ਅੰਨ੍ਹੇ ਨਿਸ਼ਾਨਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
'ਅੰਨ੍ਹੇ ਨਿਸ਼ਾਨਚੀ' ਇਕਾਂਗੀ ਸੰਗ੍ਰਹਿ ੳੁੱਤੇ ਸਫ਼ਾ ਬਣਾਇਅਾ!
 
ਲਿੰਕ ਦਿੱਤੇ ਅਤੇ ਵਿਸਥਾਰ ਦਿੱਤਾ!
ਲਾਈਨ 1:
ਅੰਨ੍ਹੇ ਨਿਸ਼ਾਨਚੀ [[ਅਜਮੇਰ ਸਿੰਘ ਅੌਲਖਔਲਖ]][[19 ਅਗਸਤ|(19 ਅਗਸਤ]] [[1942|1942-]] [[15 ਜੂਨ]] [[2017|2017)]] ਰਚਿਤ ਇਕਾਂਗੀ-ਸੰਗ੍ਰਹਿ ਹੈ, ਜਿਸਦੇ ਕਈ ਸੰਸਕਰਣ ਛਪ ਚੁੱਕੇ ਹਨ। ਇਹ ਇਕਾਂਗੀ-ਸੰਗ੍ਰਹਿ ਦੇ ਪ੍ਰਕਾਸ਼ਕ "ਚੇਤਨਾ ਪ੍ਰਕਾਸ਼ਨ-ਪੰਜਾਬੀ ਭਵਨ ਲੁਧਿਅਾਣਾ" ਹੈ ਅਤੇ ਛਾਪਕ "ਅਾਰ. ਕੇ. ਆਫ਼ਸੈੱਟ, ਦਿੱਲੀ" ਹੈ। ਇਸ ਸੰਗ੍ਰਹਿ ਦੇ ਅਾਰੰਭ ਵਿੱਚ ਅਾਈਆਂ 'ਤੁਕਾਂ' ਮਾਨਵੀ ਸ਼ਖਸੀਅਤ ਦੀ ਤਰਜਮਾਨੀ ਕਰਦੀਅਾਂ ਹਨ, ਜੋ [[ ਪੰਜਾਬੀ ਭਾਸ਼ਾ|ਪੰਜਾਬੀ]] ਦੇ [[ਸੂਫ਼ੀ]] [[ਕਵੀ]] [[ਫਰੀਦਬਾਬਾ ਫ਼ਰੀਦ|"ਸੇਖ਼ ਫਰੀਦਫ਼ਰੀਦ"]] ਦੀਅਾਂ ਹਨ, ਜਿਵੇਂ:
"ਫਰੀਦਾ ਕਾਲੇ ਮੈਂਡੇ ਕਪੜੇ
ਕਾਲਾ ਮੈਂਡਾ ਵੇਸ।
ਗੁਨਹੀ ਭਰਿਆ ਮੈਂ ਫਿਰਹਿ
ਲੋਕ ਕਹਿਣ ਦਰਵੇਸ।"
ਇਦ ਇਕਾਂਗੀ-ਸੰਗ੍ਰਹਿ ਦੀ 'ਚੌਥੇ ਸੰਸਕਰਣ' ਦੀ ਭੂਮਿਕਾ "ਕੁਝ ਗੁਸਤਾਖ਼ੀਆ" ਹੈ, ਜੋ [[ਜੂਨ|ਜੂਨ,]] [[2009]] ਦੀ ਹੈ। ਇਸ ਵਿੱਚ ਅਜਮੇਰ ਅੌਲਖ ਪਹਿਲੇ ਤੋਂ ਹੁਣ ਤੱਕ ਦੇ ਸੰਸਕਰਣ 'ਚ ਕੀਤੀ ਤਬਦੀਲੀ ਬਾਰੇ ਦੱਸਦੇ ਹਨ। ਅਜਮੇਰ ਅੌਲਖ ਅਨੁਸਾਰ, ਇਸ ਸੰਗ੍ਰਹਿ ਵਿੱਚੋਂ '''''"ਰਾਹਗੀਰ''"''' ਅਤੇ '''''"ਬ੍ਰਹਮ-ਭੋਜ''"''' ਇਕਾਂਗੀਅਾਂ ਕੱਢ ਦਿੱਤੀਆਂ। ਇਸ ਦੋਨਾਂ ਇਕਾਂਗੀਆਂ ਦੀ ਥਾਂ 'ਤੇ '''''"ਲੋਹੇ ਦਾ ਪੁੱਤ''"''' ਇਕਾਂਗੀ ਪਾ ਦਿੱਤੀ। "ਰਾਹਗੀਰ" ਮੇਰੀ ਅਾਪਣੀ ਰਚਨਾ ਨਹੀਂ ਸੀ ਬਲਕਿ [[ਚੀਨੀ ਭਾਸ਼ਾ|ਚੀਨੀ]] ਲੇਖਕ "[[ਲੂ- ਸੁੰਨ"]] ਦੇ ਨਾਟਕ ਦਾ ਪੰਜਾਬੀ ਅਨੁਵਾਦ ਸੀ ਅਤੇ "ਬ੍ਰਹਮ-ਭੋਜ" ਮੇਰੀ ਅਾਪਣੀ ਰਚਨਾ ਸੀ, ਜਿਸਨੂੰ 15 ਸਾਲਾਂ ਦੌਰਾਨ ਨਾ ਮੈਂ ਮੰਚਿਤ ਕੀਤਾ ਨਾ ਕਿਸੇ ਹੋਰ ਸੰਸਥਾ ਨੇ ਮੰਚਿਤ ਕੀਤਾ।...
