"ਮਨੁੱਖੀ ਸਰੀਰ" ਦੇ ਰੀਵਿਜ਼ਨਾਂ ਵਿਚ ਫ਼ਰਕ

No edit summary
ਅਗਰ ਕੋਈ ਮਹਾਂ ਬਲੀ ਰੋਗਾਣੂ ਚਿੱਟੇ ਕਣਾਂ ਤੋਂ ਵੀ ਬਚ ਜਾਂਦਾ ਹੈ ਅਤੇ ਉਸਦਾ ਪ੍ਰਜਣਨ ਹੋਣ ਨਾਲ ਉਸਦੀ ਗਿਣਤੀ ਵਧਦੀ ਹੀ ਜਾਂਦੀ ਹੈ ਤਾਂ ਇਸ ਸਥਿਤੀ ਵਿੱਚ ਇਮਿਊਨ ਸਿਸਟਮ ਦਾ ਤੀਜੇ ਦਰਜੇ ਦਾ ਬਚਾਓ ਹਰਕਤ ਵਿੱਚ ਆਉਂਦਾ ਹੈ। ਚਿੱਟੇ ਕਣਾਂ ਵਿੱਚੋਂ ਹੀ ਇੱਕ ਖਾਸ ਕਿਸਮ ਦੇ ਸੈੱਲ ਹੁੰਦੇ ਹਨ ਜਿਨ੍ਹਾਂ ਨੂੰ B-Lymphocytes ਕਿਹਾ ਜਾਂਦਾ ਹੈ। ਉਹ ਆਮ ਕਣਾਂ ਦੀ ਤਰ੍ਹਾਂ ਰੋਗਾਣੂ ਨੂੰ ਨਿਗਲਦੇ ਨਹੀਂ ਹਨ ਬਲਕਿ ਉਹ ਹਮਾਲਵਰ ਰੋਗਾਣੂ ਦੀ ਬਣਤਰ ਅਤੇ ਸੁਭਾਅ ਨੂੰ ਸਮਝਣ ਉਪਰੰਤ ਆਪਣੇ ਵਿੱਚੋਂ ਖਾਸ ਉਸੇ ਰੋਗਾਣੂ ਦੀਆਂ ਵਿਰੋਧੀ ਐਂਟੀਬੌਡੀਜ਼ ਛੱਡਦੇ ਹਨ। ਜੋ ਕਿ ਰੋਗਾਣੂ ’ਤੇ ਸਿੱਧਾ ਵਾਰ ਕਰਦੀਆਂ ਹਨ ਤੇ ਉਸਨੂੰ ਨਕਾਰਾ ਬਣਾ ਕੇ ਰੱਖ ਦਿੰਦੀਆਂ ਹਨ। ਨਾ ਸਿਰਫ ਉਹ ਵਰਤਮਾਨ ਰੋਗਾਣੂ ਦਾ ਹੀ ਵਿਰੋਧ ਕਰਦੀਆਂ ਹਨ ਬਲਕਿ ਮਰੀਜ਼ ਦੇ ਖੂਨ ਵਿੱਚ ਉਹ ਉਸਦੇ ਠੀਕ ਹੋ ਜਾਣ ਤੋਂ ਬਾਅਦ ਵੀ ਲੋੜੀਂਦੀ ਮਾਤਰਾ ਵਿੱਚ ਹਾਜ਼ਰ ਰਹਿੰਦੀਆਂ ਹਨ ਤਾਂ ਜੋ ਭਵਿੱਖ ਵਿੱਚ ਇਸ ਨਸਲ ਦੇ ਕਿਸੇ ਹੋਰ ਰੋਗਾਣੂ ਦੇ ਹਮਲੇ ਹੋਣ ਤੋਂ ਤੁਰੰਤ ਬਾਅਦ ਉਸਦਾ ਕਿਨਾਰਾ ਕਰ ਦਿੱਤਾ ਜਾਵੇ। ਇਸ ਤਰ੍ਹਾਂ ਇਹ ਐਂਟੀਬੌਡੀਜ਼ ਉਮਰ ਭਰ ਲਈ ਸਾਨੂੰ ਅਜਿਹੇ ਬੈਕਟੀਰੀਆ ਤੋਂ ਸੁਰੱਖਿਅਤ ਰੱਖਦੀਆਂ ਹਨ।
 
