ਮਾਂ ਬੋਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਵਿਚ → ਵਿੱਚ using AWB
ਛੋ clean up using AWB
ਲਾਈਨ 1:
'''ਮਾਂ ਬੋਲੀ''' ਉਹ ਭਾਸ਼ਾ ਹੁੰਦੀ ਹੈ ਜਿਸਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ <ref name="l">{{cite book | title=Language | publisher=Motilal Banarsidass Publishers | author=Bloomfield, Leonard | year=ਜਨਵਰੀ ੧, ੧੯੯੫ | pages=੫੬੬ ਸਫ਼ੇ | isbn=81-20811968}}</ref> ਜਾਂ ਜਿਸਨੂੰ ਇਨਸਾਨ ਆਪਣੀ ਮਾਂ ਤੋਂ ਸਿੱਖਦਾ ਹੈ <ref name="pt">{{cite web | url=http://www.punjabtimesusa.com/news/?p=8813 | title=ਮਾਂ ਬੋਲੀ ਦੇ ਡੁੱਲਦੇ ਹੰਝੂ ਪੂੰਝ ਦਿਉ | publisher=[http://www.punjabtimesusa.com ਪੰਜਾਬ ਟਾਈਮਜ਼ ਯੂ ਐਸ ਏ] | date=ਜੁਲਾਈ ੧੮, ੨੦੧੨ | accessdate=ਅਗਸਤ ੧੭, ੨੦੧੨}}</ref><ref name="dh"> {{cite news | url=http://www.dailyhamdard.com/news/5098-%E0%A8%AE%E0%A8%BE%E0%A8%82%20%E0%A8%AC%E0%A9%8B%E0%A8%B2%E0%A9%80%20%E0%A8%A6%E0%A8%BF%E0%A8%B5%E0%A8%B8%20%E2%80%99%E0%A8%A4%E0%A9%87%20%E0%A8%B5%E0%A8%BF%E0%A8%B8%E0%A8%BC%E0%A9%87%E0%A8%B8%E0%A8%BC%E0%A8%AA%E0%A9%B0%E0%A8%9C%E0%A8%BE%E0%A8%AC%E0%A9%80%20%E0%A8%AD%E0%A8%BE%E0%A8%B8%E0%A8%BC%E0%A8%BE%20%E0%A8%A6%E0%A8%BE%20%E0%A8%AA%E0%A9%B0%E0%A8%9C%E0%A8%BE%E0%A8%AC%20%E2%80%99%E0%A8%9A%20%E0%A8%B9%E0%A9%80%20%E0%A8%98%E0%A9%81%E0%A8%9F%20%E0%A8%B0%E0%A8%BF%E0%A8%B9%E0%A8%BE%20%E0%A8%B9%E0%A9%88%20%E0%A8%A6%E0%A8%AE.aspx | title=ਮਾਂ ਬੋਲੀ ਦਿਵਸ ’ਤੇ ਵਿਸ਼ੇਸ਼: ਪੰਜਾਬੀ ਭਾਸ਼ਾ ਦਾ ਪੰਜਾਬ ’ਚ ਹੀ ਘੁਟ ਰਿਹਾ ਹੈ ਦਮ | work=ਮਾਂ ਬੋਲੀ ਦਿਵਸ ’ਤੇ ਵਿਸ਼ੇਸ਼ ਲੇਖ | date=ਫ਼ਰਵਰੀ ੨੩, ੨੦੧੨ | agency=[http://www.dailyhamdard.com ਰੋਜ਼ਾਨਾ ਹਮਦਰਦ] | accessdate=ਅਗਸਤ ੧੭, ੨੦੧੨ | location=[[ਚੰਡੀਗੜ੍ਹ]]}}</ref> ਜਾਂ ਜਿਸਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਕਈ ਮੁਲਕਾਂ ਵਿੱਚ ਮਾਂ ਬੋਲੀ ਕਿਸੇ ਖ਼ਾਸ ਲੋਕ-ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ।
 
ਮਾਂ ਬੋਲੀ ਤੋਂ ਬਿਨਾਂ ਜੋ ਬੋਲੀ ਇਨਸਾਨ ਬੋਲਦਾ ਹੈ ਉਸਨੂੰ ਦੂਜੀ ਭਾਸ਼ਾ ਆਖਦੇ ਹਨ।
ਲਾਈਨ 29:
ਨਿਰਸੰਦੇਹ, ਪੰਜਾਬੀ ਏਨੀ ਸਮਰੱਥ ਭਾਸ਼ਾ ਹੈ ਕਿ ਇਸ ਨੂੰ ਮਾਧਿਅਮ ਬਣਾ ਕੇ ਸੂਫੀ ਸੰਤ ਫਰੀਦ ਜੀ, ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਆਦਿ ਨੇ ਆਪਣੀਆਂ ਰਚਨਾਵਾਂ ਰਚੀਆਂ। ਸਮਰੱਥ ਮਾਂ-ਬੋਲੀ ਪੰਜਾਬੀ ਵਿੱਚ ਹੀ, ‘ਇਸ਼ਕ ਹਕੀਕੀ’ ਦੀਆਂ ਗੂੜ੍ਹੀਆਂ ਰਮਜ਼ਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ। [[ਵਾਰਿਸ ਸ਼ਾਹ]], [[ਹਾਸਿਮ ਸ਼ਾਹ]], [[ਦਮੋਦਰ]] ਤੇ [[ਪੀਲੂ]] ਆਦਿ ਕਿੱਸਾਕਾਰਾਂ ਨੇ ਪੰਜਾਬੀ ਭਾਸ਼ਾ ਰਾਹੀਂ ਹੀ ਅਜਿਹੀਆਂ ਕਾਵਿ ਰਚਨਾਵਾਂ ਦੀ ਰਚਨਾ ਕੀਤੀ, ਜਿਨ੍ਹਾਂ ਨੂੰ ਪੜ੍ਹ ਕੇ ਅੱਜ ਵੀ ਲੋਕ ਵਜ਼ਦ ਦੀ ਹਾਲਤ ਵਿੱਚ ਜਾ ਪਹੁੰਚਦੇ ਹਨ। ਇਤਨਾ ਹੀ ਨਹੀਂ, ਪੰਜਾਬੀ ਲੋਕ-ਗੀਤ, ਪੰਜਾਬੀ ਸਾਹਿਤ, ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦੀਆਂ ਪੰਜਾਬੀ ਫਿਲਮਾਂ, ਪੰਜਾਬੀ ਗਾਣੇ, ਪੰਜਾਬੀ ਅਖੌਤਾਂ ਤੇ ਮੁਹਾਵਰੇ, ਪੰਜਾਬੀ ਬੁਝਾਰਤਾਂ ਆਦਿ ਵੀ ਪੰਜਾਬੀ ਬੋਲੀ ਵਿੱਚ ਹਨ ਜਿਨ੍ਹਾਂ ਨੂੰ ਸਮਝਣ ਲਈ ਮਾਂ-ਬੋਲੀ ਪੰਜਾਬੀ ਆਉਣੀ ਲਾਜ਼ਮੀ ਹੈ।
==ਪੰਜਾਬੀ ਸਾਡੀ ਬੋਲੀ==
ਐ ਪੰਜਾਬੀਓ! ਮਾਣ ਨਾਲ ਕਹੋ- ‘ਅਸੀਂ ਹਾਂ ਪੰਜਾਬੀ ਤੇ ਪੰਜਾਬੀ ਸਾਡੀ ਬੋਲੀ ਹੈ’, ਫਖ਼ਰ ਨਾਲ ਕਹੋ- ਸਾਡੀ ਮਾਂ-ਬੋਲੀ ਪੰਜਾਬੀ ਹੈ, ਮਾਖਿਓਂ ਮਿੱਠੀ ਬੋਲੀ। ਕਦੀ ਵੀ ਪੰਜਾਬੀ ਬੋਲਣ ਵਿੱਚ ਸ਼ਰਮਿੰਦੇ ਹੋਣ ਜਾਂ ਸ਼ਰਮਿੰਦਗੀ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਜੀ ਸਦਕੇ ਅਸੀਂ ਹੋਰ ਭਾਸ਼ਾਵਾਂ ਜਿਵੇਂ [[ਹਿੰਦੀ]], [[ਅੰਗਰੇਜੀ]], [[ਫਰੈਂਚ]], [[ਫਾਰਸੀ]], [[ਚੀਨੀ]], [[ਸਪੈਨਿਸ਼]], ਆਦਿ ਸਿੱਖੀਏ ਤੇ ਬੋਲੀਏ, ਪੜ੍ਹੀਏ ਤੇ ਲਿਖੀਏ ਕਿਉਂਕਿ ਸਾਰੀਆਂ ਬਹੁਤ ਵਧੀਆ ਹਨ। ਅਸੀਂ ਜਿੰਨੀਆਂ ਵੀ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਾਂਗੇ, ਸਾਡਾ ਓਨਾ ਗਿਆਨ ਵਧੇਗਾ ਪਰ ਇੱਕ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਆਪਣੀ ਮਾਂ-ਬੋਲੀ ਪੰਜਾਬੀ ਨੂੰ ਭੁਲਾਉਣਾ ਨਹੀਂ ਕਿਉਂਕਿ ਇਹੀ ਇੱਕ ਅਜਿਹਾ ਵਸੀਲਾ ਹੈ ਜੋ ਸਾਨੂੰ ਸਾਡੇ [[ਵਿਰਸੇ]],[[ ਸਭਿਆਚਾਰ]], [[ਇਤਿਹਾਸ]] ਤੇ ਮੂਲ ਨਾਲ ਜੋੜਨ ਦੇ ਸਮਰੱਥ ਹੈ।
==ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ==
ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਮੇਰਾ ਵਿਸ਼ੇਸ਼ ਤੌਰ ਤੇ ਸੁਨੇਹਾ ਹੈ ਕਿ ਜੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਆਪਣੀਆਂ ਜੜ੍ਹਾਂ, ਆਪਣੇ ਪੰਜਾਬੀ ਵਿਰਸੇ ਤੇ ਸਭਿਆਚਾਰ ਤੋਂ ਦੂਰ ਨਾ ਹੋਣ ਤਾਂ ਤੁਹਾਡਾ ਮਾਪਿਆਂ ਦਾ ਫਰਜ਼ ਹੈ ਕਿ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਬੋਲਣ, ਸਮਝਣ, ਪੜ੍ਹਨ ਤੇ ਲਿਖਣ ਦੇ ਯੋਗ ਬਣਾਓ। ਮੈਂ ਆਪਣੇ ਵੀਰਾਂ, ਭੈਣਾਂ ਤੇ ਬੱਚੇ-ਬੱਚੀਆਂ, ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ, ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ ਕੀਮਤੀ ਖਜ਼ਾਨੇ ਨੂੰ ਜਿੰਦਰਾ ਮਾਰ ਕੇ ਨਾ ਰੱਖਣ ਸਗੋਂ ਵਿਰਾਸਤ ਸਮਝ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ। ਘਰ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਨ ਦਾ ਸਮਾਂ ਜਰੂਰ ਕੱਢਿਆ ਕਰਨ। ਜੇ ਕਿਸੇ ਸੰਸਥਾ ਵੱਲੋਂ ਪੰਜਾਬੀ ਸਿਖਾਉਣ ਦਾ ਉਪਰਾਲਾ ਕੀਤਾ ਹੋਵੇ ਉਸ ਦਾ ਜ਼ਰੂਰ ਲਾਭ ਉਠਾਉਣ। ਇਸਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਜਦੋਂ ਕਦੀ ਵੀ ਤੁਹਾਡੇ ਬੱਚਿਆਂ ਨੂੰ ਇੰਡੀਆ ਆਉਣ ਦਾ ਮੌਕਾ ਮਿਲੇਗਾ ਤਾਂ ਉਹ ਆਪਣੇ ਨਾਨਕਿਆਂ, ਦਾਦਕਿਆਂ ਵਿੱਚ ਅਨਪੜ੍ਹ ਨਹੀਂ ਲੱਗਣਗੇ। ਇਨ੍ਹਾਂ ਨੂੰ ਆਪਣੇ ਪੰਜਾਬੀ ਰਿਸ਼ਤੇਦਾਰਾਂ ਦੇ ਮਜ਼ਾਕ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਗੱਲ ਮੈਂ ਤਜਰਬੇ ਦੇ ਅਧਾਰ ਤੇ ਦੱਸਦੀ ਹਾਂ ਕਿ ਜਦੋਂ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਪੰਜਾਬੀਆਂ ਦੇ ਬੱਚੇ [[ਪੰਜਾਬ]] ਆਉਂਦੇ ਹਨ ਤਾਂ ਨਾ ਤੇ ਉਹ ਆਪਣੀ ਗੱਲ ਸਮਝਾ ਸਕਦੇ ਹਨ ਤੇ ਨਾ ਹੀ ਆਪਣੇ ਰਿਸ਼ਤੇਦਾਰਾਂ ਦੀ ਕੋਈ ਗੱਲ ਸਮਝ ਸਕਦੇ ਹਨ। ਬੇਸ਼ਕ ਉਹ ਅੰਗਰੇਜੀ ਤਾਂ ਪਟਰ-ਪਟਰ (fluently) ਬੋਲਦੇ ਹਨ ਪਰ ਪੰਜਾਬੀ ਤੋਂ ਜਾਣੂ ਨਾ ਹੋਣ ਕਰਕੇ ਬਿਟਰ-ਬਿਟਰ ਵੇਖਦੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰਦੇ ਹਨ। ਇਤਨਾ ਹੀ ਨਹੀਂ ਉਹ ਆਪਣੇ ਪਿਆਰੇ ਦਾਦੇ-ਦਾਦੀ, ਨਾਨੇ-ਨਾਨੀ ਦੀਆਂ ਮਿੱਠੀਆਂ-ਮਿੱਠੀਆਂ, ਮੋਹ-ਭਰੀਆਂ ਤੇ ਸਿਆਣਪ ਵਾਲੀਆਂ ਗੱਲਾਂ ਸੁਣਨ ਤੇ ਸਮਝਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਵਰਤਾਰੇ ਲਈ ਉਹ ਮਾਪਿਆਂ ਨੂੰ ਹੀ ਕਸੂਰਵਾਰ ਜਾਂ ਜ਼ਿੰਮੇਵਾਰ ਮੰਨਦੇ ਹਨ। ਇਸ ਲਈ ਆਓ ਪੰਜਾਬੀ ਮਾਪਿਓ! ਆਪਣਾ ਫਰਜ਼ ਨਿਭਾਈਏ ਤੇ ਆਪਣੀ ਮਾਂ ਬੋਲੀ ਨਾਲ ਆਪਣੀ ਔਲਾਦ ਨੂੰ ਜੋੜੀਏ।