ਫ਼ਰਾਂਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 154:
 
[[ਆਖ਼ਰੀ ਗਲੇਸ਼ੀਅਰ ਕਾਲ]] ਦੇ ਅੰਤ ਕੋਲ਼ (੧੦,੦੦੦ ਈ.ਪੂ.) ਅਬੋ-ਹਵਾ ਨਰਮ ਹੋ ਗਈ<ref name="Jean Carpentier 1987 p.17"/> ਅਤੇ ਤਕਰੀਬਨ ੭,੦੦੦ ਈ.ਪੂ. ਤੋਂ ਪੱਛਮੀ ਯੂਰਪ ਦਾ ਇਹ ਹਿੱਸਾ [[ਨਵਪੱਥਰੀ]] ਕਾਲ ਵਿੱਚ ਦਾਖ਼ਲ ਹੋ ਗਿਆ ਅਤੇ ਇਹਦੇ ਵਸਨੀਕ ਟਿਕਾਊ ਜੀਵਨ ਬਤੀਤ ਕਰਨ ਲੱਗੇ। ਚੌਥੀ ਅਤੇ ਤੀਜੀ ਹਜ਼ਾਰ-ਸਾਲੀ ਵਾਲ਼ੇ ਅਬਾਦੀ ਅਤੇ ਖੇਤੀਬਾੜੀ ਦੇ ਕਰੜੇ ਵਿਕਾਸ ਮਗਰੋਂ ਤੀਜੀ ਹਜ਼ਾਰ-ਸਾਲੀ ਦੇ ਅੰਤ ਵਿੱਚ ਧਾਤ ਦਾ ਕੰਮ ਸ਼ੁਰੂ ਹੋ ਗਿਆ: ਪਹਿਲਾਂ ਸੋਨਾ, ਤਾਂਬਾ ਅਤੇ ਕਾਂਸੀ ਅਤੇ ਫੇਰ ਲੋਹਾ।<ref>Carpentier et al 2000, pp. 20–24</ref> ਫ਼ਰਾਂਸ ਵਿੱਚ ਨਵਪੱਥਰੀ ਕਾਲ ਦੇ ਕਈ [[ਵੱਡਪੱਥਰੀ]] ਟਿਕਾਣੇ ਹਨ ਜਿਹਨਾਂ ਵਿੱਚ ਲਗਭਗ ੩,੩੦੦ ਈ.ਪੂ. ਦਾ ਖ਼ਾਸਾ ਸੰਘਣਾ [[ਕਾਰਨਕ ਪੱਥਰ]] ਟਿਕਾਣਾ ਵੀ ਸ਼ਾਮਲ ਹੈ।
 
=== ਗੌਲ ===
 
੬੦੦ ਈ.ਪੂ. ਵਿੱਚ [[ਫ਼ੋਸੀਆ]] ਤੋਂ ਆਏ [[ਇਓਨੀਆ]]ਈ ਯੂਨਾਨੀਆਂ ਨੇ [[ਭੂ-ਮੱਧ ਸਮੁੰਦਰ]] ਦੇ ਕੰਢੇ ਮਸਾਲੀਆ (ਅਜੋਕਾ [[ਮਾਰਸੇਈ]]) ਨਾਮਕ ਬਸਤੀ ਸਥਾਪਤ ਕੀਤੀ। ਇਸ ਕਰਕੇ ਇਹ ਫ਼ਰਾਂਸ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ।<ref name="The Cambridge ancient history">{{cite book|url=http://books.google.com/books?id=n1TmVvMwmo4C&pg=RA1-PA754 |title=The Cambridge ancient history|page=754 |publisher=Cambridge University Press |accessdate=23 January 2011|isbn=978-0-521-08691-2|year=2000}}</ref><ref name="Orrieux">{{cite book|url=http://books.google.com/books?id=b8cA8hymTw8C&pg=PA62 |title=A history of ancient Greece|author=Claude Orrieux |page=62 |publisher=John Wiley & Sons |year= 1999|accessdate=23 January 2011|isbn=978-0-631-20309-4}}</ref> ਇਸੇ ਸਮੇਂ ਗੇਲੀ ਕੈਲਟੀ ਕਬੀਲੇ ਫ਼ਰਾਂਸ ਦੇ ਅਜੋਕੇ ਇਲਾਕੇ ਵਿੱਚ ਆ ਗਏ ਅਤੇ ਤੀਜੀ ਤੋਂ ਪੰਜਵੀਂ ਸਦੀ ਈ.ਪੂ. ਤੱਕ ਇਹ ਫ਼ਰਾਂਸ ਦੇ ਬਾਕੀ ਹਿੱਸਿਆਂ 'ਚ ਵੀ ਫੈਲ ਗਏ।<ref>Carpentier et al 2000, p. 29</ref>
[[File:271 Maison carr e NIM 1016.jpg|thumb|[[ਮੇਜ਼ੋਂ ਕਾਰੇ]] ਨਿਮਾਉਸਸ (ਅਜੋਕਾ [[ਨੀਮ]]) ਨਾਮਕ [[ਗੇਲੋ-ਰੋਮਨੀ ਸੱਭਿਆਚਾਰ|ਗੇਲੋ-ਰੋਮਨੀ]] ਸ਼ਹਿਰ ਵਿੱਚ ਇੱਕ ਮੰਦਰ ਸੀ ਅਤੇ [[ਰੋਮਨ ਸਾਮਰਾਜ]] ਦਾ ਇੱਕ ਸ਼ਾਨਦਾਰ ਬਾਕੀ ਬਚਿਆ ਸਮਾਰਕ ਹੈ।]]
 
