ਪੀ ਸੀ ਦੇਵਾਸੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
 
== ਅਰੰਭਕ ਜੀਵਨ ==
ਪਲਾਕਿਇਲ ਚੱਕੋ ਦੇਵਾਸੀਆ ਦਾ ਜਨਮ ਸੀਰੀਆ ਦੇ ਕੈਥੋਲਿਕ ਪਰਿਵਾਰ, ''ਪਲਾਕਿਇਲ'' ਵਿੱਚ 24 ਮਾਰਚ 1906 ਨੂੰ ਕੇਰਲਾ ਦੇ ਕੋਟਾਯਾਮ ਜ਼ਿਲ੍ਹੇ ਵਿੱਚ ਕੁਡਾਮਲੂਰ ਵਿਖੇ ਹੋਇਆ ਸੀ।
 
== ਸਿੱਖਿਆ ==
ਪ੍ਰਾਇਮਰੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਕੁਡਾਮਲੂਰ ਤੋਂ ਪ੍ਰਾਪਤ ਕੀਤੀ ਅਤੇ ਹਾਈ ਸਕੂਲ ਦੀ ਪੜ੍ਹਾਈ ਲਈ ਉਸ ਨੇ ਸੇਂਟ ਐਫਰੇਮ ਦਾ ਐਚਐਸ ਮੰਨਾਨਮ (1916-1924) ਵਿੱਚ ਦਾਖਲਾ ਲਿਆ। ਅਤੇ ਇੰਟਰਮੀਡੀਏਟ ਕੋਰਸ ਸੀ ਐਮ ਐਸ ਕਾਲਜ, ਕੋਟਯਾਮ (1925-1927) ਤੋਂ ਕਰਕੇ ਆਰਟਸ ਕਾਲਜ, ਤ੍ਰਿਵੇਂਦਰਮ (1927-1929) ਤੋਂ ਗ੍ਰੈਜੁਏਸ਼ਨ ਮੁਕੰਮਲ ਕੀਤੀ। ਫਿਰ ਮਦਰਾਸ ਯੂਨੀਵਰਸਿਟੀ ਤੋਂ ਦੋ ਭਾਸ਼ਾਵਾਂ ਸੰਸਕ੍ਰਿਤ ਅਤੇ ਮਲਿਆਲਮ (1937) ਵਿੱਚ ਐਮ ਏ ਕੀਤੀ।
 
== ਸੰਸਕ੍ਰਿਤ ਦਾ ਅਧਿਐਨ ==
ਉਸਨੇ ਸੰਸਕ੍ਰਿਤ ਦੀਆਂ ਮੁਢਲੀਆਂ ਗੱਲਾਂ ਓਲੇਸ਼ਾ ਦੇ ਸ੍ਰੀ ਮਥੂ ਆਸਨ ਤੋਂ ਰਵਾਇਤੀ ਢੰਗ ਨਾਲ ਸਿੱਖੀਆਂ। ''ਕਾਵਿਆ'' ਅਤੇ ''ਨਾਟਕ'' ਮਸ਼ਹੂਰ ਵਿਦਵਾਨ ਸ੍ਰੀ ਪੰਥਲਮ ਕ੍ਰਿਸ਼ਨਾ ਵਾਰੀਅਰ; ''ਵੇਦ'', ''ਉਪਨਿਸ਼ਦ'', ''ਚੈਂਪਸ'', ''ਵਿਦਿਆਭੂਸ਼ਣ'' ਵਿੱਚੋਂ ''ਧਰਮ ਸੂਤਰ'' ਤ੍ਰਿਵੇਂਦਰਮ ਦੇ ਵੈਂਕਿਟਰਮਾ ਸ਼ਰਮਾ ਕੋਲੋਂ; ਅਤੇ ਤ੍ਰਿਚੁਰ ਦੇ ''ਵਿਆਕਰਨ ਭੂਸ਼ਣ'' ਸ੍ਰੀ ਰਾਮ ਪਦੋਵਾਲ ਤੋਂ ''ਵਿਆਕਰਨ'' ਸਿੱਖੀ।
 
