ਵਲਾਦੀਮੀਰ ਲੈਨਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 35:
[[File:Lenin-1895-mugshot.jpg|thumb|175px|right|'''ਲੈਨਿਨ''', ਦਸੰਬਰ 1895 ਦੀ ਤਸਵੀਰ]]
ਲੈਨਿਨ ਨੇ ਕੁਛ ਸਾਲਾਂ ਤੱਕ ਸਮਾਰਾ (ਵੋਲਗਾ ਦਰਿਆ ਦੀ ਇੱਕ ਬੰਦਰਗਾਹ) ਵਿੱਚ ਵਕਾਲਤ ਕੀਤੀ, ਫਿਰ 1893 ਵਿੱਚ ਸੇਂਟ ਪੀਟਰਜ਼ਬਰਗ ਆ ਗਏ। ਜਿਥੇ ਵਕਾਲਤ ਦੀ ਜਗ੍ਹਾ ਉਹ ਇੱਕ ਮੁਕਾਮੀ ਮਾਰਕਸਵਾਦੀ ਪਾਰਟੀ ਦੇ ਨਾਲ ਇਨਕਲਾਬੀ ਸਰਗਰਮੀਆਂ ਵਿੱਚ ਮਸਰੂਫ਼ ਹੋ ਗਿਆ। ਸੱਤ ਦਸੰਬਰ 1895 ਵਿੱਚ ਲੈਨਿਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਚੌਦਾਂ ਮਹੀਨੇ ਬਾਦ ਰਿਹਾਈ ਦੇ ਬਾਦ ਸੁਸ਼ੀਨਸਕੋਏ, ਸਾਇਬੇਰੀਆ ਭੇਜ ਦਿੱਤਾ। ਉਥੇ ਉਨ੍ਹਾਂ ਦੀ ਮੁਲਾਕਾਤ ਮਸ਼ਹੂਰ ਮਾਰਕਸਵਾਦੀ ਹਸਤੀਆਂ ਨਾਲ ਹੋਈ ਜਿਹਨਾਂ ਵਿੱਚ ਜਿਉਰਗੀ ਪਲੈਖ਼ਾਨੋਵ ਵੀ ਸਨ ਜਿਹਨਾਂ ਨੇ ਰੂਸ ਵਿੱਚ ਸਮਾਜਵਾਦ ਦੀ ਜਾਣ ਪਛਾਣ ਕਰਾਈ ਸੀ।
ਜੁਲਾਈ 1898 ਵਿੱਚ ਲੈਨਿਨ ਨੇ ਸਮਾਜਵਾਦੀ ਕਾਰਕੁੰਨ ਨਾਦੇਜ਼ਦਾ ਕਰੁਪਸਕਾਇਆ ਨਾਲ ਸ਼ਾਦੀ ਕੀਤੀ ਅਤੇ ਅਪਰੈਲ 1899 ਵਿੱਚ ਉਨ੍ਹਾਂ ਦੀ ਕਿਤਾਬ ਰੂਸ ਵਿੱਚ ਸਮਾਜਵਾਦ ਦਾ ਵਿਕਾਸ (The development of Socialism in Russia) ਪ੍ਰਕਾਸ਼ਿਤ ਹੋਈ। 1900 ਵਿੱਚ ਆਪਣੀ ਜਲਾਵਤਨੀ ਦੇ ਖ਼ਾਤਮਾ ਤੇ ਉਨ੍ਹਾਂ ਨੇ ਰੂਸ ਅਤੇ ਯੂਰਪ ਦੇ ਹੋਰ ਮੁਲਕਾਂ ਵਿੱਚ ਦੁਬਾਰਾ ਸਫ਼ਰ ਕਰਨਾ ਸ਼ੁਰੂ ਕੀਤਾ। ਲੈਨਿਨ [[ਜ਼ਿਊਰਿਖ|ਜ਼ਿਊਰਿਖ਼]], [[ਜਨੇਵਾ]], [[ਮਿਊਨਿਖ਼]], [[ਪਰਾਗ]], [[ਵਿਆਨਾ]], [[ਮਾਨਚੈਸਟਰ]]ਅਤੇ [[ਲੰਦਨ]]ਵਿੱਚ ਰਹੇ ਅਤੇ ਇਸੇ ਦੌਰਾਨ ਜੂਲੀਅਸ ਮਾਰਤੋਵ ਦੇ ਨਾਲ "ਇਸਕਰਾ" ''Iskra'' (ਜਿਸ ਦਾ ਅਰਥ ਚਿੰਗਾਰੀ ਹੁੰਦਾ ਹੈ) ਨਾਮੀ ਅਖ਼ਬਾਰ ਕਢਿਆ।