ਇਸ ਵੇਲੇ [[ਗੌਲ]] ਦੇ ਸਿਧਾਂਤ ਦਾ ਜਨਮ ਹੋਇਆ; ਇਹ ਕੈਲਟੀ ਬਸਤੀਆਂ ਦੇ ਉਹਨਾਂ ਇਲਾਕਿਆਂ ਨੂੰ ਆਖਿਆ ਜਾਂਦਾ ਹੈ ਜੋ [[ਰਾਈਨ]], [[ਅੰਧ ਮਹਾਂਸਾਗਰ]], [[ਪੀਰੇਨੇ]] ਅਤੇ ਭੂ-ਮੱਧ ਸਮੁੰਦਰ ਵਿਚਕਾਰ ਪੈਂਦੀਆਂ ਸਨ। ਅਜੋਕੇ ਫ਼ਰਾਂਸ ਦੀਆਂ ਹੱਦਾਂ ਤਕਰੀਬਨ-ਤਕਰੀਬਨ ਪੁਰਾਣੇ ਗੌਲ ਨਾਲ਼ ਹੀ ਮਿਲਦੀਆਂ ਹਨ ਜਿੱਥੇ ਕੈਲਟੀ ''ਗੌਲ'' ਰਹਿੰਦੇ ਸਨ। ਗੌਲ ਉਸ ਵੇਲੇ ਇੱਕ ਅਮੀਰ ਮੁਲਕ ਸੀ ਜੀਹਦੇ ਸਭ ਤੋਂ ਦੱਖਣੀ ਹਿੱਸੇ 'ਤੇ ਡਾਢਾ ਯੂਨਾਨੀ ਅਤੇ ਰੋਮਨ ਅਸਰ ਪੈਂਦਾ ਸੀ। ਪਰ ੩੯੦ ਈ.ਪੂ. ਦੇ ਨੇੜੇ ਗੈਲੀ ਕਬੀਲੇ ਦੇ ਸਰਦਾਰ ਬਰੈਨਸ ਅਤੇ ਉਹਦੇ ਦਸਤਿਆਂ ਨੇ [[ਐਲਪ]] ਰਾਹੀਂ ਇਟਲੀ 'ਤੇ ਕੂਚ ਕਰ ਦਿੱਤਾ, [[ਆਲੀਆ ਦੀ ਲੜਾਈ]] ਵਿੱਚ ਰੋਮਨਾਂ ਨੂੰ ਹਰਾ ਦਿੱਤਾ ਅਤੇ [[ਰੋਮ]] ਸ਼ਹਿਰ ਘੇਰਾ ਪਾ ਕੇ ਉਹਦੇ ਤੋਂ ਫਰੌਤੀ ਲਈ। ਗੈਲੀ ਹੱਲੇ ਨੇ ਰੋਮ ਨੂੰ ਕਮਜ਼ੋਰ ਕਰ ਦਿੱਤਾ ਅਤੇ ੩੪੫ ਈ.ਪੂ. ਤੱਕ ਗੌਲ ਰੋਮ ਨੂੰ ਦੁੱਖ ਦਿੰਦੇ ਰਹੇ ਜਿਸ ਮਗਰੋਂ ਉਹਨਾਂ ਨੇ ਰੋਮ ਨਾਲ਼ ਅਮਨ ਦਾ ਇੱਕ ਰਸਮੀ ਇਕਰਾਰਨਾਮਾ ਕਬੂਲ ਕਰ ਲਿਆ। ਇਸ ਦੇ ਬਾਵਜੂਦ ਰੋਮਨ ਅਤੇ ਗੌਲ ਲੋਕਾਂ ਵਿਚਾਲੇ ਅਗਲੀਆਂ ਕਈ ਸਦੀਆਂ ਤੱਕ ਵਿਰੋਧੀ ਖਿੱਚੋਤਾਣ ਚੱਲਦੀ ਰਹੀ ਅਤੇ ਗੌਲ ਲੋਕ ਇਤਾਲੀਆ (ਰੋਮਨ ਸਾਮਰਾਜ) ਵਾਸਤੇ ਖ਼ਤਰਾ ਬਣੇ ਰਹੇ।
 
