ਖਜੁਰਾਹੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਜਾਣਕਾਰੀ ਵਧਾਈ
ਜਾਣਕਾਰੀ ਵਧਾਈ
ਲਾਈਨ 19:
'''ਖਜੁਰਾਹੋ''' ਭਾਰਤ ਦੇ [[ਮੱਧ ਪ੍ਰਦੇਸ਼]] ਰਾਜ 'ਚ ਹਿੰਦੂ ਅਤੇ ਜੈਨ ਮੰਦਰਾਂ ਦਾ ਇੱਕ ਸਮੂਹ ਹੈ। ਨਵੀਂ ਦਿੱਲੀ ਤੋਂ ਲਗਭਗ 620 ਕਿਲੋਮੀਟਰ ਦਖਣ ਪੂਰਬ ਵਿੱਚ ਹੈ। ਖਜੁਰਾਹੋ ਦੇ ਮੰਦਿਰਾਂ ਦਾ ਸਮੂਹ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।<ref>{{cite web|title=World Heritage Day: Five must-visit sites in India|url=http://www.hindustantimes.com/travel/world-heritage-day-five-must-visit-sites-in-india/article1-1338551.aspx}}</ref><ref name=unesco/> ਇਹ ਮੰਦਰ ਆਪਣੇ [[ਨਗਾੜਾ ਆਰਕੀਟੈਕਚਰ|ਨਗਾੜਾ]] ਸ਼ੈਲੀ ਦੇ ਆਰਕੀਟੈਕਚਰ ਅਤੇ ਕਾਮੁਕ ਚਿੱਤਰਾਂ ਲਈ ਮਸ਼ਹੂਰ ਹਨ।<ref>Philip Wilkinson (2008), India: People, Place, Culture and History, ISBN 978-1405329040, pp 352-353</ref>
==ਭੂਗੋਲ==
ਓਰਛਾ ਤੋਂ ਖਜੂਰਾਹੋ ਦਾ ਤਕਰੀਬਨ 180 ਕਿਲੋਮੀਟਰ ਸਫ਼ਰ ਕਾਰ ਰਾਹੀਂ ਚਾਰ ਘੰਟੇ ਵਿੱਚ ਤੈਅ ਹੁੰਦਾ ਹੈ। ਇਹ ਨਿਵੇਕਲੀ ਜਿਹੀ ਖੁੱਲ੍ਹੀ-ਡੁੱਲੀ ਥਾਂ ਪ੍ਰਤੀਤ ਹੁੰਦੀ ਹੈ। ਖਜੂਰਾਹੋ ਦੇ ਮੰਦਿਰ ਗਾਈਡ ਬਿਨਾਂ ਨਹੀਂ ਦੇਖੇ ਜਾ ਸਕਦੇ। ਇੱਕ ਤੋਂ ਪੰਜ ਬੰਦਿਆਂ ਲਈ ਸਰਕਾਰੀ ਰੇਟ 1090 ਰੁਪਏ ਲਿਖਿਆ ਹੋਇਆ ਹੈ ਜਿਸ ਨਾਲ ਘਟਾਉਣ ਵਧਾਉਣ ਦੇ ਝੰਜਟ ਤੋਂ ਨਿਜਾਤ ਮਿਲਦੀ ਹੈ। ਇੱਥੇ ਵਿਦੇਸ਼ੀ ਸੈਲਾਨੀ ਵੀ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਇਸ ਥਾਂ ਦਾ ਨਾਂ ਖਜੂਰਾਹੋ ਇਸ ਇਲਾਕੇ ਵਿੱਚ ਮਿਲਦੇ ਖਜੂਰਾਂ ਦੇ ਰੁੱਖਾਂ ਤੋਂ ਪਿਆ ਹੈ। ਇਸ ਨੂੰ ਪਹਿਲਾਂ ਖਜੂਰ-ਵਾਟਿਕਾ ਵੀ ਕਹਿੰਦੇ ਸਨ। ਕਿਸੇ ਸਮੇਂ ਇੱਥੇ 85 ਮੰਦਿਰ ਸਨ, ਪਰ ਹੁਣ ਸਿਰਫ਼ ਪੰਜ ਮੰਦਿਰ ਬਹੁਤ ਵਧੀਆ ਸਥਿਤੀ ਵਿੱਚ ਹਨ। ਉਂਜ, 20-25 ਮੰਦਿਰਾਂ ਦੇ ਖੰਡਰ ਵੀ ਮੌਜੂਦ ਹਨ ਅਤੇ ਹਰ ਮੰਦਿਰ ਦੀ ਸਥਿਤੀ ਵੱਖਰੀ ਹੈ। [[ਚੰਦੇਲਾ ਵੰਸ਼]] ਦੇ ਰਾਜਪੂਤ ਰਾਜਿਆਂ ਵੱਲੋਂ ਇਹ 10ਵੀਂ ਅਤੇ 12ਵੀਂ ਸਦੀ ਵਿੱਚ ਬਣਵਾਏ ਗਏ। ਹਰ ਮੰਦਿਰ ਦੀਆਂ ਦੀਵਾਰਾਂ ’ਤੇ ਦੇਵੀ ਦੇਵਤਿਆਂ, ਯੋਧਿਆਂ, ਅਸਲੀ ਤੇ ਮਿਥਿਹਾਸਕ ਪਸ਼ੂਆਂ ਅਤੇ ਆਕਾਸ਼ੀ ਦੇਵਤਿਆਂ ਦੀਆਂ ਮੂਰਤਾਂ ਖੋਦੀਆਂ ਗਈਆਂ ਹਨ। ਆਮ ਕਰ ਕੇ ਇਨ੍ਹਾਂ ਨੂੰ ਕਾਮ ਦੇ ਮੰਦਿਰ ਕਹਿੰਦੇ ਹਨ। ਅੱਖੀਂ ਦੇਖ ਕੇ ਗੱਲ ਕੁਝ ਹੋਰ ਲੱਗਦੀ ਹੈ। ਅਸਲ ਵਿੱਚ ਅਜਿਹੀਆਂ ਮੂਰਤੀਆਂ ਬਹੁਤ ਥੋੜ੍ਹੀਆਂ ਹਨ ਜਿਨ੍ਹਾਂ ਵਿੱਚ ਇਹ ਪ੍ਰਵਿਰਤੀ ਦਰਸਾਈ ਗਈ ਹੈ। ਉੱਚੇ ਪਲੇਟਫਾਰਮ ’ਤੇ ਬਣੇ ਮੰਦਿਰ ਆਸਮਾਨ ਵੱਲ ਜਾਂਦੇ ਤਿੱਖੇ ਹੋ ਜਾਂਦੇ ਹਨ ਤੇ ਸ਼ਾਹੀ ਪ੍ਰਭਾਵ ਦਿੰਦੇ ਹਨ।
==ਇਤਿਹਾਸ==
 
[[ਚੰਦੇਲਾ ਵੰਸ਼]] ਦਾ ਪਤਨ 13ਵੀਂ ਸਦੀ ਵਿੱਚ ਹੋ ਗਿਆ ਸੀ। ਇਸ ਦੇ ਨਾਲ ਹੀ ਇਹ ਕਸਬਾ ਅਤੇ ਇੱਥੋਂ ਦੇ ਮੰਦਿਰ ਵੀ ਲੋਕਾਂ ਦੀਆਂ ਨਿਗਾਹਾਂ ਤੋਂ ਓਹਲੇ ਹੋ ਗਏ। ਭਾਰਤ ਵਿੱਚ ਬਰਤਾਨਵੀ ਸ਼ਾਸਨ ਸਮੇਂ ਅੰਗਰੇਜ਼ ਫ਼ੌਜੀ ਅਧਿਕਾਰੀ [[ਟੀ.ਐੱਸ. ਬਰਟ]] ਨੂੰ ਉਸ ਦੇ ਪਾਲਕੀ ਵਾਲਿਆਂ ਨੇ 1838 ਵਿੱਚ ਇਨ੍ਹਾਂ ਮੰਦਿਰਾਂ ਬਾਰੇ ਦੱਸਿਆ। ਉਸ ਨੇ ਸੰਘਣੇ ਜੰਗਲਾਂ ਵਿੱਚ ਖੋਜ ਕੀਤੀ ਅਤੇ ਇਨ੍ਹਾਂ ਵੱਲ ਦੁਨੀਆਂ ਦਾ ਧਿਆਨ ਖਿੱਚਿਆ।
==ਹਵਾਲੇ==
{{ਹਵਾਲੇ}}