<ref>{{cite web|url=http://www.historyguide.org/europe/lenin.html|title=Lenin was born Vladimir Ilyich Ulyanov, April 22, 1870, in the provincial city of Simbirsk on the Volga River.|publisher= historyguide.org|accessdate=18 October 2016}}</ref> ਮਾਰਤੋਵ ਬਾਅਦ ਵਿੱਚ ਉਸ ਦਾ ਹਰੀਫ਼ ਬਣਿਆ। ਉਸਨੇ ਭਵਿੱਖ ਦੇ ਜਮਹੂਰੀਅਤ ਪਸੰਦ ਹਾਮੀਆਂ ਦੀ ਤਲਾਸ਼ ਵਿੱਚ ਇਨਕਲਾਬ ਬਾਰੇ ਕਈ ਹੋਰ ਕਿਤਾਬਚੇ ਅਤੇ ਲੇਖ ਲਿਖੇ। ਲੈਨਿਨ ਨੇ ਕਈ ਨਾਮ ਇਸਤੇਮਾਲ ਕੀਤੇ ਮਗਰ ਆਖਿਰ ਵਿੱਚ ਲੈਨਿਨ ਅਪਣਾ ਲਿਆ, ਮੁਕੰਮਲ ਸ਼ਕਲ ਵਿੱਚ 'ਐਨ ਲੈਨਿਨ'। (ਪਛਮੀ ਅਖਬਾਰਾਂ ਨੇ ਐਨ ਲੈਨਿਨ ਤੋਂ ਉਸ ਦਾ ਨਾਮ ਨਿਕੋਲਾਈ ਲੈਨਿਨ ਫ਼ਰਜ਼ ਕਰ ਲਿਆ ਜੋ ਗ਼ਲਤ ਹੈ ਅਤੇ ਰੂਸ ਵਿੱਚ ਉਸ ਨੂੰ ਕਦੇ ਇਸ ਨਾਮ ਨਾਲ ਨਹੀਂ ਜਾਣਿਆ ਗਿਆ, ਖ਼ੁਦ ਲੈਨਿਨ ਨੇ ਕਦੇ ਇਹ ਨਾਮ ਇਸਤੇਮਾਲ ਨਹੀਂ ਕੀਤਾ)
 
ਲੈਨਿਨ '''ਰੂਸੀ ਸੋਸ਼ਲ ਡੈਮੋਕਰੈਟਿਕ ਲੇਬਰ ਪਾਰਟੀ''' ([[ਰੂਸੀ ਭਾਸ਼ਾ|ਰੂਸੀ]] Росси́йская социа́л-демократи́ческая рабо́чая па́ртия, РСДРП, ''Rossiyskaya sotsial-demokraticheskaya rabochaya partiya'', ''ਆਰਐਸਡੀਆਰਪੀ'') ਦਾ ਜੋਸ਼ੀਲਾ ਕਾਰਕੁਨ ਸੀ ਅਤੇ 1903 ਵਿੱਚ ਬੋਲਸ਼ੇਵਿਕ ਧੜੇ ਨੂੰ ਲੈ ਕੇ ਮੇਨਸ਼ਵਿਕਾਂ ਨਾਲੋਂ ਵੱਖ ਹੋ ਗਏ। ਪਾਰਟੀ ਵਿੱਚ ਸ਼ਮੂਲੀਅਤ ਲਈ ਹਮਦਰਦਾਂ ਦੀ ਜਗ੍ਹਾ ਮਹਿਜ਼ ਇਨਕਲਾਬ ਪਸੰਦਾਂ ਦੀ ਚੋਣ ਲਾਜਿਮੀ ਕ਼ਰਾਰ ਦੇਣ ਦੀ ਰਾਏ ਸ਼ੁਮਾਰੀ ਵਿੱਚ ਮੇਨਸ਼ਵਿਕਾਂ ਦੀ ਹਾਰ ਕਾਰਨ ਉਨ੍ਹਾਂ ਦੇ ਨਾਮ ਬੋਲਸ਼ੇਵਿਕ ਯਾਨੀ ਬਹੁਗਿਣਤੀ ਅਤੇ ਮੇਨਸ਼ਵਿਕ ਯਾਨੀ ਘੱਟਗਿਣਤੀ ਪਏ। ਇਸ ਤਕਸੀਮ ਨੂੰ ਲੈਨਿਨ ਦੇ ਕਿਤਾਬਚੇ [[ਕੀ ਕਰਨਾ ਲੋੜੀਏ?]] (1901 - 1902) ਨੇ ਪੱਕਾ ਕੀਤਾ, ਜਿਸ ਵਿੱਚ ਇਨਕਲਾਬ ਦੀ ਪ੍ਰੈਕਟਸ ਉੱਤੇ ਗ਼ੌਰ ਕੀਤਾ ਗਿਆ ਸੀ।