ਲਗਭਗ ੧੨੫ ਈ.ਪੂ. ਨੂੰ ਦੱਖਣੀ ਗੌਲ 'ਤੇ ਰੋਮਨਾਂ ਨੇ ਕਬਜ਼ਾ ਕਰ ਲਿਆ ਜੋ ਇਸ ਇਲਾਕੇ ਨੂੰ ''{{lang|la|Provincia Romana}}'' ("ਰੋਮਨ ਸੂਬਾ") ਆਖਦੇ ਸਨ ਅਤੇ ਜੋ ਸਮਾਂ ਪੈਣ ਤੇ ਫ਼ਰਾਂਸੀਸੀ ਬੋਲੀ ਵਿੱਚ [[ਪ੍ਰੋਵੌਂਸ]] ਨਾਂ ਬਣ ਗਿਆ।<ref>{{cite book|url=http://books.google.com/?id=ZEIEAAAAMBAJ&pg=PA76 |title=Life magazine, 13&nbsp;July 1953, p. 76 |publisher=Google Books |date=13 July 1953 |accessdate=23 January 2011}}</ref> [[ਜੂਲੀਅਸ ਸੀਜ਼ਰ]] ਨੇ ਬਾਕੀ ਦੇ ਗੌਲ ਨੂੰ ਵੀ ਜਿੱਤ ਲਿਆ ਅਤੇ ੫੨ ਈ.ਪੂ. ਵਿੱਚ ਗੈਲੀ ਸਰਦਾਰ ਵਰਸਿੰਜਟੋਰੀ ਵੱਲੋਂ ਕੀਤੀ ਗਈ ਬਗ਼ਾਵਤ 'ਤੇ ਵੀ ਕਾਬੂ ਪਾ ਲਿਆ।<ref>Carpentier et al 2000, p.44-45</ref> [[ਔਗਸਟਸ]] ਵੱਲੋਂ ਗੌਲ ਨੂੰ ਰੋਮਨ ਸੂਬਿਆਂ ਵਿੱਚ ਵੰਡ ਦਿੱਤਾ ਗਿਆ।<ref name=c53>Carpentier et al 2000, pp. 53–55</ref> ਗੈਲੋ-ਰੋਮਨੀ ਕਾਲ ਵੇਲੇ ਕਈ ਸ਼ਹਿਰ ਵਸਾਏ ਗਏ ਜਿਵੇਂ ਕਿ [[ਲੁਗਦੁਨਮ]] (ਅਜੋਕਾ [[ਲਿਓਂ]]), ਜਿਹਨੂੰ ਗੌਲਾਂ ਦੀ ਰਾਜਧਾਨੀ ਮੰਨਿਆ ਜਾਂਦਾ ਹੈ।<ref name=c53/> ਇਹਨਾਂ ਸ਼ਹਿਰਾਂ ਨੂੰ ਰਿਵਾਇਤੀ ਰੋਮਨ ਤਰੀਕੇ ਨਾਲ਼ ਬਣਾਇਆ ਗਿਆ ਸੀ ਜਿਸ ਵਿੱਚ ਰੋਮਨ ਸੱਥ, ਨਾਟਘਰ, ਸਰਕਸ, ਨਾਚਘਰ, ਖੇਡਘਰ ਅਤੇ ਗ਼ੁਸਲਖ਼ਾਨੇ ਆਦਿ ਸ਼ਾਮਲ ਸਨ। ਗੌਲ ਲੋਕ ਰੋਮਨੀ ਅਬਾਦਕਾਰਾਂ ਨਾਲ਼ ਰਲ਼-ਮਿਲ ਗਏ ਅਤੇ ਆਖ਼ਰਕਾਰ ਉਹਨਾਂ ਨੇ ਰੋਮਨ ਬੋਲੀ ([[ਲਾਤੀਨੀ]], ਜਿੱਥੋਂ ਫ਼ਰਾਂਸੀਸੀ ਬੋਲੀ ਦਾ ਵਿਕਾਸ ਹੋਇਆ) ਅਤੇ ਸੱਭਿਆਚਾਰ ਇਖ਼ਤਿਆਰ ਕਰ ਲਿਆ। ਇਹਨਾਂ ਦੇ ਧਰਮ ਵੀ ਲਗਭਗ ਇੱਕ ਦੂਜੇ ਨਾਲ਼ ਰਲ-ਮਿਲ ਗਏ ਸਨ।
 
