ਕਾਲਾ ਸਿਰ ਬੋਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲੇਖ ਵਿੱਚ ਵਾਧਾ ਕੀਤਾ
ਲਾਈਨ 20:
}}
 
'''ਕਾਲ਼ਾ ਸਿਰ ਬੋਲ਼ੀ'''(en:'''black-headed bunting''':), (''Emberiza melanocephala'')ਕਾਲ਼ਾ ਸਿਰ ਬੋਲ਼ੀ ਨਿੱਕੇ ਕੱਦ ਦਾ ਇਕ ਅਲੋਕਾਰੀ  ਵਿੱਖ ਵਾਲ਼ਾ ਪੰਛੀ ਹੈ। ਇਸਦਾ ਵਿਗਿਆਨਕ ਨਾਂਅ Emberiza Melanocephala ਹੈ, Emberiza ਪੁਰਾਤਨ [[ਜਰਮਨ ਭਾਸ਼ਾ|ਜਰਮਨ]] ਭਾਸ਼ਾ ਦੇ ਸ਼ਬਦ Embritz ਤੋਂ ਤੇ Melanocephala [[ਯੂਨਾਨੀ ਭਾਸ਼ਾ|ਯੂਨਾਨੀ]] ਭਾਸ਼ਾ ਦੇ Melas(ਕਾਲ਼ਾ) ਤੇ Kaphale(ਸਿਰ) ਸ਼ਬਦਾਂ ਤੋਂ ਲਿਆ ਗਿਆ ਹੈ। ਇਹ ਇਕ ਲੰਮਾ ਪਰਵਾਸ ਕਰਨ ਵਾਲ਼ਾ ਪੰਛੀ ਏ। ਇਸਦੇ ਪਰਵਾਸ ਦੀ ਹੁਣ ਤੱਕ ਦੀ ਵੱਧ ਤੋਂ ਵੱਧ ਦੂਰੀ ੩੫੦੦ ਕੋਹ (੧ ਕੋਹ = ੨ਕਿੱਲੋਮੀਟਰ) ਨਾਪੀ ਗਈ ਹੈ ਤੇ ਇਕ ਖੋਜ ਵਿਚ ਇਹ ਵੀ ਪਾਇਆ ਗਿਆ ਕਿ ਇਸ ਨਿੱਕੇ ਜਿਹੇ ਪੰਛੀ ਇੱਕ ਸਾਤੇ/ਹਫ਼ਤੇ ਵਿਚ ੫੦੦ ਕੋਹ ਤੱਕ ਦਾ ਸਫ਼ਰ ਤਹਿ ਕੀਤਾ। ਇਹ ਖੁੱਲ੍ਹਿਆਂ ਖੇਤਾਂ ਤੇ ਘਾਹ ਦੇ ਮੈਦਾਨਾਂ ਵਿਚ ਬਸਰਦਾ ਏ। ਇਸਦਾ ਪਰਸੂਤ ਦਾ ਇਲਾਕਾ ਦੱਖਣੀ-ਚੜ੍ਹਦਾ [[ਯੂਰਪ]] ਤੇ [[ਮੱਧ ਏਸ਼ੀਆ|ਕੇਂਦਰੀ ਏਸ਼ੀਆ]] ਹੈ। ਇਹ ਆਪਣਾ [[ਸਿਆਲ]] ਦਾ ਵੇਲਾ ਭਾਰਤ ਵਿਚ ਬਿਤਾਉਂਦਾ ਹੈ, ਖ਼ਾਸ ਕਰਕੇ [[ਭਾਰਤ]] ਦੇ ਲਹਿੰਦੇ ਤੇ ਪਹਾੜ ਵਾਲ਼ੇ ਪਾਸੇ। ਸਿਆਲ ਵਿਚ ਇਹ [[ਜਪਾਨ]] ਦੀ ਚੜ੍ਹਦੀ ਬਾਹੀ, [[ਚੀਨ]], [[ਹਾਂਗਕਾਂਗ|ਹਾਂਗ-ਕਾਂਗ]], [[ਥਾਈਲੈਂਡ]], [[ਲਾਉਸ|ਲਾਓਸ]], [[ਦੱਖਣੀ ਕੋਰੀਆ|ਦੱਖਣੀ-ਕੋਰੀਆ]] ਤੇ [[ਮਲੇਸ਼ੀਆ|ਮਲੇਸ਼ੀਆ]] ਦੇ ਕੁਝ ਮੈਦਾਨੀ ਇਲਾਕਿਆਂ ਵਿਚ ਵੀ ਮਿਲ ਜਾਂਦਾ ਹੈ। 
'''ਕਾਲਾ ਸਿਰ ਬੋਲੀ'''(en:'''black-headed bunting''':), (''Emberiza melanocephala'') ਚਿੜੀ ਆਕਾਰ ਦਾ ਛੋਟਾ ਪੰਛੀ ਹੈ।
 
