ਰੋਲਾਂ ਬਾਰਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 76:
==ਸਾਹਿਤ ਦੇ ਖੇਤਰ ਵਿੱਚ ਯੋਗਦਾਨ==
ਰੋਲਾਂ ਬਾਰਥ ਨੇ ਅਨੇਕਾਂ ਵਿਸ਼ਿਆਂ ਉਤੇ ਲਿਖਿਆ ਅਤੇ ਜਿਨ੍ਹਾਂ ਵਿਸ਼ਿਆਂ ਉਤੇ ਕਲਮ ਚੁਕੀ ਉਸਦੇ ਰਾਹੀਂ ਆਪਣੀ ਵਿਲੱਖਣ ਪ੍ਰਤਿਭਾ ਅਤੇ ਚਿੰਤਨਸ਼ੀਲ ਬਿਰਤੀ ਨਾਲ ਨਵੇਂ ਨਵੇਂ ਆਯਾਮ ਰੌਸ਼ਨ ਕੀਤੇ। ਉਸਨੇ ਆਪਣੀ ਇਕ ਰੌਚਕ ਆਤਮਕਥਾ ਵੀ ਲਿਖੀ ਹੈ : ਰੋਲਾਂ ਬਾਰਥ ਬਾਈ ਰੋਲਾਂ ਬਾਰਥ (1975). ਰੋਲਾਂ ਬਾਰਥ ਸੰਰਚਨਾਵਾਦ ਦੇ ਸੰਦਰਭ ਵਿੱਚ ਨਵੇਂ ਨਵੇਂ ਨੁਕਤੇ ਪੈਦਾ ਕਰਨ ਵਿੱਚ ਲਾਜਵਾਬ ਹੈ। ਉਹ ਖੁਦ ਵੀ ਸੋਚਦਾ ਹੈ ਤੇ ਸੋਚਣ ਲਈ ਮਜਬੂਰ ਵੀ ਕਰਦਾ ਹੈ, ਉਹ ਹੈਰਾਨ ਵੀ ਕਰਦਾ ਹੈ ਅਤੇ ਸੱਟ ਵੀ ਮਾਰਦਾ ਹੈ, ਪਰ ਉਸਦੀ ਗੱਲ ਦਿਲਚਸਪੀ, ਸਚਾਈ ਅਤੇ ਅੰਤਰ-ਦ੍ਰਿਸ਼ਟੀ ਤੋਂ ਖਾਲੀ ਹੁੰਦੀ ਹੈ। ਬਾਰਥ ਨੂੰ ਪੜ੍ਹਨ ਦਾ ਅਰਥ ਹੈ, ਸਾਹਿਤ ਬਾਰੇ ਵਧੇਰੇ ਬੁਧੀਮਤਾ ਨਾਲ ਸੋਚਣਾ ਅਤੇ ਸਾਹਿਤ ਤੋਂ ਆਨੰਦ ਲੈਣ ਲਈ ਪਹਿਲਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੋਣਾ। ਬਾਰਥ ਨੇ ਆਲੋਚਨਾ ਨੂੰ ਰੌਚਕ ਵੀ ਬਣਾਇਆ ਹੈ ਅਤੇ ਪਹਿਲਾਂ ਨਾਲੋਂ ਵਧੇਰੇ ਦਾਰਸ਼ਨਿਕਤਾ ਮੂਲਕ ਵੀ। ਉਹ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਡੂੰਘੀ ਅੰਤਰ ਦ੍ਰਿਸ਼ਟੀ ਰਖਦਾ ਹੈ।<ref>{{Cite book|title=ਸਰੰਚਨਾਵਾਦ ਉਤਰ-ਸੰਰਚਨਾਵਾਦ ਅਤੇ ਪੂਰਬੀ ਕਾਵਿ -ਸ਼ਾਸਤਰ,|last=ਨਾਰੰਗ|first=ਗੋਪੀ ਚੰਦ|publisher=ਸਾਹਿਤ ਅਕਾਦਮੀ ਦਿੱਲੀ|year=|isbn=|location=|pages=ਪੰਨਾ ਨੰ. 150|quote=|via=}}</ref>
 
 
 
{{ਅਧਾਰ}}
 
==ਹਵਾਲੇ==