ਖ੍ਰਿਸ਼ਤੋਫ਼ ਵਾਰਲਿਕੋਵਸਕੀ

ਖ੍ਰਿਸ਼ਤੋਫ਼ ਵਾਰਲਿਕੋਵਸਕੀ (ਜਨਮ 26 ਮਈ 1962) ਇੱਕ ਪੋਲਿਸ਼ ਥੀਏਟਰ ਡਾਇਰੈਕਟਰ, ਵਾਰਸਾ ਵਿੱਚ (ਨਵ ਥੀਏਟਰ) ਦਾ ਸਿਰਜਣਹਾਰ ਅਤੇ ਕਲਾਤਮਕ ਡਾਇਰੈਕਟਰ ਹੈ।

ਖ੍ਰਿਸ਼ਤੋਫ਼ ਵਾਰਲਿਕੋਵਸਕੀ
ਜਨਮ (1962-05-26) 26 ਮਈ 1962 (ਉਮਰ 62)
ਨਾਗਰਿਕਤਾਪੋਲਿਸ਼
ਪੇਸ਼ਾਥੀਏਟਰ ਡਾਇਰੈਕਟਰ

ਜੀਵਨੀ

ਸੋਧੋ

ਉਸ ਨੇ ਜਗੀਏਲੋਨੀਆਂ ਯੂਨੀਵਰਸਿਟੀ ਤੋਂ ਇਤਿਹਾਸ, ਫ਼ਲਸਫ਼ੇ ਅਤੇ ਰੋਮਾਂਸ ਭਾਸ਼ਾਵਾਂ ਦਾ ਅਧਿਐਨ ਕੀਤਾ ਅਤੇ ਸੋਰਬੋਨ ਵਿਖੇ École Pratique Des Hautes Études ਤੋਂ ਫ਼ਲਸਫ਼ੇ, ਫ਼ਰਾਂਸੀਸੀ ਭਾਸ਼ਾ ਅਤੇ ਸਾਹਿਤ ਦਾ ਵੀ ਅਧਿਐਨ ਕੀਤਾ। ਫਿਰ ਉਸ ਨੇ 1993 ਵਿੱਚ 'ਨਾਟਕੀ ਕਲਾਵਾਂ ਦੀ ਲੁਡਵਿਕ ਸੋਲਸਕੀ ਅਕੈਡਮੀ' ਤੋਂ ਨਿਰਦੇਸ਼ਕੀ ਸਿਖਲਾਈ ਵਿੱਚ ਗ੍ਰੈਜੂਏਸ਼ਨ ਕੀਤੀ।[1] ਉਸ ਦੇ ਅਧਿਆਪਕਾਂ ਵਿੱਚ ਨਿਦੇਸ਼ਕ ਕਰਿਸਟੀਅਨ ਲੂਪਾ ਸੀ। 1990 ਦੇ ਦਹਾਕੇ ਦੇ ਸ਼ੁਰੂਆਤੀ ਦਿਨਾਂ ਵਿੱਚ ਵਾਰਲੀਕੋਵਸਕੀ ਨੇ ਕੁੱਝ ਸਮੇਂ ਲਈ ਲਿਊਪਾ ਦੇ ਸਹਾਇਕ ਦੇ ਰੂਪ ਵਿੱਚ ਕੰਮ ਕੀਤਾ। ਉਹ ਪੀਟਰ ਬਰੂਕ ਅਤੇ ਜਯੋਰਜਯੋ ਸਟਰੇਲਰ ਨੂੰ ਮਿਲਿਆ ਅਤੇ ਉਹਨਾਂ ਤੋਂ ਵੀ ਸਿੱਖਿਆ।

ਹਵਾਲੇ

ਸੋਧੋ
  1. Monika Mokrzycka-Pokora. "Krzysztof Warlikowski". culture.pl. Retrieved 2013-09-05.