ਖੇਮ ਸਿੰਘ ਬੇਦੀ KCIE (21 ਫਰਵਰੀ 1832-10 ਅਪ੍ਰੈਲ 1905) ਦਾਅਵਾ ਕਰਦਾ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਿੱਧੇ ਵੰਸ਼ ਵਿਚੋਂ  ਸੀ।ਉਹ 1873 ਵਿੱਚ ਸਿੰਘ ਸਭਾ ਦਾ ਸੰਸਥਾਪਕ, ਅਤੇ ਇੱਕ ਸਨਾਤਨ ਸਿੱਖ ਸੀ ਜਿਸਦਾ ਵਿਸ਼ਵਾਸ ਸੀ ਕਿ ਸਿੱਖਾਂ ਅਤੇ ਹਿੰਦੂਆਂ ਵਿੱਚ ਕੋਈ ਮੂਲ-ਅੰਤਰ ਨਹੀਂ ਸੀ [1] ਇਸਨੇ ਸਿੱਖਾਂ ਲਈ ਬਹੁਤ ਸਾਰੀਆਂ ਦਾਨੀ ਸੰਸਥਾਵਾਂ ਦੀ ਸਥਾਪਨਾ ਕੀਤੀ, ਬ੍ਰਿਟਿਸ਼ ਰਾਜ ਦੇ ਦੌਰਾਨ ਪੰਜਾਬ ਦਾ ਜ਼ਿਮੀਂਦਾਰ ਅਤੇ ਸਿਆਸਤਦਾਨ ਸੀ।

Sir Baba Khem Singh Beda (or Bedi) of Kullar (1830-1905)
ਕੁਲਾਰ ਦਾ ਸਰ ਬਾਬਾ ਖੇਮ ਸਿੰਘ ਬੇਦਾ (ਜਾਂ ਬੇਦੀ)  (1830-1905), ਫੋਟੋ ਲੰਡਨ ਵਿੱਚ 1902 ਵਿੱਚ ਲਈ ਗਈ। 

ਜ਼ਿੰਦਗੀ

ਸੋਧੋ

ਬੇਦੀ ਦਾ ਜਨਮ ਕਲਾਰ ਸੇਧਾਂ, ਰਾਵਲਪਿੰਡੀ ਜ਼ਿਲ੍ਹੇ ਵਿੱਚ 1832 ਵਿੱਚ ਹੋਇਆ ਸੀ। ਕਿਹਾ ਜਾਂਦਾ ਹੈ ਕਿ ਉਹ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ, ਦੇ ਤੇਰ੍ਹਵੇਂ ਸਿੱਧੇ ਵੰਸ਼ ਵਿਚੋਂ ਸੀ। [2] ਉਸ ਦੇ ਪਿਤਾ ਬਾਬਾ ਅਤਰ ਸਿੰਘ 25 ਨਵੰਬਰ 1839 ਨੂੰ ਇੱਕ ਪਰਿਵਾਰਿਕ ਝਗੜੇ ਵਿੱਚ ਮਾਰੇ ਗਏ ਅਤੇ ਬੇਦੀ ਤੇ ਉਸ ਦੇ ਵੱਡੇ ਭਰਾ ਸੰਪੂਰਨ ਸਿੰਘ ਨੂੰ ਵਿਰਾਸਤ ਦੋਆਬਾ ਖੇਤਰ ਵਿੱਚ ਜਗੀਰਾਂ ਮਿਲ ਗਈਆਂ ਸਨ ਅਤੇ ਨਾਲ ਹੀ ਦਿਪਾਲਪੁਰ ਤਹਿਸੀਲ ਵਿੱਚ 41 ਪਿੰਡ ਵੀ ਮਿਲੇ ਸਨ। 1849 ਵਿੱਚ ਈਸਟ ਇੰਡੀਆ ਕੰਪਨੀ ਦੁਆਰਾ ਪੰਜਾਬ ਦੇ ਕਬਜ਼ੇ ਦੇ ਬਾਅਦ, ਇਨ੍ਹਾਂ ਵਿੱਚੋਂ 14 ਪਿੰਡ ਨਵੇਂ ਪ੍ਰਸ਼ਾਸਨ ਦੁਆਰਾ ਹਥਿਆ ਲਏ ਗਏ ਸਨ।[3]

ਹਵਾਲੇ

ਸੋਧੋ
  1. Louis E. Fenech; W. H. McLeod (2014). Historical Dictionary of Sikhism. Rowman & Littlefield. p. 183. ISBN 978-1-4422-3601-1.
  2. Bobby Singh Bansal, Remnants of the Sikh Empire: Historical Sikh Monuments in India & Pakistan, Hay House, Inc, 1 Dec 2015
  3. Harbans Singh, The Encyclopaedia of the Sikhism Volume, Punjabi University Patiala