ਨਿਊਟਨ ਦੇ ਗਤੀ ਦੇ ਨਿਯਮ

(ਗਤੀ ਦਾ ਦੂਜਾ ਨਿਯਮ ਤੋਂ ਮੋੜਿਆ ਗਿਆ)

ਨਿਊਟਨ ਦੇ ਗਤੀ ਦੇ ਨਿਯਮ ਗਤੀ ਦੇ ਤਿੰਨ ਬੁਨਿਆਦੀ ਸਿਧਾਂਤ ਹਨ।[1]

ਅਸਲੀ ਵਿੱਚ ਨਿਊਟਨ ਦਾ ਪਹਿਲਾ ਅਤੇ ਦੂਜਾ ਨਿਯਮ 1687 Philosophiæ Naturalis Principia Mathematica.

ਗਤੀ ਦਾ ਪਹਿਲਾ ਨਿਯਮ

ਸੋਧੋ

ਗਤੀ ਦਾ ਪਹਿਲਾ ਨਿਯਮ ਹਰੇਕ ਵਸਤੂ ਆਪਣੀ ਵਿਰਾਮ ਅਵਸਥਾ ਵਿੱਚ ਜਾਂ ਸਰਲ ਰੇਖਾ ਵਿੱਚ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤੱਕ ਕੋਈ ਬਾਹਰੀ ਬਲ ਉਸ ਦੀ ਉਸ ਅਵਸਥਾ ਨੂੰ ਬਦਲਣ ਲਈ ਮਜ਼ਬੂਰ ਨਹੀਂ ਕਰਦਾ। ਗਤੀ ਦੇ ਪਹਿਲੇ ਨਿਯਮ ਨੂੰ ਜੜ੍ਹਤਾ ਦਾ ਨਿਯਮ ਵੀ ਕਿਹਾ ਜਾਂਦਾ ਹੈ। ਕਿਸੇ ਵੀ ਮੋਟਰ ਗੱਡੀ ਵਿੱਚ ਯਾਤਰਾ ਕਰਨ ਸਮੇਂ ਚਲਦੀ ਗੱਡੀ ਨੂੰ ਰੋਕਣ ਲਈ ਡਰਾਈਵਰ ਬਰੇਕ ਲਗਾਉਂਦਾ ਹੈ ਤਾਂ ਗਤੀ ਜੜ੍ਹਤਾ ਦੇ ਕਰਨ ਅਸੀਂ ਅੱਗੇ ਨੂੰ ਡਿੱਗ ਪੈਂਦੇ ਹਾਂ। ਇਸ ਦੇ ਉਲਟ ਜਦੋਂ ਵਿਰਾਮ ਅਵਸਥਾ ਵਿੱਚ ਗੱਡੀ ਨੂੰ ਡਰਾਈਵਰ ਅਚਾਨਕ ਚਲਾਉਂਦਾ ਹੈ ਤਾਂ ਵਿਰਾਮ ਜੜ੍ਹਤਾ ਦੇ ਕਾਰਨ ਅਸੀਂ ਪਿੱਛੇ ਵੱਲ ਡਿੱਗਦੇ ਹਾਂ।

ਵਸਤੂਆਂ ਦੁਆਰਾ ਆਪਣੀ ਵਿਰਾਮ ਅਵਸਥਾ ਜਾਂ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦਾ ਵਿਰੋਧ ਕਰਨ ਦੀ ਪ੍ਰਵਿਰਤੀ ਨੂੰ ਜੜ੍ਹਤਾ ਕਹਿੰਦੇ ਹਨ।

ਰਗੜ ਬਲ ਹਮੇਸ਼ਾ ਵਸਤੂ ਦੀ ਗਤੀ ਦਾ ਵਿਰੋਧ ਕਰਦਾ ਹੈ।

ਗਤੀ ਦਾ ਦੂਜਾ ਨਿਯਮ

ਸੋਧੋ

ਗਤੀ ਦਾ ਦੂਜਾ ਨਿਯਮ:- ਕਿਸੇ ਵਸਤੂ ਤੇ ਲਗਾਇਆ ਗਿਆ ਬਲ ਉਸ ਦੇ ਪੁੰਜ ਅਤੇ ਪ੍ਰਵੇਗ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ।

