ਕਾਲ਼ਾ ਸਿਰ ਚੰਡੋਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 14:
| binomial_authority = ([[John Gould|Gould]], 1841)
| synonyms = }}
'''ਕਾਲ਼ਾ ਸਿਰ ਚੰਡੋਲ''',(en:'''black-crowned sparrow-lark:''') ਕਾਲ਼ਾ ਸਿਰ ਚੰਡੋਲ - ਕਾਲ਼ਾ ਸਿਰ ਚੰਡੋਲ ਦਾ ਇਲਾਕਾ ਅਫ਼ਰੀਕਾ ਮਹਾਂਦੀਪ ਦੇ ਚੜ੍ਹਦੇ ਪਾਸੇ ਮਰਤਾਨੀਆ ਦੇਸ ਤੋਂ ਲੈ ਕੇ ਮੱਧ ਏਸ਼ੀਆ ਤੋਂ ਹੁੰਦੇ ਹੋਏ ਭਾਰਤ ਦੇ ਲਹਿੰਦੇ ਪਾਸੇ ਤੇ ਪਹਾੜ ਦੀ ਬਾਹੀ ਤੱਕ ਹੈ। ਇਹ ਚੰਡੋਲ ਚਿੜੀਆਂ ਮੀਂਹ ਰੁੱਤੇ ਉੱਤਰ ਵੱਲ ਪਰਵਾਸ ਕਰ ਜਾਂਦੀਆਂ ਹਨ। ਜਿਸ ਵਿਚ ਅਫ਼ਰੀਕਾ ਦਾ ਸਾਹੇਲ ਇਲਾਕਾ ਅਤੇ ਅਰਬ ਦਾ ਉੱਤਰੀ ਹਿੱਸਾ ਆਉਂਦਾ ਏ ਪਰ ਚੰਡੋਲ ਚਿੜੀਆਂ ਦੀ ਕੁਝ ਵਸੋਂ ਬਦਲਦੀਆਂ ਰੁੱਤਾਂ ਵਿਚ ਵੀ ਆਪਣੀ ਥਾਂ ਟਿਕੀ ਰਹਿੰਦੀ ਏ।
'''ਕਾਲ਼ਾ ਸਿਰ ਚੰਡੋਲ''',(en:'''black-crowned sparrow-lark:''') ਇੱਕ ਪੰਛੀ ਹੈ ਜੋ ਭਾਰਤ ਦੇ ਕਈ ਭਾਗਾਂ ਵਿੱਚ ਮਿਲਦਾ ਹੈ।
 
== ਜਾਣ ਪਛਾਣ ==
ਇਸਦੀ ਲੰਮਾਈ ੧੦-੧੧ ਸੈਮੀ ਅਤੇ ਵਜ਼ਨ ੧੨-੧੬ ਗ੍ਰਾਮ ਹੁੰਦਾ ਹੈ। ਨਰ ਦਾ ਸਿਰ ਤੇ ਧੌਣ ਕਾਲ਼ਾ-ਚਿੱਟਾ ਪੱਟੀਦਾਰ ਹੁੰਦੇ ਹਨ। ਬਾਕੀ ਦਾ ਸਰੀਰ ਕਾਲ਼ਾ ਤੇ ਪਰ ਮਿੱਟੀ ਰੰਗੇ ਹੁੰਦੇ ਹਨ। ਮਾਦਾ ਦੇ ਮਿੱਟੀ ਰੰਗੇ ਸਰੀਰ 'ਤੇ ਭੂਰੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ।
 
== ਖ਼ੁਰਾਕ ==
ਇਸਦੀ ਖ਼ੁਰਾਕ ਮੁੱਖ ਤੌਰ 'ਤੇ ਘਾਹ ਜਾਂ ਬੂਟਿਆਂ ਦੇ ਬੀਅ ਹੁੰਦੇ ਹਨ ਪਰ ਇਹ ਕੀਟ-ਪਤੰਗੇ ਵੀ ਖਾ ਲੈਂਦਾ ਹੈ। ਬੋਟਾਂ ਨੂੰ ਜ਼ਿਆਦਾਤਰ ਪੌਸ਼ਟਿਕ ਭੋਜਨ ਵਜੋਂ ਕੀਟ-ਪਤੰਗੇ ਹੀ ਖਵਾਉਂਦੇ ਹਨ। ਬਹੁਤਾਤ ਵਿਚ ਚੋਗਾ ਚੁਗਣ ਦਾ ਵੇਲਾ ਸੁਵਖਤੇ ਤੇ ਤਕਾਲਾਂ ਦਾ ਹੁੰਦਾ ਹੈ ਅਤੇ ਚੋਗਾ ਜ਼ਿਆਦਾਤਰ ਭੌਂ ਤੋਂ ਹੀ ਚੁਗਦੇ ਹਨ। ਇਹ ਕੀਟ-ਪਤੰਗਿਆਂ  ਦਾ ਸ਼ਿਕਾਰ ਹਵਾ ਵਿੱਚੋ ਵੀ ਕਰ ਲੈਂਦੇ ਹਨ। ਗਰਮੀਆਂ ਵਿਚ ਇਹ ਛਾਂ ਵਾਲੀਆਂ ਥਾਵਾਂ 'ਤੇ ਅਰਾਮ ਕਰਦੀ ਹੈ ਤਾਂ ਜੁ ਪਾਣੀ ਦੀ ਘਾਟ ਤੋਂ ਬਚਿਆ ਜਾ ਸਕੇ। ਪਰਸੂਤ ਦੇ ਦਿਨਾਂ ਵਿਚ ਇਹ ੫੦ ਦੀ ਗਿਣਤੀ ਦੇ ਝੁੰਡ ਵਿਚ ਚੋਗਾ ਚੁਗਦੇ ਹਨ।
 
