ਗਣੇਸ਼ ਨਾਰਾਇਣਦਾਸ ਦੇਵੀ
ਗਣੇਸ਼ ਐਨ ਦੇਵੀ ਜਾਂ ਗਣੇਸ਼ ਨਾਰਾਇਣਦਾਸ ਦੇਵੀ (1 ਅਗਸਤ 1950),[1] ਮਹਾਰਾਜਾ ਸਯਾਏਜੀਰਾਓ ਯੂਨੀਵਰਸਿਟੀ ਆਫ ਬੜੌਦਾ ਵਿੱਚ ਅੰਗਰੇਜ਼ੀ ਦਾ ਸਾਬਕਾ ਪ੍ਰੋਫੈਸਰ, ਇੱਕ ਪ੍ਰਸਿੱਧ ਸਾਹਿਤਕ ਆਲੋਚਕ ਅਤੇ ਕਾਰਕੁੰਨ ਅਤੇ ਭਾਸ਼ਾ ਖੋਜ ਅਤੇ ਪ੍ਰਕਾਸ਼ਨ ਕੇਂਦਰ ਵਡੋਦਰਾ ਦਾ ਅਤੇ ਆਦਿਵਾਸੀਆਂ ਦੇ ਅਧਿਐਨ ਲਈ ਇੱਕ ਵਿਲੱਖਣ ਸਿੱਖਿਆ ਵਾਤਾਵਰਨ ਬਣਾਉਣ ਲਈ ਸਥਾਪਿਤ ਕੀਤੀ ਤੇਜਗੜ੍ਹ ਦੀ ਆਦਿਵਾਸੀ ਅਕਾਦਮੀ ਦਾ ਬਾਨੀ ਡਾਇਰੈਕਟਰ ਹੈ। ਉਸਨੇ 2010 ਵਿੱਚ ਪੀਪਲਜ਼ ਲਿਗੁਇਸਟਿਕ ਸਰਵੇ ਆਫ ਇੰਡੀਆ ਦੀ ਅਗਵਾਈ ਕੀਤੀ, ਜਿਸ ਨੇ 780 ਜੀਵਿਤ ਭਾਰਤੀ ਭਾਸ਼ਾਵਾਂ ਦੀ ਖੋਜ ਕੀਤੀ ਅਤੇ ਦਸਤਾਵੇਜ਼ੀਕਰਨ ਕੀਤਾ ਹੈ। [2] ਉਹ ਸ਼ਿਵਾਜੀ ਯੂਨੀਵਰਸਿਟੀ, ਕੋਹਲਾਪੁਰ ਅਤੇ ਯੂ.ਕੇ. ਦੀ ਲੀਡਸ ਯੂਨੀਵਰਸਿਟੀ ਵਿੱਚ ਪੜ੍ਹਿਆ। ਉਸ ਦੇ ਬਹੁਤ ਸਾਰੇ ਅਕਾਦਮਿਕ ਕਾਰਜਾਂ ਵਿੱਚ, ਲੀਡਸ ਯੂਨੀਵਰਸਿਟੀ ਅਤੇ ਯੇਲ ਯੂਨੀਵਰਸਿਟੀ ਵਿੱਚ ਫੈਲੋਸ਼ਿਪਾਂ ਅਤੇ ਉਹ ਜਵਾਹਰ ਲਾਲ ਨਹਿਰੂ ਫੈਲੋ (1994-96) ਸ਼ਾਮਲ ਹਨ।
2002 ਤੋਂ, ਉਹ ਧੀਰੂਭਾਈ ਅੰਬਾਨੀ ਇੰਸਟੀਚਿਊਟ ਆਫ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ (ਡੀ.ਏ.-ਆਈ ਆਈ ਸੀ ਟੀ), ਗਾਂਧੀਨਗਰ ਵਿਖੇ ਪ੍ਰੋਫ਼ੈਸਰ ਸੀ। ਹੁਣ ਤਕ ਉਸਨੇ ਡੀ ਏ-ਆਈ ਆਈ ਸੀ ਟੀ ਨੂੰ ਛੱਡ ਦਿੱਤਾ ਹੈ[3] ਅਤੇ ਬੜੌਦਾ ਦੇ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਵਿੱਚ ਫਿਰ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਹੈ। ਬੜੌਦਾ ਤੋਂ ਉਹ ਵਿਸ਼ਵ ਦੀ ਭਾਸ਼ਾਈ ਵਿਭਿੰਨਤਾ ਦਾ ਨਕਸ਼ਾ ਜਾਰੀ ਰੱਖਣ ਲਈ ਧਾਰਵਾੜ ਚਲਿਆ ਗਿਆ।[4]
ਅਵਾਰਡ
ਸੋਧੋ26 ਜਨਵਰੀ 2014 ਨੂੰ ਉਹਨਾਂ ਨੂੰ ਡੀਨੋਟੀਫ਼ਾਈਡ ਅਤੇ ਨੋਮੈਡਿਕ ਕਬੀਲਿਆਂ ਦੇ ਸਿੱਖਿਆ ਦੇ ਨਾਲ ਉਹਨਾਂ ਦੇ ਕੰਮ ਦੀ ਮਾਨਤਾ ਅਤੇ ਮਰਨ-ਕਿਨਾਰੇ ਭਾਸ਼ਾਵਾਂ ਤੇ ਉਹਨਾਂ ਦੇ ਕੰਮ ਲਈ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[5] ਉਸ ਨੂੰ ਆਫਟਰ ਅਮਨੇਸੀਆ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਅਤੇ ਸਾਰਕ ਲੇਖਕਾਂ ਦੀ ਫਾਊਡੇਸ਼ਨ ਦਾ ਅਵਾਰਡ ਡੀਨੋਟੀਫ਼ਾਈਡ ਕਬੀਲਿਆਂ ਨਾਲ ਕੰਮ ਲਈ ਮਿਲਿਆ। ਉਸ ਨੂੰ ਭਾਰਤ ਦੇ ਗੁਜਰਾਤ ਰਾਜ ਦੇ ਦੱਬੇ-ਕੁਚਲੇ ਹੋਏ ਭਾਈਚਾਰਿਆਂ ਦੇ ਇਤਿਹਾਸ, ਭਾਸ਼ਾਵਾਂ ਅਤੇ ਵਿਚਾਰਾਂ ਦੀ ਸੰਭਾਲ ਲਈ ਉਸਦੇ ਕੰਮ ਸਦਕਾ ਪ੍ਰਿੰਸ ਕਲੌਸ ਫੰਡ ਦੁਆਰਾ ਦਿੱਤਾ ਜਾਂਦਾ ਨਾਮਵਰ ਪਰਿੰਸ ਕਲਾਸ ਅਵਾਰਡ (2003) ਵੀ ਮਿਲਿਆ ਹੈ। ਉਸ ਦੀ ਮਰਾਠੀ ਕਿਤਾਬ ਵਾਨਪਰਸਥ ਨੂੰ ਦੁਰਗਾ ਭਾਗਵਤ ਯਾਦਗਾਰੀ ਪੁਰਸਕਾਰ ਅਤੇ ਮਹਾਰਾਸ਼ਟਰ ਫਾਊਂਡੇਸ਼ਨ ਅਵਾਰਡ ਸਮੇਤ ਛੇ ਪੁਰਸਕਾਰ ਪ੍ਰਾਪਤ ਹੋਏ ਹਨ। ਲਕਸ਼ਮਣ ਗਾਇਕਵਾੜ ਅਤੇ ਮਹਾਸ਼ਵੇਤਾ ਦੇਵੀ ਦੇ ਨਾਲ, ਉਹ ਡੀਨੋਟੀਫ਼ਾਈਡ ਐਂਡ ਨੌਮੈਡਿਕ ਟ੍ਰਾਈਬਜ਼ ਰਾਈਟਸ ਐਕਸ਼ਨ ਗਰੁੱਪ (ਡੀ ਐਨ ਟੀ-ਆਰਏਜੀ) ਦਾ ਬਾਨੀ ਹੈ। ਭਾਸ਼ਾਈ ਵਿਭਿੰਨਤਾ ਦੀ ਸੰਭਾਲ ਲਈ ਆਪਣੇ ਕੰਮ ਲਈ ਉਸ ਨੇ 2011 ਦਾ ਲਿੰਗੁਆਪੈਕਸ ਪੁਰਸਕਾਰ ਜਿੱਤਿਆ।[6]
ਡਾ. ਜੀ. ਐਨ. ਦੇਵੀ ਨੇ ਅਕਤੂਬਰ 2015 ਵਿੱਚ ਮੋਦੀ ਸਰਕਾਰ ਦੇ ਅਧੀਨ ਭਾਰਤੀ ਲੋਕਤੰਤਰ, ਧਰਮ-ਨਿਰਪੱਖਤਾ ਅਤੇ ਪ੍ਰਗਟਾ ਦੀ ਆਜ਼ਾਦੀ ਨੂੰ ਖਤਰਿਆਂ ਅਤੇ "ਮਤਭੇਦਾਂ ਪ੍ਰਤੀ ਵਧ ਰਹੀ ਅਸਹਿਣਸ਼ੀਲਤਾ" ਦੇ ਵਿਰੋਧ ਵਿੱਚ ਰੋਸ ਵਜੋਂ ਉਸ ਨੇ ਹੋਰ ਲੇਖਕਾਂ ਨਾਲ ਇਕਮੁੱਠਤਾ ਵਜੋਂ ਆਪਣਾ ਸਾਹਿਤ ਅਕਾਦਮੀ ਅਵਾਰਡ ਵਾਪਸ ਕਰ ਦਿੱਤਾ। ਦੇਵੀ ਨੇ ਦਾਅਵਾ ਕੀਤਾ ਕਿ ਪੁਲਿਸ ਦੇ ਇੱਕ ਖੁਫੀਆ ਅਧਿਕਾਰੀ ਨੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਉਸ ਨਾਲ ਮੁਲਾਕਾਤ ਕੀਤੀ ਅਤੇ ਪੁੱਛਿਆ ਕਿ ਕੀ ਦੇਸ਼ ਦੇ ਲੇਖਕਾਂ ਨੇ ਕੇਂਦਰ ਸਰਕਾਰ ਵਿਰੁੱਧ ਮੁਹਿੰਮ ਚਲਾਈ ਹੈ। [7][8]
ਰਚਨਾਵਾਂ
ਸੋਧੋ- Critical Thought (1987)
- After Amnesia (1992)
- Of Many Heroes (1997)
- India Between Tradition and Modernity (co-edited, 1997)
- In Another Tongue (2000)
- Indian Literary Criticism: Theory &।nterpretation (2002).
- Painted Words: An Anthology of Tribal Literature (editor, 2002).
- A Nomad Called Thief (2006)
- Keywords: Truth (contributor, date unknown)
- Vaanprastha (in Marathi, date unknown)
- Adivasi Jane Che (Tribal People Knows, in Gujarati, date unknown).
- The G.N. Devy Reader (2009)