ਜੇ ਵਸਤੂ ਤੇ F ਬਲ ਲਗਾਇਆ ਜਾਵੇ ਤੇ ਉਸ ਦਾ ਪੁੰਜ m ਅਤੇ ਪ੍ਰਵੇਗ a ਹੋਵੇ ਤਾਂ ਨਿਊਟਨ ਦੇ ਨਿਯਮ ਅਨੁਸਾਰ

 

ਜਾਂ ਕਿਸੇ ਵਸਤੂ ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਵਸਤੂ ਤੇ ਲਗਾਏ ਗਏ ਅਸੰਤੁਲਿਤ ਬਲ ਦੇ ਅਨੁਪਾਤੀ ਅਤੇ ਲਗਾਏ ਗਏ ਬਲ ਦੀ ਦਿਸ਼ਾ ਵਿੱਚ ਹੁੰਦੀ ਹੈ। ਜਾਂ ਵਸਤੂ ਦਾ ਸੰਵੇਗ p ਉਸ ਦੇ ਪੁੰਜ m ਅਤੇ ਵੇਗ v ਦਾ ਗੁਣਨਫਲ ਹੁੰਦਾ ਹੈ। ਅਤੇ ਉਸ ਦੀ ਦਿਸ਼ਾ ਉਹੀ ਹੁੰਦੀ ਹੈ।

 

ਗਤੀ ਦਾ ਤੀਜਾ ਨਿਯਮ

ਸੋਧੋ

ਜਦੋਂ ਇੱਕ ਵਸਤੂ ਦੂਜੀ ਵਸਤੂ ’ਤੇ ਬਲ ਲਗਾਉਂਦੀ ਹੈ ਤਾਂ ਦੂਜੀ ਵਸਤੂ ਵੀ ਉਸੇ ਸਮੇਂ ਪਹਿਲੀ ਵਸਤੂ ਦੇ ਬਰਾਬਰ ਬਲ ਲਗਾਉਂਦੀ ਹੈ। ਇਹ ਦੋਨੋਂ ਬਲ ਮਾਤਰਾ ਵਿੱਚ ਹਮੇਸ਼ਾ ਬਰਾਬਰ ਪਰੰਤੂ ਦਿਸ਼ਾ ਵਿੱਚ ਉਲਟ ਹੁੰਦੇ ਹਨ। ਹਰੇਕ ਕਿਰਿਆ ਦੇ ਸਮਾਨ ਅਤੇ ਉਲਟ ਪ੍ਰਤੀਕਿਰਿਆ ਹੁੰਦੀ ਹੈ। ਇਹ ਦੋ ਵੱਖ-ਵੱਖ ਵਸਤੂਆਂ ਤੇ ਕੰਮ ਕਰਦੀ ਹੈ।

ਜਦੋਂ ਅਸੀਂ ਸੜਕ ’ਤੇ ਚੱਲਦੇ ਹਾਂ ਤਾਂ ਅਸੀਂ ਸੜਕ ਨੂੰ ਪਿੱਛੇ ਵੱਲ ਧੱਕਾ ਮਾਰਦੇ ਹਾਂ। ਸੜਕ ਬਰਾਬਰ ਅਤੇ ਉਲਟ ਪ੍ਰਤੀਕਿਰਿਆ ਬਲ ਤੁਹਾਡੇ ਪੈਰਾਂ ’ਤੇ ਲੱਗਦੀ ਹੈ ਜਿਸ ਕਾਰਨ ਅਸੀਂ ਗਤੀ ਕਰਦੇ ਹਾਂ।

ਹਵਾਲੇ

ਸੋਧੋ
  1. For explanations of Newton's laws of motion by Newton in the early 18th century, by the physicist William Thomson (Lord Kelvin) in the mid-19th century, and by a modern text of the early 21st century, see:-