ਕਾਲਾ ਬੁੱਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲੇਖ ਵਿਚ ਵਾਧਾ
ਲਾਈਨ 22:
}}
 
''' ਕਾਲਾ ਬੁੱਜ (en:red-naped ibis''' (''Pseudibis papillosa''): ਕਾਲ਼ਾ ਬੁੱਜ [[ਭਾਰਤੀ ਉਪਮਹਾਂਦੀਪ|ਭਾਰਤੀ ਉਪ-ਮਹਾਂਦੀਪ]] ਦੇ ਮੈਦਾਨੀ ਇਲਾਕਿਆਂ ਵਿਚ ਜੀਵਨ ਬਸਰ ਕਰਨ ਵਾਲਾ ਇਕ ਪੰਛੀ ਹੈ। ਇਹ ਬੁੱਜ ਦੂਸਰੀ ਰਕਮ ਦੇ ਬੁੱਜਾਂ ਵਾਂਙੂੰ ਪਾਣੀ ਦਾ ਬਹੁਤਾ ਆਸਰਾ ਨਹੀਂ ਟੋਲਦਾ ਤੇ ਖੁਸ਼ਕ ਇਲਾਕਿਆਂ ਵਿਚ ਪਾਣੀ ਤੋਂ ਹਟਵਾਂ ਵੀ ਜ਼ਿੰਦਗੀ ਜਿਊਂ ਲੈਂਦਾ ਏ। ਮੁੱਖ ਤੌਰ 'ਤੇ ਇਹ [[ਪੰਜਾਬ]], [[ਹਰਿਆਣਾ]] ਤੇ [[ਗੰਗਾ ਦਰਿਆ|ਗੰਗਾ]] ਦੇ ਮੈਦਾਨੀ ਇਲਾਕਿਆਂ ਵਿਚ ਮਿਲਦਾ ਹੈ। ਭਾਵੇਂ ਕਿ ਇਹ [[ਦੱਖਣੀ ਭਾਰਤ]] ਵਿਚ ਵੀ ਮਿਲਦਾ ਹੈ ਪਰ ਓਥੇ ਇਸਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ। 
''' ਕਾਲਾ ਬੁੱਜ (en:red-naped ibis''' (''Pseudibis papillosa''):[[ਭਾਰਤੀ ਉਪ ਮਹਾਂਦੀਪ]] ਵਿੱਚ ਪਾਇਆ ਜਾਂ ਵਾਲਾ ਇੱਕ ਪੰਛੀ ਹੈ । ਦੂਜੇ ''ਬੁੱਜਾਂ'' ਵਾਂਗੂੰ ਇਹ ਬੁੱਜ ਪਾਣੀ ਵਾਲੇ ਥਾਂਵਾਂ ਤੇ ਜਿਆਦਾ ਨਿਰਭਰ ਨਹੀਂ ਕਰਦਾ ਅਤੇ ਇਹ ਖੁਸ਼ਕ ਥਾਂਵਾਂ ਤੇ ਵੀ ਭੋਜਨ ਪ੍ਰਾਪਤ ਕਰ ਲੈਂਦਾ ਹੈ।
 
