ਤਿਕੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਵਾਧਾ
ਲਾਈਨ 2:
 
'''ਤ੍ਰਿਭੁਜ ਜਾਂ ਤਿਕੋਣ''' (ਅੰਗਰੇਜ਼ੀ : Triangle ) ਇੱਕ ਵਿਲੱਖਣ ਪਲੇਨ ਯਾਨੀ ਦੋ ਪਾਸਾਰੀ ਯੂਕਲਿਡੀ ਸਪੇਸ ਵਿੱਚ ਤਿੰਨ ਸਰਲ ਰੇਖਾਵਾਂ ਨਾਲ ਘਿਰੀ ਬੰਦ ਆਕ੍ਰਿਤੀ ਨੂੰ ਕਹਿੰਦੇ ਹਨ। ਤ੍ਰਿਭੁਜ ਵਿੱਚ ਤਿੰਨ ਭੁਜਾਵਾਂ ਅਤੇ ਤਿੰਨ ਕੋਣ ਹੁੰਦੇ ਹਨ। ਤ੍ਰਿਭੁਜ ਸਭ ਤੋਂ ਘੱਟ ਭੁਜਾਵਾਂ ਵਾਲਾ ਬਹੁਭੁਜ ਹੈ। ਇਨ੍ਹਾਂ ਭੁਜਾਵਾਂ ਅਤੇ ਕੋਣਾਂ ਦੇ ਮਾਪ ਦੇ ਆਧਾਰ ਉੱਤੇ ਤ੍ਰਿਭੁਜ ਦਾ ਵਰਗੀਕਰਣ ਕੀਤਾ ਗਿਆ ਹੈ। A ,B ਅਤੇ C ਤਿੰਨ ਬਿਦੂਆਂ ਨਾਲ ਬਣੀ ਤ੍ਰਿਭੁਜ ਨੂੰ <math>\triangle ABC</math> ਕਿਹਾ ਜਾਂਦਾ ਹੈ।
 
==ਭੁਜਾਵਾਂ ਦੇ ਆਧਾਰ ਤੇ==
 
'''ਸਮਬਾਹੁ ਤ੍ਰਿਭੁਜ ''' - ਜੇਕਰ ਕਿਸੇ ਤ੍ਰਿਭੁਜ ਦੀਆਂ ਤਿੰਨਾਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ ਸਮਬਾਹੂ ਤ੍ਰਿਭੁਜ ਕਹਾਉਂਦੀ ਹੈ । ਸਮਬਾਹੁ ਤ੍ਰਿਭੁਜ ਦੇ ਤਿੰਕੋਣ ਕੋਣ ੬੦ ਅੰਸ਼ ਦੇ ਹੁੰਦੇ ਹਨ ।
 
'''ਸਮਦੋਬਾਹੂ ਤ੍ਰਿਭੁਜ''' - ਜੇਕਰ ਕਿਸੇ ਤ੍ਰਿਭੁਜ ਦੀ ਕੋਈ ਦੋ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ 'ਸਮਦੋਬਾਹੂ ਤ੍ਰਿਭੁਜ ਕਹਾਉਂਦੀ ਹੈ । ਸਮਦੋਬਾਹੂ ਤ੍ਰਿਭੁਜ ਦੀਆਂ ਅਨੁਸਾਰੀ ਸਮਾਨ ਭੁਜਾਵਾਂ ਦੇ ਆਹਮਣੇ ਸਾਹਮਣੇ ਦੇ ਕੋਣ ਵੀ ਬਰਾਬਰ ਹੁੰਦੇ ਹਨ ।
 
'''ਵਿਖਮਬਾਹੂ ਤ੍ਰਿਭੁਜ''' - ਜਿਸ ਤ੍ਰਿਭੁਜ ਦੀਆਂ ਸਾਰੀਆਂ ਭੁਜਾਵਾਂ ਅਸਮਾਨ ਹੋਣ ।
 
==ਕੋਣ ਦੇ ਮਾਪ ਦੇ ਆਧਾਰ ਤੇ==
 
'''ਨਿਊਨਕੋਣ ਤ੍ਰਿਭੁਜ''' - ਜੇਕਰ ਕਿਸੇ ਤ੍ਰਿਭੁਜ ਦੇ ਤਿੰਨਾਂ ਕੋਣ ੯੦ ਅੰਸ਼ ਤੋਂ ਘੱਟ ਦੇ ਹੋਣ ।
 
''ਅਧਿਕਕੋਣ ਤ੍ਰਿਭੁਜ'' - ਜੇਕਰ ਕਿਸੇ ਤ੍ਰਿਭੁਜ ਦਾ ਕੋਈ ਇੱਕ ਕੋਣ ੯੦ ਅੰਸ਼ ਤੋਂ ਜਿਆਦਾ ਹੋਵੇ ।
 
'''ਸਮਕੋਣ ਤ੍ਰਿਭੁਜ''' - ਜੇਕਰ ਕਿਸੇ ਤ੍ਰਿਭੁਜ ਦਾ ਕੋਈ ਇੱਕ ਕੋਣ ੯੦ ਅੰਸ਼ ਦਾ ਹੋਵੇ ।
 
ਕਿਸੇ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਯੋਗ ਹਮੇਸ਼ਾ ੧੮੦ ਅੰਸ਼ ਹੁੰਦਾ ਹੈ ।