ਨਸਤਾਲੀਕ ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep gill ਨੇ ਸਫ਼ਾ ਨਸਤਲੀਕ ਲਿੱਪੀ ਨੂੰ ਨਸਤਾਲੀਕ ਲਿਪੀ ’ਤੇ ਭੇਜਿਆ
ਲਾਈਨ 5:
 
[[ਇਸਲਾਮ]] ਦੀ ਈਰਾਨ ਆਮਦ ਦੇ ਬਾਦ, ਇਰਾਨੀਆਂ ਨੇ ਫ਼ਾਰਸੀ-ਅਰਬੀ ਲਿਪੀ ਨੂੰ ਅਪਣਾਇਆ। ਇਸ ਤਰ੍ਹਾਂ ਅਰਬੀ ਖ਼ੁਸ਼ਨਵੀਸੀ ਈਰਾਨ ਅਤੇ ਨਾਲ ਹੀ ਦੂਸਰੇ ਇਸਲਾਮੀ ਦੇਸ਼ਾਂ ਵਿੱਚ ਪ੍ਰਚਲਿਤ ਹੋ ਗਈ। ਅਰਬੀ ਵਿੱਚ ਕਈ ਲਿਖਣ ਸ਼ੈਲੀਆਂ ਜਿਵੇਂ ਸੁਲਸ, ਰੁੱਕਾ, ਦਿਵਾਨੀ ਅਤੇ ਨਸਖ਼ ਵਿੱਚੋਂ ਨਸਖ਼ ਆਮ ਤੌਰ ਤੇ [[ਕੁਰਆਨ]] ਦੀ ਲਿਖਤ ਵਿੱਚ ਆਮ ਇਸਤੇਮਾਲ ਹੁੰਦਾ ਸੀ ਜਦ ਕਿ ਕੁਰਆਨ ਦੇ ਸਫ਼ਿਆਂ ਦੇ ਅਸਲ ਪਾਠ ਦੇ ਚਾਰੇ ਪਾਸੇ ਵਿਆਖਿਆ ਲਿਖਣ ਦਾ ਰਿਵਾਜ ਸੀ ਅਤੇ ਇਸ ਵਿਆਖਿਆ ਨੂੰ ਕੁਰਆਨ ਦੇ ਪਾਠ ਤੋਂ ਅਲੱਗ ਅੰਦਾਜ਼ ਵਿੱਚ ਲਿਖਿਆ ਜਾਂਦਾ ਸੀ ਜਿਸ ਨੂੰ ਹਾਸ਼ੀਏ ਤੇ ਹੋਣ ਕਰਕੇ ਅਰਬੀ ਲਫ਼ਜ਼ ਅਲਕ ਤੋਂ ਤਾਲੀਕ ਕਹਿੰਦੇ ਸਨ। ਮੀਰ ਅਲੀ ਤਬਰੇਜ਼ੀ ਨੇ 14ਵੀਂ ਸਦੀ ਵਿੱਚ ਦੋ ਲਿਪੀਆਂ ਨਸਖ਼ ਔਰ ਤਾਲੀਕ ਨੂੰ ਆਪਸ ਵਿੱਚ ਮਿਲਾ ਕੇ ਇਕ ਨਵੀਂ ਲਿਪੀ ਬਣਾਈ ਜਿਸਨੂੰ ਨਸਖ਼-ਤਾਲੀਕ (ਨਸਖ਼ਤਾਲੀਕ) ਦਾ ਨਾਮ ਦਿੱਤਾ ਗਿਆ ਜੋ ਬਾਦ ਵਿੱਚ ਮੁਖ਼ਤਸਰ ਹੋ ਕੇ ਨਸਤਾਲੀਕ ਬਣਿਆ।
 
[[ਸ਼੍ਰੇਣੀ:ਲਿਪੀਆਂ]]