ਖੇੜੇ ਸੁੱਖ ਵਿਹੜੇ ਸੁੱਖ

ਖੇੜੇ ਸੁੱਖ ਵਿਹੜੇ ਸੁੱਖ (1997) ਅਵਤਾਰ ਸਿੰਘ ਬਿਲਿੰਗ ਦਾ ਦੂਜਾ ਪੰਜਾਬੀ ਨਾਵਲ ਹੈ। ਇਹ ਉਸਦੇ ਪਹਿਲੇ ਛਪਣ ਸਾਰ ਚਰਚਾ ਦਾ ਵਿਸ਼ਾ ਬਣਣ ਵਾਲੇ ਨਾਵਲ ਨਰੰਜਣ ਮਸ਼ਾਲਚੀ ਤੋਂ ਪੰਜ ਕੁ ਸਾਲ ਬਾਅਦ ਛਪਿਆ ਸੀ। ਇਸ ਦਾ ਵਿਸ਼ਾ-ਵਸਤੂ ਢਾਹੇ ਦਾ ਪੇਂਡੂ ਜੀਵਨ ਹੈ ਅਤੇ ਸਮਾਂ ਆਜ਼ਾਦੀ ਆਉਣ ਤੋਂ ਪਹਿਲਾਂ ਦਾ ਹੈ। ਇਹ ਵੀਹਵੀਂ ਸਦੀ ਦੇ ਪਹਿਲੇ ਪੰਜ ਦਹਾਕਿਆਂ ਨੂੰ ਆਪਣੇ ਕਲਾਵੇ ਵਿੱਚ ਹੈ। ਪੰਜਾਬੀ ਸਾਹਿਤ ਆਲੋਚਕ, ਤੇਜਵੰਤ ਸਿੰਘ ਗਿੱਲ ਅਨੁਸਾਰ ਇਸ ਦਾ ਵੱਡਾ ਗੁਣ ਇਹ ਹੈ ਕਿ ਨਾਵਲ ਦੇ ਨਾਲ ਇਹ ਦਸਤਾਵੇਜ਼ ਵੀ ਹੈ। ਨਾਵਲ ਹੋਣ ਦੇ ਨਾਤੇ ਇਹ ਗਲਪੀ ਵਿਧਾ ਦੀਆਂ ਸੰਭਾਵਨਾਵਾਂ ਹੰਢਾਉਣ ਵੱਲ ਰੁਚਿਤ ਹੈ ਅਤੇ ਦਸਤਾਵੇਜ਼ ਦੇ ਸਮਾਨ ਹੋਣ ਲਈ ਇਹ ਸਭਿਆਚਾਰ ਦੀ ਪੂਰੀ ਸਾਰ ਲੈਣ ਦੇ ਯਤਨ ਵਿਚ ਰਹਿੰਦਾ ਹੈ।[1] -

ਖੇੜੇ ਸੁੱਖ ਵਿਹੜੇ ਸੁੱਖ
ਲੇਖਕਅਵਤਾਰ ਸਿੰਘ ਬਿਲਿੰਗ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਪ੍ਰਕਾਸ਼ਨ ਦੀ ਮਿਤੀ
2002
ਸਫ਼ੇ396
ਇਸ ਤੋਂ ਬਾਅਦਇਹਨਾਂ ਰਾਹਾਂ ਨੂੰ 

ਹਵਾਲੇ ਸੋਧੋ

  1. ਖੇੜੇ ਸੁੱਖ ਵਿਹੜੇ ਸੁੱਖ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਪੰਨਾ 7