ਨਿਰਾਸ਼ਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਨਿਰਾਸ਼ਾਵਾਦ''' ਮਨ ਦੀ ਇੱਕ ਦਸ਼ਾ ਹੁੰਦੀ ਹੈ, ਜਿਸ ਵਿੱਚ ਵਿਅਕਤੀ ਜੀਵਨ ਨੂੰ ਨਕਾਰਾਤਮਕ ਨਜ਼ਰ ਨਾਲ ਵੇਖਦਾ ਹੈ। ਨਿਰਾਸ਼ਾਵਾਦੀ ਇੱਕ ਖਾਸ ਸਥਿਤੀ ਤੋਂ ਅਣਚਾਹੇ ਨਤੀਜਿਆਂ ਦੀ ਆਸ ਰੱਖਦੇ ਹਨ, ਜਿਸ  ਨੂੰ ਆਮ ਤੌਰ ਤੇ ਸਥਿਤੀਮੂਲਕ  ਨਿਰਾਸ਼ਾਵਾਦ ਕਿਹਾ ਜਾਂਦਾ ਹੈ। ਨਿਰਾਸ਼ਾਵਾਦੀ ਲੋਕ ਆਮ ਤੌਰ ਤੇ ਜਾਂ ਕਿਸੇ ਖਾਸ ਸਥਿਤੀ ਵਿਚ ਜੀਵਨ ਦੀਆਂ ਨਾਂਹਪੱਖੀ ਗੱਲਾਂ ਤੇ ਫੋਕਸ ਕਰਦੇ ਹਨ। ਗਲਾਸ ਅੱਧਾ ਖਾਲੀ ਹੈ ਜਾਂ ਅੱਧਾ ਭਰਿਆ ਹੋਇਆ ਹੈ? ਦੀ ਪਰਿਸਥਿਤੀ ਇਸ ਵਰਤਾਰੇ ਦੀ   ਆਮ ਉਦਾਹਰਣ ਹੈ। ਇਸ ਸਥਿਤੀ ਵਿੱਚ ਇੱਕ ਨਿਰਾਸ਼ਾਵਾਦੀ ਨੂੰ ਗਲਾਸ ਅੱਧਾ ਖਾਲੀ ਵਿਖਾਈ ਦਿੰਦਾ ਹੈ ਜਦੋਂ ਕਿ ਇੱਕ ਆਸ਼ਾਵਾਦੀ ਨੂੰ ਗਲਾਸ ਅੱਧਾ ਭਰਿਆ ਵਿਖਾਈ ਦਿੰਦਾ ਹੈ। ਪੂਰੇ ਇਤਹਾਸ ਵਿੱਚ , ਨਿਰਾਸ਼ਾਵਾਦੀ ਪ੍ਰਵਿਰਤੀ ਨੇ ਚਿੰਤਨ ਦੇ ਸਾਰੇ ਮੁੱਖ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ।<ref name="ben">Bennett, Oliver. ''Cultural pessimism.'' Edinburgh university press. 2001.</ref>
 
'''ਦਾਰਸ਼ਨਿਕ ਨਿਰਾਸ਼ਾਵਾਦ''' ਇਕ ਅਜਿਹਾ ਵਿਚਾਰ ਹੈ ਜੋ ਦੁਨੀਆਂ ਨੂੰ ਸਖਤੀ ਨਾਲ ਆਸ਼ਾਵਾਦੀ- ਵਿਰੋਧੀ ਢੰਗ ਨਾਲ ਦੇਖਦਾ ਹੈ। ਨਿਰਾਸ਼ਾਵਾਦ ਦਾ ਇਹ ਰੂਪ ਭਾਵਨਾਤਮਕ ਸੁਭਾਅ ਨਹੀਂ ਹੈ ਜਿਵੇਂ ਆਮ ਤੌਰ ਤੇ ਇਸ ਪਦ ਦਾ ਅਰਥ ਲੈ ਲਿਆ ਜਾਂਦਾ ਹੈ। ਇਸ ਦੀ ਬਜਾਏ, ਇਹ ਇੱਕ ਦਰਸ਼ਨ ਜਾਂ ਸੰਸਾਰ ਦ੍ਰਿਸ਼ਟੀਕੋਣ ਹੈ ਜੋ ਸਿੱਧੇ ਰੂਪ ਵਿੱਚ ਪ੍ਰਗਤੀ ਦੀ ਵਿਚਾਰਧਾਰਾ ਨੂੰ ਅਤੇ ਆਸਵਾਦ ਦੇ ਵਿਸ਼ਵਾਸ ਆਧਾਰਿਤ ਦਾਅਵਿਆਂ ਨੂੰ ਚੁਣੌਤੀ ਦਿੰਦਾ ਹੈ। ਦਾਰਸ਼ਨਿਕ ਨਿਰਾਸ਼ਾਵਾਦੀ ਅਕਸਰ ਹੋਂਦਵਾਦੀ ਨਿਖੇਧ-ਵਿਸ਼ਵਾਸੀ ਹੁੰਦੇ ਹਨ ਜੋ ਵਿਸ਼ਵਾਸ ਕਰਦੇ ਹਨ ਕਿ ਜੀਵਨ ਦਾ ਕੋਈ ਅੰਦਰੂਨੀ ਅਰਥ ਜਾਂ ਮੁੱਲ ਨਹੀਂ ਹੈ। ਪਰ ਇਸ ਅਵਸਥਾ ਦੇ ਪ੍ਰਤੀ ਉਨ੍ਹਾਂ ਦੇ ਪ੍ਰਤੀਕਰਮ ਵੱਖੋ ਵੱਖ ਹੁੰਦੇ ਹਨ ਅਤੇ ਅਕਸਰ ਜੀਵਨ ਦੀ ਪੁਸ਼ਟੀ ਕਰਨ ਵਾਲੇ ਹੁੰਦੇ ਹਨ।