ਦੂਸਰਾ '''"ਬਹਿਕਦਾ ਰੋਹ"''' ਦਾ ਨਾਂ ਬਦਲ ਕੇ '''"ਜਦੋਂ ਬੋਹਲ਼ ਰੋਦੇਂ ਹਨ"''' ਕਰ ਦਿੱਤਾ ਹੈ...<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਸਿੰਘ ਅੌਲਖਔਲਖ]],ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ, [[ਦਿੱਲੀ|ਦਿੱਲੀ।]] [[2009|(2009)]]-ਪੰਨਾ-7 </ref>
==ਭੂਮਿਕਾ==
ਇਸ ਇਕਾਂਗੀ-ਸੰਗ੍ਰਹਿ ਦੇ ਮੌਜੂਦਾ ਸੰਸਕਰਣ 'ਚ "ਚਾਰ ਇਕਾਂਗੀਆਂ" ਹਨ। ਜੋ ਹੇਠ ਲਿਖੀਅਾਂ ਹਨ। ਜਿਵੇਂ,
ਲਾਈਨ 12:
#ਸਿੱਧਾ ਰਾਹ-ਵਿੰਗਾ ਬੰਦਾ।
#ਲੋਹੇ ਦਾ ਪੁੱਤ।
ਇਹ ਇਕਾਂਗੀਆਂ ਵੱਖ-ਵੱਖ ਸਰੋਕਾਰਾਂ ਨਾਲ ਸੰਬੰਧਿਤ ਹੋਣ ਕਰਕੇ ਵੱਖਰੇ-ਵੱਖਰੇ ਮੁੱਦੇ ਚੁੱਕਦੀਆਂ ਹਨ। ਇਹਨਾਂ ਵਿੱਚ ਨਿਮਨ ਪੇਂਡੂ ਵਰਗ ਦੀ ਨਿਗਰਦੀ ਹਾਲਤ, ਦੇਸ਼-ਵੰਡ ਦੇ ਨਾਲ-ਨਾਲ ਧਾਰਮਿਕ ਕੱਟੜਤਾ, ਸ਼ਾਸਕ ਧਿਰ ਦੀ ਬੇ-ਅਨੁਸ਼ਾਸਨਤਾਈ ਅਤੇ ਇਸ ਲੋਟੂ ਨਿਜ਼ਾਮ ਪ੍ਰਤੀ ੳੁੱਠੇ ਵਿਦਰੋਹ ਦੀ ਨਿਸ਼ਾਨਦੇਹੀ ਕੀਤੀ ਹੈ। ਇਹ ਅਜਮੇਰ ਅੌਲਖ ਦੀ ਖਾਸੀਅਤ ਹੈ ਕਿ ੳੁਸ ਨੇ ਨਾਟ-ਰਚਨਾਵਾਂ ਵਿੱਚ "ਪਰੋਲੋਤਾਰੀ" ਵਰਗ ਦੇ ਹੱਕਾਂ ਦੀ ਗੱਲ ਨਿੱਠ ਕੇ ਕੀਤੀ ਅਤੇ ਖੁਦ ਵੀ [[ਜ਼ਿੰਦਗੀ]] 'ਚ ਲੰਮੇਰਾ ਸੰਘਰਸ਼ ਕੀਤਾ। ਇਸੇ ਕਰਕੇ ਅਜਮੇਰ ਅੌਲਖ ਦੀ ਨਾਟ-ਰਚਨਾ "ਇਸ਼ਕ ਬਾਝ ਨਮਾਜ਼ ਦਾ ਹੱਜ ਨਹੀਂ" ਨੂੰ [[ਭਾਰਤ|ਭਾਰਤੀ]] [[ਸਾਹਿਤ ਅਕਾਦਮੀ]] [[ਇਨਾਮ]] ਦਾ ਮਿਲਿਅਾ <ref>[http://www.ajmeraulakh.in/award.html