ਮਜ਼ਾਰ-ਏ-ਸ਼ਰੀਫ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਮਜ਼ਾਰ-ਏ-ਸ਼ਰੀਫ''' ਉੱਤਰੀ ਅਫ਼ਗਾਨਿਸਤਾਨ ਵਿੱਚ ਫ਼ੌਜੀ ਪੱਖੋਂ ਅਹਿਮ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 2:
ਮਜ਼ਾਰ ਸ਼ਰੀਫ ਜੋ ਸੋਵੀਅਤ ਕਬਜੇ ਦੇ ਦੌਰਾਨ ਸੋਵੀਅਤ ਨਵਾਜ਼ ਹੁਕੂਮਤ ਦਾ ਮਜ਼ਬੂਤ ਗੜ ਸੀ ਉੱਤਰੀ ਅਫ਼ਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਆਬਾਦੀ ਪੰਜ ਲੱਖ ਦੇ ਲਗਪਗ ਹੈ। ਇਹ ਰੌਣਕੀ ਸ਼ਹਿਰ ਯੂਨੀਵਰਸਿਟੀ, ਖੇਡਾਂ ਦੇ ਕਲਬਾਂ, ਫ਼ਿਲਮ ਸਟੂਡੀਓ ਅਤੇ ਈਰਾਨ ਅਤੇ ਉਜ਼ਬੇਕਿਸਤਾਨ ਨਾਲ ਵਪਾਰ ਦੇ ਕੇਂਦਰ ਦੀ ਹੈਸਿਅਤ ਤੋਂ ਮਸ਼ਹੂਰ ਰਿਹਾ ਹੈ।
ਇਹ ਸ਼ਹਿਰ ਮਜ਼ਾਰ-ਏ-ਸ਼ਰੀਫ ਇਸ ਬਿਨਾ ਤੇ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਇੱਕ ਨਿਹਾਇਤ ਵਸੀਹ ਮਜ਼ਾਰ ਹੈ ਜਿਸ ਦੇ ਬਾਰੇ ਬਹੁਤ ਸਾਰੇ ਲੋਕਾਂ ਦਾ ਇਹ ਅਕੀਦਾ ਹੈ ਕਿ ਇੱਥੇ ਹਜ਼ਰਤ ਅਲੀ ਦਫਨ ਹਨ। ਇਸ ਮਜ਼ਾਰ ਦੀ ਪਹਿਲੀ ਇਮਾਰਤ ਬਾਰ੍ਹਵੀਂ ਸਦੀ ਵਿੱਚ ਤੁਰਕ ਸੁਲਤਾਨ ਸੰਜਰ ਨੇ ਬਣਵਾਈ ਸੀ ਜੋ ਚੰਗੇਜ਼ ਖ਼ਾਨ ਨੇ ਤਬਾਹ ਕਰ ਦਿੱਤੀ ਸੀ। ਮਜ਼ਾਰ ਦੀ ਮੌਜੂਦਾ ਇਮਾਰਤ ਪੰਦਰਵੀਂ ਸਦੀ ਵਿੱਚ ਬਣੀ।
ਇਹ ਅਫ਼ਗਾਨਿਸਤਾਨ ਦੇ ਬਲਖ ਸੂਬੇ ਦੀ ਰਾਜਧਾਨੀ ਹੈ।
{{ਅਧਾਰ}}