== ਪਰਸੂਤ ==
ਆਮ ਤੌਰ 'ਤੇ ਇਸ ਚੰਡੋਲ ਚਿੜੀ ਦੇ ਪਰਸੂਤ ਦਾ ਵੇਲਾ ਗਰਮੀਆਂ ਦੇ ਮਹੀਨੇ ਹੁੰਦੇ ਹਨ। ਨਰ ਚੰਡੋਲ ਮਾਦਾ ਨੂੰ ਰਿਝਾਉਣ ਲਈ ਹਵਾ ਵਿਚ ਕਲਾਬਾਜ਼ੀਆਂ ਵਿਖਾਉਂਦਾ ਹੈ। ਇਸਦੇ ਆਲ੍ਹਣੇ ਹਮੇਸ਼ਾ ਕਿਸੇ ਛਾਂ ਵਾਲੀ ਥਾਂ 'ਤੇ ਹੁੰਦੇ ਹਨ ਜੋ ਇਸ ਕਿਸੇ ਨਿੱਕੇ ਬੂਟੇ ਜਾਂ ਘਾਹ 'ਤੇ ਬਣਾਇਆ ਹੁੰਦਾ ਹੈ। ਮਾਦਾ ਇਕ ਵੇਰਾਂ ੨-੩ ਆਂਡੇ ਦੇਂਦੀ ਹੈ, ਜਿਨ੍ਹਾਂ 'ਤੇ ਮਾਦਾ ਤੇ ਨਰ ਦੋਵੇਂ ਵਾਰੋ-ਵਾਰੀ ਬਹਿੰਦੇ ਹਨ। ੧੧-੧੨ ਦਿਨ ਆਂਡਿਆਂ 'ਤੇ ਬਹਿਣ ਮਗਰੋਂ ਬੋਟ ਨਿਕਲਦੇ ਹਨ। ਆਂਡਿਆਂ ਵਿਚੋਂ ਬੋਟ ਨਿਕਲਣ ਤੋਂ ਬਾਅਦ ਨਰ ਤੇ ਮਾਦਾ ਦੇ ਹਿੱਸੇ ੧-੧ ਬੋਟ ਆ ਜਾਂਦਾ ਹੈ ਤੇ ਉਹ ਵੱਖੋ-ਵੱਖਰੇ ਹੋ ਕੇ ਆਵਦੇ ਬੋਟ ਨੂੰ ਪਾਲਦੇ ਹਨ। ਇਸ ਤਰਾਂ ਕਰਨ ਨਾਲ ਜਦ ਵੀ ਕਦੇ ੩ ਬੋਟ ਨਿਕਲਦੇ ਹਨ ਤਾਂ ਤੀਸਰੇ ਬੋਟ ਲਈ ਜ਼ਿੰਦਗੀ ਦੇ ਰਾਹ ਬੰਦ ਹੁੰਦੇ ਹਨ ਤੇ ਉਸਦੀ ਮੌਤ ਹੋ ਜਾਂਦੀ ਏ। ਬੋਟ ਆਪਣੀ ਜ਼ਿੰਦਗੀ ਦੀ ਪਹਿਲੀ 'ਡਾਰੀ ਤਿੰਨ ਹਫ਼ਤਿਆਂ ਦੀ ਉਮਰੇ ਲਾਉਂਦੇ ਹਨ ਅਤੇ ੧ ਸਾਲ ਦੀ ਉਮਰ ਪਰਸੂਤ ਲਈ ਤਿਆਰ ਹੋ ਜਾਂਦੇ ਹਨ।
==ਹਵਾਲੇ ==
{{ਹਵਾਲੇ }}