ਅਜਮੇਰ ਔਲਖ. ਇਨ ਅਵਾਰਡ]</ref>ਅਤੇ "ਅੰਨ੍ਹੇ ਨਿਸ਼ਾਨਚੀ" ਨੂੰ [[ਗੁਰੂ ਨਾਨਕ ਦੇਵ ਯੂਨੀਵਰਸਿਟੀ]] ਵੱਲੋਂ "ਈਸ਼ਵਰ ਚੰਦਰ ਪੁਰਸਕਾਰ" [[1983|1983 ਈ:]] ਵਿੱਚ ਮਿਲਿਆ।
==ਇਕਾਂਗੀ-ਰਚਨਾਵਾਂ==
==="ਜਦੋਂ ਬੋਹਲ਼ ਰੋਦੇਂ ਹਨ"===
ਲਾਈਨ 28:
#ਸਾਈਂ ਲੋਕ
#ਗੁਅਾਂਢੀ ਮੁੰਡਾ
#ਦੋ ਮਜ਼ਦੂਰ<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-9 </ref>
====ਵਿਸ਼ਾ====
ਇਸ ਇਕਾਂਗੀ ਵਿੱਚ 'ਅਜਮੇਰ ਅੌਲਖ' ਨੇ ਨਿਮਨ ਕਿਸਾਨ ਵਰਗ ਦੀ ਨਿਘਰਦੀ ਹਾਲਤ ਨੂੰ ਬਿਆਨ ਕੀਤਾ ਹੈ। [[ਕਿਸਾਨ]] ਸਾਰਾ ਸਾਲ ਮਿਹਨਤ ਕਰਕੇ [[ਫ਼ਸਲ]] ਘਰ ਲੈ ਅਾੳੁਂਦਾ ਹੈ ਪਰ ੳੁਹ ਜਿਨ੍ਹਾਂ ਨੇ ਕਰਜ਼ਈ ਬਣਾ ਰੱਖਿਆ ਹੈ, ੳੁਹ ਝੱਟ ਅਾ ਧਮਕਦੇ ਹਨ ਅਤੇ ਰੋਹਬ ਪਾੳੁਂਦੇ ਹਨ। ਸਾਰੇ [[ਪਰਿਵਾਰ]] ਦੀ ਅਸਮਾਨੀ ਚੜ੍ਹੀ ਖੁਸ਼ੀ ਧੜੱਮ ਕਰਕੇ ਜ਼ਮੀਨ 'ਤੇ ਅਾ ਡਿੱਗਦੀ ਹੈ ਅਤੇ ੳੁਹਨਾਂ ਦੀ ਰੀਝਾਂ-ਅਾਸਾਵਾਂ ੳੁੱਤੇ ਪਾਣੀ ਫਿਰ ਜਾਂਦਾ ਹੈ। ਜਿਸ ਚਾਵਾਂ ਨਾਲ ਸਾਰਾ ਪਰਿਵਾਰ ਅਤੇ ਸੀਰੀ ਰੋਟੀ ਦਾ ਪ੍ਰਬੰਧ ਕਰਦੇ ਹਨ, ੳੁਹ ਸਾਰੇ ਘਰ ਅਾਈ ਧਾੜ ਕਰਕੇ ਖੇਰੂੰ-ਖੇਰੂੰ ਹੋ ਜਾਂਦੇ ਹਨ। [[ਅੰਗਰੇਜ਼]] ਹਾਕਮਾਂ 'ਤੇ ਵੀ ਲੇਖਕ ਵਿਅੰਗ ਕਸਦਾ ਜਿੱਥੇ ਮਾਧੋ(ਸੀਰੀ) ਪੁੱਛਦਾ ਹੈ ਕਿ,'
ਮਾਧੋ: ਗੋਰੀਆਂ ਖਾਂਦੀਅਾਂ ਕੀ ਨੇ। [[ਲਾਲ]] [[ਟਮਾਟਰ]] ਅਰਗੀਆ ਪਈਆਂ
ਨੇ!
ਅਾਸਵੰਦ: ਲਹੂ ਪੀਂਦੀਆਂ ਨੇ।
ਮਾਧੋ: ਕਿਸਦਾ ?
