ਅਵਤਾਰ ਸਿੰਘ ਬਿਲਿੰਗ
ਅਵਤਾਰ ਸਿੰਘ ਬਿਲਿੰਗ (ਜਨਮ 13 ਦਸੰਬਰ 1952[1]) ਪੰਜਾਬੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਹੈ। ਉਸ ਦੇ ਨਾਵਲ ਖ਼ਾਲੀ ਖੂਹਾਂ ਦੀ ਕਥਾ ਲਈ ਉਸ ਨੂੰ ਪੰਜਾਬੀ ਸਾਹਿਤ ਜਗਤ ਵਿੱਚ ਸਭ ਤੋਂ ਵੱਧ ਰਾਸ਼ੀ ਵਾਲਾ (25 ਹਜ਼ਾਰ ਡਾਲਰ) ਵਾਲਾ ਪਹਿਲਾ ਢਾਹਾਂ ਪਰਾਈਜ਼ ਫਾਰ ਪੰਜਾਬੀ ਲਿਟਰੇਚਰ ਪੁਰਸਕਾਰ ਮਿਲਿਆ ਹੈ।[2]ਉਸਨੇ ਚਾਰ ਕਹਾਣੀ ਸੰਗ੍ਰਹਿ, ਤਿੰਨ ਬਾਲ-ਸਾਹਿਤ ਦੀਆਂ ਕਿਤਾਬਾਂ ਅਤੇ ਛੇ ਨਾਵਲ ਪ੍ਰਕਾਸ਼ਿਤ ਕੀਤੇ ਹਨ। ਬਿਲਿੰਗ ਨੂੰ ਉਸਦੀਆਂ ਰਚਨਾਵਾਂ ਨੂੰ ਮਿਲੇ ਇਨਾਮਾਂ ਵਿੱਚ ਢਾਹਾਂ ਇਨਾਮ ਦੇ ਇਲਾਵਾ ਭਾਸ਼ਾ ਵਿਭਾਗ,ਪੰਜਾਬ ਦਾ ਨਾਨਕ ਸਿੰਘ ਅਵਾਰਡ ਸ਼ਾਮਲ ਹੈ ਜੋ ਸਾਲ ਉਸਦੇ ਨਾਵਲ ਖੇੜੇ ਸੁੱਖ ਵਿਹੜੇ ਸੁੱਖ ਲਈ ਮਿਲਿਆ। ਉਸਦੇ ਨਾਵਲ ਇਹਨਾਂ ਰਾਹਾਂ ਨੂੰ ਵੀ ਭਾਸ਼ਾ ਵਿਭਾਗ,ਪੰਜਾਬ ਦਾ 2008 ਦਾ ਇਨਾਮ ਮਿਲ ਚੁੱਕਾ ਹੈ। ਉਸਦੇ ਨਾਵਲ ਪੁੱਤ ਕੁਮਲਾ ਗਏ ਨੂੰ ਨਵਾਂ ਜ਼ਮਾਨਾ, ਜਲੰਧਰ ਵੱਲੋਂ 2010 ਦੇ ਬਿਹਤਰੀਨ ਨਾਵਲ ਵਜੋਂ ਪੁਰਸਕਾਰ ਮਿਲਿਆ ਹੈ। 2014 ਵਿੱਚ ਉਸਨੂੰ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਚਰਨ ਦਾਸ ਪੁਰਸਕਾਰ ਨਾਲ ਸਨਮਾਨਿਆ ਗਿਆ।
ਅਵਤਾਰ ਸਿੰਘ ਬਿਲਿੰਗ | |
---|---|
ਜਨਮ | ਅਵਤਾਰ ਸਿੰਘ ਬਿਲਿੰਗ 13 ਦਸੰਬਰ 1952 ਪਿੰਡ ਸੇਹ, ਜ਼ਿਲ੍ਹਾ ਲੁਧਿਆਣਾ, ਭਾਰਤੀ ਪੰਜਾਬ |
ਕਿੱਤਾ | ਕਹਾਣੀਕਾਰ, ਨਾਵਲਕਾਰ, ਲੇਖਕ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ |
ਸਾਹਿਤਕ ਲਹਿਰ | ਸੈਕੂਲਰ ਡੈਮੋਕ੍ਰੇਸੀ |
ਜ਼ਿੰਦਗੀ
ਸੋਧੋਅਵਤਾਰ ਸਿੰਘ ਬਿਲਿੰਗ ਦਾ ਜਨਮ 1952 ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਖੰਨਾ ਨੇੜੇ ਪਿੰਡ ਸੇਹ ਵਿੱਚ ਹੋਇਆ। ਉਸਨੇ ਅੰਗਰੇਜ਼ੀ ਵਿੱਚ ਐਮਏ ਅਤੇ ਫਿਰ ਬੀਐਡ ਕੀਤੀ ਅਤੇ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਅਧਿਆਪਨ ਕਾਰਜ ਵਿੱਚ ਜੁੱਟ ਗਿਆ ਅਤੇ ਲੇਖਕ ਦੇ ਤੌਰ ਤੇ ਕਲਮ ਫੜ ਲਈ ਜੋ ਸੇਵਾ-ਨਵਿਰਤੀ ਤੋਂ ਬਾਅਦ ਹੋਰ ਵੀ ਸਿਦਕਦਿਲੀ ਨਾਲ਼ ਜਾਰੀ ਹੈ।
ਰਚਨਾਵਾਂ
ਸੋਧੋਕਹਾਣੀ ਸੰਗ੍ਰਹਿ
ਸੋਧੋ- ਨਿਆਜ਼
- ਆਪਣਾ ਖ਼ੂਨ[3]
- ਪੱਛੋਂ ਦੀ ਹਵਾ
- ਮੌਤ ਦੇ ਸਾਏ ਹੇਠ[1]
- ਚਾਚਾ ਚੇਤੂ ਦਾ ਇਸ਼ਨਾਨ[4]
- ਤਿਹਾਰ ਦਾ ਦਿਨ
- ਆਨੇ ਦੀ ਅਕਲ (2007)[5]
ਨਾਵਲ
ਸੋਧੋ- ਨਰੰਜਣ ਮਸ਼ਾਲਚੀ (1997)
- ਖੇੜੇ ਸੁੱਖ ਵਿਹੜੇ ਸੁੱਖ (2002)
- ਇਨ੍ਹਾਂ ਰਾਹਾਂ ਉੱਤੇ
- ਪੱਤ ਕੁਮਲਾ ਗਏ
- ਦੀਵੇ ਜਗਦੇ ਰਹਿਣਗੇ[6]
- ਖ਼ਾਲੀ ਖੂਹਾਂ ਦੀ ਕਥਾ[7]
- ਗੁਲਾਬੀ ਨਗ ਵਾਲੀ ਮੁੰਦਰੀ
- ਰਿਜ਼ਕ ਨਾਵਲ (2019)