ਨਜ਼ਮ ਹੁਸੈਨ ਸੱਯਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਸਫ਼ਾ ਪਹਿਲਾਂ ਹੀ ਮੌਜੂਦ ਹੈ
ਲਾਈਨ 1:
{{merge|ਨਜਮ ਹੁਸੈਨ ਸੱਯਦ}}
ਪ੍ਰਗਤੀਵਾਦੀ - ਮਾਰਕਸਵਾਦੀ ਪੰਜਾਬੀ ਸਾਹਿਤ ਆਲੋਚਨਾ ਦੇ ਅੰਤਰਗਤ ਹੀ ਪੰਜਾਬੀ ਚਿੰਤਕ ਨਜ਼ਮ ਹੁਸੈਨ ਸੱਯਦ ਦਾ ਨਾਂ ਵੀ ਜੋੜਦੇ ਹਨ। ਇਸਲਾਮੀ ਜ਼ਾਵੀਏ ਮੁਤਾਬਿਕ ਸਾਹਿਤ ਦਾ ਕਾਰਜ ਕਰਨ ਵਾਲੇ ਪਾਕਿਸਤਾਨੀ ਪੰਜਾਬੀ ਚਿੰਤਕ ਸ਼ਾਹਬਾਜ਼ ਮਲਿਕ ਨੇ ਆਪਣੀ ਪੁਸਤਕ ਮੂੰਹ ਆਈ ਗੱਲ਼ ਵਿੱਚ ਟਿੱਪਣੀ ਕਰਦੇ ਹੋਏ ਲਿਖਿਆਂ ਹੈ ਕਿ ‘ਨਜ਼ਮ ਹੁਸੈਨ ਸੱਯਦ ਦੇ ਤਕਨੀਕ ਦੇ ਢੰਗ ਨੂੰ ਭਾਰਤੀ ਪੰਜਾਬ ਦੇ ਮਾਰਕਸਵਾਦੀ ਲਿਖਾਰੀਆਂ ਨੇ ਵੀ ਹੱਥੋਂ ਹੱਥ ਲਿਆ ਤੇ ਨਵਾਂ ਤੇ ਤਰੱਕੀਵੱਦ ਮਿਥਿਆ।’ ਪੰਜਾਬੀ ਦੇ ਬਹੁਤ ਸਾਰੇ ਚਿੰਤਕਾਂ ਜਿਵੇਂ ਡਾ ਅਤਰ ਸਿੰਘ , ਡਾ ਹਰਭਜਨ ਸਿੰਘ ,ਡਾ ਤੇਜਵੰਤ ਸਿੰਘ ਗਿੱਲ ,ਡਾ ਸਤਿੰਦਰ ਸਿੰਘ ਨੂਰ , ਡਾ ਜਗਬੀਰ ਸਿੰਘ ਅਤੇ ਡਾ ਸੁਰਜੀਤ ਸਿੰਘ ਭੱਟੀ ਆਦਿ ਨੇ ਉਸਦੇ ਚਿੰਤਨ ਸੰਬੰਧੀ ਨਿੱਠ ਕੇ ਵਿਚਾਰ- ਚਰਚਾ ਕੀਤੀ ਅਤੇ ਉਸਦੇ ਚਿੰਤਨ ਦੀ ਵਿਲੱਖਣਤਾ ਦੀ ਪਛਾਣ ਕਰਕੇ ਲਈ ਸੂਤਰ ਪੇਸ਼ ਕੀਤੇ ਹਨ । ਏਧਰਲੇ ਪੰਜਾਬ ਵਿੱਚ ਅੱਠਵੇਂ ਦਹਾਕੇ ਦੇ ਸ਼ੁਰੂ ਤੋਂ ਉਸ ਦੀਆਂ ਸਮੀਖਿਆ ਪੁਸਤਕਾਂ ਅਤੇ ਮਜ਼ਮੂਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ।ਸੇਧਾਂ , ਸਾਰਾਂ ,ਸੱਚ ਸਦਾ ਅਬਾਦੀ ਕਰਨਾ , ਅਕੱਬ ਕਹਾਣੀ , ਹੀਰ ਦਮੋਦਰ ਬਾਰੇ ਕੁਝ ਗੱਲਾਂ ਅਤੇ ਰੰਗ: ਫਰੀਦੋਂ ਨਾਨਕ ਨਾਨਕੇਂ ਫਰੀਦ ਆਦਿ ਉਸ ਦੀਆਂ ਪ੍ਰਮੁੱਖ ਆਲੋਚਨਾ ਪੁਸਤਕਾਂ ਹਨ।