ਖੁਸ਼ੀਆ (ਉਰਦੂ: خوشیا) ਮੰਟੋ ਦੀ ਕਹਾਣੀ ਹੈ।

"ਖੁਸ਼ੀਆ"
ਲੇਖਕ ਸਆਦਤ ਹਸਨ ਮੰਟੋ
ਮੂਲ ਸਿਰਲੇਖخوشیا
ਦੇਸ਼ਭਾਰਤ,ਪਾਕਿਸਤਾਨ
ਭਾਸ਼ਾਉਰਦੂ
ਵੰਨਗੀਨਿੱਕੀ ਕਹਾਣੀ
ਮੀਡੀਆ ਕਿਸਮਨਿੱਕੀ ਕਹਾਣੀ

ਮੁੱਖ ਪਾਤਰ ਖ਼ੁਸ਼ੀਆ ਇੱਕ ਤਵਾਇਫ਼ ਦਾ ਦਲਾਲ ਹੈ। ਇੱਕ ਦਿਨ ਜਦੋਂ ਉਹ ਤਵਾਇਫ਼ ਦੇ ਘਰ ਜਾਂਦਾ ਹੈ ਤੇ ਦਰਵਾਜ਼ਾ ਖੜਕਾਉਂਦਾ ਹੈ ਤਾਂ ਉਹ ਨਹਾ ਰਹੀ ਹੁੰਦੀ ਹੈ ਤੇ ਪੁੱਛਦੀ ਹੈ ਕਿ ਕੌਣ ਹੈ। ਜਦੋਂ ਪਤਾ ਚੱਲਦਾ ਹੈ ਕਿ ਖ਼ੁਸ਼ੀਆ ਤਾਂ ਉਹ ਇਕ ਦਮ ਦਰਵਾਜ਼ਾ ਖ੍ਹੋਲ ਦਿੰਦੀ ਹੈ। ਉਹ ਅਲਫ਼ ਨੰਗੀ ਹੁੰਦੀ ਹੈ। ਖ਼ੁਸ਼ੀਆ ਘਬਰਾ ਗਿਆ। ਉਹ ਮੂੰਹ ਫੇਰ ਕਿ ਕਹਿੰਦੈ ਕਿ ਕਪੜੇ ਪਹਿਨ ਕੇ ਦਰਵਾਜ਼ਾ ਖ੍ਹੋਲ ਦਿੰਦੀ। ਅੱਗੋਂ ਉਹ ਜੋ ਜਵਾਬ ਦਿੰਦੀ ਹੈ ਉਹ ਖ਼ੁਸ਼ੀਏ ਤੇ ਅਸਮਾਨੀਂ ਬਿਜਲੀ ਵਾਂਗ ਗਿਰਦਾ ਹੈ। ਉਹ ਕਹਿੰਦੀ ਹੈ, "ਜਦੋਂ ਤੂ ਕਿਹਾ ਖੁਸ਼ੀਆ ਹੈ ਤਾਂ ਮੈਂ ਸੋਚਿਆ ਕੀ ਹਰਜ ਹੈ। ਆਪਣਾ ਖ਼ੁਸ਼ੀਆ ਹੀ ਤਾਂ ਹੈ ਆਉਣ ਦਿਓ।" ਇਹ ਗੱਲ ਖੁਸ਼ੀਏ ਦਾ ਦਿਮਾਗ ਖ਼ਰਾਬ ਕਰ ਦਿੰਦੀ ਹੈ ਕਿ ਭਾਵੇ ਉਹ ਇੱਕ ਤਵਾਇਫ ਦਾ ਦਲਾਲ ਹੈ ਪਰ ਉਹ ਇੱਕ ਮਰਦ ਵੀ ਤਾਂ ਹੈ। ਇਹ ਗੱਲ ਸਾਰਾ ਦਿਨ ਉਸ ਦੇ ਜ਼ਿਹਨ ਵਿੱਚ ਖਟਕਦੀ ਰਹਿੰਦੀ ਹੈ। ਕਹਾਣੀ ਦੇ ਅੰਤ ਵਿੱਚ ਖ਼ੁਸ਼ੀਆ, ਅਪਣੀ ਮਰਦਾਨਗੀ ਬਰਕਰਾਰ ਰੱਖਣ ਲਈ ਕਿਸੇ ਹੋਰ ਦਲਾਲ ਦੇ ਜ਼ਰੀਏ ਆਪ ਉਸੇ ਸ਼ਾਮ ਗਾਹਕ ਬਣਕੇ ਆਉਂਦੈ ਤੇ ਉਸ ਤਵਾਇਫ ਨੂੰ ਕਾਰ ਚ ਬਿਠਾ ਕੇ ਲੈ ਜਾਂਦਾ ਹੈ।