ਖ਼ੁਸ਼ਹੈਸੀਅਤੀ ਟੈਕਸ ਮੋਰਚਾ

ਖ਼ੁਸ਼ਹੈਸੀਅਤੀ ਟੈਕਸ ਮੋਰਚਾ 1959 ਵਿੱਚ ਭਾਰਤੀ ਪੰਜਾਬ ਵਿੱਚ ਉਠਿਆ ਇੱਕ ਕਿਸਾਨ ਅੰਦੋਲਨ ਸੀ। ਇਸ ਦੀ ਅਗਵਾਈ ਪੰਜਾਬ ਕਿਸਾਨ ਸਭਾ ਨੇ ਕੀਤੀ ਸੀ। ਹਜ਼ਾਰਾਂ ਕਿਸਾਨ ਜੇਲ੍ਹਾਂ ਵਿੱਚ ਗਏ, ਉੱਥੇ ਕਿਸਾਨਾਂ ਨੇ ਪੁਲਿਸ ਦੀਆਂ ਲਾਠੀਆਂ ਖਾਧੀਆਂ, ਘਰਾਂ-ਜਮੀਨਾਂ ਅਤੇ ਡੰਗਰਾਂ ਦੀਆਂ ਕੁਰਕੀਆਂ ਕਰਵਾਈਆਂ। ਇਸ ਸੰਘਰਸ਼ ਦੌਰਾਨ ਕਿਸਾਨ ਮਜ਼ਦੂਰ ਔਰਤਾਂ ਸ਼ਹੀਦ ਹੋਏ ਸਨ, ਜਿੰਨ੍ਹਾਂ 'ਚ ਪਿੰਡ ਐਤੀਆਣਾ ਦੀਆਂ ਬੀਬੀਆਂ ਚੰਦ ਕੌਰ ਅਤੇ ਬਚਨ ਕੌਰ ਵੀ ਸ਼ਾਮਲ ਸਨ। ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਸੀ।

ਇਹ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਲੜੇ ਗਏ ਸਭ ਤੋਂ ਵੱਡੇ ਅੰਦੋਲਨਾਂ ਵਿੱਚੋਂ ਇੱਕ ਸੀ। ਪੰਜਾਬ ਵਿੱਚ ਕਿਸਾਨਾਂ ਦੀ ਵਿਸ਼ਾਲ ਏਕਤਾ ਬਣ ਗਈ ਸੀ ਅਤੇ ਕਿਸਾਨਾਂ ਨੂੰ ਖੇਤੀਬਾੜੀ ਮਜ਼ਦੂਰਾਂ ਅਤੇ ਆਬਾਦੀ ਦੇ ਹੋਰ ਵਰਗਾਂ ਦੀ ਭਰਪੂਰ ਹਮਾਇਤ ਹਾਸਲ ਮਿਲੀ ਸੀ।[1]

ਪਿਛੋਕੜ

ਸੋਧੋ

ਹਵਾਲੇ

ਸੋਧੋ