== ਜਾਣ ਪਛਾਣ ==
ਇਸਦੀ ਲੰਮਾਈ ੧੬ ਤੋਂ ੧੮ ਸੈਮੀ, ਵਜ਼ਨ ੨੪-੩੩ ਗ੍ਰਾਮ ਅਤੇ ਨਰ ਦੇ ਪਰਾਂ ਫੈਲਾਅ ੮੯ ਤੋਂ ੧੦੨ ਸੈਮੀ ਤੇ ਮਾਦਾ ਦੇ ਪਰਾਂ ਦਾ ਫੈਲਾਅ ੮੨  ਤੋਂ ੯੪ ਸੈਮੀ ਹੁੰਦਾ ਏ।<ref>{{Cite web|url=https://www.arkive.org/black-headed-bunting/emberiza-melanocephala/|title=Black Headed Bunting|last=|first=|date=|website=|publisher=|access-date=}}</ref> ਨਰ ਦਾ ਸਿਰ ਕਾਲ਼ਾ, ਪੂੰਝੇ ਤੇ ਪਰਾਂ ਦਾ ਰੰਗ ਫਿੱਕਾ ਕਾਲ਼ਾ ਹੁੰਦਾ ਹੈ ਜਿਨ੍ਹਾਂ 'ਤੇ ਚਿੱਟੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਨਰ ਦਾ ਬਾਕੀ ਸਰੀਰ ਗਾੜੀਓਂ ਖੱਟਾ ਤੇ ਮਗਰੋਂ ਲਾਲ ਹੁੰਦਾ ਏ। ਮਾਦਾ ਨਰ ਵਾਂਙੂੰ ਰੰਗਦਾਰ ਨਹੀਂ ਹੁੰਦੀ ਸਗੋਂ ਆਮ ਘਰੇਲੂ ਚਿੜੀਆਂ ਵਾਂਙੂੰ ਹੀ ਵਿਖਾਈ ਦਿੰਦੀ ਹੈ। ਨਰ ਤੇ ਮਾਦਾ ਦੋਵਾਂ ਦੀਆਂ ਅੱਖਾਂ ਭੂਰੀਆਂ ਤੇ ਚੁੰਝ ਸਲੇਟੀ ਰੰਗ ਦੀ ਗੋਲ ਤਿੱਖੀ ਹੁੰਦੀ ਹੈ। 
 
ਜਵਾਨ ਹੁੰਦੇ ਨਰ ਥੋੜਾ-ਥੋੜਾ ਮਾਦਾ ਨਾਲ ਮੇਲ਼ ਖਾਂਦੇ ਹਨ। ਇਨ੍ਹਾਂ ਦਾ ਰੰਗ ਵੱਡੇ ਨਰਾਂ ਦੇ ਮੁਕਾਬਲੇ ਫਿੱਕਾ ਹੁੰਦਾ ਹੈ। 
 
== ਖ਼ੁਰਾਕ ==
ਇਸਦੀ ਖ਼ੁਰਾਕ ਫ਼ਸਲਾਂ ਦੇ ਦਾਣੇ, ਘਾਹ ਦੇ ਬੀਅ, ਭੂੰਡੀਆਂ, [[ਭਰਿੰਡ|ਭਰਿੰਡਾਂ]], ਟਿੱਡੇ-ਟਿੱਡੀਆਂ ਤੇ [[ਲਾਰਵਾ|ਲਾਰਵੇ]] ਹੁੰਦੇ ਹਨ। 
 
== ਪਰਸੂਤ ==
ਇਸਦਾ ਪਰਸੂਤ ਵੇਲਾ [[ਗਰਮੀ (ਰੁੱਤ)|ਗਰਮੀਆਂ]] ਦੀ ਰੁੱਤੇ [[ਜੇਠ]] ਦਾ ਮਹੀਨਾ ਹੈ। ਇਹ ਆਵਦਾ ਆਲ੍ਹਣਾ ਭੁੰਜੇ ਜਾਂ ਭੌਂ ਤੋਂ ਵੱਧ ਤੋਂ ਵੱਧ ੧ ਮੀਟਰ ਉੱਚਾ ਕਿਸੇ ਝਾੜ 'ਤੇ ਬਣਾਉਂਦੀ ਹੈ। ਇਹ ਆਪਣਾ ਆਲ੍ਹਣਾ ਘਾਹ ਤੇ ਵਾਲਾਂ ਤੋਂ ਬਣਾਉਂਦੀ ਹੈ, ਕਈ ਵੇਰਾਂ ਆਲ੍ਹਣੇ ਨੂੰ ਸਜਾਉਣ ਦੀ ਮਾਰੀ ਇਹ ਆਲ੍ਹਣੇ ਵਿਚ ਫੁੱਲਾਂ ਦੀਆਂ ਡੋਡੀਆਂ ਤੇ ਭੇਡਾਂ ਦੀ ਉੱਨ ਵੀ ਰੱਖਦੀ ਹੈ। ਮਾਦਾ ਇਕ ਵੇਰਾਂ ੩ ਤੋਂ ੫ ਆਂਡੇ ਦੇਂਦੀ ਹੈ ਤੇ ਆਂਡਿਆਂ 'ਤੇ ੧੩ ਦਿਨ ਬਹਿਣ ਮਗਰੋਂ ਬੋਟ ਨਿਕਲਦੇ ਹਨ। ਬੋਟਾਂ ਨੂੰ ਖ਼ੁਰਾਕ ਵਜੋਂ ਕੀਟ ਹੀ ਖਵਾਏ ਜਾਂਦੇ ਹਨ ਪਰ ਜੇਕਰ ਕੀਟ ਨਾ ਮਿਲ ਸਕਣ ਤਾਂ ਬੀਅ ਵੀ ਖਵਾਏ ਜਾ ਸਕਦੇ ਹਨ। ਬੋਟ ੧੦ ਦਿਨਾਂ ਦੀ ਉਮਰੇ ਉਡਾਰੀ ਲਾ ਜਾਂਦੇ ਹਨ।<ref>{{Cite web|url=https://en.m.wikipedia.org/wiki/Black-headed_bunting|title=Black Headed Bunting|last=|first=|date=|website=|publisher=|access-date=}}</ref>  
 
==ਹਵਾਲੇ ==
{{ਹਵਾਲੇ }}