ਰਾਜ ਗਿੱਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲੇਖ ਵਿਚ ਵਾਧਾ ਕੀਤਾ
 
ਲਾਈਨ 22:
}}
 
'''ਰਾਜ ਗਿੱਧ ''' (en:'''king vulture''':) (''Sarcoramphus papa'') ਇੱਕ ਵੱਡੇ ਆਕਾਰ ਦਾ ਪੰਛੀ ਹੈ ਜੋ ਕੇਂਦਰੀ ਅਮਰੀਕਾ ਅਤੇ [[ਦੱਖਣੀ ਅਮਰੀਕਾ ]] ਵਿੱਚ ਮਿਲਦਾ ਹੈ।
 
ਰਾਜ ਗਿੱਧ - ਰਾਜ ਗਿੱਧ ਨਵੇਂ ਜ਼ਮਾਨੇ ਦੀਆਂ ਗਿੱਧਾਂ ਨਾਲ ਨਾਤਾ ਰੱਖਣ ਵਾਲ਼ਾ ਇਕ ਵੱਡ ਆਕਾਰੀ ਪੰਛੀ ਹੈ। ਇਸਦਾ ਰਹਿਣ ਬਸੇਰਾ [[ਕੇਂਦਰੀ ਅਮਰੀਕਾ]] ਤੇ [[ਦੱਖਣੀ ਅਮਰੀਕਾ]] ਹਨ। ਇਹ ਮੁੱਖ ਤੌਰ ਤੇ [[ਮੈਕਸੀਕੋ]] ਦੀ ਦੱਖਣੀ ਬਾਹੀ ਤੋਂ ਲੈ ਕੇ [[ਅਰਜਨਟੀਨਾ]] ਦੇ ਉੱਤਰੀ ਇਲਾਕੇ ਤੱਕ ਦੇ ਨੀਵੇਂ ਖੰਡੀ ਜੰਗਲਾਂ ਵਿਚ ਮਿਲਦਾ ਹੈ। ਇਹ Sarcoramphus [[ਖ਼ਾਨਦਾਨ|ਖੱਲ੍ਹਣੇ]] ਦਾ ਇੱਕੋ ਇੱਕ ਜਿਉਂਦਾ ਜੀਅ ਹੈ।
 
== ਜਾਣ ਪਛਾਣ ==
ਇਸਦੀ ਲੰਮਾਈ ੩੨-੩੬ ਇੰਚ, ਵਜ਼ਨ ੨.੭ ਤੋਂ ੪.੫ ਕਿੱਲੋਗ੍ਰਾਮ ਤੇ ਪਰਾਂ ਦਾ ਫੈਲਾਅ ਚਾਰ ਤੋਂ ਸੱਤ ਫੁੱਟ ਹੁੰਦਾ ਏ। ਇਸਦੀ ਧੌਣ ਤੇ ਸਿਰ ਬਿਨ੍ਹਾਂ ਖੰਭਾਂ ਤੋਂ ਨੰਗੇ ਹੀ ਹੁੰਦੇ ਹਨ। ਇਸਦੇ ਖੰਭ ਚਿੱਟੇ ਹੁੰਦੇ ਹਨ, ਜੋ ਮਾੜੀ ਜਿਹੀ ਖੱਟੀ ਭਾਅ ਮਾਰਦੇ ਹਨ, ਪੂੰਝਾ ਤੇ ਪਰ ਗਾੜ੍ਹੇ ਭੂਰੇ ਤੇ ਕਾਲ਼ੇ ਹੁੰਦੇ ਹਨ। ਇਸਦੀ ਚਮੜੀ ਡੱਬ-ਖੜੱਬੀ ਹੁੰਦੀ ਹੈ, ਜੀਹਦੇ ਚ ਖੱਟਾ, ਸੰਤਰੀ, ਨੀਲਾ, ਜਾਮਣੀ ਤੇ ਲਾਲ ਰੰਗ ਹੁੰਦੇ ਹਨ। ਇਸਦੀ ਸੰਤਰੀ ਚੁੰਝ ਮਾਸ ਪਾੜਨ ਲਈ ਬੜੀ ਮਜ਼ਬੂਤ ਬਣੀ ਹੁੰਦੀ ਹੈ, ਜਿਸ 'ਤੇ ਕੁਕੜੀ ਵਾਂਙੂੰ ਨਿੱਕੀ ਜਿਹੀ ਕਲਗੀ ਬਣੀ ਹੁੰਦੀ ਹੈ। ਜਵਾਨ ਹੁੰਦੇ ਗਿੱਧ ੩ ਸਾਲਾਂ ਦੀ ਉਮਰੇ [[ਗਿਰਝ|ਗਿੱਧ]] ਵਾਂਙੂੰ ਵਿਖਣ ਡਹਿ ਪੈਂਦੇ ਹਨ ਪਰ ਪੂਰੀ ਤਰਾਂ ਰੰਗ ਆਉਣ ਤੇ ੫-੬ ਸਾਲ ਲੱਗ ਜਾਂਦੇ ਹਨ। ਇਸਦੀਆਂ ਭੂਰੀਆਂ ਲੱਤਾਂ ਲੰਮੀਆਂ ਤੇ ਪੰਜੇ ਮਜ਼ਬੂਤ ਹੁੰਦੇ ਹਨ। ਇਹ ੩੦ ਸਾਲ ਦੇ ਏੜ-ਗੇੜ ਉਮਰ ਭੋਗਦਾ ਹੈ। ਇਸਦੀ ਆਮ ਉਡਾਣ ੫੦੦੦ ਫੁੱਟ ਦੀ ਹੁੰਦੀ ਹੈ ਤੇ ਕਈ ਇਲਾਕਿਆਂ ਵਿਚ ਇਹ ੮੦੦੦ ਫੁੱਟ ਦੀ ਉਚਾਈ ਤੇ ਉੱਡਦਾ ਹੈ। ਇਸਦੀ ਵੱਧ ਤੋਂ ਵੱਧ ਉੱਚੀ ਉਡਾਰੀ ੧੧੦੦੦ ਫੁੱਟ ਨਾਪੀ ਗਈ ਹੈ।
 
