕਾਰ ਜਾਰੀ ਹੈ।[2][3] ਭਾਵੇਂ ਨਸਲਕੁਸ਼ੀ ਦੀ ਪੂਰੀ-ਪੂਰੀ ਪਰਿਭਾਸ਼ਾ ਨਸਲਕੁਸ਼ੀ ਸ਼ਗਿਰਦਾਂ ਮੁਤਾਬਕ ਬਦਲਦੀ ਰਹਿੰਦੀ ਹੈ ਪਰ ੧੯੪੮ ਦੇ ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਦੇ ਜੁਰਮ ਦੀ ਰੋਕ ਅਤੇ ਸਜ਼ਾ ਉੱਤੇ ਇਕਰਾਰਨਾਮਾ (ਸੀ.ਪੀ.ਪੀ.ਸੀ.ਜੀ.) ਵਿੱਚ ਇੱਕ ਕਨੂੰਨੀ ਪਰਿਭਾਸ਼ਾ ਮਿਲਦੀ ਹੈ। ਇਸ ਇਕਰਾਰਨਾਮਾ ਦੀ ਧਾਰਾ ੨ ਵਿੱਚ ਨਸਲਕੁਸ਼ੀ ਦੀ ਪਰਿਭਾਸ਼ਾ "ਕਿਸੇ ਕੌਮੀ, ਜਾਤੀ, ਨਸਲੀ ਜਾਂ ਧਾਰਮਿਕ ਵਰਗ ਦੇ ਸਾਰੇ ਲੋਕਾਂ ਜਾਂ ਉਹਨਾਂ ਦੇ ਕਿਸੇ ਹਿੱਸੇ ਨੂੰ ਤਬਾਹ ਕਰਨ ਦੀ ਨੀਅਤ ਨਾਲ਼ ਕੀਤਾ ਇਹਨਾਂ ਵਿੱਚੋਂ ਕੋਈ ਵੀ ਕਾਰਜ ਹੈ" ਜਿਵੇਂ ਕਿ: ਉਸ ਸਮੂਹ ਦੇ ਜੀਆਂ ਨੂੰ ਮਾਰਨਾ; ਉਸ ਸਮੂਹ ਦੇ ਜੀਆਂ ਨੂੰ ਸਰੀਰਕ ਜਾਂ ਮਾਨਸਿਕ ਦੁੱਖ ਦੇਣਾ; ਉਸ ਸਮੂਹ ਦੀ ਸਮੁੱਚੀ ਜਾਂ ਅੰਸ਼ਕ ਤਬਾਹੀ ਦੇ ਇਰਾਦੇ ਨਾਲ਼ ਜਾਣ-ਬੁੱਝ ਕੇ ਉਸ ਸਮੂਹ ਉੱਤੇ ਜਿਊਣ ਦੀਆਂ ਸ਼ਰਤਾਂ ਥੋਪਣੀਆਂ; ਉਸ ਸਮੂਹ ਵਿੱਚ ਨਵੇਂ ਜਨਮ ਹੋਣ ਤੋਂ ਰੋਕਣ ਲਈ ਉਪਾਅ ਮੜ੍ਹਨੇ; [ਅਤੇ] ਧੱਕੇ ਨਾਲ਼ ਇਸ ਸਮੂਹ ਦੇ ਬੱਚਿਆਂ ਨੂੰ ਕਿਸੇ ਹੋਰ ਸਮੂਹ ਨੂੰ ਦੇਣਾ।"[4]

  1. See generally Funk, T. Marcus (2010). Victims' Rights and Advocacy at the International Criminal Court. Oxford, England: Oxford University Press. p. [1]. ISBN 0-19-973747-9.
  2. What is Genocide? McGill Faculty of Law (McGill University)
  3. Adrian Gallagher, Genocide and Its Threat to Contemporary International Order (Palgrave, 2013), ch. 2: "Words Matter: Genocide and the Definitional Debate"
  4. Office of the High Commissioner for Human Rights. Convention on the Prevention and Punishment of the Crime of Genocide Archived 2 ਮਈ 2008 at the Wayback Machine