ਹਵਾਲੇ
ਸੋਧੋ- ↑ "Who's Who of।ndian Writers". Sahitya Akademi: Who's Who of।ndian Writers. Sahitya Akademi. Retrieved 27 ਅਕਤੂਬਰ 2015.
- ↑ "7 Gujaratis in Padma awards list". The Times of।ndia. 26 ਜਨਵਰੀ 2014. Retrieved 30 ਮਾਰਚ 2014.
- ↑ You won't find his name on the faculty page here...http://www.daiict.ac.in/daiict/people/faculty.html
- ↑ "Ganesh Devy, the man who is out to map the world's linguistic diversity". The Economic Times. Retrieved 4 ਜੁਲਾਈ 2016.
- ↑ "Padma Awards Announced". Press।nformation Bureau, Ministry of Home Affairs, Government of।ndia. 25 ਜਨਵਰੀ 2014. Archived from the original on 22 February 2014. Retrieved 2014-01-26.
{{cite web}}
: Unknown parameter|deadurl=
ignored (|url-status=
suggested) (help) - ↑ Khan, Shoeb (7 ਫ਼ਰਵਰੀ 2014). "India's linguistic diversity in danger: Professor Ganesh Devi". The Times of।ndia. Jaipur. Retrieved 30 ਮਾਰਚ 2014.
- ↑ "Dr. G. N. Devy returns Sahitya Akademi Award". ZeeNews. ZeeNews।ndia. 15 ਅਕਤੂਬਰ 2015. Retrieved 15 ਅਕਤੂਬਰ 2015.
- ↑ "Ganesh Devy returns his Sahitya Akademi award". The Times of।ndia. TNN. 11 ਅਕਤੂਬਰ 2015.
ਬਾਹਰੀ ਲਿੰਕ
ਸੋਧੋ- The Hindu Article Archived 29 April 2011[Date mismatch] at the Wayback Machine.
- Devy talks about life and death of languages on TED on ਯੂਟਿਊਬ
- Transcription of Devy's TED talk about life and death of languages Archived 2 April 2012[Date mismatch] at the Wayback Machine.
- Devy's interview to The Mint "India becoming graveyard of languages"