==ਹਵਾਲੇ==
== ਜਾਣ ਪਛਾਣ ==
ਕਾਲ਼ੇ ਬੁੱਜ ਦੀ ਲੰਮਾਈ ੪੮-੬੬ ਸੈਮੀ, ਵਜ਼ਨ ੪੮੫-੫੮੦ ਗ੍ਰਾਮ ਤੇ ਪਰਾਂ ਦਾ ਫੈਲਾਅ ੮੦-੯੫ ਸੈਮੀ ਹੁੰਦਾ ਹੈ। ਉਂਞ ਤਾਂ ਨਰ ਤੇ ਮਾਦਾ ਵੇਖਣ ਨੂੰ ਇੱਕੋ-ਜਿੱਕੇ ਜਾਪਦੇ ਹਨ ਪਰ ਮਾਦਾ ਨਰ ਨਾਲੋਂ ਥੋੜੀ ਨਿੱਕੀ ਹੁੰਦੀ ਹੈ। ਇਸਦੀਆਂ ਲੱਤਾਂ ਲੰਮੀਆਂ ਅਤੇ ਚੁੰਝ ਲੰਮੀ ਤੇ ਹੇਠਾਂ ਨੂੰ ਥੋੜੀ ਮੁੜੀ ਹੁੰਦੀ ਹੈ, ਜੋ ਕਿ ੩-੩.੩ ਇੰਚ ਲੰਮੀ ਹੁੰਦੀ ਏ। ਇਸਦੇ ਖੰਭ ਤੇ ਪੂੰਝਾ ਕਾਲ਼ੇ ਹੁੰਦੇ ਹਨ, ਜਿਨ੍ਹਾਂ 'ਤੇ ਨੀਲੀ-ਹਰੀ ਲਿਸ਼ਕ ਹੁੰਦੀ ਹੈ। ਇਸਦੀ ਧੌਣ ਅਤੇ ਬਾਕੀ ਸਰੀਰ ਭੂਰੇ ਰੰਗ ਦੇ ਲਿਸ਼ਕੋਂ ਬਗੈਰ ਹੁੰਦੇ ਹਨ। 
 
== ਖ਼ੁਰਾਕ ==
ਕਾਲ਼ਾ ਬੁੱਜ ਇਕ ਸਰਬਖੋਰ (ਸ਼ਾਕਾਹਾਰੀ-ਮਾਸਾਹਾਰੀ) ਪੰਛੀ ਹੈ। ਇਸਦੀ ਖ਼ੁਰਾਕ ਵਿਚ ਕੀਟ-ਪਤੰਗੇ, ਡੱਡੂ ਤੇ ਹੋਰ ਨਿੱਕੇ ਰੀੜ੍ਹਧਾਰੀ ਜਨੌਰ ਆ ਆ ਜਾਂਦੇ ਹਨ, ਨਾਲ ਦੀ ਨਾਲ ਇਹ ਫ਼ਸਲਾਂ ਦੇ ਦਾਣੇ ਵੀ ਚੁਗ ਲੈਂਦਾ ਹੈ। ਇਹ ਆਮ ਕਰਕੇ ਖੁੱਲ੍ਹਿਆਂ ਖੁਸ਼ਕ ਮੈਦਾਨਾਂ ਤੇ ਖੇਤਾਂ ਵਿੱਚੋਂ ਖ਼ੁਰਾਕ ਖਾਂਦਾ ਹੈ। ਕਈ ਵੇਰਾਂ ਇਹ ਕੂੜੇ ਢੇਰਾਂ 'ਚੋਂ ਤੇ ਸੋਕੇ ਦੀ ਰੁੱਤੇ ਲੋਥਾਂ ਤੇ ਕੀਟਾਂ ਦੇ ਲਾਰਵਿਆਂ ਨੂੰ ਵੀ ਖਾਂਦਾ ਹੈ। 
 
