ਬਾਬਾ ਦੁੱਲਾ ਸਿੰਘ ਜਲਾਲਦੀਵਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 4:
ਬਾਬਾ ਦੁੱਲਾ ਸਿੰਘ ਜੀ ਨੂੰ ਇਸਦੇ ਪ੍ਰਬੰਧਕੀ ਬੋਰਡ ਵਿੱਚ ਨਿਯੁਕਤ ਕਰ ਦਿੱਤਾ|1939 ਵਿੱਚ ਦੂਜੀ ਵਿਸ਼ਵ ਜੰਗ ਲੱਗਣ ਤੇ ਸਰਕਾਰ ਨੇ "ਕਿਰਤੀ" ਅਖ਼ਬਾਰ ਤੇ ਛਾਪਾ ਮਾਰਿਆ ਤੇ ਪ੍ਰੈਸ ਆਪਣੇ ਕਬਜ਼ੇ ਵਿੱਚ ਲੈ ਲਈ|
ਕਿਉੰਕਿ ਇਹ ਅਖਬਾਰ ਅੰਗਰੇਜ਼ਾੰ ਦੇ ਜ਼ੁਲਮ ਤੇ ਜੰਗ ਦੇ ਖਿਲਾਫ਼ ਿਲਖਦਾ ਸੀ|"ਕਿਰਤੀ" ਦੇ ਪ੍ਰਬੰਧਕ ਹਰਮਿੰਦਰ ਸਿੰਘ ,ਕਰਮ ਸਿੰਘ ਧੂਤ,ਮੁਬਾਰਕ ਸਾਗਰ ਤੇ ਬਾਬਾ ਦੁੱਲਾ ਸਿੰਘ ਜੀ ਰੂਪੋਸ਼ ਹੋ ਗਏ| ਅਕਤੂਬਰ 1941 ਨੂੰ ਜਦ ਬਾਬਾ ਜੀ ਰੂਪੋਸ਼ ਸਨ ਅਤੇ ਪਾਰਟੀ ਦੀ ਪੋਲਿਟ ਬਿਊਰੋ ਦੇ ਮੈੰਬਰ ਸਨ,ਇਹਨਾੰ ਨੂੰ ਨੂਰਮਹਿਲ ਤੋੰ ਸੀ.ਆਈ.ਡੀ. ਦੀ ਰਿਪੋਰਟ ਤੇ ਗਿ੍ਫਤਾਰ ਕਰ ਲਿਆ ਗਿਆ ਅਤੇ ਛੇ ਮਹੀਨੇ ਸ਼ਾਹੀ ਕਿਲਾ ਲਾਹੌਰ ਬੰਦ ਕਰ ਦਿੱਤਾ ਗਿਆ,ਬਹੁਤ ਤਸੀਹੇ ਦਿੱਤੇ ਗਏ| ਫਿਰ ਗੁਜਰਾਤ ਜੇਲ੍ਹ ਭੇਜ ਦਿੱਤਾ ਗਿਆ|ਇਸ ਤਰ੍ਹਾੰ ਬਾਬਾ ਜੀ ਨੂੰ ਫੜੋ- ਛੱਡੋ ਦਾ ਚੱਕਰ ਚੱਲਦਾ ਰਿਹਾ|ਭਗਤ ਸਿੰਘ ਬਿਲਗਾ ਦੀ ਲਿਖਤ ਅਨੁਸਾਰ 1925 ਦੀ ਦੀਵਾਲੀ ਵਾਲੇ ਦਿਨ ਬਾਬਾ ਬੂਝਾ ਸਿੰਘ ਤੇ ਬਾਬਾ ਦੁੱਲਾ ਸਿੰਘ ਨੂੰ ਅੰ੍ਮਿਤਸਰ ਤੋੰ ਗਿ੍ਫਤਾਰ ਕਰ ਲਿਆ ਗਿਆ|ਇਹ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੀ ਮੀਟਿੰਗ ਵਿੱਚ ਗਏ ਹੋਏ ਸਨ| ਬਾਬਾ ਜੀ ਨੇ ਮਿੰਟਗੁਮਰੀ,ਰਾਵਲਪਿੰਡੀ,ਗੁਜਰਾਤ,ਲਾਹੌਰ,ਪਟਿਆਲਾ ,ਅੰਬਾਲਾ ,ਦਿੱਲੀ ,ਮੇਰਠ ਦੀਆੰ ਜੇਲ੍ਹਾੰ ਵਿੱਚ ਵੱਖ-2 ਸਮੇੰ ਸਜ਼ਾਵਾੰ ਕੱਟੀਆੰ|ਇੱਕ ਸਾਲ ਜਲਾਵਤਨੀ ਦੀ ਸਜ਼ਾ ਦਾ ਜੀਵਨ ਬਤੀਤ ਕਰਨਾ ਪਿਆ ਤੇ ਲੰਮਾ ਸਮਾੰ ਗੁਪਤਵਾਸ ਚ ਰਹੇ|ਅੰਗਰੇਜ਼ ਸਰਕਾਰ ਨੇ ਬਾਬਾ ਜੀ ਦੇ ਪਰਿਵਾਰ ਦੀ ਜ਼ਮੀਨ 1941 ਵਿੱਚ ਕੁਰਕ ਕਰ ਲਈ,ਜੋ ਅਜ਼ਾਦੀ ਤੋੰ ਬਾਅਦ 1947 ਨੂੰ ਪਰਿਵਾਰ ਨੂੰ ਵਾਪਿਸ ਮਿਲੀ| ਕ੍ਾੰਤੀਕਾਰੀਆੰ ਦੇ ਲੰਮੇ ਸੰਘਰਸ਼ ਤੋੰ ਬਾਅਦ ਆਖਿਰ 15 ਅਗਸਤ,1947 ਨੂੰ ਅਜ਼ਾਦੀ ਮਿਲ ਗਈ|ਬਾਬਾ ਦੁੱਲਾ ਸਿੰਘ ਜੀ ਅਜ਼ਾਦੀ ਤੋੰ ਬਾਅਦ ਵੀ ਲੋਕਾੰ ਦੇ ਹੱਕਾੰ ਲਈ ਅੰਤ ਤੱਕ ਲੜ੍ਹਦੇ ਹੋਏ 29 ਦਸੰਬਰ,1966 ਨੂੰ ਇਸ ਦੁਨੀਆੰ ਨੂੰ ਅਲਵਿਦਾ ਆਖ ਗਏ|ਹਰ ਸਾਲ 29 ਦਸੰਬਰ ਨੂੰ ਪਿੰਡ ਵਾਸੀ ਤੇ ਜਿਉੰਦੀ ਜ਼ਮੀਰ ਵਾਲੇ ਦੁਨੀਆੰ ਚ ਵਸਦੇ ਲੋਕ ਗ਼ਦਰੀ ਬਾਬਾ ਦੁੱਲਾ ਸਿੰਘ ਜੀ ਨੂੰ ਉਹਨਾੰ ਦੇ ਜ਼ੱਦੀ ਪਿੰਡ ਜਲਾਲਦੀਵਾਲ(ਲੁਧਿਆਣਾ) ਵਿਖੇ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹਨ|
 
[[ਸ਼੍ਰੇਣੀ:ਭਾਰਤ ਦੇ ਆਜ਼ਾਦੀ ਸੰਗਰਾਮੀਏ]]