== ਪੇਸ਼ੇਵਰ ਕੈਰੀਅਰ ==
ਉਹ ਸੇਂਟ ਥਾਮਸ ਕਾਲਜ, ਤ੍ਰਿਚੁਰ (1931-1945) ਵਿਚ ਮਲਿਆਲਮ ਵਿਚ ਲੈਕਚਰਾਰ; ਐਸ.ਐਚ.ਕੋਲਜ, ਥੇਵਰਾ (1945-1958) ਵਿਖੇ ਓਰੀਐਂਟਲ ਭਾਸ਼ਾਵਾਂ ਵਿਚ ਸੀਨੀਅਰ ਲੈਕਚਰਾਰ; ਮਾਰ ਇਵਾਨੀਓਸ ਕਾਲਜ, ਤ੍ਰਿਵੇਂਦਰਮ (1958-1966) ਵਿਚ ਮਲਿਆਲਮ ਦਾ ਪ੍ਰੋਫੈਸਰ ਰਿਹਾ। ਸੰਨ 1966 ਵਿਚ ਸੇਵਾਮੁਕਤ ਹੋਣ ਤੇ ਦੇਵਾਸੀਆ ਨੂੰ ਯੂਜੀਸੀ ਤੋਂ ਫੈਲੋਸ਼ਿਪ ਮਿਲੀ ਜਿਸ ਦੇ ਤਹਿਤ ਉਸਨੇ ''ਸੋਮਦੇਵ'' ਦੇ ਸੰਸਕ੍ਰਿਤ ਮਹਾਂਕਾਵਿ ''ਕਥਾ ਸਰਿਤ ਸਾਗਰਮ'' ਦਾ ਮਲਿਆਲਮ ਵਿਚ ਪੂਰਾ ਅਨੁਵਾਦ ਤਿਆਰ ਕੀਤਾ।
 
== ਸਾਹਿਤਕ ਗਤੀਵਿਧੀਆਂ ==
 
ਉਹ ਤ੍ਰਿਚੁਰ ਤੋਂ ਪ੍ਰਕਾਸ਼ਤ (1932-1934) ਸਾਹਿਤਕ ਮਾਸਿਕ ''ਕੇਰਲਮ'' ਦੇ ਸੰਪਾਦਕਾਂ ਵਿੱਚੋਂ ਇੱਕ ਅਤੇ ਮਲਿਆਲਮ ਦੇ ਮਹੀਨੇਵਾਰ ਤੇਵਾਰਾ ਤੋਂ ਪ੍ਰਕਾਸ਼ਤ (1949-1970) ''ਜੈਭਾਰਤੇਮ ਦਾ'' ਮੈਨੇਜਿੰਗ ਐਡੀਟਰ ਰਿਹਾ।
ਉਸ ਨੇ ਸੰਸਕ੍ਰਿਤ ਅਤੇ ਮਲਿਆਲਮ ਵਿੱਚ ਬਾਇਓਗ੍ਰਾਫੀਕਲ ਸਕੈੱਚ, ਲੇਖ, ਅਤੇ ਕਵਿਤਾਵਾਂ ਲਿਖੀਆਂ ਹਨ ਅਤੇ ਕਲਾ, ਸਾਹਿਤ, ਉਪਨਿਸ਼ਦ ਆਦਿ ਬਾਰੇ ਕਈ ਲੇਖਾਂ ਰਾਹੀਂ ਕਈ ਪ੍ਰਮੁੱਖ ਪੱਤਰਾਂ ਵਿਚ ਯੋਗਦਾਨ ਪਾਇਆ। ਉਸ ਨੇ ਕੁਝ ਮਸ਼ਹੂਰ ਅੰਗਰੇਜ਼ੀ ਅਤੇ ਸੰਸਕ੍ਰਿਤ ਰਚਨਾਵਾਂ ਦਾ ਮਲਿਆਲਮ ਵਿੱਚ ਅਨੁਵਾਦ ਵੀ ਕੀਤਾ ਹੈ।
ਅਤੇ ਕਈ ਸਾਲਾਂ ਤੱਕ ''ਆਕਾਸ਼ਵਾਣੀ'' ਤੋਂ ਵੱਖ-ਵੱਖ ਵਿਸ਼ਿਆਂ 'ਤੇ ਰੇਡੀਓ ਗੱਲਬਾਤ ਅਤੇ ਕਵਿਤਾਵਾਂ ਪ੍ਰਸਾਰਿਤ ਕੀਤੀਆਂ।
 
== ਸ਼ੌਕ ==
ਪੋਰਟਰੇਟ ਪੇਂਟਿੰਗ ਅਤੇ ਮੂਰਤੀਕਾਰੀ ਉਸ ਦੇ ਸ਼ੌਕ ਸਨ। 1932 ਅਤੇ '33 ਵਿਚ ਉਸ ਦੁਆਰਾ ਬਣਾਏ ਗਏ ਟੈਗੋਰ ਅਤੇ ਨਿਊਮਨ ਦੇ ਪੋਰਟਰੇਟ ਅਜੇ ਵੀ ਸੇਂਟ ਥਾਮਸ ਕਾਲਜ ਵਿਚ ਸੁਰੱਖਿਅਤ ਹਨ।
==ਹਵਾਲੇ==
{{ਹਵਾਲੇ}}
[[ਸ਼੍ਰੇਣੀ:20ਵੀਂ ਸਦੀ ਦੇ ਭਾਰਤੀ ਕਵੀ]]
[[ਸ਼੍ਰੇਣੀ:ਮੌਤ 2006]]