ਅਾਸਵੰਦ: 'ਲੋਕਾਂ ਦਾ, ਮੇਰੇ ਪਿੳੁ ਭਗਤੇ ਦਾ ਅਤੇ ਮੇਰੇ ਤਾਏ ਮਾਧੋ
ਦਾ।'<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-32</ref>
ਇਸ ਤੋਂ ਬਿਨਾਂ ਕਿਸਾਨ ਦੀ ਪੁਲਿਸ ਪ੍ਰਸ਼ਾਸਨ, ਅਾੜ੍ਹਤੀਆਂ ਅਤੇ ਧਨੀ ਸੇਠਾਂ ਤੋਂ ਵੀ ਪੈਸੇ ਦੀ ਲੁੱਟ ਅਤੇ ਸ਼ੋਸ਼ਣ ਹੁੰਦਾ ਹੈ। ਇੱਕ ਪੱਖੋਂ ਭਗਤੇ ਦੇ ਮੁੰਡੇ ਅਾਸਵੰਦ ਰਾਹੀਂ ਇਸ ਲੋਟੂ ਨਿਜ਼ਾਮ ਦੀ ਲੁੱਟ ਪ੍ਰਤੀ ਅਾ ਰਹੀਂ ਚੇਤਨਾ ਵੀ ਦਿਖਾਈ ਹੈ। ਫਿਰ ਵੀ ਇਸ ਵਰਗ ਦੀ ਹਾਲਤ ਨਿਗਤਦੀ ਹੀ ਜਾ ਰਹੀ ਹੈ।
==="ਅੰਨ੍ਹੇ ਨਿਸ਼ਾਨਚੀ"===
ਲਾਈਨ 48:
#ਮੁਸਲਮਾਨ ਬੁੱਢੀ : ੳੁਮਰ 70 ਸਾਲ
#ਮੁਸਲਮਾਨ ਬੱਚਾ : ੳੁਮਰ 6 ਸਾਲ
#ਗੂੰਗਾ : ੳੁਮਰ 20 ਸਾਲ<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-34</ref>
====ਵਿਸ਼ਾ====
ਇਹ ਇਕਾਂਗੀ ਇਸ ਸੰਗ੍ਰਹਿ ਦੀ ਪ੍ਰਮੁੱਖ ਇਕਾਂਗੀ ਹੈੈ। ਇਹ ਇਕਾਂਗੀ [[1947]] ਦੀ ਵੰਡ ਦੀ ਪਿੱਛੋਂ ਦੇ ਵਾਤਾਵਰਣ 'ਤੇ ਚਾਨਣ ਪਾੳੁਂਦੀ ਹੈ। ਇਸ ਇਕਾਂਗੀ ਦਾ ਵਾਪਰਣ ਕਾਲ [[ਸਤੰਬਰ]] ਮਹੀਨਾ ਹੈ। ਖੌਫ਼ਨਾਕ ਮਹੌਲ ਹੈ, ਜਿਸ ਵਿੱਚ ਧਾਰਮਿਕ ਕੱਟਣਪੁਣੇ ਦਾ ਸ਼ਿਕਾਰ [[ਲੋਕ ਧਰਮ]] ਦੇ ਨਾਂ 'ਤਰ ਇੱਕ ਦੂਜੇ ਨੂੰ ਵੱਢ ਰਹੇ ਸਨ। ਕੁਝ [[ਸਿੱਖ]] ਅਤੇ [[ਹਿੰਦੂ]] ਪਾਤਰ [[ਮੁਸਲਮਾਨ|ਮੁਸਲਮਾਨਾਂ]] ਨੂੰ ਵੱਖਰੇ ਧਰਮ ਦੇ ਹੋਣ ਕਰਕੇ ਮਾਰ ਰਹੇ ਸਨ। ੳੁਹ [[ਪਾਕਿਸਤਾਨ]] ਵਿੱਚ ਹਿੰਦੂ-ਸਿੱਖਾਂ ਦੇ ਮਾਰੇ ਜਾਣ ਕਰਕੇ ਮੁਸਲਮਾਨਾਂ ਨੂੰ ਮਾਰ ਰਹੇ ਸਨ।
ਇਸ ਤੋਂ ਬਿਨਾਂ ੳੁਹ ਕੱਟੜਪੁਣੇ ਦੀ ਅੰਨ੍ਹੀ ਹਨੇਰੀ ਵਿੱਚ ਅਾਪਣੇ ਹੀ [[ਧਰਮ]] ਦੀ ਅੌਰਤ ਦੀ ਪੱਤ ਰੋਲ਼ ਦਿੰਦੇ ਹਨ। ਭਾਵੇਂ ਤੀਵੀਮਾਨੀ ਦੀ ਇੱਜ਼ਤ ਬਚਾੳੁਣ ਦੀ ਗੱਲ ਕਰਦੇ ਹਨ। ਖੜਕ ਸਿੰਘ ਨਾਲ ਜੋ "ਫੱਟੇ ਚੱਕ" ਜਹੇ ਲੱਗੇ ਹਨ, ੳੁਹ ਪੈਸੇ ਜਾਂ [[ਜ਼ਮੀਨ]] ਦੇ ਫਸੇ ਹੋਣ ਕਰਕੇ ਹੀ ਲੱਗੇ ਹਨ ,ਪਰ ਕਿਸੇ ਨੂੰ ਜਾਨੋਂ ਮਾਰਨ ਦੀ ਹਿੰਮਤ ਨਹੀਂ ਰੱਖਦੇ ਜਿਵੇਂ ਇਕਾਂਗੀ ਦੇ ਅੰਤ 'ਤੇ ਜਦੋਂ ਗਿਅਾਨੀ ਬਜ਼ੁਰਗ ਦੇ ਕਾਫ਼ੀ ਬਚਾੳੁਣ ਪਿੱਛੋਂ ਵੀ ਸਿੱਖੀ ਬਾਣੇ 'ਚ ਮੁਸਲਿਮ ਬੱਚੇ ਨੂੰ ਖੜਕ ਸਿੰਘ ਮਾਰਨ ਦੀ ਗੱਲ ਕਰਦਾ ਹੈ ਤਾਂ ਫੱਟੇ ਚੱਕ ਕਹਿੰਦਾ ਹੈ ਕਿ,
"ਨਾ ਜੀ ਸਰਦਾਰ ਸੈਹਿਬ! ਮੈਥੋਂ ਨੀਂ ਅੈਇੰ ਜੁਅਾਕ 'ਤੇ ਜ਼ੁਲਮ ਹੁੰਦਾ!"<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-55</ref>
ਧਾਰਮਿਕ ਕੱਟੜਤਾ ਕਰਕੇ ੳੁਹ ਦੂਸਰੇ ਧਰਮ ਦੇ ਹਮਦਰਦਾਂ ਨੂੰ ਵੀ ਨਹੀਂ ਬਖ਼ਸ਼ ਰਹੇ ਸੀ। ਇਸੇ ਕਰਕੇ ਗਿਅਾਨੀ ਗੁਰਮੁੱਖ ਸਿੰਘ ਮਾਰਿਆ ਜਾਂਦਾ ਹੈ, ਪਰ ੳੁਹ ੳੁਨ੍ਹਾਂ ਦੇ ਕਿਰਦਾਰ ਦੀ ਨਿਸ਼ਾਨਦੇਹੀ ਕਰ ਜਾਂਦਾ ਹੈ। ਜਿਵੇਂ ੳੁਹ ਕਹਿੰਦਾ ਹੈ ਕਿ,
ਅੰਨ੍ਹੇ ਸ਼ਿਕਾਰੀਓ! ਤੁਸੀਂ ਨਿਸ਼ਾਨੇ ਹਮੇਸ਼ਾ ਗਲਤ ਲਾੳੁਣ ਦੇ ਅਾੱਦੀ
ਬਣ ਚੁੱਕੇ ਓ! ਥੋਡੇ ਵੀ ਕੀ ਸਾਰੇ ਅੈ? ਥੋਡੀ ਨਜ਼ਰ ਦਾ ਟੀਰ ਥੋਨੂੰ
ਸਿੱਧਾ ਵੇਖਣ ਈਂ ਨੀਂ ਦਿੰਦਾ!<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-51</ref>
ੳੁਹ ਸਾਰੇ ਕੱਟੜਪੰਥੀ ਅਾਪਣੇ ਅਭਿਆਸ ਲਈ ਅਤੇ ਨਿਸ਼ਾਨੇਬਾਜ਼ੀ ਲਈ ਬੱਚੇ 'ਤੇ ਨਿਸ਼ਾਨਾ ਸਾਧਦੇ ਹਨ। ਇੱਕ ਪੱਖੋਂ ੳੁਹ ਨਿਸ਼ਾਨਚੀ ਹਨ ਪਰ ਦੂਸਰੇ ਪੱਖੋਂ ੳੁਹ ਸੁਜਾਖ਼ੇ ਹੋਣ ਬਾਵਜੂਦ ਵੀ ਅੰਨ੍ਹੇ ਹਨ ਜਿਨ੍ਹਾਂ ਨੂੰ ਇੱਕ ਮਾਸੂਮ ਬੱਚਾ ਨਹੀਂ ਦਿਸਿਅਾ, ਜਿਸ ਨੂੰ ਤਾਂ ਹਾਲੇ ਇਹ ਵੀ ਨਹੀਂ ਪਤਾ ਸੀ ਕੀ [[ਧਰਮ]] ਹੁੰਦਾ ਕੀ ਹੈ। ਇਸੇ ਕਰਕੇ ਇਕਾਂਗੀ ਦਾ ਸਿਰਲੇਖ 'ਅੰਨ੍ਹੇ ਨਿਸ਼ਾਨਚੀ ਹੈ। ਇਕਾਂਗੀ ਦੇ ਅੰਤ 'ਤੇ ਰੱਬ ਨੂੰ ਵੀ ੳੁਲ੍ਹਾਮਾ ਹੈ ਜੋ ਮੁਸਲਿਮ ਬੁੱਢੜੀ ਦੁਅਾਰਾ ਹੈ। ਜਿਵੇਂ ੳੁਹ ਕਹਿੰਦੀ ਹੈ ਕਿ,
ਬੱਸ ਅੈਨੀ ਗੱਲ ਸੀ?ਕਰ-ਤੀ ਕਹਾਣੀ ਖਤਮ!"<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-55</ref>
