ਦੋਆਬਾ
ਦੁਆਬਾ ਜਿਸ ਨੂੰ ਪੰਜਾਬ ਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਇਲਾਕੇ ਵਿੱਚ ਬਿਸਟ ਦੁਆਬ ਜਾਂ ਜਲੰਧਰ ਦੁਆਬ ਵੀ ਕਿਹਾ ਜਾਂਦਾ ਹੈ। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਇਸ ਇਲਾਕੇ ਦੇ ਲੋਕਾਂ ਨੂੰ ਦੁਆਬੀਏ ਕਿਹਾ ਜਾਂਦਾ ਹੈ। ਇਹ ਸ਼ਬਦ ਦੋ+ਆਬ ਮਤਲਵ ਦੋ ਪਾਣੀਆਂ ਦੀ ਧਰਤੀ ਤੋਂ ਬਣਿਆ ਹੈ। ਇਸ ਇਲਾਕੇ ਵਿੱਚ 35% ਅਬਾਦੀ ਪਛੜੀਆਂ ਸ਼੍ਰੇਣੀਆਂ ਲੋਕਾਂ ਦੀ ਹੈ। ਇਸ ਨੂੰ ਐਨਆਰ ਆਈ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਦੁਆਬੇ ਦੇ ਇਲਾਕੇ ਨੂੰ ਮੰਜਕੀ, ਦੋਨਾ, ਧੱਕ, ਸਿਰੋਵਾਲ, ਕੰਡੀ ਅਤੇ ਬੇਟ ਵੰਡਿਆ ਗਿਆ ਹੈ। ਦੋਨਾ, ਮੰਜਕੀ ਅਤੇ ਧੱਕ ਦੇ ਇਲਾਕਿਆ ਦੀ ਕੋਈ ਸੀਮਾ ਨਹੀਂ ਹੈ ਤਾਂ ਵੀ ਨੈਸ਼ਨਲ ਹਾਈਵੇ 1 (ਭਾਰਤ) ਮੰਜਕੀ ਅਤੇ ਧੱਕ ਨੂੰ ਵੰਡਦੀ ਹੈ। ਹਰੇਕ ਇਲਾਕੇ ਦਾ ਆਪਣਾ ਸੱਭਿਆਚਾਰ ਹੈ।[1]
ਮੰਜਕੀ
ਸੋਧੋਨਕੋਦਰ ਤਹਿਸੀਲ, ਨੂਰਮਹਿਲ, ਫ਼ਿਲੌਰ ਦਾ ਪੱਛਮੀ ਹਿੱਸਾ, ਜੰਡਿਆਲਾ, ਬੁੰਡਾਲਾ, ਫਗਵਾੜਾ ਦਾ ਦੱਖਣੀ ਹਿਸਾ ਅਤੇ ਗੋਰਾਇਆ ਦਾ ਪੱਛਮੀ ਹਿਸਾ ਦਾ ਇਲਾਕੇ ਮੰਜਕੀ ਹੈ।
ਧੱਕ
ਸੋਧੋਫ਼ਿਲੋਰ ਦੇ ਪੂਰਵੀ ਪਾਸਾ ਫਗਵਾੜਾ ਦਾ ਵਿਚਕਾਰਲਾ ਇਲਾਕਾਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਇਲਾਕੇ ਧੱਕ ਹਨ। ਇਸ ਇਲਾਕੇ ਵਿੱਚ ਦਰੱਖਤ ਬਹੁਤ ਹਨ।
ਦੋਨਾ
ਸੋਧੋਰੇਤਾ ਅਤੇ ਮਿੱਟੀ ਤੋਂ ਬਣੀ ਨੂੰ ਦੋਨਾ ਕਿਹਾ ਜਾਂਦਾ ਹੈ। ਦਰਿਆ ਬਿਆਸ ਦਾ ਦੱਖਣੀ ਇਲਾਕਾ ਦੋਨਾ ਹੈ। ਇਸ ਇਲਾਕੇ ਵਿੱਚ ਮੂਗਫਲੀ-ਕਣਕ, ਮੱਕੀ-ਕਣਕ, ਕਪਾਹ-ਕਣਕ ਜਾਂ ਚਾਰਾ-ਕਣਕ ਦੀ ਖੇਤੀ ਹੁੰਦੀ ਹੈ।
ਬੇਟ
ਸੋਧੋਦੁਆਬੇ ਦਾ ਉਹ ਹਿਸਾ ਜੋ ਦਰਿਆ ਬਿਆਸ ਅਤੇ ਕਾਲੀ ਬੇਈ ਦੇ ਵਿਚਕਾਰ ਹੈ ਉਹ ਬੇਟ ਦਾ ਇਲਾਕਾ ਹੈ। ਇਸ ਇਲਾਕੇ ਦੀ ਮੁੱਖ ਫਸਲ ਚਾਵਲ-ਕਣਕ ਜਾ ਚਾਰਾ-ਕਣਕ ਹੈ।
ਸਿਰੋਵਾਲ
ਸੋਧੋਫਗਵਾੜਾ ਦਾ ਉੱਤਰੀ ਹਿਸਾ, ਜਲੰਧਰ ਦੇ ਭੋਗਪੁਰ ਅਤੇ ਆਦਮਪੁਰ ਬਲਾਕ, ਦੋ ਬਲਾਕ ਹੁਸ਼ਿਆਰਪੁਰ, ਸਿੰਘਰੀਵਾਲ ਦੇ ਇਲਾਕੇ ਬੇਟ ਹੈ।
ਕੰਡੀ
ਸੋਧੋਪਹਾੜਾ ਦੇ ਪੈਰਾ ਵਿੱਚ ਵਸੇ ਇਲਾਕੇ ਨੂੰ ਕੰਡੀ ਦਾ ਇਲਾਕਾ ਕਿਹਾ ਜਾਂਦਾ ਹੈ। ਹੁਸ਼ਿਆਰਪੁਰ ਅਤੇ ਬਲਾਚੌਰ ਦੇ ਇਲਾਕੇ ਕੰਡੀ ਹੈ। ਅਤੇ ਇਸ ਇਲਾਕੇ ਦੇ ਲੋਕਾਂ ਦੀ ਇਮਾਨਦਾਰੀ ਏਨਾ ਦੀ ਪਹਿਚਾਣ ਹੈ।
ਹਵਾਲੇ
ਸੋਧੋ- ↑ Grover, Parminder Singh; Grewal, Davinderjit Singh (2011). Discover Punjab: Attractions of Punjab. self-published. p. 179.