ਗਗੜਾ ਲੋਕ
ਗਗੜਾ ਲੋਕ ਖ਼ਾਨਾਬਦੋਸ਼ ਲੋਕ ਹਨ ਜੋ ਰੋਜ਼ੀ-ਰੋਟੀ ਲਈ ਸ਼ਿਕਾਰ ਕਰਦੇ ਸਨ। ਉੱਤਰੀ ਭਾਰਤ ਵਰਗੇ ਸੰਸਾਰ ਦੇ ਸੰਘਣੀ ਆਬਾਦੀ ਵਾਲੇ ਹਿੱਸੇ ਵਿੱਚ ਰਹਿੰਦੇ ਹੋਏ, ਉਨ੍ਹਾਂ ਨੂੰ ਆਖ਼ਰ ਆਲੇ ਦੁਆਲੇ ਦੇ ਲੋਕਾਂ ਵਾਂਗ ਬਣਨਾ ਪਿਆ। ਜ਼ਿਆਦਾਤਰ ਨੇ ਘੱਟ ਤਨਖ਼ਾਹ ਵਾਲੀਆਂ ਅਤੇ ਘੱਟ ਸਮਾਜਿਕ ਸਥਿਤੀ ਵਾਲ਼ੇ ਕੰਮ ਕੀਤੇ। ਉਹ ਇੱਕ ਵਾਰ ਗੰਦਾ ਲਹੂ ਕੱਢਣ ਲਈ ਜੋਂਕਾਂ ਲਾਉਣ ਦਾ ਕੰਮਕਰਦੇ ਸਨ। ਜਿਹੜੇ ਲੋਕ ਸ਼ਹਿਰਾਂ ਵਿੱਚ ਰਹਿੰਦੇ ਹਨ, ਉਹ ਰਿਕਸ਼ਾ ਚਾਲਕ ਜਾਂ ਸਵੀਪਰ ਦੇ ਕੰਮ ਕਰਦੇ ਹਨ।
ਉਨ੍ਹਾਂ ਕੋਲ ਵੰਸ਼ ਦੇ ਅਧਾਰ ਤੇ ਬਹੁਤ ਸਾਰੇ "ਗੋਤਰ" ਜਾਂ ਕਬੀਲੇ-ਆਧਾਰਿਤ ਭਾਈਚਾਰੇ ਹਨ। ਜੀਵਨ ਸਾਥੀ ਦੀ ਭਾਲ ਕਰਦੇ ਸਮੇਂ, ਗਗੜਾ ਲੋਕ ਆਪਣੇ ਗੋਤਰ, ਆਪਣੀ ਮਾਂ ਦੇ ਗੋਤਰ ਅੰਦਰ ਵੀ ਵਿਆਹ ਤੋਂ ਪਰਹੇਜ਼ ਕਰਦੇ ਹਨ। ਉਹਨਾਂ ਦੀ ਧਾਰਮਿਕ ਮਾਨਤਾ ਬਾਰੇ ਭੰਬਲਭੂਸਾ ਹੈ, ਹਾਲਾਂਕਿ ਉਹਨਾਂ ਨੂੰ ਅਣਪਛਾਤੇ ਹਿੰਦੂਆਂ ਵਜੋਂ ਸੂਚੀਬੱਧ ਕੀਤਾ ਗਿਆ ਹੈ। ਇਕ ਸੂਤਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਮੁਸਲਿਮ ਪਰੰਪਰਾਵਾਂ ਅਨੁਸਾਰ ਵਿਆਹ ਕਰਦੇ ਸਨ, ਪਰ ਹੁਣ ਇਸ ਦੀ ਬਜਾਏ ਸਿੱਖ ਵਿਆਹ ਦੀਆਂ ਰਸਮਾਂ ਦੀ ਵਰਤੋਂ ਕਰਦੇ ਹਨ। ਉਹ ਜ਼ਿਆਦਾਤਰ ਭਾਰਤੀ ਪੰਜਾਬ ਵਿੱਚ ਰਹਿੰਦੇ ਹਨ। ਉਹ ਹਿੰਦੂ, ਸਿੱਖ ਜਾਂ ਈਸਾਈ ਹੋ ਸਕਦੇ ਹਨ।