==="ਸਿੱਧਾ ਰਾਹ, ਵਿੰਗਾ ਬੰਦਾ"===
====ਪਾਤਰ ਜਗਤ====
ਲਾਈਨ 67:
#ਭਰਤੂ : ਇੱਕ ਮਰਦੜੂ ਜਿਹਾ ਫਰਿਆਦੀ
#ਵਿੰਗਾ ਬੰਦਾ : ਜੋ ਅਸਲ ਵਿੱਚ ਸਿੱਧਾ ਹੈ।
#ਦੋ ਸੰਤਰੀ<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-56</ref>
====ਵਿਸ਼ਾ====
ਇਸ ਇਕਾਂਗੀ ਦਾ ਵਿਸ਼ਾ ਬੁਰਜੁਆ ਸ਼੍ਰੇਣੀ ਵਲੋ ਅਾਮ ਵਿਅਕਤੀ ਦੀ ਹੋ ਰਹੀ ਲੁੱਟ ਨੂੰ ਦਰਸਾੳੁਣਾ ਹੈ। [[ਸਰਕਾਰ]] ਦੇ ਵੱਖ-ਵੱਖ ਅਹੁਦੇਦਾਰ ਲੋਟੂ ਨਿਜ਼ਾਮ ਦਾ ਹੀ ਪੱਖ ਪੂਰਦੇ ਹਨ। ਅਾਮ ਵਰਗ ਨੂੰ ਅਸਿੱਧਾ ਦੱਸ ਕੇ ੳੁਸ ਦੀ ਲੁੱਟ ਹੁੰਦੀ ਹੈ। ਪਰੋਲੋਤਾਰੀ ਵਰਗ ਭਾਵੇਂ ਇਸ ਲੁੱਟ ਤੋਂ ਬਚਣ ਦੀ ਕੋਸ਼ਿਸ ਕਰਦਾ ਹੈ ਭਾਵੇਂ ੳੁਸ ਨੂੰ ਵਿੰਗਾ ਅਤੇ ਸਿਸਟਮ ਭੰਗ ਕਰਨ ਵਾਲਾ ਕਿਹਾ ਜਾਂਦਾ ਹੈ। ਬੁਰਜੂਆ ਵਰਗ ਅਾਮ ਵਿਅਕਤੀ ਦਾ ਮਾਸ ਨੋਚਦਾ ਹੈ , ਫਿਰ ਵੀ ਅਾਮ ਕਿਰਤੀ ਵਰਗ ਨੂੰ ਜ਼ਿੰਦਗੀ 'ਚ ਤਬਦੀਲ਼ੀ ਦੀ ਅਾਸ ਹੈ। ਇੱਕ ਗੀਤ ਤੋਂ ਇਸ ਦਾ ਪ੍ਰਮਾਣ ਮਿਲ ਜਾਂਦਾ ਹੈ। ਜਿਵੇਂ,
ਲਾਈਨ 73:
ਮੇਰਾ ਸਗਲਾ ਖਾਇਆ ਮਾਸ!
ਫਿਰ ਵੀ ਜਿੳੁਂਦੇ ਜਾ ਰਹੇ
ਸਾਨੂੰ ਚਾਨਣ ਦੀ ਅਾਸ!<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-63</ref>
ਸਥਾਪਤੀ ਵੀ ਲੋਟੂ ਧਿਰ ਦੀ ਹੀ ਹਾਮੀ ਭਰਦੀ ਹੈ। ਜਿਸ ਕਰਕੇ ਬੁਰਜੂਆ ਧਿਰ ਦੇ ਚਾਰੇ ਭਾਗਾਂ ਨੂੰ ਸਿਰਫ ਕੁਰਸੀ ਤੱਕ ਮਤਲਬ ਹੈ। ਜਿਵੇਂ,
ਗੀਤ : ਦੇਸ਼ ਹੈ 'ਪਿਆਰਾ' ਸਾਨੂੰ
ਲਾਈਨ 82:
ਅਸਾਂ ਤੋੜ ਦੇਣੀ
ਧੌਣ ਜਿਹੜੀ ਨਹੀਂ ਮੁੜਦੀ
ਅਸਾਂ......<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-67</ref>
ਫਿਰ ਵੀ ਅਾਮ ਕਿਰਤੀ ਵਰਗ ਅਾਪਣ ਹੋਂਦ ਲਈ ਕਾਰਜਸ਼ੀਲ ਹੈ ਤੇ ਨਾਅਰਾ ਲਗਾੳੁਂਦਾ ਹੈ। ਜਿਵੇਂ
ਅੈ ਚਾਨਣ ਦੇ ਕਾਤਲ਼ੋ ਕਿੳੁਂ ਭੁੱਲਾਂ ਕਰਦੇ!
ਲੱਖਾਂ ਸੂਰਜ ਨੂੜ ਲੳੁ, ਇਹਨਾਂ ਰਹਿਣਾ ਚੜਦੇ!