==ਸਰੀਰਕ ਕੰਬਣੀ==
ਮਨੁੱਖੀ ਸਰੀਰ ਦਾ ਤਾਪਮਾਨ 37 ਡਿਗਰੀ ਸੈਂਟੀਗਰੇਡ ਜਾਂ 98.4 ਡਿਗਰੀ ਫਾਰਨਹੀਟ ਹੁੰਦਾ ਹੈ। ਜਦੋਂ ਸਾਡੇ ਆਲੇ-ਦੁਆਲੇ ਦਾ ਤਾਪਮਾਨ 65 ਡਿਗਰੀ ਫਾਰਨਹੀਟ ਤੋਂ ਘਟ ਜਾਵੇ ਤਾਂ ਸਾਡਾ ਸਰੀਰ ਠੰਢ ਲੱਗਣ ਕਾਰਨ ਕੰਬਣ ਲੱਗ ਜਾਂਦਾ ਹੈ। ਸਾਡਾ ਸਰੀਰ ਘਟੇ ਹੋਏ ਤਾਪਮਾਨ ਦਾ ਬਿਜਲੲੀ ਸੰਦੇਸ਼ ਦਿਮਾਗ਼ ਨੂੰ ਭੇਜਦਾ ਹੈ। ਦਿਮਾਗ਼ ਮਾਸਪੇਸ਼ੀਆਂ ਨੂੰ ਸੰਦੇਸ਼ ਭੇਜ ਕੇ ਸੁੰਗੜਣ ਲਈ ਪ੍ਰੇਰਿਤ ਕਰਦਾ ਹੈ। ਮਾਸਪੇਸ਼ੀਆਂ ਵਾਰ-ਵਾਰ ਸੁੰਗੜਣ ਤੇ ਫੈਲਣ ਲੱਗਦੀਆਂ ਹਨ। ਇਸ ਨੂੰ ਕਾਂਬਾਂ ਕਹਿੰਦੇ ਹਨ। ਇਸ ਸਮੇਂ ਭੋਜਨ ਦਾ ਆਕਸੀਕਰਨ ਹੋ ਕਿ ਤਾਪ ਪੈਦਾ ਹੁੰਦਾ ਹੈ। ਇਹ ਤਾਪ ਸਰੀਰ ਨੂੰ ਗਰਮ ਕਰਨ ਵਿੱਚ ਸਹਾਇਤਾ ਕਰਦਾ ਹੈ ਜਿਸ ਕਾਰਨ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਤੇ ਕੰਬਣੀ ਹਟ ਜਾਂਦੀ ਹੈ।
==ਸਰੀਰਕ ਗੰਧ==
ਗੰਧ ਪੈਦਾ ਕਰਨ ਲਈ ਬੈਕਟੀਰੀਆ ਜ਼ਿੰਮੇਵਾਰ ਹੁੰਦੇ ਹਨ। ਸਾਡੇ ਸਰੀਰ ਦੀ ਚਮੜੀ ਦੇ ਇੱਕ ਵਰਗ ਇੰਚ ’ਤੇ 20 ਮਿਲੀਅਨ ਬੈਕਟੀਰੀਆ ਰਹਿੰਦੇ ਹਨ। ਲਗਪਗ 80 ਤੋਂ 100 ਜਾਤੀਆਂ ਉੱਲੀਆਂ ਦੀਆਂ ਰਹਿੰਦੀਆਂ ਹਨ। ਚਮੜੀ ਦੇ ਇੱਕ ਵਰਗ ਇੰਚ ਵਿੱਚ 650 ਪਸੀਨਾ ਗ੍ਰੰਥੀਆਂ ਹੁੰਦੀਆਂ ਹਨ। ਗਰਮੀਆਂ ਵਿੱਚ ਪਸੀਨਾ ਆਉਣ ਕਰਕੇ ਚਮੜੀ ’ਤੇ ਪਸੀਨਾ, ਧੂੜ ਦੇ ਕਣ ਅਤੇ ਚਮੜੀ ਦੇ ਮਰੇ ਹੋਏ ਸੈੱਲ ਹੁੰਦੇ ਹਨ ਤੇ ਬੈਕਟੀਰੀਆ ਦੇ ਵਾਧੇ ਲਈ ਚੰਗਾ ਵਾਤਾਵਰਣ ਤਿਆਰ ਕਰਦੇ ਹਨ। ਕੁਝ ਬੈਕਟੀਰੀਆ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਖਾਂਦੇ ਹਨ। ਕੁਝ ਪਸੀਨੇ ਨੂੰ ਖਾਂਦੇ ਹਨ। ਵੱਖ ਵੱਖ ਤਰ੍ਹਾਂ ਦੇ ਬੈਕਟੀਰੀਆ ਵੱਖ ਵੱਖ ਤਰ੍ਹਾਂ ਦੀ ਗੰਧ ਪੈਦਾ ਕਰਦੇ ਹਨ। ਇਹ ਉੱਡਣਸ਼ੀਲ ਹੈ। ਇਸ ਦੀ ਗੰਧ ਤੇਜ਼ ਹੁੰਦੀ ਹੈ।
*ਬਰੈਵੀਬੈਕਟੀਰੀਅਮ ਲਾਇਨਸ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਖਾਂਦੇ ਹਨ ਅਤੇ ਗਲੇ ਹੋਏ ਅੰਗ ਵਰਗੀ ਗੰਧ ਪੈਦਾ ਕਰਦੇ ਹਨ।
*ਸਟੈਫੀਲੋਕੋਕਸ ਐਪੀਡਰਮੀਡੀਜ਼ ਅਤੇ ਬੈਸਿਲਸ ਸਬਟਿਲਿਸ ਬੈਕਟੀਰੀਆ ਪਸੀਨੇ ਵਿਚਲੇ ਲਿਉਸਾਈਨ ਅਤੇ ਅਮਾਈਨੋਐਸਿਡ ਨੂੰ ਖਾਂਦੇ ਹਨ ਅਤੇ ਗੈਸੀ ਆਇਸੋਵੈਲਰਿਕ ਐਸਿਡ ਪੈਦਾ ਕਰਦੇ ਹਨ।
 
==ਹਵਾਲੇ==
{{ਹਵਾਲੇ}}