== ਪਰਸੂਤ ==
ਕਾਲ਼ਾ ਬੁੱਜ ਹੋਰਾਂ ਪੰਖੇਰੂਆਂ ਤੋਂ ਅੱਡਰੇ ਆਲ੍ਹਣੇ ਬਣਾਉਂਦਾ ਹੈ। ਇਨ੍ਹਾਂ ਦੇ ਝੁੰਡ ਬੜੇ ਨਿੱਕੇ ਹੁੰਦੇ ਹਨ, ਇਕ ਰੁੱਖ 'ਤੇ ੩-੫ ਆਲ੍ਹਣੇ। ਇਸਦਾ ਪਰਸੂਤ ਦਾ ਕੋਈ ਬੱਝਵਾਂ ਵੇਲਾ ਨਹੀਂ ਹੁੰਦਾ ਪਰ ਫਿਰ ਵੀ ਜ਼ਿਆਦਾਤਰ ਪਰਸੂਤ ਚੇਤ ਤੋਂ ਅੱਸੂ (ਮਾਰਚ ਤੋਂ ਅਕਤੂਬਰ) ਦੇ ਮਹੀਨਿਆਂ ਵਿਚਕਾਰ ਹੁੰਦਾ ਏ, ਜਾਣੀਕੇ ਮਾਨਸੂਨ ਤੋਂ ਪਹਿਲੋਂ। ਮਿਲਾਪ ਕਰਨ ਵੇਲੇ ਮਾਦਾ ਨਰ ਤੋਂ ਖਾਣ ਨੂੰ ਮੰਗਦੀ ਹੈ ਅਤੇ ਨਰ ਆਲ੍ਹਣੇ ਵਾਲ਼ੀ ਥਾਂ ਬਹਿ ਕੇ ਕੂਕਦਾ ਏ। ਇਹ ਆਵਦੇ ਆਲ੍ਹਣੇ [[ਬੋਹੜ|ਬੋਹੜਾਂ]] ਤੇ [[ਪਿੱਪਲ|ਪਿੱਪਲਾਂ]] ਉੱਤੇ ੬ ਗਜ਼ ਦੀ ਉੱਚਾਈ 'ਤੇ ਪਾਉਂਦਾ ਏ। ਆਲ੍ਹਣੇ ਦਾ ਵਿਆਸ ੩੫-੬੦ ਸੈਮੀ ਤੇ ਡੂੰਘਾਈ ੧੦-੧੫ ਸੈਮੀ ਹੁੰਦੀ ਹੈ। ਇਸਦੇ ਪੁਰਾਣੇ ਆਲ੍ਹਣੇ ਇੱਲਾਂ ਤੇ ਗਿੱਧਾਂ ਵੱਲੋਂ ਵਰਤ ਲਏ ਜਾਂਦੇ ਹਨ। ਮਾਦਾ ਇਕ ਵੇਰਾਂ ੩-੪ ਆਂਡੇ ਦੇਂਦੀ ਹੈ, ਜੇਨ੍ਹਾਂ 'ਤੇ ਮਾਦਾ ਤੇ ਨਰ ਦੋਵੇਂ ਵਾਰੋ-ਵਾਰੀ ਬਹਿੰਦੇ ਹਨ। ਆਂਡਿਆਂ 'ਤੇ ੩੩ ਦਿਨਾਂ ਦੇ ਚਿਰ ਤੱਕ ਬਹਿਣ ਮਗਰੋਂ ਬੋਟ ਨਿਕਲਦੇ ਹਨ। ਬੋਟਾਂ ਨੂੰ ਨਰ ਤੇ ਮਾਦਾ ਦੋਵੇਂ ਰਲ਼ਕੇ ਪਾਲਦੇ ਹਨ। ਬੋਟ ੧ ਮਹੀਨੇ ਦੇ ਏੜ-ਗੇੜ ਉੱਡਣ ਗੋਚਰੇ ਹੋ ਜਾਂਦੇ ਹਨ ਅਤੇ ੬-੭ ਹਫ਼ਤਿਆਂ ਦੀ ਉਮਰੇ ਮਾਪਿਆਂ ਦੇ ਆਲ੍ਹਣੇ ਤੋਂ ਪੂਰੀ ਤਰਾਂ ਅਜ਼ਾਦ ਹੋ ਜਾਂਦੇ ਹਨ। <ref>{{Cite web|url=https://en.m.wikipedia.org/wiki/Red-naped_ibis|title=Red Naped Ibis ਅੰਗਰੇਜ਼ੀ ਵਿਕੀਪੀਡੀਆ|last=|first=|date=|website=|publisher=|access-date=}}</ref>
 
==ਹਵਾਲੇR==
{{ਹਵਾਲੇ }}