ਇਹਨਾਂ ਰਹਿਣਾ.....<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-67</ref>
==="ਲੋਹੇ ਦਾ ਪੁੱਤ"===
====ਪਾਤਰ ਜਗਤ====
ਲਾਈਨ 98:
#ਥਾਣੇਦਾਰ
#ਹੌਲਦਾਰ
#ਕੁਝ ਸਿਪਾਹੀ ਤੇ ਕੁਝ ਕਿਰਤੀ-ਕਾਮੇ<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-68</ref>
====ਵਿਸ਼ਾ====
ਇਕਾਂਗੀ ਵਿਚਲੀ ਜੇ [[ਕਹਾਣੀ]] ਦੀ ਲੜੀ ਦੇਖੀ ਜਾਵੇ ਤਾਂ ਇਹ "ਸਿੱਧਾ ਰਾਹ-ਵਿੰਗਾ ਬੰਦਾ" ਦੇ ਸੰਘਰਸ਼ ਦੀ ਅਗਲੇਰੀ ਦਾਸਤਾਨ ਹੈ। ਕਹਾਣੀ ਦਾ ਮੁੱਖ ਪਾਤਰ '''ਬਰਛਾ''' ਬੁਰਜੁਆ ਧਿਰ ਦੇ ਪ੍ਰਤੀਨਿੱਧ ਨਾਰੰਗ ਸਿੰਘ ਦੀ ਵੱਖੀ 'ਚ ਬਰਛੇ ਵਾਂਗ ਖੁੱਭਣ ਲਈ ਤਤਪਰ ਰਹਿੰਦਾ ਹੈ। ੳੁਸ ਦੀ ਜਾਤ ਭਾਵੇਂ ਛੋਟੀ ਹੈ, ਪਰ ੳੁਸ ਦੀ ਮਾਂ [[ਜੱਟ]] ਨਾਲ ਵਿਅਾਹੀ ਹੋਣ ਕਰਕੇ ੳੁਸ ਦਾ ਜਨਮ ੳੁੱਚੀ [[ਜਾਤ]] 'ਚ ਹੋਇਆ। ਫਿਰ ਵੀ "ਚੁਹੜੀ" ਜ਼ਾਤ ਦਾ ਠੱਪਾ ੳੁਸ ਦੇ ਲੱਗਾ ਰਹਿੰਦਾ ਹੈ। ੳੁਹ ਇਸ ਦੇ ਲਈ ਹੀ ਹਰ ਇੱਕ ਨਾਲ ਲੜ੍ਹ ਜਾਂਦਾ ਹੈ, ਭਾਵੇਂ ੳੁਹ [[ਪਿੰਡ]] ਦਾ ਚੌਧਰੀ ਹੀ ਕਿੳੁਂ ਨਾ ਹੋਵੇ। ੳੁਹ ਖੁਦ ਨੂੰ "ਲੋਹੇ ਦਾ ਪੁੱਤ" ਮੰਨਦਾ ਹੈ। ਇਸੇ ਕਰਕੇ ੳੁਹ ਹਰ ਅੌਕੜ ਨਾਲ ਟਾਕਰਾ ਕਰਦਾ ਹੈ। ੳੁਸ ਦਾ ਵੱਡੇ ਹੋਏ ਦਾ ਭਾਵੇਂ ਕਤਲ ਹੋ ਜਾਂਦਾ ਹੈ, ਪਰ ੳੁਹ ਫਿਰ ਜੀਅ ੳੁੱਠਦਾ ਹੈ ਅਰਥਾਤ "ਲੋਹੇ ਦੇ ਪੁੱਤ" ਕਦੇ ਖਤਮ ਨਹੀਂ ਹੁੰਦੇ, ਸਿਰਫ਼ ਰੂਪ ਬਦਲਦੇ ਨੇ। ਕਦੇ [[ਹਥੌੜਾ]], ਕਦੇ [[ਦਾਤੀ]], ਕਦੇ [[ਬੰਦੂਕ]], ਕਦੇ ਕਾਰਖਾਨੇ ਦੇ [[ਮਸ਼ੀਨ|ਮਸ਼ੀਨੀ]] ਪੁਰਜ਼ੇ, ਕਦੇ ਮਜ਼ਦੂਰ ਦੇ ਘਰ ਮਘਦਾ ਤਵਾ। ਇਵੇਂ ਹੀ ੳੁਹ ਇਸ ਵਾਰ "ਬਰਛਾ" ਹੈ। ਸੋਸ਼ਿਤ ਧਿਰ ਲੋਟੂ ਵਰਗ ਨੂੰ ਮਰਦੇ ਜਾਂ ਦੁੱਖੀ ਹੁੰਦੇ ਦੇਖ ਕੇ ਖ਼ੁਸ਼ ਹੁੰਦੀ ਹੈ। ਜਿਵੇਂ ਚਿੰਨ੍ਹਾਤਮਕ ਰੂਪ ਦੱਸਿਆ ਹੈ ਕਿ,
ਬਰਛਾ: ਅੌਖੇ ਹੁੰਦੇ ਨਾਗ਼ ਨੂੰ ਵੇਖ ਕੇ ਮੇਰੇ ਮਨ ਨੂੰ ਖ਼ੁਸ਼ੀ ਮਿਲਦੀ ਅੈ!<ref>ਅੰਨ੍ਹੇ
ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-74</ref>
ਇਸ ਤਰ੍ਹਾ ਬਰਛਾ ਖੁਦ ਨੂੰ ਲੋਹਾ ਮੰਨਦਾ ਕਹਿੰਦਾ ਹੈ ਕਿ,
ਬਰਛਾ: 'ਤੁਸੀਂ ਕਾਰ ਝੂਟਦੇ ਹੋਂ, ਮੇਰੇ ਕੋਲ਼ ਲੋਹੇ ਦੀ ਬੰਦੂਕ ਹੈ!