੨੫੦ ਤੋਂ ੨੮੦ ਈਸਵੀ ਤੱਕ ਰੋਮਨ ਗੌਲਾਂ ਦੀਆਂ ਸਰਹੱਦਾਂ 'ਤੇ [[ਜਾਂਗਲੀ]]ਆਂ ਦੇ ਸਿਲਸਿਲੇਵਾਰ ਹੱਲਿਆਂ ਕਰਕੇ ਸਾਮਰਾਜ ਉੱਤੇ ਬੜੀ ਬਿਪਤਾ ਆ ਪਈ।<ref name=c77>Carpentier et al 2000, pp. 76–77</ref> ਫੇਰ ਵੀ ਮਹੌਲ ਚੌਥੀ ਸਦੀ ਦੇ ਮੱਧ ਤੱਕ ਕੁਝ ਸੁਧਰ ਗਿਆ ਸੀ ਜੋ ਰੋਮਨ ਗੌਲ ਵਾਸਤੇ ਮੁੜ-ਵਿਕਾਸ ਅਤੇ ਪ੍ਰਫੁੱਲਤਾ ਵਾਲ਼ਾ ਸੀ।<ref>Carpentier et al 2000, pp. 79–82</ref> ੩੧੨ ਵਿੱਚ ਸੁਲਤਾਨ ਕਾਂਸਟਨਟਿਨ ਪਹਿਲੇ ਨੇ ਈਸਾਈ ਧਰਮ ਕਬੂਲ ਲਿਆ। ਈਸਾਈ, ਜੋ ਹੁਣ ਤੱਕ ਤਸੀਹੇ ਸਹਿੰਦੇ ਸਨ, ਰੋਮਨ ਸਾਮਰਾਜ ਵਿੱਚ ਬੜੀ ਤੇਜ਼ੀ ਨਾਲ਼ ਫੈਲਣ ਲੱਗੇ।<ref>Carpentier et al 2000, p. 81</ref> ਪਰ ਪੰਜਵੀਂ ਸਦੀ ਦੀ ਸ਼ੁਰੂਆਤ ਤੋਂ ਜਾਂਗਲੀਆਂ ਦੇ ਹੱਲੇ ਫੇਰ ਸ਼ੁਰੂ ਹੋ ਗਏ<ref>Carpentier et al 2000, p. 84</ref> ਅਤੇ ਕਈ ਜਰਮੇਨੀ ਕਬੀਲੇ ਜਿਵੇਂ ਕਿ [[ਵੰਡਾਲ]], [[ਸੂਏਬੀ]] ਅਤੇ [[ਅਲਾਨ]] ਰਾਈਨ ਪਾਰ ਕਰ ਕੇ ਗੌਲ, ਸਪੇਨ ਅਤੇ ਖਿੰਡ ਰਹੇ ਰੋਮਨ ਸਾਮਰਾਜ ਦੇ ਹੋਰ ਹਿੱਸਿਆਂ ਵਿੱਚ ਆ ਕੇ ਵੱਸ ਗਏ।<ref>Carpentier et al 2000, pp. 84–88</ref>
 
=== ਗਣਰਾਜ ਅਤੇ ਸਾਮਰਾਜ (੧੭੯੨–) ===