ਕੁਦਰਤੀ ਗੈਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1:
[[File:Global Gas trade both LNG and Pipeline.png|thumb|370px|੨੦੧੩ ਵਿੱਚ ਦੁਨੀਆਂ ਭਰ ਵਿੱਚ ਕੁਦਰਤੀ ਗੈਸ ਦਾ ਵਪਾਰ, ਅੰਕੜੇ ਘਣ ਮੀਟਰਾਂ 'ਚ ਹਨ। ਜਿਵੇਂ ਕਿ ਵੇਖਿਆ ਜਾ ਸਕਦਾ ਹੈ ਕਿ ਗੈਸ ਦੇ ਵਪਾਰ ਦਾ ਬਹੁਤਾ ਹਿੱਸਾ ਸਮੁੰਦਰ ਰਾਹੀਂ ਵਾਪਰਦਾ ਹੈ। [[ਕਤਰ]] ਬਿਨਾਂ ਪਾਈਪਾਂ ਤੋਂ ਹੀ ਆਪਣੇ ਸਮੁੰਦਰੀ ਜਾਲ ਰਾਹੀਂ ਗੈਸ ਦੀ [[ਰੂਸ]] ਤੋਂ ਦੁੱਗਣੀ ਦਰਾਮਦ ਕਰਦਾ ਹੈ।<ref>https://www.cia.gov/library/publications/the-world-factbook/rankorder/2251rank.html</ref>]]
[[File:World - Natural Gas Production of Countries.png|thumb|370px|ਹਰਕੇ ਸਾਲ ਘਣ ਮੀਟਰਾਂ ਵਿੱਚ ਦੇਸ਼ ਮੁਤਾਬਕ ਕੁਦਰਤੀ ਗੈਸ ਦਾ ਨਿਕਾਸ।]]
 
'''ਕੁਦਰਤੀ ਗੈਸ''' ਇੱਕ ਅਜਿਹਾ [[ਪਥਰਾਟੀ ਬਾਲਣ]] ਹੈ ਜੋ ਉਸ ਵੇਲੇ ਬਣਦਾ ਹੈ ਜਦੋਂ ਦਫ਼ਨ ਹੋਏ ਬੂਟਿਆਂ, ਗੈਸਾਂ ਅਤੇ ਜਾਨਵਰਾਂ ਉੱਤੇ ਹਜ਼ਾਰਾਂ ਸਾਲ ਭਾਰੀ ਤਾਪ ਅਤੇ ਦਬਾਅ ਦਾ ਅਸਰ ਪੈਂਦਾ ਹੈ। ਸੂਰਜ ਤੋਂ ਬੂਟਿਆਂ ਨੂੰ ਮਿਲੀ ਹੋਈ ਊਰਜਾ ਨੂੰ ਕੁਦਰਤੀ ਗੈਸ ਵਿੱਚ ਰਸਾਇਣਕ ਜੋੜਾਂ ਦੇ ਰੂਪ ਵਿੱਚ ਸਾਂਭ ਕੇ ਰੱਖਿਆ ਹੁੰਦਾ ਹੈ। ਕੁਦਰਤੀ ਗੈਸ ਇੱਕ ਗ਼ੈਰ-ਨਵਿਆਉਣਯੋਗ ਵਸੀਲਾ ਹੈ ਕਿਉਂਕਿ ਇਹ ਮਨੁੱਖੀ ਸਮੇਂ ਦੀ ਵਿਉਂਤ ਵਿੱਚ ਮੁੜ ਭਰਪੂਰ ਨਹੀਂ ਹੋ ਸਕਦੀ।<ref>{{cite web|url=http://www.epa.gov/cleanenergy/energy-and-you/affect/natural-gas.html |title=electricity from natural gas |date= |accessdate=2013-11-10}}</ref> ਇਹ ਗੈਸ ਅਸਲ ਵਿੱਚ ਇੱਕ [[ਹਾਈਡਰੋਕਾਰਬਨ]] ਗੈਸਾਂ ਦੀ ਰਲਾਵਟ ਹੁੰਦੀ ਹੈ ਜਿਸ ਵਿੱਚ ਮੁੱਖ ਤੌਰ 'ਤੇ [[ਮੀਥੇਨ]] ਹੁੰਦੀ ਹੈ ਪਰ ਆਮ ਤੌਰ 'ਤੇ ਹੋਰਨਾਂ ਭਾਰੀਆਂ [[ਅਲਕੇਨਾਂ]] ਦੀ ਬਦਲਵੀਂ ਮਾਤਰਾ ਅਤੇ [[ਕਾਰਬਨ ਡਾਈਆਕਸਾਈਡ]], [[ਨਾਈਟਰੋਜਨ]] ਅਤੇ [[ਹਾਈਡਰੋਜਨ ਸਲਫ਼ਾਈਡ]] ਵਰਗੀਆਂ ਗੈਸਾਂ ਦੀਆਂ ਤੁੱਛ ਫ਼ੀਸਦੀਆਂ ਮੌਜੂਦ ਹੁੰਦੀਆਂ ਹਨ।<ref>{{cite web|url=http://www.naturalgas.org/overview/background.asp |title=composition of natural gas |publisher=Naturalgas.org |date= |accessdate=2012-07-14}}</ref> ਕੁਦਰਤੀ ਗੈਸ ਨੂੰ ਤਪਾਉਣ, ਪਕਾਉਣ ਅਤੇ ਬਿਜਲੀ ਪੈਦਾ ਕਰਨ ਵਾਸਤੇ ਊਰਜਾ ਦੇ ਇੱਕ ਸਰੋਤ ਵਜੋਂ ਵਰਤਿਆ ਜਾਂਦਾ ਹੈ। ਇਹਨੂੰ ਗੱਡੀਆਂ ਵਿਚਲੇ ਬਾਲਣ ਅਤੇ [[ਪਲਾਸਟਿਕ]] ਅਤੇ ਹੋਰ ਜ਼ਰੂਰੀ [[ਕਾਰਬਨੀ ਯੋਗ|ਕਾਰਬਨੀ ਰਸਾਇਣ]] ਬਣਾਉਣ ਵੇਲੇ ਰਸਾਇਣਕ ਫ਼ੀਡ ਵਜੋਂ ਵੀ ਵਰਤਿਆ ਜਾਂਦਾ ਹੈ।