ਮੈਂ ਲੋਹਾ ਖਾਧਾ ਹੈ, ਤੁਸੀਂ ਲਿਹੇ ਦੀ ਗੱਲ ਕਰਦੇ ਹੋਂ!<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-78</ref>
ਇਸ ਤਰ੍ਹਾ ਕਰਦਾ ਬਰਛਾ "ਡੂੰਮ੍ਹਣੇ" ਰੂਪੀ ਬੁਰਜੂਆ ਧਿਰ ਦੇ ਪ੍ਰਤੀਨਿੱਧ ਨਾਰੰਗ ਸਿੰਘ ਨਾਲ ਭਿੜ ਜਾਂਦਾ ਹੈ, ਭਾਵੇਂ ਜਖ਼ਮੀ ਹੋ ਜਾਂਦਾ ਹੈ ਪਰ ਫਿਰ ਲਹੂ-ਲੁਹਾਣ ਪਿੱਛੋਂ ੳੁੱਠ ਪੈਂਦਾ ਹੈ। ਅਾਪਣਿਆ ਨੂੰ ਬਚਾੳੁਂਦਾ ਨਿਮਨ ਧਿਰ ਦਾ ਪ੍ਰਤੀਨਿੱਧ ਕਈ ਵਾਰ [[ਸ਼ਹੀਦ|'ਸ਼ਹੀਦ']] ਵੀ ਹੋ ਜਾਂਦਾ ਹੈ, ਪਰ "ਸੁਪਨਿਆ" ਨੂੰ ਨਹੀਂ ਮਰਨ ਦਿੰਦਾ। ਬਰਛੇ ਜਿਹਾ 'ਲੋਹੇ ਦਾ ਪੁੱਤ' ਬਰਛੇ ਵਾਂਗ ਅੜ ਕੇ 'ਵਕਤ' ਨੂੰ ਵੀ ਵਕਤ ਪਾ ਦਿੰਦਾ ਹੈ। ਇਹ ਹੀ ਜ਼ਿੰਦਗੀ ਹੈ, ਇਸੇ 'ਚ ਹੀ ਤਬਦੀਲ਼ੀ ਤੇ ਮੁਕਾਮ ਹੈ। ਜਿਸ ਨਾਲ ਸਮਾਂ ਵੀ ਥੰਮ ਜਾਂਦਾ ਹੈ, ਜਿਵੇਂ
'''ਜੀਣ ਦਾ ਇੱਕ ਇਹ ਵੀ ਢੰਗ ਹੁੰਦਾ ਹੈ,
'''ਭਰ ਟ੍ਰੈਫ਼ਿਕ 'ਚ ਚੁਫ਼ਾਲ ਲਿਟ ਜਾਣਾ!...'''
''' ਤੇ ਸਲਿੱਪ ਕਰ ਦੇਣਾ ਵਕਤ ਦਾ ਬੋਝਲ਼ ਪਹੀਆ!'''
'''ਜੀਣ ਦਾ ਇੱਕ ਇਹ ਵੀ ਢੰਗ ਹੁੰਦਾ ਹੈ.......'''<ref>ਅੰਨ੍ਹੇ ਨਿਸ਼ਾਨਚੀ, [[ਲੇਖਕ]]-[[ਅਜਮੇਰ ਅੌਲਖਸਿੰਘ ਔਲਖ]], ਪ੍ਰਕਾਸ਼ਨ-ਚੇਤਨਾ ਪ੍ਰਕਾਸ਼ਨ,ਛਾਪਕ-ਆਰ.ਕੇ.ਆਪ਼ਸੈੱਟ ਪੰਨਾ-84</ref>
==ਹਵਾਲੇ==
{{ਸ਼੍ਰੇਣੀ:ਨਾਟਕਕਾਰ}}
{{ਸ਼੍ਰੇਣੀ:ਪੰਜਾਬੀ ਸਾਹਿਤਲੇਖਕ}}
{{ਸ਼੍ਰੇਣੀ:ਰੰਗਮੰਚਸਾਹਿਤ ਦਾ ਇਤਿਹਾਸ}}
{{ਸ਼੍ਰੇਣੀ:ਪੰਜਾਬੀ ਨਾਟਕ}}
{{ਸ਼੍ਰੇਣੀ:ਪੰਜਾਬੀ ਇਕਾਂਗੀ}}
{{ਸ਼੍ਰੇਣੀ:ਪੰਜਾਬੀ ਭਾਸ਼ਾ}}