ਪੰਜਾਬੀ ਦੇ ਅਕਸਰ ਵਿਦਵਾਨ ਉਸਦੀ ਅੰਗਰੇਜ਼ੀ ਪੁਸਤਕ Recurrent patterns in punjabi poetry ਨੂੰ ਵੀ ਉਸਦੀ ਨਵੇਕਲੀ ਮੌਲਿਕ ਕਿਰਤ ਵਜੋਂ ਪੇਸ਼ ਕਰਦੇ ਹਨ। ਅਸਲ ਵਿੱਚ ਮਜਲਿਸ ਸ਼ਾਹ ਹੁਸੈਨ ਲਾਹੌਰ ਵੱਲੋਂ 1968 ਵਿੱਚ ਪ੍ਰਕਾਸਿਤ ਇਸ ਪੁਸਤਕ ਵਿਚਲੀ ਸਮਗਰੀ ਉਸਦੀਆਂ ਦੋਵਾਂ ਪੁਸਤਕ ਸੇਧਾਂ ਤੇ ਸਾਰ ਵਿੱਚ ਹੀ ਲਈ ਗਈ ਹੈ ।
 
ਨਜਮ ਹੁਸੈਨ ਸੱਯਦ ਨੇ ਸਾਹਿਤ ਸਿੱਧਾਤਕਾਰੀ ਦਾ ਕਾਰਜ ਨਹੀਂ ਕੀਤਾ ।ਉਸਨੇ ਆਪਣੇ ਧਿਆਨ ਦਾ ਮਰਕਜ਼ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਬਣਾਇਆਂ ਅਤੇ ਲੋਕ ਮੁਹਾਵਰੇ ਵਿੱਚ ਆਪਣੀਆਂ ਧਾਰਨਾਵਾਂ ਪ੍ਰਸਤੁਤ ਕਰਕੇ ਆਪਣੀ ਵੱਖਰਤਾ ਸਥਾਪਿਤ ਕੀਤੀ । ਮੱਧਕਾਲੀ ਸੂਫ਼ੀ ਤੇ ਕਿੱਸਾ ਕਾਵਿ ਪਰੰਪਰਾ ਸੰਬੰਧੀ ਉਸ ਦੀਆਂ ਮਾਰਕਸਵਾਦੀ ਵਿਚਾਰਧਾਰਾ ਦੇ ਜਮਾਤੀ ਫ਼ਲਸਫ਼ੇ ਉੱਪਰ ਮਥਨੀ ਧਾਰਨਾਵਾਂ ਪ੍ਰੋ ਕਿਸਨ ਸਿੰਘ ਦੀਆਂ ਇਸ ਸਾਹਿਤ ਸੰਬੰਧੀ ਪ੍ਰਸਤੁਤ ਧਾਰਨਾਵਾਂ ਨਾਲ ਮੇਲ ਖਾਂਦੀਆਂ ਹਨ । ਮਾਰਕਸਵਾਦੀ ਵਿਚਾਰਧਾਰਾ ਤੋਂ ਇਲਾਵਾ ਪਾਠ-ਮੂਲਕ , ਚਿਹਨ ਵਿਗਿਆਨਿਕ ਅਤੇ ਅੰਤਰੰਗ ਅਧਿਐਨ ਵਿਧੀਆਂ ਸੱਯਦ ਦੁਆਰਾਂ ਵਰਤੋਂ ਤੋਂ ਪਿੱਛੋਂ ਬੋਝਲ ਅਤੇ ਨਿਰਵਿਵੇਕ ਪ੍ਰਤੀਤ ਨਹੀਂ ਹੁੰਦੀਆਂ । ਅਸਲ ਵਿੱਚ ਇਨਾਂ ਵਿਧੀਆਂ ਦੀ ਸਹਾਇਤਾ ਨਾਲ ਉਹ ਪੰਜਾਬੀ ਸਭਿਆਚਾਰ ਦੇ ਲੋਕਯਾਨਕ ਵਿਰਸੇ ਦੇ ਅੰਦਰਵਾਰ ਝਾਕਦਾ ਹੈ ।