ਵਿਧੀ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
== ਵਿਧੀ ਵਿਗਿਆਨ (Forensic Science)==
ਵਿਧੀ ਵਿਗਿਆਨ ਵਿਗਿਆਨ ਦੀ ਓਹ ਸ਼ਾਖਾ ਹੈ ਜਿਸ ਵਿੱਚ ਸਮੂਹ ਵਿਗਿਆਨਾਂ ਦੇ ਸਿਧਾਂਤਾਂ ਅਤੇ ਅਸੂਲਾਂ ਦਾ ਮੇਲ ਹੈ ਜਿੰਨ੍ਹਾ ਨੂੰ ਪੀੜਤ ਨੂੰ ਇਨਸਾਫ਼ ਦਵਾਉਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ। ਵਿਸ਼ਵ ਵਿੱਚ ਵੱਧ ਰਹੇ ਜੁਰਮਾਂ ਨੇ ਇਸ ਖੇਤਰ ਨੂੰ ਵਧਣ ਲਈ ਪ੍ਰੇਰਿਤ ਕੀਤਾ ਹੈ। ਇਸਦਾ ਮੰਤਵ ਜੁਰਮ ਨੂੰ ਖਤਮ ਕਰਨਾ, ਦੋਸ਼ੀ ਨੂੰ ਸਜ਼ਾ ਦਵਾਉਣਾ ਅਤੇ ਪੀੜਤ ਨੂੰ ਇਨਸਾਫ਼ ਦਵਾਉਣਾ ਹੈ। ਇਸਦਾ ਅੰਗ੍ਰੇਜ਼ੀ ਅਨੁਵਾਦ ਇੱਕ ਲਾਤਿਨੀ ਸ਼ਬਦ forensis ਤੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ ਸੰਗਠ ਦੀ ਜਾਂ ਸੰਗਠ ਦੇ ਸਾਹਮਣੇ। ਰੋਮਨ ਕਾਲ ਵਿੱਚ ਅਪਰਾਧਕ ਮਾਮਲਿਆਂ ਦੇ ਹੱਲ ਲਈ ਪੀੜਤ ਅਤੇ ਅਪਰਾਧੀ ਦੋਵੇਂ ਧਿਰਾਂ ਆਪਣਾ ਆਪਣਾ ਪੱਖ ਸੰਗਠ ਦੇ ਸਾਹਮਣੇ ਰਖਦੇ ਸਨ ਅਤੇ ਜਿਸਦੀ ਦਲੀਲ ਸੰਗਠ ਨੂੰ ਬੇਹਤਰ ਲਗਦੀ ਸੀ, ਸੰਗਠ ਉਸ ਦੇ ਹੱਕ ਵਿੱਚ ਆਪਣਾ ਫ਼ੈਸਲਾ ਸੁਣਾ ਦਿੰਦਾ ਸੀ। ਪਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਇਹ ਫੈਸਲਿਆਂ ਨੇ ਦਲੀਲਾਂ ਦੀ ਜਗਹ ਵਿਗਿਆਨਕ ਸਬੂਤਾਂ ਨੂੰ ਮਹੱਤਵਤਾ ਦੇਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਫੈਸਲਿਆਂ ਨੇ ਪ੍ਰਮਾਣਿਕ ਅਤੇ ਭਰੋਸੇਯੋਗ ਢੰਗ ਲੈ ਲਿਆ।
ਜੁਰਮ ਮਨੁੱਖੀ ਜਾਤੀ ਦੀ ਸ਼ੁਰੁਆਤ ਦੇ ਵੇਲਿਆਂ ਤੋਂ ਹੀ ਸਾਡੇ ਸਮਾਜ ਵਿੱਚ ਮੌਜੂਦ ਹੈ। ਵਿਗਿਆਨ ਵਿੱਚ ਅਤੇ ਤਕਨੀਕੀ ਤਰੱਕੀਆਂ ਕਰਕੇ ਅੱਜ ਜੁਰਮ, ਉਸਨੂੰ ਕਰਨ ਦੇ ਢੰਗ, ਅਪਰਾਧ ਦੀ ਧਾਰਨਾ ਵਿੱਚ ਬਹੁਤ ਬਦਲਾਵ ਆਇਆ ਹੈ। ਜਿੱਥੇ ਇੱਕ ਪਾਸੇ ਇੱਕ ਹੁਸ਼ਿਆਰ ਅਪਰਾਧੀ ਨੇ ਆਪਣੇ ਮੰਤਵ ਲਈ ਵਿਗਿਆਨ ਦਾ ਸ਼ੋਸ਼ਣ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਖੋਜਕਾਰ ਅਜਿਹੇ ਮਾਮਲਿਆਂ ਦੀ ਤਫਤੀਸ਼ ਲਈ ਪੁਰਾਣੇ ਨਿਯਮਾਂ ਅਤੇ ਤਕਨੀਕਾਂ ਤੇ ਨਿਰਭਰ ਹੋ ਕੇ ਨਹੀਂ ਰਹਿ ਸਕਦੇ। ਇਸੇ ਜ਼ਰੁਰਤ ਦੇ ਚਲਦਿਆਂ ਵਿਧੀ ਵਿਗਿਆਨ ਦਾ ਵਿਕਾਸ ਹੋਇਆ ਹੈ ਅਤੇ ਅੱਜ ਇਹ ਇੱਕ ਮਹੱਤਵਪੂਰਣ ਵਿਸ਼ੇ ਦੀ ਤਰਾਂ ਉਭਰਿਆ ਹੈ। ਸਮੂਹ ਵਿਸ਼ਵ ਦੇ ਲਗਭਗ ਹਰ ਦੇਸ਼ ਅਤੇ ਰਾਜ ਵਿੱਚ ਵਿਧੀ ਵਿਗਿਆਨ ਪ੍ਰਯੋਗਸ਼ਾਲਾ ਬਣਾਈ ਗਈ ਹੈ ਤਾਂ ਕੀ ਘਟਣਾ ਸਥਲ ਤੇ ਮਿਲੇ ਹੋਏ ਸਬੂਤਾਂ ਦੀ ਜਲਦ ਅਤੇ ਭਰੋਸੇਯੋਗ ਜਾਂਚ ਕੀਤੀ ਜਾ ਸਕੇ।