== ਖ਼ੁਰਾਕ ==
ਇਸਦੀ ਮੁੱਖ ਖ਼ੁਰਾਕ ਲੋਥਾਂ ਖਾਣਾ ਹੈ ਪਰ ਇਹ ਫੱਟੜ ਜਾਨਵਰਾਂ, ਨਵਜੰਮੇ ਫਲ਼ਾਂ, ਰੀਂਙਣ ਵਾਲ਼ੇ ਨਿੱਕੇ ਜਨੌਰਾਂ ਨੂੰ ਵੀ ਖਾ ਲੈਂਦਾ ਹੈ।
 
== ਪਰਸੂਤ ==
ਰਾਜ ਗਿੱਧ ਚਾਰ ਤੋਂ ਪੰਜ ਸਾਲ ਦੀ ਉਮਰੇ ਪਰਸੂਤ ਲਈ ਤਿਆਰ ਹੋ ਜਾਂਦਾ ਹੈ। ਮਾਦਾ ਨਰ ਦੇ ਮੁਕਾਬਲੇ ਥੋੜਾ ਛੇਤੀ ਪਰਸੂਤ ਗੋਚਰੀ ਹੋ ਜਾਂਦੀ ਹੈ। ਇਸਦਾ ਪਰਸੂਤ ਦਾ ਵੇਲਾ ਖੁਸ਼ਕ ਰੁੱਤ ਹੈ ਤੇ ਇਹ ਆਵਦਾ ਖੋਖਲੇ ਰੁੱਖਾਂ ਵਿਚ ਬਣਾਉਂਦੇ ਹਨ। ਮਾਦਾ ਇੱਕ ਵੇਰਾਂ ਸਿਰਫ ਇਕ ਹੀ ਆਂਡਾ ਦੇਂਦੀ ਹੈ, ਜੀਹਤੇ ਨਰ ਤੇ ਮਾਦਾ ਦੋਵੇਂ ਰਲ਼ਕੇ ੫੨ ਤੋਂ ੫੮ ਦਿਨਾਂ ਲਈ ਬਹਿੰਦੇ ਹਨ। ਬੋਟ ਦੇ ਆਂਡੇ ਚੋਂ ਨਿਕਲਣ ਤੋਂ ਬਾਅਦ ੧੦ ਦਿਨਾਂ ਅੰਦਰ ਬੋਟ 'ਤੇ ਚਿੱਟੇ ਖੰਭ ਆਉਣੇ ਸ਼ੁਰੂ ਹੋ ਜਾਂਦੇ ਹਨ ਤੇ ੨੦ ਦਿਨਾਂ ਦੀ ਉਮਰੇ ਬੋਟ ਪੰਜਿਆਂ ਤੇ ਖਲੋਣਾ ਸ਼ੁਰੂ ਕਰ ਘੱਤਦਾ ਹੈ। ਬੋਟ ਆਵਦੀ ਜ਼ਿੰਦਗ਼ੀ ਦੀ ਪਹਿਲੀ ਉਡਾਰੀ ਚਾਰ ਮਹੀਨਿਆਂ ਦੀ ਉਮਰੇ ਲਾਉਂਦਾ ਹੈ।
 
== ਇਨਸਾਨੀ ਨਾਤਾ ==
ਰਾਜ ਗਿੱਧ [[ਮਾਇਆ ਸੱਭਿਅਤਾ]] ਵਿਚ ਮੁੱਖ ਸਥਾਨ ਰੱਖਣ ਵਾਲ਼ਾ ਪੰਛੀ ਸੀ। ਮਾਇਆ ਸੱਭਿਅਤਾ ਦੀ ਖੁਦਾਈ ਚੋਂ ਰਾਜ ਗਿੱਧ ਦੇ ਸਿਰ ਤੇ ਮਨੁੱਖੀ ਧੜ ਦੀਆਂ ਬਣੀਆਂ ਮੂਰਤਾਂ ਵੀ ਮਿਲੀਆਂ ਹਨ, ਜਿਸ ਨੂੰ ਇਕ ਦੇਵਤਾ ਦੇ ਰੂਪ ਵਿਚ ਮੰਨਿਆ ਜਾਂਦਾ ਸੀ। ਮਾਇਆ ਲੋਕਾਂ ਦਾ ਮੰਨਣਾ ਸੀ ਪਈ ਇਹ [[ਦੇਵਤਾ]] ਮਨੁੱਖਾਂ ਦੇ ਸੁਨੇਹੇ ਹੋਰ ਦੇਵਤਿਆਂ ਤੇ ਦੇਵਤਿਆਂ ਦੇ ਸੁਨੇਹੇ ਮਨੁੱਖਾਂ ਤੱਕ ਅੱਪੜਦੇ ਕਰਦਾ ਏ।<ref>{{Cite web|url=https://en.m.wikipedia.org/wiki/King_vulture|title=King Vulture ਅੰਗਰੇਜ਼ੀ ਵਿਕੀਪੀਡੀਆ|last=|first=|date=|website=|publisher=|access-date=}}</ref>
 
==ਹਵਾਲੇ ==
{{ਹਵਾਲੇ }}